November 13, 2011 admin

ਨਵੰਬਰ 1984-ਸਿਖ ਪੀੜਤਾਂ ਨੂੰ ਇਨਸਾਫ ਤੋਂ ਕੀਤਾ ਜਾ ਰਿਹਾ ਇਨਕਾਰ-ਕੈਨੇਡੀਅਨ ਸੰਸਦ ਮੈਂਬਰ

ਨਵੰਬਰ 1984 ਦੇ ਪੀੜਤਾਂ ਦੀ ਯਾਦ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਕੈਨੇਡੀਅਨ ਸਿਖਾਂ ਨੇ ਕੈਨੇਡਾ ਦੀ ਸੰਸਦ ਅ`ਗੇ ਇਕਜੁਟਤਾ ਨਾਲ ਵਿਸ਼ਾਲ ਰੈਲੀ ਕੀਤੀ ਜਿਨ੍ਹਾਂ ਦਾ ਕੈਨੇਡਾ ਦੇ ਸੰਸਦ ਮੈਂਬਰਾਂ ਨੇ ਗਰਮ ਜੋਸ਼ੀ ਨਾਲ ਸਵਾਗਤ ਕੀਤਾ। ਸੰਸਦ ਮੈਂਬਰਾਂ ਨੇ ਇਸ ਗਲ ਨੂੰ ਸਵੀਕਾਰ ਕੀਤਾ ਕਿ ਅਜਿਹੀ ਹਿੰਸਾ ਦੇ ਦੋਸ਼ੀਆਂ ਨੂੰ ਕਟਹਿਰੇ ਵਿਚ ਖੜਾ ਕਰਕੇ ਇਨਸਾਫ ਲੈਣ ਦੀ ਸਖਤ ਲੋੜ ਹੈ।
ਕੈਨੇਡਾ ਦੀ ਸੰਸਦ ਦੇ ਬਾਹਰ ਕੀਤੀ ਗਈ ਇਸ ਮੰਗ ਦੀ ਗੂੰਜ ਹਾਊਸ ਆਫ ਕਾਮਨਸ ਦੇ ਚੈਂਬਰਾਂ ਵਿਚ ਵੀ ਸੁਣਾਈ ਦਿ`ਤੀ ਜਦੋਂ ਕੰਜ਼ਰਵੇਟਿਵ ਦੇ ਸੰਸਦ ਮੈਂਬਰ ਪਰਮ ਗਿਲ (ਬਰੈਂਪਟਨ-ਸਪਰਿੰਗਡੇਲ) ਨੇ ਨਵੰਬਰ 1984 ਦੇ ਪੀੜਤਾਂ ਨੂੰ ਇਨਸਾਫ ਤੋਂ ਕੀਤੇ ਜਾ ਰਹੇ ਇਨਕਾਰ ਦੇ ਮੁੁ`ਦੇ ਨੂੰ ਉਠਾਇਆ ਤੇ ਪੀੜਤਾਂ ਨੂੰ ਪੂਰੀ ਤਰਾਂ ਇਸਨਾਫ ਮਿਲਣ ਤਕ ਉਨ੍ਹਾਂ ਨਾਲ ਡਟ ਕੇ ਖੜਣ ਦੀ ਦ੍ਰਿੜਤਾ ਪ੍ਰਗਟਾਈ। ਪਰਮ ਗਿਲ ਨੇ ਕਿਹਾ ਕਿ `ਮਾਨਯੋਗ ਸਪੀਕਰ 27 ਸਾਲ ਹੋ ਗਏ ਹਨ ਜਦੋ ਅ`ਜ ਦੇ ਦਿਨ ਇੰਦਰਾ ਗਾਂਧੀ ਦੀ ਹਤਿਆ ਤੋਂ ਬਾਅਦ ਦਿ`ਲੀ ਅਤੇ ਭਾਰਤ ਦੇ ਹੋਰ ਹਿਸਿਆਂ ਵਿਚ ਸੜਕਾਂ `ਤੇ ਹਜ਼ਾਰਾਂ ਦੀ ਗਿਣਤੀ ਵਿਚ ਸਿਖ ਮਰਦ ਔਰਤਾਂ ਤੇ ਬ`ਚਿਆਂ ਨੂੰ ਬੜੀ ਬੇਰਹਿਮੀ ਨਾਲ ਕਤਲ ਕਰ ਦਿ`ਤਾ ਗਿਆ ਸੀ। ਇਸ ਹਿੰਸਾ ਦੌਰਾਨ ਆਪਣੀ ਜਾਨ ਨੂੰ ਖਤਰੇ ਵਿਚ ਪਾਕੇ ਹਿੰਦੂ, ਮੁਸਲਮਾਨ, ਇਸਾਈ ਤੇ ਹੋਰਨਾਂ ਨੇ ਆਪਣੇ ਗੁਆਂਢੀ ਸਿਖਾਂ ਨੂੰ ਪਨਾਹ ਦਿ`ਤੀ ਤੇ ਹਿੰਸਕ ਭੀੜਾਂ ਤੋਂ ਬਚਾਇਆ ਸੀ। 2005 ਵਿਚ ਪ੍ਰਧਾਨ ਮੰਤਰੀ ਸਿੰਘ ਨੇ ਦੇਸ਼ ਦੀ ਤਰਫੋਂ ਮੁਆਫੀ ਮੰਗਦਿਆਂ ਕਿਹਾ ਸੀ ਕਿ ਜੋ ਕੁਝ 1984 ਵਿਚ ਹੋਇਆ ਉਹ ਸਾਡੇ ਸਵਿਧਾਨ ਵਿਚ ਦਰਜ ਕੌਮੀਅਤ ਦੀ ਧਾਰਣਾ ਦੇ ਉਲਟ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਜਿਹਾ ਕੁਝ ਵਾਪਰਿਆ ਇਸ ਲਈ ਮੈਂ ਆਪਣਾ ਸਿਰ ਸ਼ਰਮ ਨਾਲ ਝੁਕਾਉਂਦਾ ਹਾਂ। ਪਿਛਲੇ ਸਾਲ ਆਪਣੇ ਕੈਨੇਡਾ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਸਿੰਘ ਨੇ ਇਹ ਵੀ ਸੰਕੇਤ ਦਿ`ਤਾ ਸੀ ਕਿ ਅਜਿਹੇ ਅਪਰਾਧਾਂ ਦੇ ਦੋਸ਼ੀਆਂ ਨੂੰ ਕਟਹਿਰੇ ਵਿਚ ਖੜਾ ਕੀਤਾ ਜਾਣਾ ਚਾਹੀਦਾ ਹੈ ਤੇ ਮੈਂ ਉਨ੍ਹਾਂ ਦੀ ਇਸ ਗਲ ਨਾਲ ਸਹਿਮਤ ਹਾਂ।  ਮਾਨਯੋਗ ਜਿਮ ਕੈਰੀਗਿਆਨੀਜ਼ ਐਮ ਪੀ (ਸਕਾਰਬੋਰੋ-ਅਗਿਨਕੋਰਟ)ਅਤੇ ਸਾਬਕਾ ਸੰਸਦ ਮੈਂਬਰ ਸ਼ੀਲਾ ਕੋਪਸ, ਜੋ ਕਿ ਕੈਨੇਡਾ ਦੀ ਲਿਬਰਲ ਪਾਰਟੀ ਦੀ ਪ੍ਰਧਾਨ ਬਣਨ ਦੀ ਦੌੜ ਵਿਚ ਸ਼ਾਮਿਲ ਹੈ, ਨੇ ਇਨਸਾਫ ਰੈਲੀ ਨੂੰ ਸੰਬੋਧਨ ਕਰਦਿਆਂ ਜ਼ੋਰ ਦੇਕੇ ਕਿਹਾ ਕਿ ਨਵੰਬਰ 1984 ਦੇ ਪੀੜਤਾਂ ਨੂੰ ਇਨਸਾਫ ਦਿਵਾਉਣਾ ਤੇ ਜਵਾਬਦੇਹੀ ਤੈਅ ਕਰਨ ਦੀ ਲੋੜ ਹੈ।

Translate »