November 13, 2011 admin

ਪੁੱਤਰ ਵੱਲੋ ਪਿਤਾ ਨੂੰ ਕੀਤੇ ਗਏ ਕਤਲ ਦੇ ਕੇਸ਼ ਦੀ ਗੁੱਥੀ ਸੁਲਝੀ

ਫਿਰੋਜ਼ਪੁਰ – ਸ: ਸੁਰਜੀਤ ਸਿੰਘ ਸੀਨੀਅਰ ਕਪਤਾਨ ਪੁਲਿਸ ਫਿਰੋਜਪੁਰ ਨੇ ਪ੍ਰੈਸ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਕੱਦਮਾਂ ਨੰਬਰ 115 ਮਿਤੀ 29-10-11 ਅ/ਧ 302 ਭ.ਦ ਥਾਣਾ ਕੈਟ ਫਿਰੋਜਪੁਰ ਦੇ ਬਾਕੀ ਰਹਿੰਦੇ 4 ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋ ਡੂੰਘਿਆਈ ਨਾਲ ਪੁੱਛ-ਗਿੱਛ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਮਨੁਜ ਉਰਫ ਮੋਟੂੰ ਮਿੱਤਲ ਪੁੱਤਰ ਪ੍ਰਮੋਦ ਮਿੱਤਲ ਵਾਸੀ ਕੋਠੀ ਨੰਬਰ-8 ਮਾਲ ਰੋਡ ਫਿਰੋਜਪੁਰ ਸ਼ਹਿਰ ਨੇ ਪਹਿਲਾਂ ਦੱਸੇ ਗਏ 5 ਲੱਖ ਰੁਪਏ ਗਲਤ ਦੱਸੇ ਸਨ ਉਸ ਨੇ ਆਪਣੇ ਪਿਤਾ ਨੂੰ ਮਾਰਨ ਲਈ 5 ਲੱਖ ਦੀ ਬਜਾਏ 25 ਲੱਖ ਰੁਪਏ ਆਪਣੇ ਸਾਥੀਆ ਨੂੰ ਦੇਣ ਦਾ ਵਾਅਦਾ ਕੀਤਾ ਸੀ।ਮਨੁਜ ਉਰਫ ਮੋਟੂੰ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਪਹਿਲਾਂ ਆਪਣੇ ਪਿਤਾ ਨੂੰ ਮਾਰਨ ਦੀ ਕੋਸ਼ਿਸ ਕੀਤੀ ਸੀ ਅਤੇ ਯੋਜਨਾ ਤਹਿਤ ਮਨੁਜ ਆਪਣੇ ਦੋਸਤ ਦੀ ਕਾਰ ਵਿੱਚ ਆਪਣੇ ਪਿਤਾ ਪ੍ਰਮੋਦ ਮਿੱਤਲ ਨੂੰ ਲੈ ਕੇ ਆਏਗਾ ਤੇ ਉਸ ਦੇ ਬਾਕੀ ਸਾਥੀ ਲਿਫਟ ਲੈ ਕੇ ਕਾਰ ਵਿੱਚ ਬੈਠ ਜਾਣਗੇ ਅਤੇ ਉਸ ਦੇ ਪਿਤਾ ਨੂੰ ਕਾਰ ਵਿੱਚ ਹੀ ਮਾਰ ਕੇ ਕਿਸੇ ਨਹਿਰ ਵਿੱਚ ਸੁੱਟ ਦੇਣਗੇ ਜਾਂ ਕਿਤੇ ਜ਼ਮੀਨ ਵਿੱਚ ਦੱਬ ਦੇਣਗੇ। ਦੂਸਰੀ ਵਾਰ ਮਨੁਜ ਨੇ ਆਪਣੇ ਪਿਤਾ ਦੇ ਪੀਣ ਵਾਲੇ ਦੁੱਧ ਵਿੱਚ ਨਸ਼ੇ ਦੀਆਂ ਗੋਲੀਆ ਪਾ ਕੇ ਮਾਰਨ ਦੀ ਕੋਸਿਸ ਕੀਤੀ ਸੀ ਅਤੇ ਯੋਜਨਾਂ ਬਣਾਈ ਸੀ ਕਿ ਸਾਰੇ ਹੀ ਉਸ ਦੇ ਘਰ ਵਿੱਚ ਜਾਣਗੇ ਅਤੇ ਇੱਕ ਆਦਮੀ ਉਸ ਦੀ ਮਾਂ ਦੇ ਸਿਰਹਾਨੇ ਖੜਾ ਹੋਵੇਗਾ, ਜੇਕਰ ਉਸ ਦੀ ਮਾਂ ਜਾਗ ਜਾਵੇ ਤਾਂ ਉਸ ਨੂੰ ਵੀ ਮਾਰ ਦਿੱਤਾ ਜਾਏ, ਮਾਂ ਨੂੰ ਮਾਰਨ ਦੀ ਯੋਜਨਾਂ ਕਰਕੇ ਬਾਕੀ ਸਾਥੀ ਨਹੀ ਆਏ ਇਸ ਲਈ ਉਹ ਉਸ ਦਿਨ ਆਪਣੇ ਪਿਤਾ ਨੂੰ ਮਾਰਨ ਵਿੱਚ ਨਾਕਾਮ ਰਿਹਾ ਅਤੇ ਤੀਜੀ ਵਾਰ ਮਿਤੀ 29-10-11 ਨੂੰ ਕਤਲ ਦੀ ਵਾਰਦਾਤ ਵਾਲੇ ਦਿਨ ਵੀ ਮਨੁਜ ਉਰਫ ਮੋਟੂੰ ਵੀ ਮੌਕੇ ਤੇ ਹਾਜ਼ਰ ਸੀ। ਪਹਿਲਾ ਮਨੀ, ਸਾਲੂ ਤੇ ਸੋਨੂੰ ਭੱਟੀ ਕਮਰੇ ਦੇ ਅੰਦਰ ਗਏ, ਦੀਪਕ ਤੇ ਮੋਟੂੰ ਬਾਹਰ ਬੈਠੇ ਰਹੇ। ਮਨੀ ਨੇ ਪ੍ਰਮੋਦ ਮਿੱਤਲ ਦੀਆ ਬਾਹਾ ਫੜੀਆ, ਸੋਨੂੰ ਤੇ ਸਾਲੂ ਨੇ ਰੱਸ਼ੀ ਨਾਲ ਗਲ ਘੁੱਟਿਆ ਅਤੇ ਇਹਨਾਂ ਨੇ ਸਮਝਿਆ ਕਿ ਉਹ ਮਰ ਗਿਆ ਹੈ। 8/10 ਮਿੰਟ ਬਾਅਦ ਮਨੁਜ ਉਰਫ ਮੰਟੂ ਤੇ ਦੀਪਕ ਵੀ ਅੰਦਰ ਆ ਗਏ। ਮਨੁਜ ਉਰਫ ਮੋਟੂੰ ਨੇ ਆਪਣੇ ਪਿਤਾ ਦੀ ਨੱਕ ਤੇ ਹੱਥ ਰੱਖ ਕੇ ਦੇਖਿਆ ਕਿ ਕਿਤੇ ਉਸ ਦਾ ਸਾਹ ਤਾ ਨਹੀ ਚੱਲ ਰਿਹਾ।ਉਸ ਵਕਤ ਉਸ ਦੇ ਪਿਤਾ ਪ੍ਰਮੋਦ ਮਿੱਤਲ ਨੂੰ ਸਾਹ ਆ ਰਿਹਾ ਸੀ ਫਿਰ ਮਨੁਜ ਉਰਫ ਮੋਟੂੰ ਨੇ ਉਸ ਦੇ ਗਲ ਵਿੱਚ ਆਪ ਰੱਸ਼ੀ ਪਾ ਕੇ ਚੰਗੀ ਤਰ੍ਹਾਂ ਖਿੱਚੀ ਅਤੇ ਯਕੀਨੀ ਬਣਾਇਆ ਕਿ ਉਸ ਦਾ ਪਿਤਾ ਮਰ ਚੁੱਕਾ ਹੈ। ਉਸ ਤੋ ਬਾਅਦ ਮਨੁਜ ਨੇ ਸੇਫ ਵਿੱਚੋ ਆਪਣੇ ਹੱਥ ਨਾਲ 80 ਹਜਾਰ ਰੁਪਏ ਕੱਢਕੇ ਆਪਣੇ 4 ਦੋਸ਼ੀਆ ਨੂੰ ਦੇ ਦਿੱਤੇ ਤੇ ਫਿਰ ਰੁਮਾਲ ਨਾਲ ਸੇਫ ਉਤੇ ਪਏ ਆਪਣੇ ਫਿੰਗਰ ਪ੍ਰਿੰਟ ਮਿਟਾ ਦਿੱਤੇ। ਇੱਕ ਥੈਲੇ ਵਿੱਚ ਦਸਤਾਨੇ ਅਤੇ ਰੱਸ਼ੀ ਜਿਸ ਨਾਲ ਉਸ ਨੇ ਆਪਣੇ ਪਿਤਾ ਨੂੰ ਮਾਰਿਆ ਸੀ। ਉਹ ਸਾਥੀਆ ਨੂੰ ਦੇ ਕੇ ਭੇਜ ਦਿੱਤਾ ਤੇ ਆਪ ਆੜਤ ਤੇ ਚਲਾ ਗਿਆ ਤੇ ਉਸ ਤੋ ਬਾਅਦ ਉਸ ਨੇ ਮੁੱਖ ਅਫਸਰ ਥਾਣਾ ਕੈਟ ਫਿਰੋਜਪੁਰ ਨੂੰ ਇੱਕ ਮਨ ਘੜਤ ਬਿਆਨ ਲਿਖਾਕੇ ਉਕਤ ਮੁਕੱਦਮਾ ਦਰਜ ਕਰਵਾਇਆ ਸੀ।ਉਕਤ ਮੁਕੱਦਮਾਂ ਦੇ ਸਾਰੇ ਦੋਸ਼ੀਆਂ ਦਾ ਪੁਲਿਸ ਰਿਮਾਂਡ ਅੱਜ ਖਤਮ ਹੋ ਚੁੱਕਾ ਹੈ ਤੇ ਦੋਸ਼ੀਆ ਨੂੰ ਪੇਸ਼ ਅਦਾਤਲ ਕੀਤਾ ਜਾਵੇਗਾ।
ਅੰਨੇ ਕਤਲ ਦੀ ਗੁੱਥੀ ਸੁਲਝੀ, ਪਿਤਾ ਦਾ ਕਤਲ ਕਰਨ ਵਾਲਾ ਪੁੱਤਰ ਗ੍ਰਿਫਤਾਰ
ਫਰੋਜ਼ਪੁਰ – ਸ: ਸੁਰਜੀਤ ਸਿੰਘ,  ਸੀਨੀਅਰ ਕਪਤਾਨ ਪੁਲਿਸ ਫਿਰੋਜਪੁਰ ਨੇ ਪ੍ਰੈਸ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ   6-11-11 ਨੂੰ ਦਲੇਰ ਸਿੰਘ ਪੁੱਤਰ ਜੰਗ ਸਿੰਘ, ਕੌਮ ਰਾਠੋੜ ਵਾਸੀ ਸਿਰਕੀ ਬਜਾਰ ਅੰਦਰੂਨੀ ਬਗਦਾਦੀ ਗੇਟ ਫਿਰੋਜਪੁਰ ਸ਼ਹਿਰ ਮੁੱਖ ਅਫਸਰ ਥਾਣਾ ਸਿਟੀ ਫਿਰੋਜਪੁਰ ਪਾਸ ਬਿਆਨ ਲਿਖਾਇਆ ਕਿ ਮੇਰਾ ਬਾਪ ਮੇਰੇ ਭਰਾ ਕਸ਼ਮੀਰ ਸਿੰਘ ਦੇ ਨਾਲ ਮਕਾਨ ਦੇ ਹੇਠਾ ਬਣਾਈ ਹੋਈ ਦੁਕਾਨ ਵਿੱਚ ਬਾਂਸਾ ਦੀਆਂ ਪੌੜੀਆਂ ਬਣਾਕੇ ਵੇਚਦਾ ਸੀ ਅਤੇ ਰਾਤ ਨੂੰ ਦੁਕਾਨ ਵਿੱਚ ਹੀ ਸੌ ਜਾਂਦਾ ਸੀ ਤੇ ਦੁਕਾਨ ਦਾ ਸਟਰ ਬੰਦ ਨਹੀ ਕਰਦਾ ਸੀ ਕਿਉਕਿ ਸਾਡੀ ਦੁਕਾਨ ਦੇ ਬਾਹਰ ਸਾਡੀਆ ਬਣਾਈਆ ਹੋਈਆ ਬਾਂਸਾ ਦੀਆ ਪੋੜੀਆਂ ਅਤੇ ਹੋਰ ਸਮਾਨ ਪਿਆ ਰਹਿੰਦਾ ਸੀ। ਮਿਤੀ 5-11-11 ਨੂੰ ਵਕਤ ਕਰੀਬ 7-30 ਵਜੇ ਰਾਤ ਮੈ ਆਪਣੇ ਕੰਮਕਾਰ ਤੋ ਬਾਅਦ ਆਪਣੇ ਘਰ ਆਇਆ ਤਾਂ ਮੇਰਾ ਬਾਪ ਦੁਕਾਨ ਵਿੱਚ ਰੱਖੇ ਹੋਏ ਟੀ.ਵੀ ਨੂੰ ਦੇਖ ਰਿਹਾ ਸੀ ਤੇ ਮੈ ਬਿਨਾਂ ਗੱਲਬਾਤ ਕੀਤਿਆ ਹੀ ਪੋੜੀਆਂ ਚੜਕੇ ਆਪਣੇ ਘਰ ਜਾ ਕੇ ਸੋ ਗਿਆ ਸੀ। ਮੇਰੇ ਪੇਟ ਵਿੱਚ ਖਰਾਬੀ ਹੋਣ ਕਰਕੇ ਕਰੀਬ 12-30 ਵਜੇ ਰਾਤ ਮੈ ਲੈਟਰੀਨ ਬੈਠਣ ਲਈ ਪੋੜੀਆ ਉਤਰ ਕੇ ਥੱਲੇ ਦੁਕਾਨ ਵਿੱਚ ਬਣੀ ਹੋਈ ਲੈਟਰੀਨ ਵਿੱਚ ਆਇਆ ਤਾ ਦੁਕਾਨ ਦੀ ਲਾਈਟ ਜਗਾਈ ਤੇ ਦੇਖਿਆ ਕਿ ਮੇਰਾ ਬਾਪ ਜਿਸ ਮੰਜੇ ਪਰ ਸੁੱਤਾ ਸੀ ਦੇ ਉਪਰ ਲਈ ਹੋਈ ਰਜਾਈ ਖੂਨ ਨਾਲ ਲਿਬੜੀ ਹੋਈ ਸੀ ਤੇ ਮੈ ਘਬਰਾਏ ਹੋਏ ਨੇ ਰਜਾਈ ਚੁੱਕ ਕੇ ਵੇਖਿਆ ਤਾਂ ਮੇਰੇ ਬਾਪ ਦੇ ਸਿਰ ਉਪਰ ਸੱਜੇ ਪਾਸੇ ਤਾਲੂ ਵਿੱਚੋ ਖੂਨ ਵਗ ਰਿਹਾ ਸੀ ਅਤੇ ਕਾਫੀ ਖੂਨ ਸਿਰ ਦੇ ਸੱਜੇ ਪਾਸੇ ਬਿਸਤਰੇ ਪਰ ਡੁੱਲਾ ਹੋਇਆ ਸੀ। ਜੋ ਮੈ ਉਚੀ-2 ਆਪਣੇ ਬਾਪ ਨੂੰ ਮਾਰਨ ਦਾ ਰੋਲਾ ਪਾਇਆ ਅਤੇ ਉਪਰ ਮਕਾਨ ਵਿੱਚ ਜਾ ਕੇ ਆਪਣੇ ਭਰਾ ਅਤੇ ਪਰਿਵਾਰ ਦੇ ਬਾਕੀ ਜੀਆ ਨੂੰ ਦੱਸਿਆ ਜਿਸ ਤੇ ਉਹ ਸਾਰੇ ਜਣੇ ਉਠ ਕੇ ਮੇਰੇ ਨਾਲ ਥੱਲੇ ਆ ਗਏ, ਸਭ ਤੋ ਪਹਿਲਾਂ ਮੈ ਡਾਕਟਰ ਵਿਕਾਸ ਨੂੰ ਬੁਲਾਇਆ ਜਿਸ ਨੇ ਦੱਸਿਆ ਕਿ ਮੇਰੇ ਪਿਤਾ ਦੀ ਮੌਤ ਹੋ ਚੁੱਕੀ ਹੈ, ਇਹ ਪੁਲਿਸ ਕੇਸ਼ ਹੈ ਤੁਸੀ ਪੁਲਿਸ ਨੂੰ ਸੂਚਿਤ ਕਰੋ। ਸਾਡੇ ਰੋਣ ਪਿੱਟਣ ਦੀ ਅਵਾਜ ਸੁਣਕੇ ਸਾਡੇ ਆਸ ਪਾਸ ਗੁਆਢ ਵਿੱਚ ਰਹਿੰਦੇ ਲੋਕ ਵੀ ਆ ਗਏ। ਜਿੰਨਾਂ ਨੇ ਵੀ ਮੇਰੇ ਬਾਪ ਨੂੰ ਮਰੇ ਹੋਏ ਤੇ ਸਿਰ ਵਿੱਚ ਲੱਗੀਆ ਸੱਟਾਂ ਵੇਖੀਆ, ਵਜਾ ਰੰਜਸ਼ ਇਹ ਹੈ ਕਿ ਮੇਰੇ ਬਾਪ ਪਾਸ ਪੋੜੀਆਂ ਬਾਂਸਾ ਅਤੇ ਸਿਰਕੀਆ ਦਾ ਚੰਗਾ ਬਿਜਨਸ਼ ਹੋਣ ਕਰਕੇ ਇਸ ਪਾਸ ਕਾਫੀ ਪੈਸੇ ਹੁੰਦੇ ਸਨ ਅਤੇ ਮੇਰਾ ਬਾਪ ਰੁਟੀਨ ਵਿੱਚ ਆਪਣੇ ਪਾਸ ਰੱਖੇ ਹੋਏ ਪੈਸੇ ਗਿਣਨ ਲਈ ਦੁਕਾਨ ਦੇ ਬਾਹਰ ਬੈਠ ਜਾਂਦਾ ਸੀ। ਕਿਸੇ ਨਾਮਲੂਮ ਵਿਅਕਤੀ ਨੇ ਪੈਸੇ ਦੇ ਲਾਲਚ ਵਿੱਚ ਆ ਕੇ ਮੇਰੇ ਬਾਪ ਦੇ ਸਿਰ ਵਿੱਚ ਕਿਸੇ ਚੀਜ਼ ਨਾਲ ਸੱਟ ਮਾਰ ਕੇ ਕਤਲ ਕਰ ਦਿੱਤਾ ਹੈ। ਜਿਸ ਪਰ ਮੁਕੱਦਮਾਂ ਨੰਬਰ 237 ਮਿਤੀ   6-11-11 ਅ/ਧ 302 ਭ.ਦ ਥਾਣਾ ਸਿਟੀ ਫਿਰੋਜਪੁਰ ਵਿਖੇ ਨਾਮਲੂਮ ਵਿਅਕਤੀ ਦੇ ਖਿਲਾਫ ਮੁਕੱਦਮਾਂ ਦਰਜ ਕੀਤਾ ਗਿਆ।
  ਸ: ਸੁਰਜੀਤ ਸਿੰਘ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਕੱਦਮੇ ਦੀ ਡੂੰਘਿਆਈ ਨਾਲ ਤਫਤੀਸ਼ ਕਰਨ ਲਈ ਇੱਕ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਸ੍ਰੀ ਜਤਿੰਦਰ ਸਿੰਘ ਬੈਨੀਪਾਲ ਕਪਤਾਨ ਪੁਲਿਸ (ਡੀ) ਫਿਰੋਜਪੁਰ, ਸ੍ਰੀ ਸਰਬਜੀਤ ਸਿੰਘ ਉਪ ਕਪਤਾਨ ਪੁਲਿਸ (ਡੀ) ਫਿਰੋਜਪੁਰ ਅਤੇ ਮੁੱਖ ਅਫਸਰ ਥਾਣਾ ਸਿਟੀ ਫਿਰੋਜਪੁਰ ਦੀ ਬਣਾਈ ਗਈ ਅਤੇ ਮੁਕੱਦਮੇ ਨੂੰ ਟਰੇਸ਼ ਕਰਨ ਲਈ ਮੁਨਾਸਿਬ ਹਦਾਇਤਾਂ ਦਿੱਤੀਆ ਗਈਆ। ਕਤਲ ਤੋ ਬਾਅਦ ਪੁਲਿਸ ਪਾਰਟੀ ਨੇ ਹਰ ਪਹਿਲੂ ਨੂੰ ਬੜੀ ਬਰੀਕੀ ਨਾਲ ਵਾਚਿਆ ਅਤੇ ਜੰਗ ਸਿੰਘ ਦੇ ਲੜਕਿਆ ਦੀ ਨਜਰੇ ਹਰਕਤ ਨੂੰ ਬਰੀਕੀ ਨਾਲ ਵਾਚਿਆ ਗਿਆ। ਮੁਕੱਦਮੇ ਬਾਰੇ ਡੂੰਘਿਆਈ ਵਿੱਚ ਤਫਤੀਸ਼/ਪੁੱਛ-ਗਿੱਛ ਕਰਦੇ ਹੋਏ ਇਹ ਗੱਲ ਸਾਹਮਣੇ ਆਈ ਕਿ ਦਲੇਰ ਸਿੰਘ ਨੇ ਹੀ ਆਪਣੇ ਪਿਤਾ ਨੂੰ ਕਤਲ ਕਰਨ ਤੋ ਬਾਅਦ ਆਪ ਹੀ ਰੋਲਾਂ ਪਾ ਦਿੱਤਾ ਕਿ ਉਸ ਦੇ ਪਿਤਾ ਨੂੰ ਅਣ-ਪਛਾਤੇ ਆਦਮੀ ਮਾਰ ਗਏ ਹਨ। ਜਦੋ ਕਿ ਦਲੇਰ ਸਿੰਘ ਨੇ ਹੀ ਆਪਣੇ ਪਿਤਾ ਨੂੰ ਆਪ ਹੀ ਲੂਣ-ਘੋਟਨੇ ਨਾਲ ਮਾਰਿਆ ਤੇ ਆਪਣੇ ਪਿਤਾ ਦੇ ਹੱਥ ਵਿੱਚ ਪਹਿਨੀ ਹੋਈ ਛਾਪ ਅਤੇ ਜੇਬ ਵਿੱਚ ਪਏ ਹੋਏ 42 ਹਜਾਰ 200 ਰੁਪਏ ਕੱਢ ਲਏ, ਛਾਪ ਅਤੇ ਕੁਝ ਪੈਸੇ ਇਸ ਨੇ ਆਪਣੇ ਪਾਸ ਰੱਖ ਲਏ ਅਤੇ 40 ਹਜਾਰ ਰੁਪਏ ਦੁਕਾਨਦਾਰ ਉਡੀਕ ਚੰਦ ਪੁੱਤਰ ਹਰੀ ਚੰਦ ਵਾਸੀ ਸਿਰਕੀ ਬਜਾਰ ਨੂੰ ਦੇ ਦਿੱਤੇ। ਜੋ 40 ਹਜਾਰ ਰੁਪਏ ਲੂਣ-ਘੋਟਨਾ ਅਤੇ ਛਾਪ ਦੋਸ਼ੀ ਦਲੇਰ ਸਿੰਘ ਪਾਸੋ ਬ੍ਰਾਂਮਦ ਕਰ ਲਏ ਗਏ ਹਨ।ਦੋਸ਼ੀ ਦਲੇਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਹੋਰ ਮਜੀਦ ਪੁੱਛ-ਗਿੱਛ ਜਾਰੀ ਹੈ।

Translate »