ਲੁਧਿਆਣਾ- ਕੇਂਦਰ ਸਰਕਾਰ ਵੱਲੋਂ ਬਾਲ ਮਜ਼ਦੂਰੀ ਦੀ ਪ੍ਰਥਾ ਨੂੰ ਰੋਕਣ ਲਈ ਐਨ.ਸੀ.ਐਲ.ਪੀ. ਸਕੀਮ ਅਧੀਨ ਚਲਾਏ ਜਾ ਰਹੇ 20 ਸਕੂਲਾਂ ‘ਚੋਂ 3 ਸਕੂਲ ਐਨ.ਜੀ.ਓ (ਗੈਰ ਸਰਕਾਰੀ ਸੰਸਥਾ) ਨੂੰ ਸੌਂਪਣ ਦਾ ਫੈਸਲਾ ਕੀਤਾ ਗਿਆ ਹੈ। ਇਹ ਸਕੂਲ ਹੈਬੋਵਾਲ ਕਲਾਂ, ਸਮਰਾਲਾ ਚੌਂਕ ਅਤੇ ਸ਼ਹੀਦ ਕਰਨੈਲ ਸਿੰਘ ਨਗਰ ਇਲਾਕੇ ਵਿਚ ਸਥਿਤ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਦਿਲਚਸਪੀ ਰੱਖਣ ਵਾਲੇ ਨਵੇਂ ਅਤੇ ਪੁਰਾਣੇ ਐਨ.ਜੀ.ਓਜ਼ ਦੀ ਇਕ ਜ਼ਰੂਰੀ ਮੀਟਿੰਗ 15 ਨਵੰਬਰ ਨੂੰ ਸਵੇਰੇ 11 ਵਜੇ ਬੱਚਤ ਭਵਨ, ਮਿੰਨੀ ਸਕੱਤਰੇਤ ਵਿਖੇ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਦਿਲਚਸਪੀ ਰੱਖਣ ਵਾਲੇ ਐਨ.ਜੀ.ਓਜ਼ ਇਸ ਮੀਟਿੰਗ ‘ਚ ਸ਼ਾਮਲ ਹੋ ਸਕਦੇ ਹਨ।