ਸਰਕਾਰ ਸਿੱਖਿਆ ਸੰਸਥਾਂਵਾਂ ਦੀਆਂ ਮੁਢਲੀਆਂ ਸਹੁਲਤਾਂ ਨੂੰ ਯੁੱਧ ਪੱਧਰ ਤੇ ਪੂਰਾ ਕਰ ਜਾ ਰਹੀ ਹੈ। ਮਿਆਰੀ ਸਿੱਖਿਆ,ਬੇ ਘਰਾਂ ਨੂੰ ਘਰ, ਸਰਪਲਸ ਬਿਜਲੀ ਉਤਪਾਦਨ ਇਸ ਸਮੇਂ ਅਕਾਲੀ ਭਾਜਪਾ ਸਰਕਾਰ ਦੇ ਮੁੱਖ ਮੁੱਦੱ ਹਨ,ਜਿਨਾਂ ਤੇ ਸਰਕਾਰ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੀਬੀ ਮਹਿੰਦਰ ਕੌਰ ਜੋਸ਼ ਨੇ ਸਰਕਾਰੀ ਸੀਨੀਅਰ ਸਕੰਡਰੀ ਸਕੂਲ ਅਜੜਾਮ ਵਿਖੇ ਮਾਈ ਭਾਗੋ ਯੋਜਨਾ ਤਹਿਤ ਲੜਕੀਆਂ ਨੂੰ ਸਾਇਕਲ ਪ੍ਰਦਾਨ ਕਰਨ ਉਪਰੰਤ ਵੱਡੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਕੀਤਾ । ਬੀਬੀ ਜੋਸ਼ ਨੇ ਕਿਹਾ ਕਿ ਹਰੇਕ ਪਰਿਵਾਰ ਦੀ ਤਰੱਕੀ ਅਤੇ ਖੁਸ਼ਹਾਲੀ ਵਿਚ ਔਰਤ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਤੇ ਔਰਤ ਦਾ ਸਿੱਖਅਕ ਹੋਣਾ ਵਿਕਾਸ ਦੀ ਖ਼ਾਸ ਨਿਸ਼ਾਨੀ ਹੈ। ਅੱਜ ਸਾਡਾ ਸੂਬਾ ਸਿੱਖਿਆ ਦੇ ਖੇਤਰ ਵਿੱਚ 14ਵੇਂ ਤੋਂ ਤੀਸਰੇ ਸਥਾਨ ਤੇ ਆ ਗਿਆ ਹੈ । ਇਸ ਮੌਕੇ 38 ਲੜਕੀਆਂ ਨੂੰ ਸਾਇਕਲ ਪ੍ਰਦਾਨ ਕੀਤੇ ਗਏ। ਇਥੇ ਪਹੁੰਚਣ ਤੇ ਇਲਾਕੇ ਦੇ ਅਕਾਲੀ ਵਰਕਰਾਂ ਦੇ ਅਹੁੱਦੇਦਾਰਾਂ ਅਤੇ ਸਕੂਲ ਸਟਾਫ਼ ਵਲੋਂ ਬੀਬੀ ਜੋਸ਼ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਡਿਪਟੀ ਡੀ. ਈ. ਓ (ਸ) ਸ੍ਰੀ ਮਤੀ ਸੁਖਵਿੰਦਰ ਕੌਰ, ਪ੍ਰਿੰਸੀਪਲ ਦਾਸ ਰਾਮ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪਸਵਕ ਪ੍ਰਧਾਨ ਜਸਵੀਰ ਕੌਰ,ਬਕਾਕ ਸੰਮਤੀ ਮੈਂਬਰ ਸੁਦੇਸ਼ ਰਾਣੀ,ਹਰਭਜਨ ਲਾਲ,ਬਲਜੀਤ ਸਿੰਘ,ਵਰਿੰਦਰ ਬਾਲੀ,ਜ਼ਿਲਾ੍ਹ ਕੋਆਡੀਨੇਟਰ ਸਰਵ ਸਿੱਖਿਆ ਅਭਿਆਨ ਮਦਨ ਲਾਲ ਸ਼ਰਮਾ,ਸੀਐਮਸੀ ਨੀਰਜ ਧੀਮਾਨ,ਸੁਖਵਿੰਦਰ ਸਿੰਘ ਵੀ ਮੌਜੂਦ ਸਨ।