ਮÎੰਡੀ ਗੋਬਿੰਦਗੜ੍ਹ – ਇੱਥੋਂ ਦੇ ਸੰਤ ਫਰੀਦ ਪਬਲਿਕ ਸਕੂਲ ਵਿੱਚ ਦੋ ਦਿਨਾਂ ਫੈਂਸੀ ਡ੍ਰੈਸ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਭਾਗ ਲੈ ਕੇ ਆਪਣੀ ਕਲਾ ਦਾ ਪ੍ਰਦਸ਼ਨ ਕੀਤਾ। ਸਕੂਲ ਦੀਆਂ ਵੱਖ ਕਲਾਸਾਂਮ ਦੇ ਵਿਦਿਆਰਥੀ ਮਨਮੋਹਕ ਪੌਸ਼ਾਕਾਂ ਵਿੱਚ ਜਿੱਥੇ ਪੰਡਾਲ ਵਿੱਚ ਮੌਜੂਦ ਲੋਕਾਂ ਲਈ ਖਿੱਚ ਦਾ ਕਾਰਨ ਬਣੇ ਰਹੇ ਉਥੇ ਆਪਣੇ ਹੁਨਰ ਰਾਹੀਂ ਉਨਾਂ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਇਸ ਮੌਕੇ ਸਕੂਲ ਦੀ ਚੇਅਰਪਰਸਨ ਮੈਡਮ ਹਰਜਿੰਦਰ ਕੌਰ ਨੇ ਕਿਹਾ ਕਿ ਅਜਿਹੇ ਮੁਕਾਬਾਲਿਆਂ ਦਾ ਉਦੇਸ਼ ਬੱਚਿਆਂ ਵਿੱਚ ਛੁਪੇ ਟੈਲੇਂਟ ਨੂੰ ਉਬਾਰਣ ਦੇ ਨਾਲ ਨਾਲ ਉਨਾਂ ਨੂੰ ਨੈਤਕਿਤਾ,ਸਮਾਜਿਕ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਜੋੜਣਾ ਹੈ ਤਾਕਿ ਉਹ ਅੱਗੇ ਜਾ ਕੇ ਆਪਣੀ ਜਿੰਦਗੀ ਵਿੱਚ ਦੇਸ਼ ਦੇ ਚੰਗੇ ਨਾਗਰਿਕ ਬਣ ਸਕਣ। ਇਸ ਮੌਕੇ ਹੋਏ ਫੈਂਸੀ ਡ੍ਰੈਸ ਮੁਕਾਬਲੇ ਵਿੱਚ ਨਰਸਰੀ ਚੋਂ ਪਹਿਲਾ ਸਥਾਨ ਵੰਸ਼ਿਕਾ,ਦੂਜਾ ਹਰਸ਼ਦੀਪ ਕੌਰ ਤੇ ਤੀਜੇ ਸਥਾਨ ਤੇ ਤਨਵੀਰ ਸਿੰਘ ਰਿਹਾ ਜਦੋਕਿ ਐਲਕੇਜੀ ਵਿੱਚ ਆਯੁਸ਼ ਆਨੰਦ ਪਹਿਲੇ,ਪਵਨਜੋਤ ਸਿੰਘ ਦੂਜੇ ਅਤੇ ਗਗਨਪ੍ਰੀਤ ਕੌਰ ਤੀਜੇ ਸਥਾਨ ਤੇ ਰਹੀ। ਯੂਕੇਜੀ ਵਿੱਚ ਪ੍ਰਭਜੋਤ ਸਿੰਘ ਪਹਿਲੇ ,.ਦੂਜੇ ਤੇ ਪ੍ਰੀਤੀ ਸ਼ਰਮਾ ਜਦੋਂਕਿ ਕੁਨਾਲ ਨੂੰ ਤੀਜਾ ਸਥਾਨ ਹਾਸਿਲ ਹੋਇਆ। ਫਸ਼ਟ ਵਿੱਚੋਂ ਕਸ਼ਿਰਜਾ ਪਹਿਲੇ ,ਆਸਿਫ਼ ਦੂਜੇ ਅਤੇ ਦਿਲਪ੍ਰੀਤ ਤੀਜੇ ਸਥਾਨ ਤੇ ਰਿਹਾ। ਇਸ ਤਰਾਂ ਕਲਾਸ ਦੂਜੀ ਫੈਂਸੀ ਮੁਕਾਬਲੇ ਚ ਪ੍ਰਥਮ ਸ਼ਰਮਾ ਪਹਿਲੇ ,ਭਵਨੀਤ ਸਿੰਘ ਦੂਜੇ ਅਤੇ ਦੀਪਾਸ਼ੂ ਤੀਜੇ ਸਥਾਨ ਤੇ ਰਹੇ ਜਦੋਂਕਿ ਤੀਜੀ ਕਲਾਸ ਵਿੱਚੋਂ ਗੁਰਪ੍ਰਤਾਪ ਪਹਿਲੇ ,ਦਿਵਾਸ਼ੀ ਦੂਜੇ ਅਤੇ ਆਂਚਲ ਤੀਜੇ ਸਥਾਨ ਤੇ ਰਹੀ। ਚੌਥੀ ਕਲਾਸ ਵਿੱਚੋਂ ਪ੍ਰਭਜੋਤ ਸਿੰਘ ਪਹਿਲੇ ,ਸ਼ਰਣਪ੍ਰੀਤ ਸਿੰਘ ਦੂਜੇ, ਨਵਤੇਜ ਸਿੰਘ ਤੀਜੇ ਜਦੋਂਕਿ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਚੋ ਦੀਕਸ਼ਾ ਮੰਕੂ ਪਹਿਲੇ ,ਅਮਰੀਕ ਸਿੰਘ ਦੂਜੇ ਅਤੇ ਮੁਸਕਾਨ ਚੌਹਾਨ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਚੇਅਰਪਰਸਨ ਹਰਜਿੰਦਰ ਕੌਰ ਤੇ ਪ੍ਰਿੰਸੀਪਲ ਵਰਿੰਦਰਜੀਤ ਸਿੰਘ ਨੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ।