November 13, 2011 admin

ਬਖ਼ਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ—ਸੰਤ ਰਣਜੀਤ ਸਿੰਘ

ਸਰਹਿੰਦ – ਜੋ ਸਾਡੇ ਗੁਰੂਆਂ ਨੇ ਸਾਨੂੰ ਧਰਮ ਦਾ ਮਾਰਗ ਦੱਸਿਆ ਹੈ ਉਨਾਂ ਤੇ ਚਲਦਿਆਂ ਸਾਨੂੰ ਢੋਗੀਂਆਂ ਪਾਖੰਡੀਆਂ ਤੋਂ ਦੂਰ ਰਹਿ ਕੇ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ।  ਇਹੀ ਸੰਦੇਸ਼ ਸਾਡੇ ਪਹਿਲੇ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਮੂਹ ਲੋਕਾਈ ਨੂੰ ਦਿੱਤਾ ਹੈ। ਇਹ ਵਿਚਾਰ ਸੰਤ ਬਾਬਾ ਰਣਜੀਤ ਸਿੰਘ ਜੀ ਤਪਾ ਦਰਾਜ਼ (ਮੋਹਾਲੀ) ਵਾਲਿਆਂ ਨੇ ਸਰਹਿੰਦ ਸ਼ਹਿਰ ਦੇ ਮੁਹੱਲਾ ਦਲੀਚੀ ਵਿੱਚ ਸ਼੍ਰੀ ਗੁਰੂ ਨਾਨਕ ਦੇਵੀ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ  ਕਰਵਾਏ ਤਿੰਨ ਰੋਜਾ ਧਾਰਮਿਕ ਸਮਾਗਮ ਮੌਕੇ ਸੰਗਤਾਂ ਨੂੰ ਕਹੇ। ਉਨਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਾਂਝੀਵਾਲਤਾ ਦੇ ਸੰਦੇਸ਼ ਬਾਰੇ ਦੱਸਿਆ ਕਿ ਉਹ ਜਿੱਥੇ ਵੀ ਗਏ ਉਨਾਂ ਲੋਕਾਂ ਨੂੰ ਨਾਮ ਬਾਣੀ ਨਾਲ ਜੋੜਿਆ ਉਨਾਂ ਸੱਜਣ ਠੱਗ ਕੌਡੇ ਰਾਕਸ਼ਾਂ ਨੂੰ ਵੀ ਉਸ ਪ੍ਰਮਾਤਮਾ ਦਾ ਸੰਦੇਸ਼ ਦਿੱਤਾ ਕਿ ਬਿਨਾਂ ਸਿਮਰਨ ਕੁਝ ਸੰਭਵ ਨਹੀਂ ਜਦੋਕਿ ਚੰਗੇ ਕਰਮਾਂ ਨਾਲ ਹੀ ਜੀਵਨ ਮਰਣ ਤੇ ਚੱਕਰਾਂ ਤੋਂ ਮੁਨੱਖ ਮੁਕਤ ਹੋ ਸਕਦਾ ਹੈ। ਇਸ ਮੌਕੇ ਉਨਾਂ ਤੈਨੂੰ ਰੋਗ ਦਾ ਪਤਾ ਨਾ ਕੋਈ ਵੈਦਾ ਮੇਰੀ ਬਾਂਹ ਛੱਡ ਦੇ, ਪ੍ਰੀਤ ਲੱਗੀ ਸੱਚੇ ਪਾਤਸ਼ਾਹ ਤੇਰੇ ਨਾਮ ਵਾਲੀ ,ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਆਦਿ ਸ਼ਬਦਾਂ ਗਾਇਨ ਕਰਕੇ ਹਾਜ਼ਰ ਸੰਗਤਾਂ ਨੂੰ ਨਿਹਾਲ ਕਰਦੇ ਹੋਏ ਇਲਾਹੀ ਗੁਰੂ ਦੀ ਬਾਣੀ ਨਾਲ ਜੋੜਿਆ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਵੀ ਪਾਏ ਜਿਸ ਮਗਰੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਸਮਾਰੋਹ ਵਿੱਚ ਸਾਬਕਾ ਮੰਤਰੀ ਡਾ.ਹਰਬੰਸ ਲਾਲ,ਐਸਜੀਪੀਸੀ ਮੈਂਬਰ ਅੰਬਾਲਾ ਹਰਪਾਲ ਸਿੰਘ,ਜਥੇਦਾਰ ਪਿਆਰਾ ਸਿੰਘ,ਰਣਬੀਰ ਸਿੰਘ ਫੋਜੀ,ਬਾਬਾ ਮੱਘਰ ਸਿੰਘ, ਬੀਬੀ ਸੁਰਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਿਲ ਸਨ।

Translate »