ਅੰਮ੍ਰਿਤਸਰ – ਸਥਾਨਕ ਖਾਲਸਾ ਕਾਲਜ ਫਾਰ ਵੁਮੈਨ ਵਿਖੇ ਇੱਕ ਖਾਸ ਲੈਕਚਰ ਦੌਰਾਨ ਉੱਘੇ ਵਿਦਵਾਨ, ਟੀ.ਐਸ. ਮਦਾਨ ਨੇ ਵਿਦਿਆਰਥੀਆਂ ਨੂੰ ਆਪਣੇ-ਆਪ ਵਿੱਚ ਆਤਮ ਵਿਸ਼ਵਾਸ਼ ਭਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਾਲਜ ਦੀਆਂ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿੰਦਗੀ ਵਿੱਚ ਸਫਲਤਾ ਲਈ ਆਪਣੇ-ਆਪ ਵਿੱਚ ਕੁਝ ਕਰ ਸਕਣ ਦਾ ਵਿਸ਼ਵਾਸ਼ ਹੋਣਾ ਜ਼ਰੂਰੀ ਹੈ। ਕਾਲਜ ਦੀ ਪ੍ਰਿਸੀਪਲ, ਡਾ. ਸੁਖਬੀਰ ਕੌਰ ਮਾਹਲ ਨੇ ਜਿੱਥੇ ਮਦਾਨ ਨੂੰ ਜੀ ਆਇਆ ਆਖਿਆ, ਉੱਥੇ ਉਨ੍ਹਾਂ ਕਿਹਾ ਕਿ ਆਤਮ ਵਿਸ਼ਵਾਸ਼ ਦੇ ਮੁੱਦੇ ਉੱਤੇ ਮਦਾਨ ਹੋਰਾਂ ਨੇ ਬਹੁਮੁੱਲਾ ਗਿਆਨ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਹੈ। ਉਨ੍ਹਾਂ ਨੇ ਮਦਾਨ ਸਾਹਿਬ ਦੇ ਦਿੱਤੇ ਹੋਏ ਵਿਚਾਰ ਕਿ ਸਫਲਤਾ ਦੀ ਪਹਿਲੀ ਪੌੜੀ ਆਪਣੇ ਆਪ ਵਿੱਚ ਕੁਝ ਕਰ ਸਕਣ ਦਾ ਵਿਸ਼ਵਾਸ਼ ਹੋਣਾ ਹੁੰਦਾ ਹੈ, ਨੂੰ ਖੂਬ ਸਲਾਹਿਆ। ਮਦਾਨ ਹੋਰਾਂ ਨੇ ਆਪਣੇ ਭਾਸ਼ਣ ਦੀ ਸਮਾਪਤੀ ਵਿੱਚ ਕਿਹਾ ਕਿ ਅੱਜ-ਕਲ੍ਹ ਦੇ ਮੁਕਾਬਲੇ ਭਰੇ ਯੁੱਗ ਵਿੱਚ ਵਿਦਿਆਰਥੀ ਤਾਂ ਹੀ ਤਰੱਕੀ ਦੀ ਰਾਹ ‘ਤੇ ਚੱਲ ਸਕਦੇ ਹਨ ਜੇਕਰ ਉਨ੍ਹਾਂ ਵਿੱਚ ਇਹ ਵਿਸ਼ਵਾਸ਼ ਹੋਵੇਗਾ ਕਿ ਉਹ ਜ਼ਿੰਦਗੀ ਦੀ ਹਰ ਮੁਸ਼ਕਿਲ ਨੂੰ ਚੁਣੌਤੀ ਦੇ ਰੂਪ ਵਿੱਚ ਵੇਖਦਿਆਂ ਹੋਇਆਂ ਪਾਰ ਕਰ ਲੈਂਦੇ ਹਨ। ਇਸ ਮੌਕੇ ਪ੍ਰੋਗਰਾਮ ਦੀ ਕੋਆਰਡੀਨੇਟਰ, ਮਨਪੀ੍ਰਤ ਕੌਰ ਨੇ ਕਿਹਾ ਕਿ ਇਹੋ ਜਿਹੇ ਲੈਕਚਰ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੁੰਦੇ ਹਨ। ਇਸ ਮੌਕੇ ਸਾਰੇ ਸਟਾਫ ਮੈਂਬਰ ਹਾਜ਼ਰ ਸਨ।