November 13, 2011 admin

ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਕਰੋ-ਖੇਤੀਬਾੜੀ ਮਾਹਿਰ

ਬਰਨਾਲਾ – ਖੇਤੀਬਾੜੀ ਵਿਭਾਗ, ਬਰਨਾਲਾ ਵੱਲੋਂ ਜਿਲ੍ਹੇ ਦੇ ਪਿੰਡ ਕੱਟੂ ਦੇ ਖੇਤਾਂ ਵਿਚ ਝੋਨੇ ਦੀ ਪਰਾਲੀ ਅਤੇ ਖੜੇ ਕਰਚਿਆਂ ਵਿਚ ਬਿਨਾ ਅੱਗ ਲਗਾਏ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਕਰਵਾ ਕੇ ਲੋਕਾਂ ਨੂੰ ਹੈਪੀਸੀਡਰ ਨਾਲ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਖੁੱਲੀ ਪਰਾਲੀ ਨੂੰ ਕੰਬਾਈਨ ਨਾਲ ਸਟਰਾਅ ਮੈਨੇਜਮੈਂਟ ਸਿਸਟਮ (ਐਸ|ਐਮ|ਐਸ|) ਲਗਾ ਕੇ ਖੇਤ ਵਿਚ ਖਿੰਡਾਇਆ ਗਿਆ।
ਇਸ ਮੌਕੇ ਖੇਤੀਬਾੜੀ ਮਾਹਿਰਾਂ ਨੇ ਦੱਸਿਆ ਕਿ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਕਰਨ ਲਈ ਝੋਨੇ ਦੀ ਖੁੱਲੀ ਪਰਾਲੀ ਨੂੰ ਖੇਤ ਵਿਚ ਇੱਕ ਸਾਰ ਖਿੰਡਾਉਣਾ ਬਹੁਤ ਜਰੂਰੀ ਹੰੁਦਾ ਹੈ। ਉਨ੍ਹਾਂ ਦੱਸਿਆ ਕਿ ਇਹ ਕੰਮ ਪਹਿਲਾਂ ਲੇਬਰ ਤੋਂ ਹੱਥੀਂ ਕਰਵਾਇਆ ਜਾਂਦਾ ਸੀ ਜੋ ਕਿ ਸਹੀ ਢੰਗ ਨਾਲ ਨਹੀਂ ਸੀ ਹੰੁਦਾ। ਪਰ ਹੁਣ ਸਟਰਾਅ ਮੈਨੇਜਮੈਂਟ ਸਿਸਟਮ ਨਾਲ ਖੁੱਲੀ ਪਰਾਲੀ ਬਰਾਬਰ ਇੱਕ ਸਾਰ ਸਾਰੇ ਖੇਤ ਵਿਚ ਖਿੰਡਾਈ ਜਾਂਦੀ ਹੈ ਅਤੇ ਹੈਪਸੀਡਰ ਨਾਲ ਕਣਕ ਦੀ ਬਿਜਾਈ ਕਰਨ ਵਿਚ ਕੋਈ ਮੁਸ਼ਕਿਲ ਪੇਸ਼ ਨਹੀਂ ਆਉਂਦੀ।
ਖੁਤੀਬਵਾੜੀ ਮਾਹਿਰਾਂ ਨੇ ਦੱਸਿਆ ਕਿ ਇਸ ਤਕਨੀਕ ਦੀ ਵਰਤੋ ਕਰਨ ਨਾਲ ਵਾਤਾਵਰਣ ਪ੍ਰਦੂਸ਼ਿਤ ਨਹੀਂ ਹੰੁਦਾ, ਧਰਤੀ ਦੀ ਉਪਜਾਊ ਸ਼ਕਤੀ ਵਧਦੀ ਹੈ, ਮਿੱਤਰ ਕੀੜੇ ਅਤੇ ਸੂਖਮ ਤੱਤ ਨਸ਼ਟ ਹੋਣ ਤੋਂ ਬਚ ਜਾਂਦੇ ਹਨ।ਇਸ ਤੋਂ ਇਲਾਵਾ ਸਮੇਂ, ਪਾਣੀ ਅਤੇ ਬਿਜਾਈ ਦੇ ਖਰਚੇ ਦੀ ਬੱਚਤ ਵੀ ਹੰੁਦੀ ਹੈ, ਹੋਰ ਤਾਂ ਹੋਰ ਕਣਕ ਨਹੀਂ ਡਿਗਦੀ ਅਤੇ ਝਾੜ ਵੀ ਪੂਰਾ ਮਿਲਦਾ ਹੈ। ਇਸ ਤਕਨੀਕ ਨੂੰ ਸਾਰੇ ਕਿਸਾਨਾਂ ਨੇ ਬਹੁਤ ਸਲਾਹਿਆ ਅਤੇ ਕਈ ਕਿਸਾਨਾ ਨੇ ਹੈਪੀਸੀਡਰ ਨਾਲ ਕਣਕ ਬੀਜਣ ਦਾ ਫੈਸਲਾ ਵੀ ਕੀਤਾ ।
ਹੈਪੀਸੀਡਰ ਮਸ਼ੀਨ ਬਾਰੇ ਜਾਣਕਾਰੀ ਦਿੰਦਿਆਂ ਖੇਤੀਬਾੜੀ ਮਾਹਿਰਾਂ ਨੇ ਦੱਸਿਆ ਕਿ ਇਹ ਮਸ਼ੀਨ 45 ਜਾਂ ਇਸ ਤੋਂ ਵੱਧ ਹਾਰਸ ਪਾਵਰ ਦੇ ਟ੍ਰੈਕਟਰ ਨਾਲ ਚਲਾਈ ਜਾਂਦੀ ਹੈ। ਇਸਦੇ ਗਾਮਾ ਟਾਈਪ ਬਲੇਡ ਪੀ|ਟੀ|ਓ| ਸ਼ਾਫਟ ਨਾਲ ਘੰੁਮਦੇ ਹਨ। ਜੋ ਕਿ ਫਾਲੇ ਦੇ ਅੱਗੇ ਆਉਣ ਵਾਲੇ ਕਰਚੇ ਅਤੇ ਪਰਾਲੀ ਨੂੰ ਕੱਟ ਕੇ ਸਾਈਡ ’ਤੇ ਕਰ ਦਿੰਦੇ ਹਨ।ਇਸ ਮੌਕੇ ਖੇਤੀਬਾੜੀ ਮਾਹਿਰਾਂ ਨੇ ਪਿੰਡ ਕੱਟੂ ਦੇ ਅਗਾਂਹ ਵਧੂ ਕਿਸਾਨ ਸ| ਗੁਲਜਾਰ ਸਿੰਘ ਗਿੱਲ ਦੇ ਖੇਤ ਵਿੱਚ ਹੈਪੀਸੀਡਰ ਨਾਲ ਕਲਕ ਬੀਜ ਕੇ ਕਿਸਾਨ ਨੂੰ ਹੈਪੀਸੀਡਰ ਨਾਲ ਕਲਣ ਦੀ ਬਿਜਾਈ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਡਾ| ਰਵਿੰਦਰ ਸਿੰਘ ਸੈਣੀ ਨੈਸ਼ਨਲ ਕੰਸਲਟੈਂਟ ਕੌਮੀ ਅੰਨ ਸੁਰੱਖਿਆ ਮਿਸ਼ਨ ਦਿੱਲੀ, ਖੇਤੀਬਾੜੀ ਵਿਭਾਗ ਦੇ ਡਾ| ਦਲੀਪ ਚੰਦ ਮੱਲੀ, ਇੰਜ| ਪ੍ਰੇਮ ਕੁਮਾਰ ਬਾਂਸਲ, ਡਾ| ਹਰਬੰਸ ਸਿੰਘ ਚਹਿਲ, ਡਾ| ਸੁਰਿੰਦਰਪਾਲ ਸਿੰਘ ਅਤੇ ਜੂਨੀਅਰ ਤਕਨੀਸ਼ੀਅਨ ਬੇਅੰਤ ਸਿੰਘ ਤੇ ਪਿੰਡ ਦੇ ਅਗਾਂਹਵਧੂ ਕਿਸਾਨ ਵੀ ਹਾਜ਼ਰ ਸਨ।

Translate »