ਬਰਨਾਲਾ – ਅਕਾਲੀ ਭਾਜਪਾ ਸਰਕਾਰ ਵਿੱਚ ਤਾਂ ਪੱਤਰਕਾਰਾਂ ਤੇ ਦਿਨ ਪ੍ਰਤੀ ਦਿਨ ਹਮਲਿਆਂ ਦੀਆਂ ਘਟਨਾਵਾਂ ਵਿੱਚ ਤੇਜੀ ਆਈ ਹੀ ਹੈ ਹੁਣ ਤਾਂ ਪੁਲਿਸ ਨੇ ਵੀ ਹੱਦ ਹੀ ਟੱਪ ਦਿੱਤੀ ਜਦੋਂ ਪੁਲਿਸ ਵਲੋਂ ਪੱਤਰਕਾਰ ਨੂੰ ਕਵਰੇਜ ਕਰਨ ਤੋਂ ਰੋਕਣ ਲਈ ਜੇਲ ਵਿੱਚ ਪਾ ਦਿੱਤਾ ਗਿਆ ਪਰ ਪੱਤਰਕਾਰਾਂ ਦੇ ਵਿਰੋਧ ਤੋਂ ਬਾਦ ਉਸ ਪੁਲਿਸ ਅਧਿਕਾਰੀ ਨੂੰ ਸਸਪੈਂਡ ਤਾਂ ਕਰ ਦਿੱਤਾ ਗਿਆ ਪਰ ਉਸ ਦੇ ਖਿਲਾਫ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।
ਜਾਣਕਾਰੀ ਅਨੁਸਾਰ ਮੁੱਖਮੰਤਰੀ ਦਾ ਫਰੀਦਕੋਟ ਵਿੱਖੇ ਸੰਗਤ ਦਰਸ਼ਨ ਪ੍ਰੋਗਰਾਮ ਰੱਖਿਆ ਗਿਆ ਸੀ। ਉਥੇ ਲਾਈਨੇਮੈਨਾਂ ਵੱਲੋਂ ਵਿਰੋਧ ਕੀਤਾ ਗਿਆ। ਇਸ ਵਿਰੋਧ ਦੀ ਕਵੇਰਜ ਕਰਨ ਗਏ ਪੱਤਰਕਾਰ ਨੂੰ ਕਵੇਰਜ ਕਰਨ ਤੋਂ ਰੋਕਨ ਲਈ ਪੁਲਿਸ ਨੇ ਉਸ ਪੱਤਰਕਾਰ ਨੂੰ ਉਹਨਾਂ ਲਾਈਨਮੈਨਾਂ ਦੇ ਨਾਲ ਹੀ ਜੇਲ ਵਿੱਚ ਬੰਦ ਕਰ ਦਿੱਤਾ। ਜਦੋਂ ਬਾਕੀ ਪੱਤਰਕਾਰਾਂ ਨੂੰ ਇਸ ਘਟਨਾ ਬਾਰੇ ਪਤਾ ਚੱਲਿਆ ਤਾਂ ਬਾਕੀ ਪੱਤਰਕਾਰਾਂ ਨੇ ਮੱਖਮੁੰਤਰੀ ਦੇ ਸੰਗਤ ਦਰਸ਼ਨ ਵਿੱਖੇ ਰੋਸ਼ ਧਰਨਾ ਦੇ ਦਿੱਤਾ। ਪੁਲਿਸ ਨੇ ਬੇਸ਼ਕ ਉਸ ਸੰਬਧਿਤ ਥਾਣੇ ਪ੍ਰਭਾਰੀ ਨੂੰ ਸਸਪੈਂਡ ਕਰ ਦਿੱਤਾ ਪਰ ਜਿਸ ਤਰ੍ਹਾ ਆਏ ਦਿਨ ਪੱਤਰਕਾਰਾਂ ਤੇ ਹਮਲੇ ਹੋ ਰਹੇ ਹਨ ਉਸ ਨੇ ਲੋਕਤੰਤਰ ਦੇ ਚੋਥੇ ਥੰਮ ਲਈ ਖਤਰਾ ਪੈਦਾ ਕਰ ਦਿੱਤਾ ਹੈ। ਜਰਨਲਸਿਟ ਅਸੋਸੀਏਸ਼ਿਨ ਰਜਿ: ਪੰਜਾਬ ਦੇ ਵਾਇਸ ਪ੍ਰਧਾਨ ਅਕੇਸ਼ ਕੁਮਾਰ ਨੇ ਕਿਹਾ ਕਿ ਇਹ ਤਾਂ ਸਰੇਆਮ ਪੱਤਰਕਾਰਾਂ ਨਾਲ ਜ਼ਿਆਦਤੀ ਹੋ ਰਹੀ ਹੈ। ਹੁਣ ਤਾਂ ਪੁਲਿਸ ਪ੍ਰਸ਼ਾਸ਼ਨ ਨੇ ਆਪਣੀ ਹਦ ਟੱਪਦੇ ਹੋਏ ਪੱਤਰਕਾਰਾਂ ਨੂੰ ਬਿਨਾ ਮਤਲਬ ਤੇ ਜੇਲਾਂ ਵਿੱਚ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਨੂੰ ਪੱਤਰਕਾਰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਣਗੇ। ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਿਸ ਵੀ ਅਧਿਕਾਰੀ ਨੇ ਇਹ ਹਰਕਤ ਪੱਤਰਕਾਰ ਨਾਲ ਕੀਤੀ ਹੈ ਉਸ ਅਧਿਕਾਰੀ ਦੇ ਖਿਲਾਫ ਤੁਰਤ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਪੱਤਰਕਾਰ ਆਪਣੀ ਡਿਉਟੀ ਬੇਖੌਫ ਨਿਭਾ ਸਕਣ। ਇਸ ਮੋਕੇ ਤੇ ਉਹਨਾਂ ਦੇ ਨਾਲ ਜਰਨਲਿਸਟ ਅਸੋਸੀਏਸ਼ਨ ਬਰਨਾਲਾ ਦੇ ਜਿਲ੍ਹਾ ਵਾਇਸ ਚੇਅਰਮੈਨ ਮੱਘਰ ਪੁਰੀ, ਵਾਇਸ ਪ੍ਰਧਾਨ ਰਾੰਿਜਦਰ ਰਿੰਪੀ, ਵਾਇਸ ਪ੍ਰਧਾਨ ਜਤਿੰਦਰ ਗਰਗ, ਰਾਜਿੰਦਰ ਸਿੰਗਲਾ, ਪ੍ਰੈਸ ਸੈਕਟਰੀ ਚੰਦ ਸਿੰਘ ਬੰਗੜ, ਜਵਾਇੰਟ ਸੈਕਟਰੀ ਜਗਤਾਰ ਸੰਧੂ, ਲਾਭ ਸਿੰਘ ਉਪਲ, ਕੁਨਾਲ ਆਦਿ ਹਾਜਿਰ ਸਨ।