November 13, 2011 admin

ਲੁਧਿਆਣਾ ਰੈਲੀ ਦੀਆਂ ਤਿਆਰੀਆਂ ਨੇ ਹੀ ਆਕਲੀ ਨੇਤਾਵਾਂ ਦੇ ਸਾਹ ਸੁਕਾਏ-ਬਾਵਾ

ਲੁਧਿਆਣਾ-ਅੱਜ ਲੁਧਿਆਣਾ ਦੇ ਹਲਕਾ ਆਤਮ ਨਗਰ ਦਾਣਾ ਮੰਡੀ ਗਿੱਲ ਰੋਡ ਵਿਖੇ ਕੈ: ਅਮਰਿੰਦਰ ਸਿੰਘ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਦੀ ਅਗਵਾਈ ਵਿਚ ਹੋ ਰਹੀ ਵਿਸ਼ਾਲ ” ਅਕਾਲੀ ਭਜਾਓੁ, ਕਾਂਗਰਸ ਲਿਆਓੁ” ਰੈਲੀ ਲਈ ਲੋਕਾਂ ‘ਚ ਭਾਰੀ ਉਤਸ਼ਾਹ ਨੇ ਅਕਾਲੀ-ਭਾਜਪਾ ਨੇਤਾਵਾਂ ਦੇ ਸਾਹ ਸੁਕਾ ਦਿੱਤੇ ਹਨ, ਇਹ ਜਾਣਕਾਰੀ ਜਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਇੱਕ ਲਿਖਤੀ ਬਿਆਨ ਰਾਹੀ ਦਾਣਾ ਮੰਡੀ ਵਿਚ ਅਕਾਲੀ-ਭਾਜਪਾ ਸਰਕਾਰ ਦੀਆਂ ਵਧੀਕੀਆਂ ਦਾ ਬੋਰਡ ਦਿਖਾਉਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਨੌਜਵਾਨ ਬੱਚੇ ਬੱਚੀਆਂ ਨੂੰ ਸੜਕਾ ਤੇ ਕੁੱਟਿਆ ਜਾ ਰਿਹਾ ਹੈ ਜਿਸ ਨੂੰ ਮਾਂ-ਬਾਪ (ਮਾਪਿਆਂ) ਵਲੋ ਬਰਦਾਸ਼ਤ ਕਰਨਾ ਹੁਣ ਮੁਸ਼ਕਿਲ ਹੈ ਉਹਨਾਂ ਕਿਹਾ ਕਿ ਕਿਸੇ ਚੀਜ ਨੂੰ ਕਿਸੇ ਹੱਦ ਤੱਕ ਦਬਾਇਆ ਜਾ ਸਕਦਾ ਹੈ ਪਰ ਅੱਜ ਦਬਾਉਣ ਦੀਆਂ ਲੁੱਟਾਂ-ਖੋਹਾਂ, ਕੁੱਟਾਂ ਮਾਰਾਂ, ਦੀਆਂ ਸਭ ਹੱਦ ਬੰਨੇ ਟੱਪ ਗਈ ਹੈ ਅਕਾਲੀ-ਭਾਜਪਾ ਸਰਕਾਰ। ਹੁਣ ਤਾਂ ਲੋਕ ਇਹਨਾਂ ਤੋ ਨਿਜਾਤ ਚਾਹੁੰਦੇ ਹਨ।
ਉਹਨਾਂ ਕਿਹਾ ਕਿ ਅੱਜ ਦੀ ਰੈਲੀ ਅਕਾਲੀ-ਭਾਜਪਾ ਦੇ ਸੁਪਨੇ ਚਕਨਾ ਚੂਰ ਕਰ ਦੇਵੇਗੀ ਅਤੇ ਲੋਕ ਹੁਣ ਇਹਨਾਂ ਨੂੰ ਮੂੰਹ ਨਹੀ ਲਗਾਉਣਗੇ। ਉਹਨਾਂ ਕਿਹਾ ਕਿ ਅੱਜ ਕਿਸਾਨ, ਵਿਉਪਾਰੀ, ਉਦਯੋਗਪਤੀ, ਦੁਕਾਨਦਾਰ, ਮੁਲਾਜਮ, ਮਜਦੂਰ ਅਤੇ ਯੂਥ ਸਭ ਅਕਾਲੀ-ਭਾਜਪਾ ਦੀ ਧੱਕੇਸ਼ਾਹੀ ਦੀ ਚੱਕੀ ਵਿਚ ਪਿਸ ਰਹੇ ਹਨ। ਇਸ ਸਮੇ ਨਿਰਮਲ ਕੈੜ੍ਹਾ ਜਿਲ੍ਹਾ ਪ੍ਰਧਾਨ ਕਾਂਗਰਸ ਸੇਵਾ ਦਲ, ਹਰਚੰਦ ਸਿੰਘ ਧੀਰ ਜਨਰਲ ਸਕੱਤਰ ਜਿਲ੍ਹਾ ਕਾਂਗਰਸ ਕਮੇਟੀ, ਰਜਿੰਦਰ ਚੋਪੜਾ ਸੀਨੀਅਰ ਕਾਂਗਰਸੀ ਆਗੂ, ਕੁਲਦੀਪ ਚੰਦ ਸ਼ਰਮਾਂ ਵਾਰਡ ਪ੍ਰਧਾਨ, ਅਯੁੱਧਿਆ ਪ੍ਰਸ਼ਾਦ ਘੁੱਕ, ਬਲਵੀਰ ਸਿੰਘ, ਰੇਸ਼ਮ ਸਿੰਘ ਸੱਗੂ ਅਤੇ ਨਵਦੀਪ ਬਾਵਾ ਵੀ ਵਿਸ਼ੇਸ਼ ਤੌਰ ਤੇ ਹਾਜਰ ਹੋਏ।

Translate »