ਪੰਜਾਬ ਟੇਲੈਂਟ ਸਰਚ ਮੁਕਾਬਲੇ ਵਿੱਚ ਸਰਕਾਰੀ ਸੈਕੰਡਰੀ ਸਕੂਲ ਨੰਗਲ ਸ਼ਹੀਦਾਂ ਦੀ ਰਾਖੀ ਨੇ ਜ਼ਿਲ੍ਹੇ ਚੋਂ ਪਹਿਲਾ ਸਥਾਨ ਹਾਸਿਲ ਕੀਤਾ। ਸਕੂਲ ਮੁਖੀ ਰਾਜਨ ਅਰੋੜਾ ਨੇ ਦੱਸਿਆ ਕਿ ਇਸ ਸਾਲ ਪਹਿਲੀ ਬਾਰ ਪੰਜਾਬ ਟੇਲੈਂਟ ਸਰਚ ਮੁਕਾਬਲੇ ਵਿੱਚ ਸਕੂਲ ਦੇ ਬੱਚਿਆਂ ਵਲੋਂ ਭਾਗ ਲਿਆ ਗਿਆ ਵਧਿਆ ਪ੍ਰਦਰਸ਼ਨ ਕਰਦੇ ਹੋਏ ਰਾਖੀ ਨੇ ਜ਼ਿਲ੍ਹੇ ਚੋਂ ਪਾਸ ਹੋਏ ਕੁਲ 13 ਵਿਦਿਆਰਥੀਆਂ ਚੋਂ ਪਹਿਲਾ ਸਥਾਨ ਹਾਸਿਲ ਕੀਤਾ। ਇਸ ਮੌਕੇ ਸਕੂਲ ਮੈਂਨਜਿੰਗ ਕਮੇਟੀ ਵਲੋਂ ਉਸ ਨੂੰ ਸਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਕੂਲ ਸਟਾਫ਼ ਮੈਂਬਰ ਕੁਲਵਿੰਦਰ ਕੌਰ ਅਤੇ ਦਲਜੀਤ ਕੌਰ ਅਤੇ ਕਮੇਟੀ ਮੈਂਬਰ ਵੀ ਹਾਜ਼ਿਰ ਸਨ।