November 13, 2011 admin

ਸੰਤੋਖ ਸਿੰਘ ਧੀਰ ਸਿਮਰਤੀ ਗੰ੍ਰਥ ਰਿਲੀਜ਼ ਸਮਾਰੋਹ ਕਰਵਾਇਆ ਗਿਆ

ਪਟਿਆਲਾ – ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵਲੋਂ ਪੰਜਾਬੀ ਦੇ ਸਿਰਮੌਰ ਸਾਹਿਤਕਾਰ ਅਤੇ ਵਿਭਾਗ ਦੇ ਆਜੀਵਨ ਫੈਲੋ ਸੰਤੋਖ ਸਿੰਘ ਧੀਰ ਹੋਰਾਂ ਦੀ ਯਾਦ ਨੂੰ ਸਮਰਪਿਤ ਸੰਤੋਖ ਸਿੰਘ ਧੀਰ ਸਿਮਰਤੀ ਗੰ੍ਰਥ ਰਿਲੀਜ਼ ਸਮਾਰੋਹ ਕਰਵਾਇਆ ਗਿਆ। ਇਹ ਸਿਮਰਤੀ ਗੰ੍ਰਥ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ|ਜਸਪਾਲ ਸਿੰਘ ਜੀ ਨੇ ਸੰਤੋਖ ਸਿੰਘ ਧੀਰ ਹੋਰਾਂ ਦੇ ਸ਼ਰਧਾਜਲੀ ਸਮਾਰੋਹ ਸਮੇਂ ਐਲਾਨ ਕੀਤਾ ਸੀ ਕਿ ਯੂਨੀਵਰਸਿਟੀ ਵਲੋਂ ਸੰਤੋਖ ਸਿੰਘ ਧੀਰ ਹੋਰਾਂ ਦੇ ਜੀਵਨ, ਸਖਸ਼ੀਅਤ ਅਤੇ ਸਾਹਿਤਕ ਰਚਨਾਵਾਂ ਨਾਲ ਸਬੰਧਿਤ ਪੰਜਾਬੀ ਭਾਸ਼ਾ ਵਿਕਾਸ ਵਿਭਾਗ  ਇਕ ਸਿਮਰਤੀ ਗੰ੍ਰਥ ਤਿਆਰ ਕਰਵਾਏਗਾ। ਅੱਜ ਉਸ ਸਿਮਰਤੀ ਗੰ੍ਰਥ ਦੇ ਰਿਲੀਜ਼ ਸਮਾਰੋਹ ਦੇ ਮੌਕੇ ਮੁੱਖ ਮਹਿਮਾਨ ਵਜੋਂ ਸ਼ਮਿਲ ਹੋਏ, ਡਾ|ਕਰਨਜੀਤ ਸਿੰਘ, ਨੇ ਬੋਲਦਿਆਂ ਕਿਹਾ ਕਿ ਵਾਈਸ ਚਾਂਸਲਰ ਡਾ|ਜਸਪਾਲ ਸਿੰਘ ਜੀ ਵਲੋਂ  ਸੰਤੋਖ ਸਿੰਘ ਧੀਰ ਵਰਗੇ ਸੱਚੇ ਸੁੱਚੇ ਬੰਦੇ ਦਾ ਸਿਮਰਤੀ ਗ੍ਰੰਥ ਤਿਆਰ ਕਰਵਾ ਕੇ ਅਤੇ ਰਿਲੀਜ਼ ਕਰਵਾ ਯੂਨੀਵਰਸਿਟੀ ਮੁਬਾਰਕਵਾਦ ਦੀ  ਹੱਕਦਾਰ ਬਣੀ ਹੈ। ਉਨਾਂ ਨੇ ਸੰਤੋਖ ਸਿੰਘ ਧੀਰ ਹੋਰਾਂ ਨਾਲ ਗੁਜ਼ਾਰੇ ਆਪਣੇ ਵਕਤ ਨੂੰ ਯਾਦ ਕਰਦਿਆਂ ਦੱਸਿਆ ਕਿ ਧੀਰ ਨੇ ਕਲਮ ਹੀ ਨਹੀਂ ਚਲਾਈ ਸਗੋਂ ਪੰਜਾਬੀ ਦੇ ਹੱਕਾਂ ਲਈ ਸਾਰੀ ਉਮਰ ਲੜਦੇ ਰਹੇ। ਇਸ ਮੌਕੇ ਪ੍ਰੋ| ਗੁਲਜ਼ਾਰ ਸਿੰਘ ਸੰਧੂ ਨੇ ਆਪਣੇ ਲੈਕਚਰ ਦੌਰਾਨ ਸੰਤੋਖ ਸਿੰਘ ਧੀਰ ਨੂੰ ਸੰਤ ਸਿੰਘ ਸੇਖੋਂ ਅਤੇ ਸ ਼ਖੁਸ਼ਵੰਤ ਸਿੰਘ ਦੇ ਬਰਾਬਰ ਦੱਸਿਆ। ਡਾ| ਰਘਬੀਰ ਸਿੰਘ ਸਿਰਜਣਾ ਨੇ ਇਸ ਮੌਕੇ ਤੇ ਬੋਲਦਿਆਂ ਸੰਤੋਖ ਸਿੰਘ ਧੀਰ  ਨੂੰ ਪੰਜਾਬੀ ਜੁ਼ਬਾਨ ਦਾ ਬਹੁਤ ਹੀ ਵੱਡਾ ਯੋਧਾ ਅਤੇ ਸਰਬਾਂਗੀ ਲੇਖਕ ਕਰਾਰ ਦਿੱਤਾ। ਇਸ ਰਿਲੀਜ਼ ਸਮਾਰੋਹ ਦੇ ਮੌਕੇ ਸੰਤੋਖ ਸਿੰਘ ਧੀਰ ਦੇ ਪਰਿਵਰਿਕ ਮੈਂਬਰ ਸ਼ਾਮਿਲ ਹੋਏ ਅਤੇ ਪਰਿਵਾਰ ਦੇ ਪ੍ਰਤੀਨਿਧੀ ਵਜੋਂ ਉਨ੍ਹਾਂ ਦੇ ਭਰਾ ਰਿਪੁਦਮਨ ਸਿੰਘ ਰੂਪ ਨੇ ਧੀਰ ਹੋਰਾਂ ਨਾਂਲ ਗੁਜ਼ਾਰੀ ਜਿੰ਼ਦਗੀ ਦੇ ਪਲਾਂ ਨੂੰ ਬੜੇ ਜ਼ਜਬਾਤੀ ਰੌਅ ਵਿਚ ਸਾਂਝਾ ਕੀਤਾ।
ਆਪਣੇ ਪ੍ਰਧਾਨਗੀ ਭਾਸ਼ਣ ਵਿਚ ਵਾਈਸ ਚਾਂਸਲਰ ਡਾ| ਜਸਪਾਲ ਸਿੰਘ ਜੀ ਨੇ ਪੰਜਾਬੀ ਭਾਸ਼ਾ ਸਾਹਿਤ ਅਤੇ ਸਭਿਆਚਾਰ ਪ੍ਰਤੀ ਯੂਨੀਵਰਸਟੀ ਦੀ ਪ੍ਰਤੀਬੱਧਤਾ ਨੂੰ ਮੁੜ ਦੁਹਰਾਇਆ ਅਤੇ ਯੂਨੀਵਰਸਿਟੀ ਵਿਚ ਪੰਜਾਬੀ ਦੇ ਪ੍ਰਚਾਰ ਪਸਾਰ ਲਈ ਚੱਲ ਰਹੇ ਪ੍ਰਾਜੈਕਟਾਂ ਉਤੇ ਚਾਨਣਾ ਪਾਇਆ। ਡਾ|ਜਸਪਾਲ ਸਿੰਘ ਹੋਰਾਂ ਨੇ ਇਸ ਮੌਕੇ ਬੋਲਦੇ ਹੋਏ ਕਿਹਾ ਕਿ ਕਿਸੇ ਕੌਮ ਦੀ ਅਮੀਰੀ ਉਸ ਦੀ ਬੌਧਿਕ ਪਰੰਪਰਾ ਤੋਂ ਮਾਪੀ ਜਾ ਸਕਦੀ ਹੈ ਅਤੇ ਇਸ ਅਮੀਰੀ ਦੀ ਸਾਂਭ ਸੰਭਾਲ ਕਰਨਾਂ ਅਤੇ ਇਸਨੂੰ ਬਰਕਰਾਰ ਰੱਖਣਾ ਯੂਨੀਵਰਸਿਟੀ ਦਾ ਮੁੱਖ ਟੀਚਾ ਹੈ।  ਪ੍ਰੋਗਰਾਮ ਦੇ ਸ਼ੁਰੂ ਵਿਚ ਵਿਭਾਗ ਦੇ ਮੁਖੀ ਡਾ ਼ਅਮਰਜੀਤ ਕੌਰ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਇਸ ਸਿਮਰਤੀ ਗ੍ਰੰਥ ਦੀ ਸੰਪਾਦਨ ਪ੍ਰਕ੍ਰਿਆ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਹ ਸਿਮਰਤੀ ਗ੍ਰੰਥ ਲਈ ਉਨ੍ਹਾਂ ਵਿਸ਼ੇਸ਼ ਵਿਦਵਾਨਾਂ ਦੀ ਚੋਣ ਕੀਤੀ ਗਈ ਜਿਨ੍ਹਾਂ ਨੇ ਸੰਤੋਖ ਸਿੰਘ ਧੀਰ ਦਾ ਜਿੰ਼ਦਗੀ ਵਿਚ ਸਾਥ ਮਾਣਿਆ ਜਾਂ ਜਿਹੜੇ ਉਨ੍ਹਾਂ ਦੀ ਸੋਚ ਨਾਲ ਸਹਿਮਤ ਸਨ। ਇਸ ਸਿਮਰਤੀ ਗ੍ਰੰਥ ਵਿਚ ਲਗਭਗ 50 ਦੇ ਕਰੀਬ ਪਰਚੇ ਹਨ। ਜਿਸ ਵਿਚ ਸੰਦੇਸ਼, ਸਿਮਰਤੀਆਂ ਅਤੇ ਧੀਰ ਦੀਆਂ ਸਾਹਿਤਿਕ ਰਚਨਾਵਾਂ ਉਤੇ ਖੋਜ ਪੱਤਰ ਸ਼ਾਮਿਲ ਹਨ। ਇਸ ਮੌਕੇ ਯੂਨੀਵਰਸਿਟੀ ਦੇ ਡੀਨ ਸਾਹਿਬਾਨ, ਮੁਖੀ ਸਾਹਿਬਾਨ ਅਤੇ ਅਧਿਆਪਕ ਸਾਹਿਬਾਨ ਤੋਂ ਇਲਾਵਾ ਡਾ|ਦੀਪਕ ਮਨਮੋਹਨ, ਡਾ|ਸਤੀਸ਼ ਕੁਮਾਰ ਵਰਮਾ ,ਡਾ|ਜਗਬੀਰ ਸਿੰਘ, ਡਾ|ਸੁਰਜੀਤ ਸਿੰਘ ਲੀ, ਡਾ| ਅਨੂਪ ਸਿੰਘ ਵਿਰਕ ਸ਼ਾਮਿਲ ਹੋਏ।

 

Translate »