November 13, 2011 admin

ਸਾਉਥ ਅਮਰੀਕਾ ਦੇ ਕਲਾਕਾਰਾਂ ਨੇ ਸਕੂਲ ਅਧਿਆਪਕਾਂ ਦੀ ਵਰਕਸ਼ਾਪ ਆਯੋਜਿਤ ਕੀਤੀ

ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਅੱਜ ਸਾਉਥ ਅਮਰੀਕਾ ਤੋਂ ਲੋਕ ਨਾਚ ਦੇ ਕਾਲਕਾਰਾਂ ਨੇ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਨੂੰ ਆਪਣੇ ਲੋਕ ਨਾਚ ਬਾਰੇ ਸਿਖਲਾਈ ਦਿੱਤੀ। ਸਕੂਲ ਵਿਖੇ ਪਹੁੰਚਨ ਤੇ ਸਕੂਲ ਦੇ ਪ੍ਰਿੰਸੀਪਲ ਡਾ: ਧਰਮਵੀਰ ਸਿੰਘ ਨੇ ਇਨ੍ਹਾਂ ਕਲਾਕਾਰਾਂ ਅਤੇ ਹੋਰ ਪਤਵੰਤੇ ਸੱਜਣਾ ਦਾ ਨਿਘਾ ਸਵਾਗਤ ਕੀਤਾ । ਸਕੂਲ ਦੇ ਵਿਦਿਆਰਥੀਆਂ ਨੇ ਇਸ ਮੌਕੇ ਸਾਊਥ ਅਮਰੀਕਾ ਦੇ ਕਲਾਕਾਰਾਂ ਨਾਲ ਵਿਚਾਰ ਵਟਾਂਦਰਾ ਕੀਤਾ । ਟੇਰ ਨੇਗਰਾ ਇੰਟਰਨੈਸ਼ਨਲ ਲੋਕ ਨਾਚ ਦੇ ਡਾਇਰੈਕਟਰ ਮਿਸਟਰ ਕਾਰਲੋਸ ਜਾਨਥਨ ਮਿਨੋਟਾ ਨੇ ਸਕੂਲ ਦੇ ਵਿਦਿਆਰਥੀਆਂ ਲਈ ਇੱਕ ਲੋਕ ਨਾਚ ਵਰਕਸ਼ਾਪ ਦਾ ਆਯੋਜਨ ਕੀਤਾ ਅਤੇ ਵਿਦਿਆਰਥੀਆਂ ਨੂੰ  ਲੋਕ ਨਾਚਾਂ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਦਿੱਤੀ । ਇਹਨਾਂ ਕਲਾਕਾਰਾਂ ਨੇ ਸਕੂਲ ਦੇ  ਪ੍ਰਾਇਮਰੀ ਸੈਕਸ਼ਨ ਦੀਆਂ ਅਧਿਆਪਕਾਵਾਂ ਨਾਲ ਸਾਂਝਾਂ ਨਾਚ ਪੇਸ਼ ਕਰਕੇ ਸਭ ਦਾ ਖੂਬ ਮਨੋਰੰਜਨ ਕੀਤਾ । ਪ੍ਰਿੰਸੀਪਲ ਡਾ: ਧਰਮਵੀਰ ਸਿੰਘ ਨੇ ਉਹਨਾਂ ਦੁਆਰਾ ਪੇਸ਼ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਲਾਕਾਰ ਪੰਜਾਬ ਵਿੱਚ ਸਭਿਆਚਾਰ, ਸ਼ਾਂਤੀ ਅਤੇ ਆਪਸੀ ਤਾਲਮੇਲ ਵਧਾਉਣ ਲਈ ਆਏ ਹਨ। ਚੀਫ਼ ਖਾਲਸਾ ਦੀਵਾਨ ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਡਾ. ਜਸਵਿੰਦਰ ਸਿੰਘ ਢਿੱਲੋਂ, ਪ੍ਰਿੰਸੀਪਲ/ਡਾਇੈਰਕਟਰ ਡਾ. ਧਰਮਵੀਰ ਸਿੰਘ ਅਤੇ ਡਾ. ਦਵਿੰਦਰ ਸਿੰਘ ਛੀਨਾ ਡਾਇਰੈਕਟਰ ਪੰਜਾਬ ਕਲਚਰਲ ਪ੍ਰਮੋਸ਼ਨ ਕੌਂਸਲ ਨੇ ਸਾਰੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ । ਇਸ ਮੌਕੇ ਤੇ ਸਕੂਲ ਦੀਆਂ ਮੁੱਖ ਅਧਿਆਪਕਾਵਾਂ ਸ਼੍ਰੀਮਤੀ ਰਾਜਦਵਿੰਦਰ  ਗਿੱਲ, ਸ਼੍ਰੀਮਤੀ ਨਿਸ਼ਚਿੰਤ ਕਾਹਲੋਂ, ਸਕੂਲ ਦੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੇ ਪ੍ਰੋਗਰਾਮ ਦਾ ਆਨੰਦ ਮਾਣਿਆ।

Translate »