ਅੰਮ੍ਰਿਤਸਰ – ਖਾਲਸਾ ਕਾਲਜ ਆਫ ਐਜ਼ੂਕੇਸ਼ਨ (ਰਣਜੀਤ ਐਵੀਨਿਊ) ਵੱਲੋਂ ਅੱਜ ‘ਇਮੋਸ਼ਨਲ ਇੰਟੈਲੀਜੈਂਸੀ’ ‘ਤੇ ਇਕ ਵਿਸਤਾਰ ਭਾਸ਼ਣ ਦਾ ਆਯੋਜਨ ਕੀਤਾ ਗਿਆ। ਅਮਰੀਕਾ ਦੇ ਪ੍ਰੈਜ਼ੀਡੈਂਟਸ਼ੀਅਲ ਮੈਨੇਜਮੈਂਟ ਫੈਲੋ, ਡਾ. ਮਨਤੇਜ ਕੌਰ ਛੀਨਾ ਇਸ ਮੌਕੇ ‘ਤੇ ਮੁੱਖ ਮਹਿਮਾਨ ਸਨ। ਕਾਲਜ ਦੀ ਪ੍ਰਿੰਸੀਪਲ, ਡਾ. ਸੁਰਿੰਦਰ ਪਾਲ ਕੌਰ ਢਿੱਲੋਂ ਨੇ ਡਾ. ਛੀਨਾ ਦਾ ਸੁਆਗਤ ਕੀਤਾ। ਇਸ ਮੌਕੇ ਸਰਦਾਰਨੀ ਤੇਜਿੰਦਰ ਕੌਰ ਛੀਨਾ, ਮੈਂਬਰ, ਖਾਲਸਾ ਕਾਲਜ ਗਵਰਨਿੰਗ ਕੌਂਸਲ ਅਤੇ ਹੋਰ ਪਤਵੰਤਿਆਂ ਤੋਂ ਇਲਾਵਾ ਖਾਲਸਾ ਕਾਲਜ ਇੰਟਰਨੈਸ਼ਨਲ ਸਕੂਲ (ਰਣਜੀਤ ਐਵੀਨਿਊ) ਦੀ ਪ੍ਰਿੰਸੀਪਲ, ਸ੍ਰੀਮਤੀ ਡੀ.ਕੇ. ਸੰਧੂ ਵੀ ਹਾਜ਼ਰ ਸਨ।