ਹੁਸ਼ਿਆਰਪੁਰ – ਦੁਰਗਾ ਨੌਜਵਾਨ ਸਭਾ, ਮੁਹੱਲਾ ਸਰੂਪ ਨਗਰ (ਸਤੈਹਰੀ) ਹੁਸ਼ਿਆਰਪੁਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਸ਼ੁੱਭ ਮੌਕੇ ਤੇ ਮੁਹੱਲਾ ਵਿਕਰਮ ਇਨਕਲੇਵ, ਰਣਜੀਤ ਨਗਰ ਅਤੇ ਸਤੈਹਰੀ ਖੁਰਦ ਦੀ ਸਾਰੀ ਸੰਗਤ ਵੱਲੋਂ ਰਹੀਮਪੁਰ ਸੜਕ ਤੇ ਲੰਗਰ ਲਗਾਇਆ ਗਿਆ। ਬਾਬਾ ਮਹਿੰਦਰ ਸਿੰਘ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਕੇ ਲੰਗਰ ਸ਼ੁਰੂ ਕਰਵਾਇਆ। ਇਸ ਮੌਕੇ ਤੇ ਬਾਬਾ ਮਹਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਜੀ ਦੇ ਦਿੱਤੇ ਉਪਦੇਸ਼ਾਂ ਤੇ ਚੱਲਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਤੇ ਮੁਹੱਲੇ ਦੇ ਮਿਉਂਸਪਲ ਕੌਂਸਲ ਮੋਹਨ ਲਾਲ ਪਹਿਲਵਾਨ, ਹਰਚਰਨ ਸਿੰਘ ਸੋਢੀ, ਮਨੀਸ ਓਹਰੀ, ਪ੍ਰਧਾਨ ਤਰਸੇਮ ਸਿੰਘ ਸੈਣੀ, ਵਾਈਸ ਪ੍ਰਧਾਨ ਭਜਨ ਸਿੰਘ, ਬਲਜੀਤ, ਜਨਰਲ ਸਕੱਤਰ ਮਨਜੀਤ ਸਿੰਘ, ਸਤਪਾਲ ਸੈਣੀ, ਰਾਮ ਪ੍ਰਕਾਸ਼, ਚੌਧਰੀ ਚਰਨ ਦਾਸ, ਲੱਛਮਣ ਸਿੰਘ, ਪਲਵਿੰਦਰ ਸਿੰਘ, ਗੁਰਦੀਪ ਸਿੰਘ, ਗੁਰਵਿੰਦਰ ਸਿੰਘ, ਖਜਾਨਚੀ ਬਲਜੀਤ ਸੈਣੀ, ਅਸ਼ੋਕ ਅਤੇ ਦੁਰਗਾ ਨੌਜਵਾਨ ਸਭਾ ਦੇ ਮੈਂਬਰਾਂ ਅਤੇ ਮੁਹੱਲਾ ਵਾਸੀਆਂ ਨੇ ਲੰਗਰ ਵਿੱਚ ਵਿਸ਼ੇਸ਼ ਤੌਰ ਤੇ ਯੋਗਦਾਨ ਪਾਇਆ।