November 13, 2011 admin

“ਸਾਲਾਨਾ ਗੁਪਤ ਰਿਪਰੋਟਾਂ ਹੁਣ ਗੁਪਤ ਦੀ ਥਾਂ ਕਾਰਗੁਜ਼ਾਰੀ ਮੁਲਾਂਕਣ ਰਿਪੋਰਟਾਂ ਬਣੀਆਂ”

ਸਾਲਾਨਾ ਗੁਪਤ ਰਿਪਰੋਟਾਂ ਲਿਖਣ ਬਾਰੇ ਵਿਚਾਰ ਗੋਸ਼ਟੀ ਕਰਵਾਈ ਗਈ
ਬਰਨਾਲਾ –  ਪੰਜਾਬ ਸਰਕਾਰ ਦੇ ਵੱਖੋ-ਵੱਖੋ ਮਹਿਕਮਿਆਂ ਦੀ ਪੁਰਜੋਰ ਮੰਗ ਦੇ ਅਧਾਰ ਤੇ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ, ਪੰਜਾਬ (ਮਗਸੀਪਾ) ਦੇ ਖੇਤਰੀ ਕੇਦਰ ਪਟਿਆਲਾ ਵੱਲੋਂ “ਸਾਲਾਨਾ ਗੁਪਤ ਰਿਪਰੋਟਾਂ ਲਿਖਣ ਬਾਰੇ” ਇਕ ਵਿਚਾਰ ਗੋਸ਼ਟੀ ਬਰਨਾਲਾ ਵਿਖੇ ਕਰਵਾਈ ਗਈ। ਜਿਸ ਵਿਚ ਬਰਨਾਲਾ ਜਿਲੇ ਦੇ ਵੱਖੋ ਵੱਖ ਸਰਕਾਰੀ ਮਹਿਕਮਿਆਂ ਦੇ 40 ਤੋਂ ਵੀ ਜਿਆਦਾ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਭਾਗ ਲਿਆ। ਪ੍ਰੋਗਰਾਮ ਦਾ ਸੁਭ ਆਰੰਭ ਬਰਨਾਲਾ ਦੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਭੁਪਿੰਦਰ ਸਿੰਘ, ਨੇ ਕੀਤਾ।ਉਹਨਾਂ ਨੇ ਕਾਰਗੁਜ਼ਾਰੀ ਰਿਪੋਰਟਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਚਾਰ ਗੋਸਟੀ ਦਾ ਉਦੇਸ਼ ਵੱਖੋ ਵੱਖ ਸਰਕਾਰੀ ਮਹਿਕਮਿਆਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਾਲਾਨਾ ਗੁਪਤ ਰਿਪੋਰਟਾ ਲਿਖਦੇ ਸਮੇਂ ਆਉਦੀਆਂ ਦਿਕਤਾਂ ਦਾ ਨਿਪਟਾਰਾ ਕਰਨਾ ਹੈ ਤੇ ਉਹਨਾ ਵੱਲੋਂ ਸੁਧਾਰਾਂ ਲਈ ਆਏ ਨੁਕਤਿਆਂ ਤੇ ਵਿਚਾਰ ਕਰਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹੀਆਂ ਰਿਪੋਰਟਾਂ ਦਾ ਮੰਤਵ ਮੁਲਾਜਮਾਂ ਨੁੰ ਆਪਣੀ ਕਾਰਗੁਜ਼ਾਰੀ ਸੁਧਾਰਨ ਦਾ ਮੌਕਾ ਦੇਣਾ ਹੈ ਸੋ ਇਹ ਰਿਪੋਰਟਾਂ ਗੁਪਤ ਨਹੀਂ ਹੋਣੀਆਂ ਚਾਹੀਦੀਆਂ।ਮਗਸੀਪਾ ਦੇ ਪ੍ਰੋਜੈਕਟ ਡਾਇਰੈਕਟਰ ਐਸ| ਕੇ| ਆਹਲੂਵਾਲੀਆਨੇ ਕਿਹਾ ਕਿ ਭ੍ਰਿਸ਼ਟਾਚਾਰੀ ਅਧਿਕਾਰੀ ਪਾਸ ਅਜਿਹੀਆਂ ਰਿਪੋਰਟਾਂ ਲਿਖਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ।
ਇਸ ਤੋਂ ਬਾਅਦ ਤਕਨੀਕੀ ਡਾਇਰੈਕਟਰ ਬੀ| ਐਸ| ਗਿੱਲ ਨੇ ਦੱਸਿਆ ਕਿ ਕਿਉਂਕਿ ਅਜਿਹੀਆਂ ਰਿਪਰੋਟਾਂ ਉੱਪਰ ਹੀ ਅਮਲੇ ਦੀ ਤਰੱਕੀ ਤੇ ਤਨਖਾਹ ਵਿਚ ਵਾਧਾ ਆਦਿ ਨਿਰਭਰ ਹੁੰਦੇ ਹਨ, ਸੋ ਇਹ ਜਰੂਰੀ ਹੈ ਕਿ ਰਿਪੋਰਟਾਂ ਲਿਖਣ ਤੋਂ ਬਾਅਦ ਇਹ ਸੰਬੰਧਿਤ ਅਮਲੇ ਨੂੰ ਸੁਧਾਰ ਲਈ ਜਰੂਰ ਦਿਖਾਈਆਂ ਜਾਣ। ਉਨ੍ਹਾਂ ਦੱਸਿਆ ਕਿ ਭਾਰਤ ਦੀ ਸਰਵ ਉੱਤਮ ਅਦਾਲਤ ਨੇ ਵੀ ਅਜਿਹੇ ਹੁਕਮ ਜਾਰੀ ਕੀਤੇ ਹਨ। ਸੋ ਸਾਲਾਨਾ ਗੁਪਤ ਰਿਪੋਰਟਾਂ ਹੁਣ ਕਾਰਗੁਜਾਰੀ ਮੁਲਾਂਕਣ ਰਿਪੋਰਟਾਂ (ਂਅਅਚ਼; ਸ਼ਕਗਰਿਗਠ਼ਅਫਕ ਂਤਤਕਤਤਠਕਅਵ ਗਕਬਰਗਵਤ-ਂਸ਼ਂਞ) ਕਹਾਉਣਗੀਆਂ।
ਪੰਜਾਬ ਸਰਕਾਰ ਨੇ ਆਪਣੇ ਪੱਤਰ ਨੰ: 15/27/08-ਪੀਪੀ/620 ਮਿਤੀ 15-09-2010 ਤੇ ਨੰ: 496 ਮਿਤੀ 29-07-2011 ਨਾਲ ਵੇਰਵੇ ਨਾਲ ਇਸ ਸਬੰਧੀ ਹਦਾਇਤਾਂ ਪੰਜਾਬ ਦੇ ਸਮੂਹ ਵਿਭਾਗਾਂ ਨੂੰ ਜਰੂਰੀ ਕਾਰਵਾਈ ਲਈ ਭੇਜੀਆਂ ਹਨ।
ਇਸ ਤੋਂ ਬਾਅਦ ਵਿਸ਼ੇ ਦੇ ਮਾਹਿਰ ਸ੍ਰੀ ਰਮੇਸ਼ ਕੁਮਾਰ ਰਹਿਬਰ ਨੇ ਦੱਸਿਆ ਕਿ ਅਜਿਹੀਆਂ ਰਿਪੋਰਟਾਂ ਪੂਰਨ ਰੂਪ ਵਿਚ ਚਾਲੂ ਵਿੱਤੀ ਸਾਲ ਤੋਂ ਲਾਗੂ ਹੋਣਗੀਆਂ ਸੋ ਸਾਰੇ ਸੰਬੰਧਿਤ ਅਧਿਕਾਰੀਆਂ ਤੇ ਕਰਚਾਰੀਆਂ ਨੂੰ ਇਹ ਹਦਾਇਤਾਂ ਧਿਆਨ ਨਾਲ ਪੜ੍ਹਨੀਆਂ ਤੇ ਅਮਲ ਕਰਨਾ ਜਰੂਰੀ ਹੈ। ਇਨ੍ਹਾਂ ਰਿਪੋਰਟਾਂ ਦੀ ਵਿਸ਼ੇਬਤਾ ਇਹ ਹੈ ਕਿ ਇਨ੍ਹਾਂ ਰਿਪੋਰਟਾਂ ਵਿਚ ਸੰਬੰਧਿਤ ਅਧਿਕਾਰੀ ਤੇ ਕਰਮਚਾਰੀ ਵੱਲੋਂ ਪਹਿਲਾਂ ਨਿੱਜੀ ਮੁਲਾਕਣ ਕੀਤਾ ਜਾਵੇਗਾ ਉਸ ਤੋਂ ਬਾਅਦ ਰਿਪੋਰਟ ਲਿਖਣ ਵਾਲੇ ਅਧਿਕਾਰੀ ਵੱਲੋਂ ਨਿਸਚਿਤ ਵਿੱਧੀ ਤੇ ਪਹਿਲੂਆਂ ਦੇ ਤੇ ਇਸ ਦਾ ਮੁਲਾਂਕਣ ਹੋਵੇਗਾ ਅਤੇ ਫਿਰ ਪ੍ਰਵਾਨ ਕਰਤਾ ਅਧਿਕਾਰੀ ਇਸ ਤੇ ਆਪਣੇ ਟਿਪਣੀ ਦੇ ਕੇ ਰਿਪੋਰਟਾ ਨੂੰ ਅੰਤਿਮ ਰੂਪ ਦੇਵੇਗਾ। ਉਹਨਾਂ ਨੇ ਹਰ ਇਕ ਅਧਿਕਾਰੀ ਲਈ ਲੋੜੀਦੀ ਕਾਰਵਾਈ ਕਰਨ ਦੇ ਸਮੇ ਦੀ ਹੱਦ ਬਾਰੇ ਵੀ ਜਾਣਕਾਰੀ ਦਿੱਤੀ ਜਿਸਦੀ ਪਾਲਣਾ ਜਰੂਰ ਹੋਵੇਗੀ।
ਇਸ ਤੋਂ ਬਾਅਦ ਖੁੱਲਾ ਵਿਚਾਰ ਵਟਾਦਰਾ ਹੋਇਆ ਜਿਸ ਵਿਚ ਭਾਗੀਦਾਰਾਂ ਨੇ ਆਪਣੇ ਸੁਆਲ ਪੱੁਛੇ ਲੰਮੇ ਵਿਚਾਰ ਵਟਾਦਰੇ ਤੋਂ ਬਾਅਦ ਇਹ ਸਿੱਟਾ ਕੱਢਿਆ ਗਿਆ ਕਿ ਰਿਪੋਰਟ ਲਿਖਣ ਸੰਬੰਧੀ ਨਿਸਚਤ ਮਿਆਦ ਦੀ ਸਖਤੀ ਨਾਲ ਪਾਲਣਾ ਹੋਣੀ ਚਾਹੀਦੀ ਹੈ ਅਤੇ ਜੋ ਅਧਿਕਾਰੀ ਰਿਪੋਰਟ ਲਿਖਣ ਵਿਚ ਦੇਰੀ ਕਰਦੇ ਹਨ, ਉਨ੍ਹਾਂ ਵਿਰੁੱਧ ਢੁੱਕਵੀ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਰਿਪੋਰਟ ਦੇ ਹਰ ਸਫੇ ਉਪਰ ਕਰਮਚਾਰੀ ਅਧਿਕਾਰੀ ਦਾ ਨਾਮ ਹੋਣਾ ਚਾਹੀਦਾ ਹੈ ਤਾਂ ਜੋ ਕੋਈ ਸਫੇ ਨਾਲ ਬਦਲੇ ਜਾ ਸਕਣ। ਵਿਚਾਰ ਗੋਸ਼ਟੀ ਬਹੁਤ ਹੀ ਚੰਗੇ ਮਾਹੌਲ ਵਿਚ ਖਤਮ ਹੋਈ।
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਬਰਨਾਲਾ ਵੱਲੋਂ ਡਿਸਪੈਚਰੀਆਂ ਦੀ ਅਚਣਚੇਤ ਚੈਕਿੰਗ
ਬਰਨਾਲਾ – ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ|ਬਲਵੰਤ ਸਿੰਘ ਸੇਰਗਿਲ ਵੱਲੋ ਮੁਢਲੇ ਸਿਹਤ ਕੇਦਰ ਠੁਲੀਵਾਲ ਅਤੇ ਸੰਘੇੜਾ ਦੀ ਅਚਣਚਤੇ ਚੈਕਿੰਗ ਕੀਤੀ ਗਈ। ਦੰਵਾਂ ਡਿਸਪੈਸਰੀਆਂ ਵਿਚ ਸਟਾਫ ਹਾਜਰ ਪਾਇਆ ਗਿਆ ਦੋਨਾ ਡਿਸਪੈਸਰੀਆਂ ਵਿਚ ਦਵਾਈਆ ਵੀ ਮੌਜੂਦ ਸਨ ਜੋ ਕਿ ਮਰੀਜਾਂ ਨੂੰ ਦਿਤੀਆਂ ਜਾ ਰਹੀਆਂ ਸਨ। ਦੋਨਾ ਡਿਸਪੈਸਰੀਆਂ ਚੈਲ ਕਰਨ ਤੋ ਬਾਅਦ ਏ| ਡੀ|ਸੀ ਸਾਹਿਬ ਨੇ ਤਸੱਲੀ ਪ੍ਰਗਟ ਕੀਤੀ ਅਤੇ ਨਾਲ ਹੀ ਡਾਕਟਰਾਂ ਅਤੇ ਬਾਕੀ ਸਟਾਫ ਨੂੰ ਮਰੀਜਾਂ ਦੀ ਤਨਦੇਹੀ ਨਾਲ ਇਲਾਜ ਕਰਨ ਅਤੇ ਡਿਸਪੈਸਰੀ ਦੇ ਆਲੇ ਦੁਆਲੇ ਸਫਾਈ ਰੱਖਣ ਦੀ ਹਦਾਇਤ ਕੀਤੀ।
 

Translate »