(ਕਾਂਗਰਸ ਦੀ ਵਿਸ਼ਾਲ ਰੈਲੀ ਨੇ ਅਕਾਲੀ-ਭਾਜਪਾ ਦੀ ਪੁੱਠੀ ਗਿਣਤੀ ਸ਼ੁਰੂ ਕੀਤੀ)
ਲੁਧਿਆਣਾ- ਅੱਜ ਕਾਂਗਰਸ ਪਾਰਟੀ ਦੀ ਕੈ: ਅਮਰਿੰਦਰ ਸਿੰਘ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਦੀ ਅਗਵਾਈ ਹੇਠ ਹੋਈ ਵਿਸ਼ਾਲ ਸਿਆਸੀ ਕਾਨਫਰੰਸ ਨੇ ਅਕਾਲੀ-ਭਾਜਪਾ ਦੀ ਪੁੱਠੀ ਗਿਣਤੀ ਸ਼ੁਰੂ ਕੀਤੀ, ਇਹ ਵਿਚਾਰ ਅੱਜ ਵਿਧਾਨ ਸਭਾ ਹਲਕਾ ਆਤਮ ਨਗਰ ਵਿਚ ਰੈਲੀ ਵਿਚ ਹਜਾਰਾ ਸਾਥੀਆਂ ਨਾਲ ਸ਼ਾਮਲ ਹੋਣ ਤੋ ਪਹਿਲਾ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਕ੍ਰਿਸ਼ਨ ਕੁਮਾਰ ਬਾਵਾ ਸਾਬਕਾ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਨੇ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਆਤਮ ਨਗਰ ਹਲਕੇ ਦਾ ਅੱਜ ਕੋਈ ਘਰ ਅਜਿਹਾ ਨਹੀ ਜਿਸ ਦੇ ਪਰਿਵਾਰ ਦੇ ਮੈਬਰਾਂ ਨੇ ਰੈਲੀ ‘ਚ ਹਿੱਸਾ ਨਾ ਲਿਆ ਹੋਵੇ। ਇਸ ਸਮੇ ਵੱਖ ਵੱਖ ਵਾਰਡਾ ਤੋ ਹਜਾਰਾਂ ਲੋਕਾਂ ਨੇ ਰੈਲੀ ਵਿਚ ਸ਼ਾਮਲ ਹੋ ਕੇ ਬਾਵਾ ਅਤੇ ਕਾਂਗਰਸ ਪਾਰਟੀ ਪ੍ਰਤੀ ਆਪਣਾ ਸਨੇਹ ਅਤੇ ਵਿਸ਼ਵਾਸ਼ ਪ੍ਰਗਟ ਕੀਤਾ। ਇਸ ਸਮੇ ਹਲਕਾ ਆਤਮ ਨਗਰ ਦੇ ਇਲਾਕਾ ਨਿਵਾਸੀਆਂ ਦੀ ਰਹਿਨੁਮਾਈ ਕਰਦੇ ਹੋਏ ਸ੍ਰੀ ਕ੍ਰਿਸ਼ਨ ਕੁਮਾਰ ਬਾਵਾ ਅਤੇ ਨੰਨ੍ਹੇ ਮੁੰਨੇ 3 ਬੱਚੇ ਰੋਹਿਤ ਕੈੜ੍ਹਾ, ਪ੍ਰਦੀਪ ਸੱਗੂ ਅਤੇ ਅਨੀਤਾ ਪ੍ਰੀਤ ਨੇ ਚਾਚਾ ਨਹਿਰੂ ਜੀ ਦਾ ਬੁੱਤ ਮਹਾਰਾਜਾ ਕੈ: ਅਮਰਿੰਦਰ ਸਿੰਘ ਜੀ ਨੂੰ ਭੇਟ ਕੀਤਾ। ਇਸ ਸਮੇ ਨਿਰਮਲ ਕੈੜ੍ਹਾ ਜਿਲ੍ਹਾ ਪ੍ਰਧਾਨ ਕਾਂਗਰਸ ਸੇਵਾ ਦਲ, ਹਰਚੰਦ ਸਿੰਘ ਧੀਰ ਜਨਰਲ ਸਕੱਤਰ ਜਿਲ੍ਹਾ ਕਾਂਗਰਸ ਕਮੇਟੀ, ਪਰਮਜੀਤ ਆਹਲੂਵਾਲੀਆਂ ਜਿਲ੍ਹਾ ਚੇਅਰਮੈਨ ਰਾਜੀਵ ਗਾਂਧੀ ਪੰਚਾਇਤ ਰਾਜ ਸੰਗਠਨ, ਹਰਬੰਸ ਸਿੰਘ ਪਨੇਸਰ ਵਾਇਸ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ , ਰਜਿੰਦਰ ਚੋਪੜਾ, ਤਰਸੇਮ ਬਾਂਸਲ, ਜਤਿੰਦਰ ਮੋਤੀ ਸੂਦ, ਅਮਿਤ ਸ਼ੋਰੀ ਵਾਇਸ ਪ੍ਰਧਾਨ ਜਿਲ੍ਹਾ ਕਾਂਗਰਸ ਸੇਵਾ ਦਲ, ਸੁੱਚਾ ਸਿੰਘ ਲਾਲਕਾ, ਯਸ਼ਪਾਲ ਸ਼ਰਮਾਂ, ਰਾਜੇਸ਼ ਸ਼ਰਮਾਂ, ਕਰਮਵੀਰ ਸ਼ੈਲੀ, ਬਲੇਸਵਰ ਦੈਤਿਯ, ਅਸ਼ਵਨੀ ਸ਼ਰਮਾਂ ਟੀ.ਟੀ, ਦਰਬਾਰਾ ਲਾਲਕਾ, ਅਯੁੱਧਿਆ ਪ੍ਰਕਾਸ਼ ਘੁੱਕ, ਪਾਲ ਮਠਾੜੂ, ਅਸ਼ੋਕ ਕੁਮਾਰ, ਮਹਿੰਦਰ ਲਾਲਕਾ, ਜਸਵਿੰਦਰ ਸਿੰਘ ਹੈਪੀ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਲ ਲੁਧਿਆਣਾ ਸ਼ਹਿਰੀ, ਸੁਖਦੇਵ ਸਿੰਘ ਨੀਟਾ, ਮਹਿੰਦਰਪਾਲ ਸਿੰਗਲਾ, ਸੁਨੰਦਾ ਗੋਸਵਾਮੀ, ਹਰਜਿੰਦਰ ਕੌਰ, ਰੇਸ਼ ਸਿੰਘ ਸੱਗੂ, ਬਿਸ਼ਨਾ ਪ੍ਰਧਾਨ, ਬਲਵੰਤ ਸਿੰਘ ਧਨੋਆ ਸੂਬਾ ਸਕੱਤਰ, ਵਰਿੰਦਰ ਸੋਨੀ, ਗੁਰਬਚਨ ਸਿੰਘ ਸੌਕੀ, ਤਿਲਕ ਰਾਜ ਸੋਨੂੰ, ਅਮ੍ਰਿਤਪਾਲ ਕਲਸੀ, ਰੁਪਿੰਦਰ ਰਿੰਕੂ, ਐਡਵੋਕੇਟ ਬੂਟਾ ਸਿੰਘ ਬੈਰਾਗੀ, ਨਵਦੀਪ ਬਾਵਾ ਅਤੇ ਕੁਲਵਿੰਦਰ ਕਲਸੀ ਨੇਤਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਸਮੇ ਲੱਡੂ ਵੰਡ ਕੇ ਅਤੇ ਚਾਹ ਪਕੌੜੇ ਛੱਕ ਕੇ ਕਾਫਲਾ ਰਵਾਨਾਂ ਹੋਇਆ।
ਇਸ ਸਮੇ ਸ੍ਰੀ ਬਾਵਾ ਨੇ ਕਿਹਾ ਕਿ ਨੌਜਵਾਨਾਂ ਦਾ ਰੈਲੀ ਪ੍ਰਤੀ ਭਾਰੀ ਉਤਸ਼ਾਹ ਉਹਨਾਂ ਦੀ ਅਕਾਲੀ-ਭਾਜਪਾ ਨਾਲ ਸਖਤ ਨਰਾਜਗੀ ਅਤੇ ਕਾਂਗਰਸ ਪਾਰਟੀ ਨਾਲ ਅਤੇ ਕੈ: ਅਮਰਿੰਦਰ ਸਿੰਘ ਨਾਲ ਪਿਆਰ ਦੀ ਨਿਸ਼ਾਨੀ ਹੈ। ਉਹਨਾਂ ਕਿਹਾ ਕਿ ਨੌਜਵਾਨ ਨੂੰ ਆਪਣਾ ਸੁਨਹਿਰੀ ਭਵਿੱਖ ਕੈ: ਅਮਰਿੰਦਰ ਸਿੰਘ ਦੇ ਰਾਜ ਵਿਚ ਹੀ ਦਿਖਾਈ ਦਿੰਦਾ ਹੈ। ਉਹਨਾਂ ਕਿਹਾ ਕਿ ਹੁਣ ਅਕਾਲੀ-ਭਾਜਪਾ ਦੇ ਨੇਤਾ ਕਿਸ ਮੂੰਹ ਨਾਲ ਵੋਟਾ ਮੰਗਣਗੇ, ਕੀ ਕਹਿਣਗੇ, ਕਿ ਹੁਣ ਅਸੀ ਰੇਤਾ, ਬਜਰੀ, ਨਹੀ ਖਾਵਾਂਗੇ ਅਸੀ ਪਲਾਂਟਾ ਤੇ ਕਬਜੇ ਨਹੀ ਕਰਾਂਗੇ ਅਸੀ ਲੁੱਟਾਂ ਖੋਹਾਂ, ਨੌਜਵਾਨ ਲੜਕੇ ਲੜਕੀਆਂ ਦੀ ਕੁੱਟ ਮਾਰ ਨਹੀ ਕਰਾਂਗੇ ਅਤੇ ਅਸੀ ਅੱਗੇ ਤੋ ਆਪਣਾ ਨਹੀ ਪੰਜਾਬ ਦਾ ਵਿਕਾਸ ਕਰਾਗੇ। ਕੀ ਅਜਿਹੇ ਨੇਤਾਂਵਾ ਤੋ ਪੰਜਾਬ ਨੂੰ ਬਚਾਉਣ ਸਮੇ ਦੀ ਲੋੜ ਨਹੀ। ਉਹਨਾਂ ਕਿਹਾ ਕਿ ਹੁਣ ਤਾਂ ਪੰਜਾਬ ਦੇ ਲੋਕਾਂ ਦੇ ਦੁੱਖਾ ਦਾ ਨਿਵਾਰਨ ਕੇਵਲ ਕਾਂਗਰਸ ਪਾਰਟੀ ਹੀ ਹੈ। ਹੁਣ ਲੋਕ ਪੱਬਾ ਭਾਰ ਹੋ ਕੇ ਕੈ: ਅਮਰਿੰਦਰ ਸਿੰਘ ਦੇ ਰਾਜ ਨੂੰ ਉਡੀਕ ਰਹੇ ਹਨ।
ਇਸ ਸਮੇ ਉਹਨਾਂ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਬਾਰੇ ਕਿਹਾ ਕਿ ਇਹ ਲੋਕ ਸਮਾਜ ਨੂੰ ਵੰਡ ਕੇ ਸੱਤਾ ਹਾਸਲ ਕਰਨੀ ਚਾਹੁੰਦੇ ਹਨ। ਉਹਨਾਂ ਕਿਹਾ ਕਿ ਇਨ੍ਹਾ, ਫਿਰਕਾਪ੍ਰਸਤ ਨੇਤਾਵਾਂ ਦਾ ਪੰਜਾਬ ਦੇ ਲੋਕਾਂ ਨੂੰ ਵਿਰੋਧ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਨੂੰ ਸ਼ਾਤੀ, ਵਿਕਾਸ਼ ਅਤੇ ਖੁਸ਼ਹਾਲੀ ਕਾਂਗਰਸ ਪਾਰਟੀ ਨੇ ਦਿੱਤੀ। ਅਕਾਲੀ ਦਲ ਵਾਲੇ ਤਾਂ 1992 ‘ਚ ਚੋਣਾਂ ਲੜਲ ਤੋ ਭੱਜ ਗਏ ਸਨ, ਇਹ ਤਾਂ ਲੋਕਤੰਤਰ ਦੇ ਭਗੌੜੇ ਹਨ। ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਦੀਆਂ ਗੱਲਾ ਕਰਨ ਵਾਲੇ ਅਕਾਲੀ-ਭਾਜਪਾ ਨੇਤਾ ਭ੍ਰਿਸ਼ਟਾਚਾਰ ‘ਚ ਲੱਥ ਪੱਥ ਹਨ ਅਤੇ ਹੁਣ ਪੰਜਾਬ ਦੇ ਲੋਕ ਉਹਨਾਂ ਨੂੰ ਮੂੰਹ ਨਹੀ ਲਗਾਉਣਗੇ। ਇਸ ਸਮੇ ਉਹਨਾਂ ਦੇ ਨਾਲ ਮਨਜੀਤ ਗਰੇਵਾਲ, ਇੰਦੂ, ਨੀਲਮ ਰਾਣੀ, ਰਾਜ ਰਾਣੀ, ਸ਼ਤੋਸ਼ ਰਾਣੀ, ਸਰੋਜ, ਸੁਖਦੇਵ ਸਿੰਘ, ਨਿਰਮਲ ਸਿੰਘ ਉਪਲ, ਜਗਤਾਰ ਸਿੰਘ ਗਰਚਾ, ਹਰਭਗਵਾਨ ਦਾਸ, ਸਤਪਾਲ ਸ਼ਰਮਾਂ, ਮਨਮੋਹਨ ਸਿੰਘ, ਦਲਵੀਰ ਸਿੰਘ, ਸੋਹਨ ਸਿੰਘ, ਮਨਜੀਤ ਸਿੰਘ, ਪ੍ਰੇਮ ਚੰਦ ਗੁਪਤਾ, ਜਸਪਾਲ ਕੌਰ, ਬਲਵੀਰ ਸਿੰਘ, ਹਰੀ ਦਾਸ, ਪਵਨ ਕੁਮਾਰ, ਉਕਾਰ ਚੰਦ ਸ਼ਰਮਾਂ, ਚੰਦਰ ਸੇਖਰ, ਦਲਵਾਰ ਸਿੰਘ, ਗੁਰਵਿੰਦਰ ਸਿੰਘ, ਮੇਜਰ ਸਿੰਘ, ਸਤਨਾਮ ਸਿੰਘ, ਲਲਿਤ ਕੁਮਾਰ, ਕੁਲਦੀਪ ਸਿੰਘ ਸਿਆਨ, ਚਰਨਜੀਤ ਸ਼ਰਮਾਂ, ਅਮ੍ਰਿਤਪਾਲ ਸਿੰਘ, ਮਨਪ੍ਰੀਤ ਸਿੰਘ, ਚੇਤਨਵੀਰ ਸਿੰਘ, ਰਵਨੀਤ ਸਿੰਘ, ਜਗਮੇਲ ਦੁੱਗਰੀ ਅਤੇ ਲਵਪ੍ਰੀਤ ਸਿੰਘ ਵੀ ਹਾਜਰ ਸਨ।