November 13, 2011 admin

ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਸ੍ਰੀਮਤੀ ਰੇਖਾ ਮਿੱਤਲ ਨੇ ਮੋਬਾਇਲ ਵੈਨ ਨੂੰ ਹਰੀ ਝੰਡੀ ਦਿੱਤੀ

*ਕਾਨੂੰਨੀ ਸਾਖਰਤਾ ਮੁਹਿੰਮ 7 ਨਵੰਬਰ ਤੋਂ 21 ਨਵੰਬਰ ਤੱਕ ਚੱਲੇਗੀ- ਰੇਖਾ ਮਿੱਤਲ
ਫਿਰੋਜ਼ਪੁਰ -ਫਿਰੋਜ਼ਪੁਰ ਤੇ ਫਾਜ਼ਿਲਕਾ ਜ਼ਿਲ੍ਹਿਆਂ ਅੰਦਰ ਲੋਕਾਂ ਨੂੰ ਮੁੱਫਤ ਕਾਨੂੰਨੀ ਸੇਵਾਵਾਂ ਪ੍ਰਤੀ ਜਾਗਰਤ ਕਰਨ ਲਈ 7 ਨਵੰਬਰ ਤੋਂ 21 ਨਵੰਬਰ 2011 ਤੱਕ ਵਿਸ਼ੇਸ਼ ਮੋਬਾਇਲ ਕਾਨੂੰਨੀ ਸਾਖਰਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਮੁੱਫਤ ਕਾਨੂੰਨੀ ਸੇਵਾਵਾਂ ਅਥਾਰਟੀ ਪੰਜਾਬ,ਚੰਡੀਗੜ੍ਹ ਵੱਲੋਂ ਇਹ ਮੁਹਿੰਮ ਪੂਰੇ ਰਾਜ ਅੰਦਰ ਚਲਾਈ ਗਈ ਹੈ ਤਾਂ ਜੋ ਲੋਕਾਂ ਨੂੰ ਇਸ ਸਬੰਧੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ। ਇਹ ਜਾਣਕਾਰੀ ਸ੍ਰੀਮਤੀ ਰੇਖਾ ਮਿੱਤਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਅੱਜ ਸੈਸ਼ਨ ਕੋਰਟ ਵਿਚੋਂ ਕਾਨੂੰਨੀ ਸਾਖਰਤਾ ਮੁਹਿੰਮ ਲਈ ਮੋਬਾਇਲ ਵੈਨ ਨੂੰ ਹਰੀ ਝੰਡੀ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ। ਇਸ ਮੌਕੇ ਸ੍ਰ.ਕਰਨੈਲ ਸਿੰਘ  ਸੀਨੀਅਰ ਸਿਵਲ ਜੱਜ, ਸ੍ਰ.ਅਵਤਾਰ ਸਿੰਘ ਹੇਅਰ  ਜ਼ਿਲ੍ਹਾ ਅਟਾਰਨੀ ਸਮੇਤ ਵੱਡੀ ਗਿਣਤੀ ਵਿਚ ਵਕੀਲ ਹਾਜਰ ਸਨ।
ਸ੍ਰੀਮਤੀ ਰੇਖਾ ਮਿੱਤਲ  ਜ਼ਿਲ੍ਹਾ ਸ਼ੈਸ਼ਨ ਜੱਜ-ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦੱÎਸਿਆ ਕਿ  ਇਸ ਮੁਹਿੰਮ ਤਹਿਤ ਸੈਮੀਨਾਰ/ਕੈਂਪ ਆਯੋਜਨ ਕਰਨ ਦੀ ਰੂਪ ਰੇਖਾ ਤਿਆਰ ਕੀਤੀ ਗਈ ਹੈ; ਜਿਸ ਤਹਿਤ ਪਿੰਡਾਂ, ਕਸਬਿਆ ਤੇ ਸ਼ਹਿਰਾਂ ਵਿਚ ਅਜਿਹੇ ਸਮਾਗਮ ਕਰਵਾਏ ਜਾਣਗੇ । ਉਨ੍ਹਾਂ ਦੱਸਿਆ ਕਿ ਮਿਤੀ 7 ਨਵੰਬਰ 2011 ਨੂੰ ਪਿੰਡ ਖਾਈ ਫੇਮੇ ਕੀ, ਪਿੰਡ ਨੂਰ ਸ਼ਾਹ(ਫਾਜਿਲਕਾ ਰੋਡ ਫਿਰੋਜ਼ਪੁਰ) 8 ਨਵੰਬਰ ਪਿੰਡ ਬਾਰੇ ਕੇ, ਪਿੰਡ ਹਬੀਬ ਕੇ (ਹੂਸੈਨੀਵਾਲਾ ਸਾਈਡ ਫਿਰੋਜ਼ਪੁਰ) 9 ਨਵੰਬਰ ਦੇਵ ਸਮਾਜ ਗਰਲਜ ਕਾਲਜ ਫਿਰੋਜ਼ਪੁਰ ਕੌਮੀ ਕਾਨੂੰਨੀ ਸੇਵਾਵਾਂ ਦਿਵਸ, 11 ਨਵੰਬਰ ਪਿੰਡ ਮੁੱਦਕੀ, ਪਿੰਡ ਭਾਈ ਕਾ ਵਾੜਾ (ਫਿਰੋਜ਼ਪੁਰ), 12 ਨਵੰਬਰ ਪਿੰਡ ਸੁਖੇਰਾ,ਪਿੰਡ ਚੱਕ ਸੈਦੇ ਕੇ (ਜਲਾਲਾਬਾਦ) ,13 ਨਵੰਬਰ ਪਿੰਡ ਰੱਤਾ ਖੇੜਾ ਪੰਜਾਬ ਸਿੰਘ ਵਾਲਾ (ਫਿਰੋਜ਼ਪੁਰ) ,14 ਨਵੰਬਰ ਫਿਰੋਜ਼ਪੁਰ ਚਿਲਡਰਨ ਡੇਅ ,15 ਨਵੰਬਰ ਪਿੰਡ ਥੇਹ ਕਲੰਧਰ, ਪਿੰਡ ਟਾਹਲੀ ਵਾਲਾ ਬੋਦਲਾ (ਫਾਜ਼ਿਲਕਾ) 16 ਨਵੰਬਰ ਪਿੰਡ ਹਜ਼ਾਰਾ, ਪਿੰਡ ਕੜਮਾ ( ਮਮਦੋਟ,ਫਿਰੋਜ਼ਪੁਰ) ,17 ਨਵੰਬਰ ਪਿੰਡ ਖੁਈ ਖੇੜਾ, ਪਿੰਡ ਡੰਗਰ ਖੇੜਾ ( ਅਬੋਹਰ) 18 ਨਵੰਬਰ ਪਿੰਡ ਛੀਹਾ ਪਾੜੀ, ਪਿੰਡੇ ਸੇਖਵਾਂ (ਜ਼ੀਰਾ) ,18 ਨਵੰਬਰ ਪਿੰਡ ਭਾਗਰ, ਪਿੰਡ ਸ਼ਹਿਜਾਦੀ ( ਘੱਲ ਖੁਰਦ ਬਲਾਕ ਫਿਰੋਜ਼ਪੁਰ) ,20 ਨਵੰਬਰ ਪਿੰਡ ਚੱਕ ਨਿਧਾਨਾ, ਪਿੰਡ ਗੋਲੂ ਕਾ ਮੌੜ (ਗੁਰੂਹਰਸਹਾਏ), 21 ਨਵੰਬਰ 2011 ਫਿਰੋਜ਼ਪੁਰ ਛਾਉਣੀ ਅਤੇ ਫਿਰੋਜ਼ਪੁਰ ਸ਼ਹਿਰ ਵਿਖੇ ਕਾਨੂੰਨੀ  ਸਾਖਰਤਾ ਸਮਾਗਮ ਕਰਵਾਏ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਕਾਨੂੰਨੀ ਸੇਵਾਵਾਂ ਸਬੰਧੀ ਸਮਾਗਮ ਵਿਚ ਵੱਧ ਤੋ ਵੱਧ ਸ਼ਿਰਕਤ ਕਰਨ ਅਤੇ ਇਨਾਂ ਦਾ ਲਾਭ ਉਠਾਉਣ । ਇਸ ਮੋਬਾਇਲ ਟੀਮ ਵਿੱਚ ਸ੍ਰੀ ਸੁਰਿੰਦਰ ਸਚਦੇਵਾ ਏ.ਡੀ.ਏ, ਸ੍ਰ.ਸੁਖਦੇਵ ਸਿੰਘ, ਸ੍ਰੀ ਵਰਿੰਦਰ ਸ਼ਰਮਾ, ਸ੍ਰੀ ਵਿਨੋਦ ਕੁਮਾਰ ਵਕੀਲ, ਸ੍ਰੀ ਦੀਪਕ ਕੰਬੋਜ ਵਕੀਲ,ਸ੍ਰ.ਜਤਿੰਦਰ ਸਿੰਘ, ਸ੍ਰ.ਹਰੀ ਸਿੰਘ, ਸ੍ਰੀਮਤੀ ਗੁਰਭੇਜ ਕੌਰ ਤੇ ਵੰਦਨਾ ਆਦਿ ਸ਼ਾਮਲ ਹਨ।

Translate »