November 13, 2011 admin

ਡਿਸਕਵਰੀ ਚੈਨਲ ਪੇਸ਼ ਕਰਦੇ ਹਨ ਸ੍ਰੀ ਹਰਿਮੰਦਰ ਸਾਹਿਬ ‘ਤੇ ਵਿਸ਼ੇਸ਼ ਪ੍ਰੋਗਰਾਮ ”ਰਿਵੀਲਡ : ਦੀ ਗੋਲਡਨ ਟੈਂਪਲ”

*ਸ਼ਰਧਾ, ਭਗਤੀ, ਸਮਰਪਣ ਤੇ ਭਾਈਚਾਰਕ ਸਾਂਝ ਦੀ ਇਕ ਮਹਾਂਗਾਥਾ
ਡਿਸਕਰੀ ਚੈਨਲ ਜੋ ਕਿ ਭਾਰਤ ਦਾ ਨੰਬਰ ਇਕ ਨਾਨ ਫਿਕਸ਼ਨ ਮਨੋਰੰਜਕ ਚੈਨਲ ਹੈ ਨੇ ਅੱਜ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ‘ਤੇ ਬਣਾਏ ਗਏ ਆਪਣੇ ਵਿਸ਼ੇਸ਼ ਪ੍ਰੋਗਰਾਮ ”ਰਿਵੀਲਡ : ਦੀ ਗੋਲਡਨ ਟੈਂਪਲ” ਨੂੰ ਪੇਸ਼ ਕਰਨ ਦਾ ਐਲਾਨ ਕੀਤਾ ਹੈ।  ਇਸ ਪ੍ਰੋਗਰਾਮ ‘ਚ ਸ਼ਰਧਾਲੂਆਂ ਦੀ ਅਟੁੱਟ ਸ਼ਰਧਾ, ਸਮਰਪਣ, ਸ਼ਾਂਤੀ, ਭਾਈਚਾਰਕ ਸਾਂਝੀਵਾਲਤਾ ਬਾਰੇ ਵੱਖ ਵੱਖ ਸ਼ਰਧਾਲੂਆਂ, ਯਾਤਰੀਆਂ ਤੇ ਹਰਿਮੰਦਰ ਸਾਹਿਬ ਦੇ ਗ੍ਰੰਥੀਆਂ ਵਲੋਂ ਚਾਨਣਾ ਪਾਇਆ ਜਾਵੇਗਾ।
ਇਕ ਘੰਟੇ ਦਾ ਇਹ ਖਾਸ ਪ੍ਰੋਗਰਾਮ ਰਿਵੀਲਡ : ਦੀ ਗੋਲਡਨ ਟੈਂਪਲ ਡਿਸਕਵਰੀ ਚੈਨਲ ‘ਤੇ 9 ਨਵੰਬਰ ਤੇ 1’ ਨਵੰਬਰ ਨੂੰ ਰਾਤ 8 ਵਜੇ ਦਿਖਾਇਆ ਜਾਵੇਗਾ।
ਇਕ ਘੰਟੇ ਦਾ ਇਹ ਹਾਈਡੈਫੀਨੀਸ਼ਨ ਟੀਵੀ ਪ੍ਰੋਗਰਾਮ ਦਰਸ਼ਕਾਂ ਨੂੰ ਇਸ ਪਵਿਤਰ ਸਥਾਨ ਦੀ ਹਰ ਤਰਾਂ ਦੀ ਜਾਣਕਾਰੀ ਦੇਵੇਗਾ। ਇਸ ‘ਚ ਦੱਸਿਆ ਜਾਵੇਗਾ ਕਿੰਝ ਇਥੇ ਦਰਸ਼ਕ ਹਰ ਸਮੇਂ ਆਉਂਦੇ ਰਹਿੰਦੇ ਹਨ। ਇਸ ਪਵਿਤਰ ਸਥਾਨ ਦੇ ਪਿਛੋਕੜ, ਮਹੱਤਤਾ, ਵੱਖ ਵੱਖ ਸ਼ਰਧਾਲੂਆਂ ਦੀ ਰਿਹਾਇਸ਼ ਦੇ ਪ੍ਰਬੰਧਾਂ ਤੇ ਹੋਰ ਤਰਾਂ ਦੇ ਪ੍ਰਬੰਧਾਂ ਬਾਰੇ ਚਾਨਣਾ ਪਾਇਆ ਜਾਵੇਗਾ। ਇਹ ਵੀ ਦੱਸਿਆ ਜਾਏਗਾ ਕਿ ਕਿਸ ਖਾਸ ਮੱਕੇ ‘ਤੇ ਇਥੇ ਕੀ ਕੀ ਵਿਸ਼ੇਸ਼ ਪ੍ਰੋਗਰਾਮ ਆਯੋਜਤ ਕੀਤੇ ਜਾਂਦੇ ਹਨ।
ਇਸ ਮੱਕੇ ‘ਤੇ ਬੋਲਦੇ ਹੋਏ ਸ੍ਰੀ ਰਾਹੁਲ ਜੱਹਰੀ ਸੀਨੀਅਰ ਵਾਈਸ ਪ੍ਰੈਜੀਡੈਂਟ ਤੇ ਜਨਰਲ ਮੈਨੇਜਰ ਸਾਊਥ ਏਸ਼ੀਆ, ਡਿਸਕਰੀ ਨੈਟਵਰਕ ਏਸ਼ੀਆ ਪੈਸੀਫਿਕ ਨੇ ਕਿਹਾ ਕਿ ”ਅਸੀਂ ਰਿਵੀਲਡ : ਦੀ ਗੋਲਡਨ ਟੈਂਪਲ’  ਭਾਰਤੀ ਦਰਸ਼ਕਾ ਲਈ ਪੇਸ਼ ਕਰਨ ‘ਤੇ ਬਹੁਤ ਹੀ ਜਿਆਦਾ ਖੁਸ਼ ਹਾ। ਇਹ ਪ੍ਰੋਗਰਾਮ ਦਰਬਾਰ ਸਾਹਿਬ ਦੇ ਇਤਹਾਸ, ਮੱਜੂਦਾ ਸਮੇਂ ਦੇ ਪ੍ਰਬੰਧਾਂ ਬਾਰੇ ਚਾਨਣਾ ਪਾਏਗਾ।
ਡਿਸਕਰੀ ਚੈਨਲ ਦਾ ਪ੍ਰਸੇਧ ਪ੍ਰੋਗਰਾਮ ਰਿਵੀਲਡ ਵਿਸ਼ਵ ਭਰ ਦੀਆਂ ਰੋਚਕ ਕਹਾਣੀਆ ਪੇਸ਼ ਕਰਦਾ ਹੈ। ਪਿਛਲੇ ਸਮੇ ਡਿਸਕਵਰੀ ਚੈਨਲ ਨੇ ਆਪਣੇ ਦਰਸ਼ਕਾ ਲਈ ਭਾਰਤ, ਇਯ ਦੇ ਸਭਿਆਚਾਰ, ਤਿਉਹਾਰਾਂ ਤੇ ਲੋਕਾ ਦੇ ਚੰਗੇ ਪ੍ਰੋਗਰਾਮ ਪੇਸ਼ ਕਰੇ।  ਪ੍ਰੋਗਰਾਮ ਦੱਰਾਨ ਦੀਵਾਲੀ, ਹੱਜ, ਸ਼ਾਹੀ ਰਾਈਟ, ਨਵੇਂ ਸਾਲ ਦੇ ਮੱਕੇ ਨਾਲ ਹੋਰ ਵੀ ਪ੍ਰੋਗਰਾਮ ਪੇਸ਼ ਕੀਤੇ। ਰਿਵੀਲਡ : ਦਾ ਗੋਲਡਨ ਟੈਂਪਲ ਪ੍ਰਗਰਾਮ ਨਾਲ ਡਿਸਕਰੀ ਭਾਰਤੀ ਇਤਹਾਸ ਤੇ ਮਹੱਤਵਪੂਰਨ ਜਾਣਕਾਰੀ ਦੇਵੇਗਾ।
400 ਸਾਲਾ ਤੋਂ ਹਰਿਮੰਦਰ ਸਾਹਿਬ ਧਾਰਮਕ ਸਾਂਝੀਵਾਲਤਾ ਦਾ ਸਭ ਤੋਂ ਉਤਮ ਪ੍ਰਤੀਕ ਰਿਹਾ ਹੈ। ਇਸ ਪਵਿਤਰ ਸਥਾਨ ਸਦਕਾ ਸਿਖ ਵਿਸ਼ਵ ਦਾ ਅੱਜ 5ਵਾਂ ਸਭ ਤੋਂ ਵੱਡਾ ਧਰਮ ਬਣਿਆ ਹੈ। ਖਾਸ ਪ੍ਰੋਗਰਾਮ ਰਿਵੀਲਡ ਗੋਲਡਨ ਟੈਂਪਲ ਚ ਦਸਿਆ ਜਾਏਗਾ ਕਿ ਹਰਿਮੰਦਰ ਸਾਹਿਬ ਕਿਸ ਤਰਾਂ ਬਣਿਆ ਤੇ ਸਿਖਾਂ ‘ਚ ਇਸ ਦੀ ਕੀ ਮਹੱਤਤਾ ਹੈ।

Translate »