November 13, 2011 admin

ਸਮਾਜ ਸੇਵੀ ਸੰਸਥਾਵਾਂ ਦਾ ਖੂਨ ਇਕੱਤਰ ਕਰਨ ਵਿੱਚ ਸਭ ਤੋਂ ਵੱਡਾ ਯੋਗਦਾਨ-ਮਹਾਜਨ

ਫਤਹਿਗੜ੍ਹ ਸਾਹਿਬ – ਇਨਸਾਨੀਅਤ ਦੇ ਨਾਤੇ ਖੂਨਦਾਨ ਕਰਨਾ ਦੁਨੀਆਂ ਦੇ ਸਭ ਦਾਨਾਂ ਤੋਂ ਉੱਤਮ ਦਾਨ ਹੈ ਕਿਉਂਕਿ ਖੂਨ ਇੱਕ ਅਜਿਹਾ ਕੁਦਰਤੀ ਤੱਤ ਹੈ ਜੋ ਕਿ ਸਿਰਫ ਮਨੁੱਖੀ ਸਰੀਰ ਵਿੱਚ ਹੀ ਪੈਦਾ ਹੋ ਸਕਦਾ ਹੈ ਅਤੇ ਇਸ ਨੂੰ ਬਨਾਵਟੀ ਢੰਗ ਨਾਲ ਨਹੀਂ ਤਿਆਰ ਕੀਤਾ ਜਾ ਸਕਦਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਯਸ਼ਵੀਰ ਮਹਾਜਨ ਨੇ ਸਮਾਜ ਸੇਵੀ ਸੰਸਥਾ ਜਾਗੋ ਵੱਲੋਂ ਵਿਸ਼ਵ ਸਿੱਖ ਯੂਨੀਵਰਸਿਟੀ  ਵਿਖੇ ਲਗਾਏ ਗਏ ਖੂਨਦਾਨ ਕੈਂਪ ਦਾ ਖੂਨਦਾਨੀਆਂ ਨੂੰ ਬੈਚ ਲਗਾ ਕੇ  ਉਦਘਾਟਨ ਕਰਨ ਸਮੇਂ  ਕੀਤਾ।
ਸ੍ਰੀ ਮਹਾਜਨ ਨੇ ਆਖਿਆ ਕਿ ਕਿਸੇ ਖੂਨਦਾਨੀ ਵੱਲੋਂ ਸਵੈ ਇੱਛਾ ਨਾਲ ਦਾਨ ਕੀਤਾ ਗਿਆ ਖੂਨ ਕਿਸੇ ਅਣਜਾਣ ਵਿਅਕਤੀ ਦੀ ਜਿੰਦਗੀ ਬਚਾਉਣ ਦੇ ਕੰਮ ਆ ਸਕਦਾ ਹੈ। ਇਸ ਲਈ ਸਮੁੱਚੇ ਨੌਜਵਾਨ ਵਰਗ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਦੀ ਇਸ ਗੱਲ ਲਈ ਸ਼ਲਾਘਾ ਕੀਤੀ ਕਿ ਉਨ੍ਹਾਂ ਵੱਲੋਂ ਖੂਨਦਾਨ ਵਰਗੇ ਪਰਉਪਕਾਰੀ ਕੰਮ ਵਿੱਚ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਸੱਦਾ ਦਿੱਤਾ ਕਿ ਉਹ ਸਮਾਜ ਵਿੱਚ ਪਣਪ ਰਹੀਆਂ ਭਰੂਣ ਹੱÎਿਤਆ ਅਤੇ ਨਸ਼ਾਖੋਰੀ ਵਰਗੀਆਂ ਸਮਾਜਿਕ ਬਰਾਈਆਂ ਨੂੰ ਦੂਰ ਕਰਨ ਲਈ ਲਾਮਬੰਦ ਹੋਣ ਕਿਉਂਕਿ ਨਸ਼ਿਆਂ ਦੀ ਵਰਤੋਂ ਕਰਕੇ ਪੰਜਾਬ ਦੀ ਨੌਜਵਾਨ ਪੀੜ੍ਹੀ ਗਿਰਾਵਟ ਵੱਲ ਜਾ ਰਹੀ ਹੈ ਕਿਉਂਕਿ ਨਸ਼ੇ ਜਿੱਥੇ ਮਨੁੱਖੀ ਸਰੀਰ ਤੇ ਮਾੜਾ ਅਸਰ ਪਾਉਂਦੇ ਹਨ ਉੱਥੇ ਵਿਅਕਤੀ ਦੇ ਬੌਧਿਕ ਸੰਤੁਲਨ ਨੂੰ ਵੀ ਖਰਾਬ ਕਰਦੇ ਹਨ।

Translate »