November 13, 2011 admin

ਸੈਮੀਫਾਈਨਲ ਮੈਚਾਂ ਦੇ ਪ੍ਰਬੰਧਾਂ ਨੂੰ ਪੁਖਤਾ ਰੂਪ ਵਿੱਚ ਨੇਪਰੇ ਚਾੜ੍ਹਿਆ ਜਾਵੇ- ਏ.ਡੀ.ਸੀ

*18 ਨਵੰਬਰ ਨੂੰ ਬਠਿੰਡਾ ਦੇ ਖੇਡ ਸਟੇਡੀਅਮ ਵਿਖੇ ਹੋਣਗੇ ਸੈਮੀਫਾਈਨਲ ਮੈਚ
ਬਠਿੰਡਾ – ਦੂਜੇ ਵਿਸ਼ਵ ਕਬੱਡੀ ਕੱਪ ਦੇ ਖੇਡ ਸਟੇਡੀਅਮ ਬਠਿੰਡਾ ਵਿਖੇ 18 ਨਵੰਬਰ ਨੂੰ ਹੋਣ ਵਾਲੇ ਸੈਮੀਫਾਈਨਲ ਮੈਚਾਂ ਦੇ ਪ੍ਰਬੰਧਾਂ ਬਾਰੇ ਅੱਜ ਇਥੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਭੁਪਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਮਿੰਨੀ ਸਕੱਤਰੇਤ ਵਿਖੇ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੈਮੀਫਾਈਨਲ ਮੈਚਾਂ ਦੇ ਪ੍ਰਬੰਧਾਂ ਨੂੰ ਪੁਖਤਾ ਰੂਪ ਵਿੱਚ ਨੇਪਰੇ ਚਾੜ੍ਹਿਆ ਜਾਵੇ ਤੇ ਪ੍ਰਬੰਧਾਂ ਖਾਤਰ ਬਣੀਆਂ ਹੋਈਆਂ ਕਮੇਟੀਆਂ ਆਪਣੀਆਂ ਡਿਊਟੀਆਂ ਪੂਰਾ ਮਨ ਲਾ ਕੇ ਨਿਭਾਉਣ। ਮੀਟਿੰਗ ਵਿੱਚ ਐਸ.ਡੀ.ਐਮ ਬਠਿੰਡਾ ਸ੍ਰੀ ਸੰਦੀਪ ਰਿਸ਼ੀ, ਐਸ.ਡੀ.ਐਮ. ਰਾਮਪੂਰਾ ਫੂਲ ਸ੍ਰੀ ਸੁਖਦੇਵ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ  ਸ਼੍ਰੀਮਤੀ ਪਰਮਪਾਲ ਕੌਰ, ਏ.ਈ.ਟੀ.ਸੀ ਸ੍ਰੀ ਪਵਨ ਕੁਮਾਰ, ਤਹਿਸੀਲਦਾਰ ਸ੍ਰੀ ਅਵਤਾਰ ਸਿੰਘ,  ਜ਼ਿਲ੍ਹਾ ਖੇਡ ਅਫਸਰ ਸ੍ਰੀ ਕਰਮ ਸਿੰਘ ਤੋਂਇਲਾਵਾ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਤੇ ਪ੍ਰਬੰਧਾਂ ਲਈ ਬਣਾਈਆਂ ਹੋਈਆਂ ਕਮੇਟੀਆਂ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਭੁਪਿੰਦਰ ਸਿੰਘ ਨੇ ਕਿਹਾ ਕਿ ਜੋ ਕਮੇਟੀਆਂ ਵਿਸ਼ਵ ਕਬੱਡੀ ਕੱਪ ਦੇ ਬਠਿੰਡਾ ਵਿਖੇ ਹੋਏ ਉਦਘਾਟਨੀ ਸਮਾਰੋਹ ਦੇ ਪ੍ਰਬੰਧਾਂ ਖਾਤਰ ਬਣਾਈਆਂ ਗਈਆਂ ਸਨ ਉਹੀ ਕਮੇਟੀਆਂ ਆਪਣੀਆਂ ਪਹਿਲਾਂ ਨਿਸ਼ਚਿਤ ਡਿਊਟੀਆਂ ਅਨੁਸਾਰ ਸੈਮੀਫਾਈਨਲ ਮੈਚਾਂ ਦੇ ਪ੍ਰਬੰਧਾਂ ਲਈ ਕੰਮ ਕਰਨਗੀਆਂ। ਉਨ੍ਹਾਂ ਕਿਹਾ ਕਿ ਪ੍ਰਬੰਧਾਂ ਲਈ ਬਣੀਆਂ ਕਮੇਟੀਆਂ ਰਿਸੈਪਸ਼ਨ ਤੇ ਪ੍ਰੋਟੋਕੋਲ ਕਮੇਟੀ, ਰੀਫਰੈਸ਼ਮੈਂਟ ਕਮੇਟੀ, ਵੈਨਿਊ ਕਮੇਟੀ, ਟ੍ਰਾਂਪੋਰਟ ਕਮੇਟੀ, ਮੀਡੀਆ ਕਮੇਟੀ, ਸਭਿਆਚਾਰਕ ਤੇ ਮਨੋਰੰਜਨ ਕਮੇਟੀ, ਸੱਦਾ ਪੱਤਰ ਕਮੇਟੀ, ਠਹਿਰਾ ਲਈ ਬਣੀ ਕਮੇਟੀ, ਬੈਰੀਕੇਡਿੰਗ ਕਮੇਟੀ, ਸਟੇਜ ਦੇ ਪ੍ਰਬਧਾਂ  ਬਾਰੇ ਕਮੇਟੀ, ਸੁਰੱਖਿਆ ਤੇ ਟ੍ਰੈਫਿਕ ਪ੍ਰਬੰਧ ਕਮੇਟੀ ਅਤੇ ਫਾਇਨੈਂਸ ਕਮੇਟੀ ਦੇ ਮੈਂਬਰ ਆਪਣੀਆਂ ਪਹਿਲਾਂ ਨਿਰਧਾਰਤ ਡਿਊਟੀਆਂ ਅਨੁਸਾਰ ਕੰਮ ਕਰਨਗੀਆਂ।
ਉਨ੍ਹਾਂ ਕਿਹਾ ਕਿ ਸਾਰੀਆਂ ਕਮੇਟੀਆਂ ਬਠਿੰਡਾ ਵਿਖੇ ਹੋਏ ਦੂਜੇ ਵਿਸ਼ਵ ਕੱਪ ਦੇ ਉਦਘਾਟਨੀ ਸਮਾਰੋਹ ਲਈ ਕੀਤੇ ਪ੍ਰਬੰਧਾਂ ਵਾਂਗ ਹੀ ਆਪਸੀ ਤਾਲਮੇਲ ਬਣਾ ਕੇ ਸੈਮੀਫਾਈਨਲ ਮੈਚਾਂ ਦੇ ਪ੍ਰਬੰਧਾਂ ਨੂੰ ਵੀ ਸੁਚਾਰੂ ਰੂਪ ਵਿੱਚ ਨੇਪਰੇ ਚਾੜ੍ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੈਚਾਂ ਨੂੰ ਵੇਖਣ ਲਈ ਵੀ ਖੇਡ ਪ੍ਰੇਮੀ ਤੇ ਦਰਸ਼ਕ ਵੱਡੀ ਗਿਣਤੀ ਵਿੱਚ ਆਉਣਗੇ । ਉਨ੍ਹਾਂ ਕਿਹਾ ਕਿ ਖੇਡ ਮੈਦਾਨ ਦੀ ਤਿਆਰੀ, ਸਫਾਈ ਪ੍ਰਬੰਧ, ਮੈਡੀਕਲ ਸਹਾਇਤਾ, ਸੁਰੱਖਿਆ ਤੇ ਟ੍ਰੈਫਿਕ ਰੂਟ, ਟੁਆਇਲਟਸ, ਚੌਕਾ ਦੀ ਸਜ਼ਾਵਟ, ਸੱਦਾ ਪੱਤਰ ਤੇ ਹੋਰ ਲੋੜੀਂਦੇ ਪ੍ਰਬੰਧਾਂ ਨੂੰ ਪੂਰੀ ਜ਼ਿੰਮੇਵਾਰੀ ਨਾਲ ਸਿਰੇ ਚਾੜਿਆ ਜਾਵੇ।  

Translate »