November 13, 2011 admin

ਦੰਦਾਂ ਦੀ ਸਿਹਤ ਸੰਭਾਲ ਦਾ ਮੁੱਫਤ ਪੰਦਰਵਾੜਾ

ਫ਼ਿਰੋਜ਼ਪੁਰ – ਸਿਹਤ ਵਿਭਾਗ ਪੰਜਾਬ ਵੱਲੋਂ ਮਿਤੀ 15.11.11 ਤੋਂ 30.11.11 ਤੱਕ ਦੰਦਾਂ ਦੀ ਸਿਹਤ ਸੰਭਾਲ ਦਾ ਮੁੱਫਤ ਪੰਦਰਵਾੜਾ ਜ਼ਿਲ੍ਹਾ ਫਿਰੋਜ਼ਪੁਰ ਵਿਚ ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਕੇਸ਼ ਸੀਕਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਵਲ ਹਸਪਤਾਲ ਫਿਰੋਜਪੁਰ, ਫਾਜਿਲਕਾ ਅਤੇ ਅਬੋਹਰ ਅਤੇ ਸੀ.ਐਚ.ਸੀ. ਜਲਾਲਾਬਾਦ, ਸੀਤੋ ਗੁੰਨੋ ਅਤੇ ਗੁਰੂਹਰਸਹਾਏ ਵਿਖੇ ਲਗਾਇਆ ਜਾ ਰਿਹਾ ਹੈ। ਇਨ੍ਹਾਂ ਕੈਂਪਾਂ ਵਿਚ ਬਜ਼ੁਰਗ ਲੋੜਵੰਦ ਮਰੀਜਾਂ ਨੂੰ ਦੰਦਾਂ ਦੇ ਸੈਟ ਮੁਫਤ ਦਿੱਤੇ ਜਾਣਗੇ। ਦੰਦਾਂ ਦੀਆਂ ਬਿਮਾਰੀਆਂ ਦਾ ਇਲਾਜ ਮੁੱਫਤ ਕੀਤਾ ਜਾਵੇਗਾ ਅਤੇ ਇਨ੍ਹਾਂ ਕੈਂਪਾਂ ਦੀ ਨਿਗਰਾਨੀ ਜ਼ਿਲ੍ਹਾ ਡੈਂਟਲ ਅਫਸਰ ਡਾ. ਮੀਰਾ ਨੰਦਾ ਕਰਨਗੇ।

Translate »