November 13, 2011 admin

ਗੁਲਜ਼ਾਰ ਸਿੰਘ ਰਣੀਕੇ ਵੱਲੋਂ ਗਿੱਲ ਰੋਡ ਲੁਧਿਆਣਾ ਵਿਖੇ 1.40 ਕਰੋੜ ਰੁਪਏ ਦੀ ਲਾਗਤ ਨਾਲ ਨਵੇ ਬਣੇ ਵੈਟਰਨਰੀ ਪੋਲੀ-ਕਲੀਨਿਕ ਦਾ ਉਦਘਾਟਨ

–ਸਰਕਾਰ ਵੱਲੋਂ ਰਾਜ ਦੇ ਪਸ਼ੂ-ਪਾਲਕਾਂ ਨੂੰ ਬਿਹਤਰ ਪਸੂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ 9 ਨਵੇ ਵੈਟਰਨਰੀ ਪੋਲੀ-ਕਲੀਨਿਕ ਖੋਲ੍ਹੇ ਗਏ
— ਦੁਧਾਰੂ ਗਾਵਾਂ ਦੀ ਨਸਲ ਸੁਧਾਰਨ ਲਈ ਵਿਦੇਸ਼ਾਂ ਤੋ 3 ਲੱਖ ਡੋਜ਼ ਸੀਮਨ ਹੋਰ ਮੰਗਵਾਇਆ ਜਾਵੇਗਾ
–ਕਿਸਾਨਾਂ ਨੂੰ ਖੇਤੀ ਧੰਦੇ ਦੇ ਨਾਲ ਡੇਅਰੀ, ਮੱਛੀ-ਪਾਲਣ ਵਰਗੇ ਸਹਾਇਕ ਧੰਦੇ ਅਪਣਾਉਣ ਦੀ ਲੋੜ ਤੇ ਜ਼ੋਰ

ਲੁਧਿਆਣਾ – ਸ੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਕੇਵਲ ਸਾਢੇ ਚਾਰ ਸਾਲ ਦੇ ਕਾਰਜ-ਕਾਲ ਦੌਰਾਨ ਰਾਜ ਦੇ ਪਸ਼ੂ-ਪਾਲਕਾਂ ਨੂੰ ਬਿਹਤਰ ਪਸੂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਕਰੋੜਾਂ ਰੁਪਏ ਦੀ ਲਾਗਤ ਵਾਲੇ 9 ਨਵੇ ਵੈਟਰਨਰੀ ਪੋਲੀ-ਕਲੀਨਿਕ ਸਥਾਪਿਤ ਕੀਤੇ ਗਏ ਹਨ, ਜਦ ਕਿ ਇਤਨੇ ਹੀ ਵੈਟਰਨਰੀ ਪੋਲੀ-ਕਲੀਨਿਕ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਿਛਲੇ 60 ਸਾਲਾਂ ਦੌਰਾਨ ਖੋਲ੍ਹੇ ਗਏ ਸਨ।
               ਇਹ ਜਾਣਕਾਰੀ ਸ: ਗੁਲਜਾਰ ਸਿੰਘ ਰਣੀਕੇ ਪਸੂ-ਪਾਲਣ, ਮੱਛੀ-ਪਾਲਣ, ਡੇਅਰੀ ਵਿਕਾਸ ਅਤੇ ਅਨਸੁਚਿਤ ਜਾਤੀਆਂ ਅਤੇ ਪਛੱੜੀਆਂ ਸ੍ਰੈਣੀਆਂ ਭਲਾਈ ਮੰਤਰੀ ਪੰਜਾਬ ਨੇ ਗਿੱਲ ਰੋਡ ਲੁਧਿਆਣਾ ਵਿਖੇ 1.40 ਕਰੋੜ ਰੁਪਏ ਦੀ ਲਾਗਤ ਨਾਲ ਨਵੇ ਬਣੇ ਵੈਟਰਨਰੀ ਪੋਲੀ-ਕਲੀਨਿਕ ਦਾ ਉਦਘਾਟਨ ਕਰਨ ਉਪਰੰਤ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਤੀ।
               ਸ: ਗੁਲਜਾਰ ਸਿੰਘ ਰਣੀਕੇ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋ ਰਾਜ ਵਿੱਚ ਪਸੂ ਧਨ ਦੀ ਸਾਂਭ-ਸੰਭਾਲ ਲਈ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਸ ਵੈਟਰਨਰੀ ਪੋਲੀ-ਕਲੀਨਿਕ ਵਿੱਚ ਹਾਈਟੈਕ ਲੈਬਾਰਟਰੀ, ਐਕਸਰੇ ਅਤੇ ਅਲਟਰਾ ਸਾਊਡ ਆਦਿ ਦੀਆਂ ਸਾਰੀਆਂ ਸਹੂਲਤਾਂ ਉਪਲੱਭਦ ਹੋਣਗੀਆਂ, ਜਿੱਥੇ ਇਲਾਕੇ ਦੇ ਪਸ਼ੂ ਪਾਲਕ ਆਪਣੇ ਬੀਮਾਰ ਜਾਨਵਰਾਂ ਦੀਆਂ ਬੀਮਾਰੀਆਂ ਦੀ ਜਾਂਚ ਅਤੇ ਉਹਨਾਂ ਦਾ ਆਧੁਨਿਕ ਤਕਨੀਕਾਂ ਰਾਹੀਂ ਇਲਾਜ ਕਰਵਾ ਸਕਣਗੇ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਲੋੜਵੰਦ ਪਸ਼ੂ ਪਾਲਕਾਂ ਨੂੰ ਹਰੇ ਚਾਰੇ ਦਾ ਬੀਜ, ਵਿਦੇਸ਼ੀ ਸ਼ੀਮਨ, ਮਿਨਰਲ ਮਿਕਸਰ ਅਤੇ ਡੇਅਰੀ ਦਾ ਹੋਰ ਸਾਜ਼ੋ-ਸਮਾਨ ਬਹੁਤ ਹੀ ਸਸਤੀਆਂ ਦਰਾਂ ਤੇ ਮਹੁੱਈਆ ਕਰਵਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਭੇਡਾਂ, ਬੱਕਰੀਆਂ ਅਤੇ ਸੂਰ ਪਾਲਣ ਦਾ ਕਿੱਤਾ ਕਰਨ ਵਾਲੇ ਗਰੀਬ ਪ੍ਰੀਵਾਰਾਂ ਨੂੰ ਵਿਸ਼ੇਸ਼ ਸਕੀਮਾਂ ਰਾਹੀਂ ਆਰਥਿਕ ਮੱਦਦ ਦਿੱਤੀ ਜਾ ਰਹੀ ਹੈ। ਉਹਨਾਂ ਇਹ ਵੀ ਦੱਸਿਆ ਕਿ ਵਧੀਆ ਦੁਧਾਰੂ ਗਾਵਾਂ ਦੀ ਨਸਲ ਪੈਦਾ ਕਰਨ ਲਈ ਵਿਦੇਸ਼ਾਂ ਤੋ ਸੀਮਨ ਮੰਗਵਾ ਕੇ ਬਹੁਤ ਹੀ ਘੱਟ ਰੇਟ ਤੇ ਪਸ਼ੂ ਪਾਲਕਾਂ ਨੂੰ ਮਹੁੱਈਆ ਕਰਵਾਇਆ ਗਿਆ ਹੈ ਅਤੇ 3 ਲੱਖ ਡੋਜ਼ ਸੀਮਨ ਹੋਰ ਮੰਗਵਾਇਆ ਜਾ ਰਿਹਾ ਹੈ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵਧੀਆਂ ਕਿਸਮ ਦੀਆਂ ਗਾਵਾਂ ਦੀ ਨਸਲ ਪੈਦਾ ਕਰਨ ਲਈ ਇਹ ਸੀਮਨ ਸਰਕਾਰੀ ਹਸਪਤਾਲਾਂ ਤੋ ਲੈਣ ਤਾਂ ਜਂੋ ਦੁੱਧ ਦੀ ਪੈਦਾਵਾਰ ਵਿੱਚ ਹੋਰ ਵਾਧਾ ਹੋ ਸਕੇ।
               ਸ: ਰਣੀਕੇ ਨੇ ਕਿਸਾਨਾਂ ਨੂੰ ਕਿਸਾਨੀ ਧੰਦੇ ਦੇ ਨਾਲ ਡੇਅਰੀ, ਮੱਛੀ-ਪਾਲਣ ਵਰਗੇ ਸਹਾਇਕ ਧੰਦੇ ਅਪਣਾਉਣ ਲਈ ਕਿਹਾ ਤਾਂ ਜ਼ੋ ਉਹਨਾਂ ਦੀ ਆਰਥਿਕ ਸਥਿਤੀ ਹੋਰ ਮਜਬੂਤ ਹੋ ਸਕੇ। ਉਹਨਾਂ ਨੇ ਕਿਹਾ ਕਿ ਵਿਭਾਗ ਵਲੋ ਡੇਅਰੀ ਧੰਦੇ ਸਥਾਪਿਤ ਕਰਨ ਲਈ ਕਿਸਾਨਾਂ ਨੂੰ ਬਹੁਤ ਘੱਟ ਵਿਆਜ਼ ਤੇ ਕਰਜ਼ੇ ਮੁਹੱਈਆ ਕਰਵਾਏ ਜਾਦੇ ਹਨ। ਉਹਨਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਡੇਅਰੀ ਧੰਦੇ ਦੀ ਸਿਖਲਾਈ ਲਈ ਬੀਜਾ, ਤਰਨਤਾਰਨ, ਸਰਦੂਲਗੜ੍ਹ, ਚਿਤਾਂਮਲੀ ਫਗਵਾੜਾ,ਅਬੁਲ ਖੁਰਾਣਾ, ਗਿੱਲ (ਬਾਘਾ ਪੁਰਾਣਾ) ਅਤੇ  ਵੇਰਕਾ (ਅੰਮ੍ਰਿਤਸਰ) ਵਿਖੇ ਸਿਖਲਾਈ ਕੇਦਰ ਸੁਰੂ ਕੀਤੇ ਗਏ ਹਨ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਪਸ਼ੂ ਪਾਲਕਾਂ ਨੂੰ ਚੰਗੀਆਂ ਸਹੂਲਤਾਂ ਦੇਣ ਲਈ ਪਸ਼ੂ ਪਾਲਣ ਵਿਭਾਗ ਵਿੱਚ ਵੈਟਰਨਰੀ ਡਾਕਟਰਾਂ, ਇੰਸਪੈਕਟਰਾਂ ਅਤੇ ਹੋਰ ਕੈਟਾਗਿਰੀਆਂ ਦੀਆਂ ਸੈਕੜੇ ਆਸਾਮੀਆਂ ਪੁਰ ਕੀਤੀਆਂ ਗਈਆਂ ਹਨ ਅਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਪਸ਼ੂ ਡਿਸਪੈਸਰੀਆਂ ਵਿੱਚ ਲੋੜੀਂਦਾ ਸਾਜੋ-ਸਮਾਨ ਮਹੁੱਈਆ ਕਰਵਾਇਆ ਗਿਆ ਹੈ। ਉਹਨਾਂ ਦੱਸਿਆ ਕਿ ਰਾਜ ਵਿੱਚ ਲੋਕਾਂ ਨੂੰ ਪਸ਼ੂਆਂ ਦੀ ਸਾਂਭ-ਸੰਭਾਲ ਅਤੇ ਪਸ਼ੂ ਧਨ ਬਾਰੇ ਜਾਗਰੂਕ ਕਰਨ ਲਈ ਪਸ਼ੂ ਮੇਲਿਆਂ ਦਾ ਆਯੋਜਿਨ ਕੀਤਾ ਜਾ ਰਿਹਾ ਹੈ, ਜਿਸ ਸਦਕਾ ਵਿਭਾਗ ਤਰੱਕੀ ਦੀਆਂ ਮੰਜ਼ਿਲਾਂ ਛੂਹ ਰਿਹਾ ਹੈ।

               ਪਸ਼ੂ ਪਾਲਣ ਮੰਤਰੀ ਨੇ ਗੁਰਪੁਰਬ ਦੇ ਪਵਿੱਤਰ ਮੌਕੇ ਤੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਾਨਵਤਾ ਦੇ ਭਲੇ ਦਾ ਸੰਦੇਸ਼ ਦਿੱਤਾ ਅਤੇ ਸਦੀਆਂ ਤੋਂ ਲਤਾੜੇ ਲੋਕਾਂ ਦੀ ਬਾਂਹ ਫ਼ੜ ਕੇ ਉਹਨਾਂ ਨੂੰ ਬਰਾਬਰਤਾ ਦਾ ਹੱਕ ਦਿਵਾਇਆ।

               ਸ: ਦਰਸ਼ਨ ਸਿੰਘ ਸਿਵਾਲਿਕ ਐਮ.ਐਲ.ਏ. ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਨਵੇ ਵੈਟਰਨਰੀ ਪੋਲੀ-ਕਲੀਨਿਕ ਦੀ ਬਿਲਡਿੰਗ ਬਣਨ ਨਾਲ ਇਲਾਕੇ ਦੇ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ ਅਤੇ ਹੁਣ ਲੋਕਾਂ ਨੂੰ ਆਪਣੇ ਪਸ਼ੂਆਂ ਦਾ ਇਲਾਜ ਕਰਵਾਉਣ ਲਈ ਦੂਰ ਨਹੀਂ ਜਾਣਾ ਪਵੇਗਾ।

               ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸ: ਦਰਸ਼ਨ ਸਿੰਘ ਸਿਵਾਲਿਕ ਐਮ.ਐਲ.ਏ, ਸ. ਸੰਤਾ ਸਿੰਘ ਉਮੈਦਪੁਰੀ ਚੇਅਰਮੈਨ ਅਧੀਨ ਸੇਵਾਵਾਂ ਚੋਣ ਬੋਰਡ, ਸ. ਸੁਖਵਿੰਦਰਪਾਲ ਸਿਘ ਗਰਚਾ ਜਨਰਲ ਸਕੱਤਰ ਯੂਥ ਅਕਾਲੀ ਦਲ, ਡਾ. ਐਚ.ਐਸ ਸੰਧਾ ਡਾਇਰੈਕਟਰ ਪਸੂ-ਪਾਲਣ,  ਡਾ ਜੋਗਿੰਦਰ ਸਿੰਘ ਡਿਪਟੀ ਡਾਇਰੈਕਟਰ, ਸ੍ਰੀ ਰਾਜਿੰਦਰ ਕੁਮਾਰ ਜ਼ਿਲਾ ਭਲਾਈ ਅਫ਼ਸਰ, ਵੈਟੀ ਅਫ਼ਸਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸ੍ਰੀ ਅਸ਼ੋਕ ਸ਼ਰਮਾ, ਅਵਤਾਰ ਸਿੰਘ ਸਰਪੰਚ ਪਿੰਡ ਗਿੱਲ, ਜਸਵਿੰਦਰ ਸਿੰਘ ਢਿੱਲ,ੋਂ ਤ੍ਰਿਲੋਕ ਭਗਤ, ਜਂਸਵੀਰ ਸਿੰਘ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।

Translate »