November 13, 2011 admin

ਜਾਤ ਅਧਾਰਿਤ ਰਾਖਵਾਂਕਰਨ ਦੇਸ਼ ਲਈ ਸ਼ਰਾਪ=ਸ਼ਾਮ ਲਾਲ ਸ਼ਰਮਾ

ਬਰਨਾਲਾ – ਜਾਤ ਅਧਾਰਿਤ ਰਾਖਵਾਂਕਰਨ ਸਾਡੇ ਦੇਸ਼ ਲਈ ਸ਼ਰਾਪ ਬਣ ਕੇ ਰਹਿ ਗਿਆ ਹੈ। ਗਲਤ ਰਾਖਵਾਂਕਰਨ ਨੀਤੀਆਂ ਕਾਰਨ ਕਾਬਲੀਅਤ ਅਤੇ ਯੋਗਤਾ ਨੂੰ ਪਛਾੜ੍ਹ ਕੇ ਅਯੋਗ ਵਿਆਕਤੀ ਅੱਗੇ ਆ ਰਹੇ ਹਨ। ਸਾਡੀ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਆਪਣੀ ਕੁਰਸੀ ਸਲਾਮਤ ਰੱਖਣ ਖਾਤਿਰ ਇਸ ਪ੍ਰਕਾਰ ਦੀ ਤਰਕ ਰਹਿਤ ਰਾਖਵਾਂਕਰਨ ਨੀਤੀ ਨੂੰ ਜਾਰੀ ਰੱਖ ਕੇ ਜਨਰਲ ਸਮਾਜ ਨਾਲ ਬਹੁਤ ਵੱਡਾ ਧ੍ਰੋਹ ਕਮਾ ਰਹੀਆਂ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਨਰਲ ਕੈਟਾਗਰੀ ਵੱਲਫੇਅਰ ਫੈਡਰੇਸ਼ਨ ਦੇ ਚੀਫ ਆਰਗੇਨਾਈਜ਼ਰ ਸ਼ਾਮ ਲਾਲ ਸ਼ਰਮਾਂ ਨੇ ਸਥਾਨਕ ਐਸ.ਡੀ.ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਚੋਤਨਾਂ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਮੰਗ ਕੀਤੀ ਕਿ ਜਨਰਲ ਕੈਟਾਗਰੀ ਦੇ ਹੱਕ ਵਿੱਚ ਆਏ ਮਾਨਯੋਗ ਅਦਾਲਤਾਂ ਦੇ ਫੈਸਲਿਆਂ ਨੂੰ ਤੁਰੰਤ ਲਾਗੂ ਕੀਤਾ ਜਾਵੇ।  ਕਰੀਮੀ ਲੇਅਰ ਨੂੰ ਰਾਖਵਾਂਕਰਨ ਦੇ ਲਾਭਾਂ ਤੋਂ ਲਾਭੇਂ ਕਰਕੇ ਹਰ ਜਾਤ ਦੇ ਆਰਥਿਕ ਤੌਰ ‘ਤੇ ਕਮਜੋਰ ਲੋਕਾਂ ਨੂੰ ਰਾਖਵਾਂਕਰਨ ਦਾ ਲਾਭ ਦਿੱਤਾ ਜਾਵੇ। ਉਹਨਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਐਮ .ਨਾਗਰਾਜ ਫੈਸਲਾ ਲਾਗੂ ਕਰਨ ਤੋਂ ਕੰਨੀ ਕਤਰਾ ਰਹੀ ਹੈ। ਉਹਨਾਂ ਐਲਾਨ ਕੀਤਾ ਕਿ ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਆਉਦੀਆਂ ਵਿਧਾਨ ਸਭਾ ਚੋਣਾ ਦੌਰਾਨ ਆਰਥਿਕ ਅਧਾਰਿਤ ਰਾਖਵਾਂਕਰਨ ਨੀਤੀ ਦੇ ਹਮਾਇਤੀ ਉਮੀਦਵਾਰਾਂ ਦੀ ਮੱਦਦ ਕਰੇਗੀ। ਸੈਮੀਨਾਰ ਨੂੰ ਰਘਵੀਰ ਪ੍ਰਕਾਸ਼ ਗਰਗ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਨਰਲ ਵਰਗ ਅਤੇ ਗਰੀਬ ਅਨੁਸੂਚਿਤ ਜਾਤੀ ਲੋਕ ਅੱਜ ਗਲਤ ਰਾਖਵਾਂਕਰਨ ਨੀਤੀ ਦੀ ਮਾਰ ਝੱਲ ਰਹੇ ਹਨ। ਉਹਨਾਂ ਕਿਹਾ ਕਿ ਰਾਖਵਾਂਕਰਨ ਦਾ ਲਾਭ ਅਨੁਸੂਚਿਤ ਜਾਤੀ ਦੇ ਸਿਰਫ ਤੇ ਸਿਰਫ ਅਮੀਰ ਲੋਕ ਹੀ ਲੈ ਰਹੇ ਹਨ। ਸੈਮੀਨਾਰ ਨੂੰ ਜਿਲਾ ਬਰਨਾਲਾ ਦੇ ਪ੍ਰਧਾਨ ਪ੍ਰਵੀਨ ਕੁਮਾਰ,  ਰਾਮ ਪਾਲ, ਸੰਤੋਖ ਸਿੰਘ ਪ੍ਰਧਾਨ ਐਮ ਨਾਗਰਾਜ਼ ਲਾਗੂ ਕਰਾਊ ਕਮੇਟੀ, ਕੁੰਦਨ ਗੋਗੀਆ, ਸ਼ਿਪਰ ਸ਼ਰਮਾ ਬਠਿੰਡਾ, ਯਾਦਵਿੰਦਰ ਸਿੰਘ ਬਿੱਟੂ, ਦੇਸ਼ ਰਾਜ ਜਿੰਦਲ ਪ੍ਰਧਾਨ ਮਨੁੱਖੀ ਅਧਿਕਾਰ ਕਮਿਸ਼ਨ ਬਰਨਾਲਾ, ਡਾ. ਆਰ ਪੀ ਸਿੰਘ, ਬੂਟਾ ਸਿੰਘ ਖੰਘੂੜਾ, ਮੇਘਰਾਜ ਸੰਗਰੂਰ ਨੇ ਵੀ ਸੰਬੋਧਨ ਕੀਤਾ। ਸੈਮੀਨਾਰ ਦੇ ਅਖੀਰ ਵਿਚ ਸਰਬ ਸੰਮਤੀ ਨਾਲ ਫੈਸਲਾ ਕਰਕੇ 19 ਨਵੰਬਰ ਨੂੰ ਦੁਸ਼ਹਿਰਾ ਗਰਾਉਂਡ ਫੇਜ਼ -8 ਮੋਹਾਲੀ ਵਿਖੇ ਸੂਬਾ ਪੱਧਰੀ ਰੋਸ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਸੈਮੀਨਾਰ ਉਪਰੰਤ ਸ਼ਹਿਰ ਵਿਚ ਰੋਸ ਮਾਰਚ ਵੀ ਕੱਢਿਆ ਗਿਆ।  ਸੈਮੀਨਾਰ ਦੇ ਆਯੋਜਨ ਵਿੱਚ ਸ੍ਰੀ. ਦੀਪਕ ਸੋਨੀ,ਸੇਠ ਲਖਪਤ ਰਾਏ,ਪਿਆਰਾ ਲਾਲ, ਅਸ਼ੋਕ ਬਾਂਸਲ ਰਾਧਾ ਸੰਕੀਰਤਨ ਮੰਡਲੀ,ਰਾਜੇਸ਼ ਗਰਗ,ਅਮਰ ਸਿੰਘ ਜਿਲਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਧੀਰਜ ਕੁਮਾਰ ਦੱਧਾਹੂਰੀਆ ਪ੍ਰਧਾਨ ਆੜਤੀਆ ਐਸ਼ੋਸੀਏਸਨ ਬਰਨਾਲਾ,ਮਲਕੀਤ ਸਿੰਘ ਵਜੀਦਕੇ ਪ੍ਰਧਾਨ ਜਮਹੂਰੀ ਕਿਸਾਨ ਸਭਾ ਬਰਨਾਲਾ,ਰਾਮਪਾਲ ਸਿੰਗਲਾ ਪ੍ਰਧਾਨ ਬਰਨਾਲਾ ਸਪੋਰਟਸ ਐਂਡ ਸ਼ੋਸਲ ਵੈਲਫੇਅਰ ਕਲੱਬ ਬਰਨਾਲਾ, ਐਸ.ਡੀ.ਸਭਾ,ਖੱਤਰੀ ਸਭਾ,ਅਗਰਵਾਲ ਸਭਾ,ਵਪਾਰ ਮੰਡਲ,ਬ੍ਰਾਹਮਣ ਸਭਾ,ਬਰਨਾਲਾ ਵੈਲਫੇਅਰ ਕਲੱਬ ਅਤੇ ਰੋਟਰੀ ਕਲੱਬ ਆਦਿ ਸੰਸਥਾਵਾਂ ਦਾ ਵਿਸਤੇਸ ਯੋਗਦਾਨ ਰਿਹਾ।

Translate »