November 13, 2011 admin

ਮੁਹਾਲੀ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਇੱਕ ਆਧੁਨਿਕ ਕਿਸਮ ਦਾ ਮਿਉਂਸਪਲ ਭਵਨ ਜਲਦੀ ਹੀ ਉਸਾਰਿਆ ਜਾ ਰਿਹਾ ਹੈ

ਹੁਸ਼ਿਆਰਪੁਰ – ਪੰਜਾਬ ਸਰਕਾਰ ਵੱਲੋਂ ਮੁਹਾਲੀ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਇੱਕ ਆਧੁਨਿਕ ਕਿਸਮ ਦਾ ਮਿਉਂਸਪਲ ਭਵਨ ਜਲਦੀ ਹੀ ਉਸਾਰਿਆ ਜਾ ਰਿਹਾ ਹੈ।  ਇਹ ਜਾਣਕਾਰੀ ਸਥਾਨਕ ਸਰਕਾਰਾਂ ਅਤੇ ਉਦਯੋਗ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਬੀਤੀ ਸ਼ਾਮਲ ਵਾਰਡ ਨੰ: 23 ਨਿਊ ਮਾਡਲ ਟਾਊਨ ਵਿਖੇ 4.40 ਕਰੋੜ ਰੁਪਏ ਦੀ ਲਾਗਤ ਨਾਲ ਸਵਾਮੀ ਵਿਵੇਕਾਨੰਦ ਦੇ ਨਾਂ ਤੇ ਆਧੁਨਿਕ ਆਡੀਟੋਰੀਅਮ ਦਾ ਨੀਂਹ ਪੱਥਰ ਰੱਖਣ ਉਪਰੰਤ ਸ਼ਹਿਰ ਵਾਸੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
 ਸ੍ਰੀ ਸੂਦ ਨੇ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਸਰਕਾਰੀ ਅਤੇ ਗੈਰ ਸਰਕਾਰੀ ਸਮਾਗਮਾਂ ਨੂੰ ਕਰਾਉਣ ਲਈ ਕੋਈ ਵੀ ਵੱਡਾ ਆਡੀਟੋਰੀਅਮ ਨਾ ਹੋਣ ਕਾਰਨ ਕਾਫ਼ੀ ਦਿੱਕਤ ਪੇਸ਼ ਆ ਰਹੀ ਸੀ। ਇਸ ਲਈ ਸ਼ਹਿਰ ਨਿਵਾਸੀਆਂ ਵੱਲੋਂ ਇੱਕ ਵਧੀਆ ਕਿਸਮ ਦੇ ਆਡੀਟੋਰੀਅਮ ਦੀ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਦੀ ਮੰਗ ਨੂੰ ਦੇਖਦੇ ਹੋਏ ਅੱਜ ਇਸ ਆਡੀਟੋਰੀਅਮ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਆਡੀਟੇਰੀਅਮ 85 ਹਜ਼ਾਰ ਸਕੇਅਰ ਫੁੱਟ ਵਿੱਚ ਬਣਾਇਆ ਜਾਵੇਗਾ ਜਿਸ ਵਿੱਚ ਇੱਕ ਹਜ਼ਾਰ ਲੋਕਾਂ ਦੇ ਬੈਠਣ ਦੀ ਸਮਰੱਥਾ ਹੋਵੇਗੀ। ਇਸ ਵਿੱਚ ਆਧੁਨਿਕ ਕਿਸਮ ਦਾ ਸਾਜੋ-ਸਮਾਨ ਅਤੇ ਕੁਰਸੀਆਂ ਲਗਾਈਆਂ ਜਾਣਗੀਆਂ ਅਤੇ ਇਹ ਆਡੀਟੋਰੀਅਮ ਸਾਰਾ ਏਅਰਕਡਿਸ਼ਨ ਹੋਵੇਗਾ। ਇਸ ਦੇ ਨਾਲ ਹੀ ਪਾਰਕਿੰਗ ਅਤੇ ਵਧੀਆ ਕਿਸਮ ਦਾ ਲਾਨ ਵੀ ਬਣਾਇਆ ਜਾਵੇਗਾ ਤਾਂ ਜੋ ਸ਼ਹਿਰ ਨਿਵਾਸੀ ਇਥੇ ਆ ਕੇ ਆਪਣੇ ਸਮਾਗਮ ਕਰ ਸਕਣ। ਉਨ੍ਹਾਂ ਦੱਸਿਆ ਕਿ ਇਸ ਦਾ ਟੈਂਡਰ ਲਗਾ ਦਿੱਤਾ ਗਿਆ ਹੈ ।
    ਉਨ੍ਹਾਂ ਹੋਰ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਵੱਡੇ ਪ੍ਰੋਜੈਕਟਾਂ ਦੇ ਨਾਂ ਧਾਰਮਿਕ ਸ਼ਖਸ਼ੀਅਤਾਂ ਦੇ ਨਾਂ ਤੇ ਰੱਖੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ  ਹੁਸ਼ਿਆਰਪੁਰ  ਵਿਖੇ ਅੰਤਰਰਾਜੀ ਬੱਸ ਸਟੈਂਡ ਦਾ ਨਾਂ ਭਗਵਾਨ ਵਾਲਮੀਕਿ ਜੀ ਦੇ ਨਾਂ ਤੇ, ਪਿੰਡ ਖੜ੍ਹਕਾਂ ਵਿਖੇ ਆਯੂਰਵੈਦਿਕ ਯੂਨੀਵਰਸਿਟੀ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ, ਸ਼ਹਿਰ ਵਿੱਚ ਭੰਗੀ ਚੋਅ ਤੇ ਬਣਿਆ ਪੁੱਲ ਭਗਵਾਨ ਮਹਾਂਵੀਰ ਜੀ ਦੇ ਨਾਂ ਤੇ, ਗੌਤਮ ਨਗਰ ਵਿਖੇ ਬਣਿਆ ਕਮਿਉਨਿਟਂ ਸੈਂਟਰ ਡਾ. ਸਿਆਮਾ ਪ੍ਰਸ਼ਾਦ ਮੁਖਰਜ਼ੀ ਜੀ ਦੇ ਨਾਂ ਤੇ ਅਤੇ ਆਧੁਨਿਕ ਆਡੀਟੋਰੀਅਮ ਸਵਾਮੀ ਵਿਵੇਕਾਨੰਦ ਜੀ ਦੇ ਨਾਂ ਤੇ ਬਣਾਇਆ ਗਿਆ ਹੈ।  ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਗੌਤਮ ਨਗਰ ਵਿਖੇ ਇੱਕ ਵਧੀਆ ਕਿਸਮ ਦਾ ਕਮਿਉਨਿਟੀ ਸੈਂਟਰ ਖੋਲ੍ਹਿਆ ਗਿਆ ਹੈ ਜਿਸ ਵਿੱਚ ਵੀ ਲੋਕ ਆਪਣੇ ਸ਼ਾਦੀ ਵਿਆਹ ਆਦਿ ਦੇ ਸਮਾਗਮ ਕਰ ਸਕਣਗੇ ਜੋ ਕਿ ਸਸਤੇ ਰੇਟ ਦੇ ਉਪਲਬੱਧ ਹੋਵੇਗਾ।  ਉਨ੍ਹ੍ਰਾਂ ਹੋਰ ਦੱਸਿਆ ਕਿ ਸ਼ਮਸ਼ਾਨਘਾਟ ਵਿਖੇ ਲੋਕਾਂ ਦੀ ਸੁਵਿਧਾ ਨੂੰ ਦੇਖਦੇ ਹੋਏ ਨਹਾਉਣ ਆਦਿ ਲਈ 30 ਲੱਖ ਰੁਪਏ ਦੀ ਲਾਗਤ ਨਾਲ ਇੱਕ ਇਸ਼ਨਾਨ ਘਰ ਉਸਾਰਿਆ ਜਾ ਰਿਹਾ ਹੈ। ਇਸ ਮੌਕੇ ਤੇ ਉਨ੍ਹਾਂ ਨੇ ਨਗਰ ਕੌਂਸਲ ਹੁਸ਼ਿਆਰਪੁਰ ਨੂੰ ਆਡੀਟੇਰੀਅਮ ਦੇ ਕੰਮ ਦੀ ਸ਼ੁਰੂਆਤ ਕਰਨ ਲਈ 50 ਲੱਖ ਰੁਪਏ ਦਾ ਚੈਕ  ਅਤੇ ਜ਼ਿਲ੍ਹਾ ਕਬੱਡੀ ਕੱਪ ਦੇ ਪ੍ਰਬੰਧਕਾਂ ਨੂੰ ਇੱਕ ਲੱਖ ਰੁਪਏ ਦਾ ਚੈਕ ਵੀ ਦਿੱਤਾ।
 ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ, ਸਤਿੰਦਰਪਾਲ ਸਿੰਘ ਢੱਟ, ਜਿਲ੍ਹਾ ਪ੍ਰਧਾਨ ਭਾਜਪਾ ਜਗਤਾਰ ਸਿੰਘ ਸੈਣੀ, ਭੁਪਿੰਦਰ ਸਿੰਘ ਪਾਹਵਾ, ਕੌਂਸਲਰ ਅਸ਼ੋਕ ਕੁਮਾਰ, ਗਿਆਨ ਚੰਦ ਕਟਾਰੀਆ, ਗੁਲਜ਼ਾਰ ਸਿੰਘ ਕਾਲਕਟ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਜਸਬੀਰ ਸਿੰਘ ਨੇ ਸਟੇਜ ਸਕੱਤਰ ਵੱਲੋਂ ਆਪਣੀ ਭੂਮਿਕਾ ਨਿਭਾਈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਐਡਵੋਕੇਟ ਜਵੇਦ ਸੂਦ, ਕਾਰਜਸਾਧਕ ਅਫ਼ਸਰ ਪਰਮਜੀਤ ਸਿੰਘ, ਮਿਉਂਸਪਲ ਇੰਜੀਨੀਅਰ ਪਵਨ ਸ਼ਰਮਾ, ਮਨਮੋਹਨ ਸਿੰਘ ਚਾਵਲਾ, ਸੁਧੀਰ ਸੂਦ, ਡੀ ਪੀ ਸੋਨੀ, ਕੌਂਸਲਰ ਭਾਰਤੀ ਕਨੈਡੀ, ਲਾਲਾ ਅਮਰ ਨਾਥ, ਬਲਵਿੰਦਰ ਬਿੰਦੀ, ਸਵਤੰਤਰ ਕੈਂਥ, ਸੁਰਜੀਤ ਕੁਮਾਰ ਬੰਗੜ, ਸੁਧੀਰ ਗੁਪਤਾ ਲਕਸ਼ਮੀ, ਕਰਤਾਰ ਸਿੰਘ ਭਾਟੀਆ, ਸੁਰੇਸ਼ ਭਾਟੀਆ ਬਿੱਟੂ, ਜੀਵਨ ਜਯੋਤੀ ਕਾਲੀਆ, ਵਿਨੋਦ ਪਰਮਾਰ, ਵਿਨੋਦ ਹੰਸ, ਯਸ਼ਪਾਲ ਸ਼ਰਮਾ, ਸੁਮਨ ਠਾਕਰ, ਨਿਪੁੰਨ ਸ਼ਰਮਾ, ਅਨਿਲ ਜੈਨ,, ਨਰਿੰਦਰ ਸ਼ਰਮਾ, ਅਸ਼ਵਨੀ ਓਹਰੀ, ਨੇਤਰ ਚੰਦ ਬੱਬੀ ਅਤੇ ਹੋਰ ਪਤਵੰਤੇ ਵੀ ਇਸ ਮੌਕੇ ਤੇ ਹਾਜ਼ਰ ਸਨ।

Translate »