ਮੰਡੀ ਗੋਬਿੰਦਗੜ੍ਹ – ਸੁੱਪਰਹਿੱਟ ਪੰਜਾਬੀ ਫ਼ਿਲਮ ਮੰਨਤ ਅਤੇ 20 ਟੀਵੀ ਲੜੀਵਾਰ ਨੂੰ ਨਿਰੇਦਸ਼ਨ ਕਰ ਚੁੱਕੇ ਪ੍ਰਸਿੱਧ ਲੇਖਕ-ਨਿਰਦੇਸ਼ਕ ਗੁਰਬੀਰ ਸਿੰਘ ਗਰੇਵਾਲ ਵੱਡੇ ਬੱਜਟ ਦੀ ਪੰਜਾਬੀ ਫ਼ਿਲਮ ਯਾਰ ਪ੍ਰਦੇਸ਼ੀ ਦੇ ਲਾਮਲਸ਼ਕਰ ਨੂੰ ਲੈਕੇ ਪਟਿਆਲਾ ਪਹੁੰਚ ਗਏ ਹਨ । ਸ਼ੂਟਿੰਗ ਸ਼ਨੀਵਾਰ ਤੋਂ ਸ਼ੁਰੂ ਹੋ ਰਹੀ ਜੋਕਿ ਅਗਲੇ ਇੱਕ ਮਹੀਨੇ ਤੱਕ ਜਾਰੀ ਰਹੇਗੀ। ਇਹ ਜਾਣਕਾਰੀ ਲੋਹਾਨਗਰੀ ਮੰਡੀ ਗੋਬਿੰਦਗੜ੍ਹ ਦੇ ਸੁਭਾਸ਼ ਨਗਰ ਸਥਿਤ ਬਾਂਸਲ ਹਾਊਸ ਵਿੱਖੇ ਆਯੋਜਿਤ ਪ੍ਰੈਸ ਕਾਨਫਰੈਂਸ ਵਿੱਚ ਲੇਖਕ ਨਿਰਦੇਸ਼ਕ ਗੁਰਬੀਰ ਸਿੰਘ ਗਰੇਵਾਲ ਨੇ ਦੱਸਿਆ ਕਿ ਫ਼ਿਲਮ ਦੀ ਕਹਾਣੀ ਦੋ ਕੈਨੇਡੀਅਨ ਦੋਸਤ ਕੁੜੀਆਂ ਇੱਕ ਕਨੇਡੀਅਨ ਕੁੜੀ ਐਨਾ (ਕਲੌਡੀਆ ਸਿਸਲਾ) ਅਤੇ ਸਹਿਜ ( ਵੰਦਨਾ ਸਿੰਘ) ਦੁਆਲੇ ਘੁੰਮਦੀ ਹੈ ਐਨਾ ਦਾ ਜੀਜਾ ਉਸਦੀ ਵੱਡੀ ਭੈਣ ਨੂੰ ਧੋਖਾ ਦੇ ਕੇ ਪੰਜਾਬ ਆ ਜਾਂਦਾ ਹੈ ਜਦੋਂ ਉਸਨੂੰ ਲੱਭਣ ਲਈ ਪੰਜਾਬ ਆਉਂਦੀ ਹੈ ਤਾਂਕਿ ਕੀ ਹੁੰਦਾ ਇਹੀ ਸਭ ਕੁਝ ਫ਼ਿਲਮ ਵਿੱਚ ਵਿਖਾਇਆ ਗਿਆ ਹੈ। ਫ਼ਿਲਮ ਵਿੱਚ ਮੁੱਖ ਭੂਮਿਕਾਵਾਂ ਵਿੱਚ ਬਿੱਗ ਬੌਸ ਫੇਮ ਕਲੌਡੀਆ ਸਿਸਲਾ ਜਦੋਂਕਿ ਗੁਰਪ੍ਰੀਤ ਘੁੱਗੀ,ਬੀਨੂੰ ਢਿੱਲੋਂ,ਵੰਦਨਾ ਸਿੰਘ,ਨਵਦੀਪ ਕਲੇਰ,ਗੁਰਪ੍ਰੀਤ ਰਠੋਰ,ਧਨਵੀਰ ਹਰੀਕਾ,ਅਨੀਤਾ ਮੀਤ,ਅਨੀਤ ਸ਼ਬਦੀਸ਼,ਤਸਿੰਦਰ ਸੋਨੀ ਅਦਾ ਕਰ ਰਹੇ । ਫ਼ਿਲਮ ਦੇ ਕੈਮਰਾਮੈਨ ਨਦੀਮ ਖਾਨ ਜਦੋਂਕਿ ਸੰਗੀਤ ਸੁਰਿੰਦਰ ਬੱਚਨ,ਡੈਨੀ ਸ਼ਰਮਾ,ਪ੍ਰੀਤ ਪੰਧੇਰ ਹੈ। ਕਲੌਡੀਆ ਨੇ ਪੱਤਰਕਾਰਾਂ ਨਾਲ ਰੂਬਰੂ ਹੁੰਦਿਆ ਕਿਹਾ ਕਿ ਇਹ ਉਸਦੀ ਪਹਿਲੀ ਪੰਜਾਬੀ ਫ਼ਿਲਮ ਹੈ ਜਦੋਂਕਿ ਇਸਤੋਂ ਪਹਿਲਾਂ ਉਹ ਦੱਖਣ ਭਾਰਤੀ ਫ਼ਿਲਮ ਪ੍ਰਾਈਵੇਟ ਨੰਬਰ ਵਿੱਚ ਹੀਰੋ ਪ੍ਰੀਤਮ ਤੇ ਨਿਹਾਰਿਕਾ ਨਾਲ ਨਜ਼ਰ ਆ ਸੀ ਜਦੋਂਕਿ ਇੰਟਰਨੈਸ਼ਨਲ ਫ਼ਿਲਮ ਕਰਮਾ ਵਿੱਚ ਵਿੱਚ ਉਸਦਾ ਸ਼ਾਨਦਾਰ ਰੋਲ ਸੀ। ਫ਼ਿਲਮ ਦੀ ਕਹਾਣੀ ਉਸਨੂੰ ਐਨੀ ਪਸੰਦ ਆਈ ਕਿ ਉਹ ਗੁਰਬੀਰ ਗਰੇਵਾਲ ਨੂੰ ਨਾਂਹ ਹੀ ਕਰ ਪਾਈ। ਪੰਜਾਬੀ ਖਾਣੇ ਵਿੱਚ ਉਸਨੂੰ ਪਰਾਂਠੇ ਤੇ ਪੰਜਾਬੀਆਂ ਦੀ ਮੇਜ਼ਬਾਨੀ ਉਸਨੂੰ ਖੂਬ ਪਸੰਦ ਹੈ ਇਸਤੋਂ ਪਹਿਲਾਂ ਜਲੰਧਰ ਤੇ ਚੰਡੀਗੜ੍ਹ ਵਿੱਚ ਆ ਚੁੱਕੀ ਹੈ। ਇਸ ਮੌਕੇ ਉਦਯੋਗਪਤੀ ਪ੍ਰਵੀਣ ਬਾਂਸਲ,ਪ੍ਰਦੀਪ ਧੀਮਾਨ,ਪ੍ਰਡੋਕੰਸ਼ਨਲ ਕੰਟ੍ਰੋਲਰ ਕੁਲਦੀਪ ਪਟਿਆਲਾ ਆਦਿ ਮੌਜੂਦ ਸਨ।