November 13, 2011 admin

ਮੁੱਖ ਸੰਸਦੀ ਸਕੱਤਰ ਸੁਖਪਾਲ ਸਿੰਘ ਨੰਨੂੰ ਨੇ ਯੂਥ ਕਲੱਬਾਂ ਨੂੰ ਚੈਕ ਤਕਸੀਮ ਕੀਤੇ

ਫਿਰੋਜ਼ਪੁਰ – ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਵਿਸ਼ੇਸ਼ ਕਾਰਜ ਕੀਤੇ ਜਾ ਰਹੇ ਹਨ, ਜਿਸ ਤਹਿਤ ਪਿੰਡਾਂ ਵਿਚ ਕਲੱਬਾਂ ਨੂੰ ਜਿੰਮਾਂ ਦਾ ਸਾਮਾਨ, ਖੇਡ ਕਿੱਟਾਂ ਅਤੇ ਕਲੱਬਾਂ ਨੂੰ ਵਿੱਤੀ ਸਹਾਇਤਾ ਰਾਸ਼ੀ ਤੋਂ ਇਲਾਵਾ ਖੇਡ ਸਟੇਡੀਅਮ ਵੀ ਬਣਾਏ ਗਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਪਾਰਲੀਮਾਨੀ ਸਕੱਤਰ ਸ. ਸੁਖਪਾਲ ਸਿੰਘ ਨੰਨੂੰ ਨੇ ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਸ਼ਹਿਰ ਦੀਆਂ ਵੱਖ-ਵੱਖ ਯੂਥ ਕਲੱਬਾਂ ਨੂੰ ਵਿੱਤੀ ਸਹਾਇਤਾ ਦੇ ਚੈਕ ਤਕਸੀਮ ਕਰਨ ਉਪਰੰਤ ਦਿੱਤੀ। ਇਸ ਮੌਕੇ ਉਨ੍ਹਾਂ ਸ਼ਹੀਦ ਊਧਮ ਸਿੰਘ ਯੂਥ ਕਲੱਬ ਖਾਈ ਨੂੰ 31000, ਸ਼ਹੀਦ ਭਗਤ ਸਿੰਘ ਯੂਥ ਕਲੱਬ ਕਮਾਲੇਵਾਲਾ ਨੂੰ 21000, ਬਾਬਾ ਦੀਪ ਸਿੰਘ ਯੂਥ ਕਲੱਬ ਕੋਤਵਾਲ ਨੂੰ 21000, ਯੁਵਕ ਸੇਵਾਵਾਂ ਕਲੱਬ ਖਿਲਚੀ ਕਦੀਮ ਨੂੰ 21000 ਅਤੇ ਕਬਰਸਤਾਨ ਸੁਧਾਰ ਸਭਾ ਫ਼ਿਰੋਜ਼ਪੁਰ ਨੂੰ 1,00000 ਰੁਪਏ ਦੇ ਚੈਕ ਤਕਸੀਮ ਕੀਤੇ। ਉਨ੍ਹਾਂ ਇਸ ਮੌਕੇ ਕਿਹਾ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਦੀਆਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਦੂਜਾ ਵਿਸ਼ਵ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਲੱਗਣ ਦਾ ਸੱਦਾ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਦਵਿੰਦਰ ਕਪੂਰ ਪ੍ਰਧਾਨ ਨਗਰ ਕੌਂਸਲ, ਨਛੱਤਰ ਸਿੰਘ ਸਰਪੰਚ ਖਾਈ, ਬਲਵਿੰਦਰ ਸਿੰਘ ਪੱਪੂ ਸਰਪੰਚ, ਦਰਬਾਰਾ ਸਿੰਘ ਮੈਂਬਰ ਬਲਾਕ ਸੰਮਤੀ, ਦਰਸ਼ਨ ਸਿੰਘ ਮੰਡ, ਸ਼ਿੰਦੋ ਪ੍ਰਧਾਨ, ਸਾਹਿਬ ਸਿੰਘ, ਰਾਜੇਸ਼ ਖੁਰਾਣਾ, ਰੇਸ਼ਮ ਸਰਪੰਚ, ਕਿੱਕਰ ਸਿੰਘ, ਦਰਸ਼ਨ ਸਿੰਘ, ਕੁਲਵਿੰਦਰ ਸਿੰਘ, ਦਿਲਬਾਰਾ ਸਿੰਘ ਵਿਰਕ, ਗੁਰਮੀਤ ਸਿੰਘ ਸਰਪੰਚ, ਸੁਰਿੰਦਰ ਸਿੰਘ, ਨਰਿੰਦਰ ਸਿੰਘ ਜੋਸਨ ਪੀ.ਏ ਵੀ ਹਾਜ਼ਰ ਸਨ।

Translate »