November 13, 2011 admin

ਰੁਪਿੰਦਰ ਕੌਰ ਨੇ ਰਾਮ ਕਲੋਨੀ ਕੈਂਪ ਵਿਖੇ ਸਥਿਤ ਫੂਡ ਕਰਾਫਟ ਇੰਸਟੀਚਿਊਟ ਦਾ ਵਿਸ਼ੇਸ ਤੌਰ ਤੇ ਦੌਰਾ ਕੀਤਾ

ਹੁਸ਼ਿਆਰਪੁਰ – ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ੍ਰ: ਦੀਪਇੰਦਰ ਸਿੰਘ ਦੀ ਧਰਮਪਤਨੀ ਚੇਅਰਪਰਨ ਹਸਪਤਾਲ ਭਲਾਈ ਸ਼ਾਖਾ ਸ੍ਰੀਮਤੀ ਰੁਪਿੰਦਰ ਕੌਰ ਨੇ ਅੱਜ ਰਾਮ ਕਲੋਨੀ ਕੈਂਪ ਵਿਖੇ ਸਥਿਤ ਫੂਡ ਕਰਾਫਟ ਇੰਸਟੀਚਿਊਟ  ਦਾ ਵਿਸ਼ੇਸ ਤੌਰ ਤੇ ਦੌਰਾ ਕੀਤਾ। ਇਸ ਮੌਕੇ ਤੇ ਉਨ੍ਹਾਂ ਨੇ ਫੂਡ ਕਰਾਫ਼ ਇੰਸਟੀਚਿਊਟ ਵਿੱਚ ਹੁਨਰ ਸੇ ਰੋਜਗਾਰ ਦੇ ਵਿਦਿਆਰਥੀਆਂ ਲਈ ਕਰਵਾਈ ਗਈ ਰੰਗੋਲੀ ਪ੍ਰਤੀਯੋਗਿਤਾ ਦਾ ਉਦਘਾਟਨ ਜਿਯੋਤੀ ਜਗਾ ਕੇ ਕੀਤਾ।
  ਇਸ ਮੌਕੇ ਤੇ ਉਨ੍ਹਾਂ ਵਿਦਿਆਰਥੀਆਂ ਵੱਲੋਂ ਬਣਾਈਆਂ ਗਈਆਂ ਵੱਖ-ਵੱਖ ਰੰਗੋਲੀਆਂ ਨੂੰ ਵੇਖਿਆ ਅਤੇ ਉਨ੍ਹਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀਆਂ ਵੱਖ-ਵੱਖ ਟੀਮਾਂ ਵੱਲੋਂ ਬਣਾਈ ਗਈ ਰੰਗੋਲੀ ਬਹੁਤ ਹੀ ਵਧੀਆ ਕਿਸਮ ਦੀ ਹੈ। ਇਸ ਲਈ ਸਾਰੇ ਹੀ ਵਿਦਿਆਰਥੀ ਪ੍ਰਸੰਸਾ ਦੇ ਪਾਤਰ ਹਨ। ਇਸ ਮੌਕੇ ਤੇ ਉਨ੍ਹਾਂ ਨੇ ਫੂਡ ਕਰਾਫ਼ਟ ਇੰਸਟੀਚਿਊਟ ਵਿੱਚ ਟਰੇਨਿੰਗ ਪ੍ਰਾਪਤ ਕਰ ਰਹੇ ਸਿਖਿਆਰਥੀਆਂ ਨੂੰ ਉਨ੍ਹਾਂ ਦੀ ਸਫ਼ਲਤਾ ਲਈ ਸ਼ੁਭ ਕਾਮਨਾਵਾਂ ਦਿੱਤੀਆਂ।
  ਇਸ ਮੌਕੇ ਤੇ ਫੂਡ ਕਰਾਫ਼ਟ ਇੰਸਟੀਚਿਊਟ ਪ੍ਰਿੰਸੀਪਲ /ਸਕੱਤਰ ਸ੍ਰੀ ਨਵਦੀਪ ਸ਼ਰਮਾ ਨੇ ਮੁੱਖ ਮਹਿਮਾਨ ਦਾ ਧੰਨਵਾਦ ਕਰਦੇ ਹੋਏ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਇੰਸਟੀਚਿਊਟ ਵਿੱਚ 24 ਵਿਦਿਆਰਥੀ ਹਾਉਸ ਕੀਪਿੰਗ ਦਾ 6 ਹਫ਼ਤੇ ਦਾ ਕੋਰਸ ਕਰ ਰਹੇ ਹਨ। ਭਾਰਤ ਸਰਕਾਰ ਵੱਲੋਂ ਇਸ ਕੋਰਸ ਲਈ ਕੋਈ ਵੀ ਕੋਰਸ ਫੀਸ ਨਹੀਂ ਹੈ ਅਤੇ 90 ਪ੍ਰਤੀਸ਼ਤ ਹਾਜ਼ਰੀ ਪ੍ਰਾਪਤ ਕਰਨ ਵਾਲੇ ਦਿਵਿਆਰਥੀਆਂ ਨੂੰ 1500 ਰੁਪਏ ਦਾ ਵਜੀਫ਼ਾ ਅਤੇ ਰੋਜ਼ਗਾਰ ਦੇ ਅਵਸਰ ਵੀ ਪ੍ਰਦਾਨ ਕੀਤੇ ਜਾਣਗੇ। ਇਸ ਮੌਕੇ ਤੇ ਫੂਡ ਕਰਾਫਟ ਇੰਸਟੀਚਿਊਟ ਦੇ ਲੈਕਚਰਾਰ ਜਿਸੀ ਵਿਰਲੀ, ਅੰਬਿਕਾ ਅਗਰਵਾਲ, ਫੂਡ ਕਰਾਫ਼ਟ ਇੰਸਟੀਚਿਊਟ ਦੇ ਵਿਦਿਆਰਥੀ ਅਤੇ ਸਟਾਫ਼ ਵੀ ਹਾਜ਼ਰ ਸਨ।

Translate »