November 13, 2011 admin

50 ਗਰੀਬ ਪ੍ਰੀਵਾਰਾਂ ਨੂੰ ਰਹਿਣ ਲਈ ਉਨ੍ਹਾਂ ਦੇ ਪਲਾਂਟਾਂ ਦੇ ਮਾਲਕਾਨਾ ਹੱਕ ਦੇ ਕਾਗਜਾਤ ਦਿੱਤੇ

ਹੁਸ਼ਿਆਰਪੁਰ – ਸਥਾਨਕ ਸਰਕਾਰਾਂ ਅਤੇ ਉਦਯੋਗ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਅੱਜ ਪਿੰਡ ਅੱਜੋਵਾਲ ਵਿਖੇ ਪੰਚਾਇਤ ਦੀ ਜਮੀਨ ਵਿੱਚ ਪਿਛਲੇ ਕਈ ਸਾਲਾਂ ਤੋਂ ਰਹਿ ਰਹੇ 250 ਗਰੀਬ ਪ੍ਰੀਵਾਰਾਂ ਨੂੰ ਰਹਿਣ ਲਈ ਉਨ੍ਹਾਂ ਦੇ ਪਲਾਂਟਾਂ ਦੇ ਮਾਲਕਾਨਾ ਹੱਕ ਦੇ ਕਾਗਜਾਤ ਦਿੱਤੇ।  ਇਸ ਉਪਰੰਤ ਉਨ੍ਹਾਂ ਨੇ ਪਿੰਡ ਅੱਜੋਵਾਲ ਵਿਖੇ 71. 15 ਲੱਖ ਰੁਪਏ ਦੇ ਵੱਖ-ਵੱਖ ਪ੍ਰੋਜੈਕਟਾਂ ਦੇ ਨੀਂਹ ਪੱਥਰ ਅਤੇ ਉਦਘਾਟਨ ਕੀਤੇ। ਜਿਨ੍ਹਾਂ ਵਿੱਚ ਪਿੰਡ ਅੱਜੋਵਾਲ ਦੀ ਵਾਲਮੀਕਿ ਧਰਮਸ਼ਾਲਾ ਦਾ ਨੀਂਹ ਪੱਥਰ ਜਿਸ ਲਈ 2 ਲੱਖ ਰੁਪਏ ਦਿੱਤੇ ਹਨ, ਸਰਕਾਰੀ ਐਲੀਮੈਂਟਰੀ ਸਕੂਲ ਅੱਜੋਵਾਲ ਦੇ ਨਵੇਂ ਕਮਰਿਆਂ ਦਾ ਨੀਂਹ ਪੱਥਰ ਜਿਸ ਤੇ 4.35 ਲੱਖ ਰੁਪਏ , ਸਰਕਾਰੀ ਐਲੀਮੈਂਟਰੀ ਸਕੂਲ ਪ੍ਰੀਤ ਨਗਰ ਦੇ ਕਮਰਿਆਂ ਦਾ ਨੀਂਹ ਪੰਥਰ ਜਿਸ ਤੇ 8. 70 ਲੱਖ ਰੁਪਏ ਖਰਚ ਆਉਣਗੇ। ਸਰਕਾਰੀ ਐਲੀਮੈਂਟਰੀ ਸਕੂਲ ਦੇ 3 ਕਮਰਿਆਂ ਦਾ ਉਦਘਾਟਨ ਜਿਸ ਤੇ 12 ਲੱਖ ਰੁਪਏ ਖਰਚ ਆਏ ਹਨ, ਪਿੰਡ ਅੱਜੋਵਾਲ ਵਿਖੇ 4 ਲੱਖ ਰੁਪਏ ਦੀ ਲਾਗਤ ਨਾਲ ਛੱਪੜ ਦੇ ਨਵੀਨੀਕਰਨ ਦਾ ਨੀਂਹ ਪੱਥਰ, 14 ਲੱਖ ਰੁਪਏ ਦੀ ਲਾਗਤ ਨਾਲ ਸੀਨੀਅਰ ਸੈਕੰਡਰੀ ਸਕੂਲ ਅੱਜੋਵਾਲ ਦੀ ਗਰਾਉਂਡ ਦੀ ਚਾਰਦੀਵਾਰੀ ਦਾ ਨੀਂਹ ਪੱਥਰ ਅਤੇ ਸੀਨੀਅਰ ਸੈਕੰਡਰੀ ਸਕੂਲ ਵਿੱਚ 13.05 ਲੱਖ ਰੁਪਏ ਦੀ ਲਾਗਤ ਨਾਲ ਬਣਨ ਨਵੇਂ ਬਲਾਕ ਦਾ ਨੀਂਹ ਪੱਥਰ ਰੱਖਿਆ।
 ਸ੍ਰੀ ਸੂਦ ਨੇ ਇਸ ਮੌਕੇ ਤੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਆਪਣੇ ਕਾਰਜਕਾਲ ਦੇ ਸ਼ੁਰੂ ਤੋਂ ਹੀ ਵਿਕਾਸ ਕਾਰਜ ਅਰੰਭ ਕਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਹਰ ਪਿੰਡ ਨੂੰ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੇ ਫੰਡ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਪਿਛਲੇ ਕੁਝ ਸਮਾਂ ਪਹਿਲਾਂ ਜਦੋਂ ਅੱਜੋਵਾਲ ਵਿਖੇ ਆਏ ਸਨ ਤਾਂ ਉਸ ਸਮੇਂ ਅੱਜੋਵਾਲ ਦੇ ਸਕੂਲ ਨੂੰ ਮਾਡਲ ਸਕੂਲ ਵਜੋਂ ਅਪਗਰੇਡ ਕੀਤਾ ਗਿਆ ਸੀ ਜਿਸ ਤੇ 50 ਲੱਖ ਰੁਪਏ ਖਰਚ ਕੀਤੇ ਗਏ ਹਨ ਅਤੇ ਅੱਜ 71. 15  ਲੱਖ ਰੁਪਏ ਦੇ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਤੇ ਉਦਘਾਟਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਿੰਡ ਅੱਜੋਵਾਲ ਵਿਖੇ ਪਿਛਲੇ ਕਈ ਸਾਲਾਂ ਤੋਂ ਰਹਿ ਰਹੇ 250 ਗਰੀਬ ਪ੍ਰੀਵਾਰਾਂ ਨੂੰ ਮਾਲਕੀ ਹੱਦ ਦੇਣ ਲਈ ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੂੰ ਉਸ ਸਮੇਂ ਬੇਨਤੀ ਕੀਤੀ ਗਈ ਸੀ ਜਿਸ ਤੇ ਉਨ੍ਹਾਂ ਦੇ ਅਸ਼ੀਰਵਾਦ ਸਦਕਾ ਪਿੰਡ ਅੱਜੋਵਾਲ ਵਿਖੇ ਅੱਜ 250 ਗਰੀਬ ਪ੍ਰੀਵਾਰਾਂ ਨੂੰ ਮੁਫ਼ਤ ਪਲਾਟਾਂ ਦੀ ਅਲਾਟਮੈਂਟ ਕਰਨ ਉਪਰੰਤ ਪੰਡਤ ਦੀਨ ਦਿਆਲ ਉਪਾਧਿਆਏ ਪ੍ਰੀਤ ਨਗਰ ਦੀ ਸਥਾਪਨਾ ਕੀਤੀ ਗਈ ਹੈ।  ਉਨ੍ਹਾਂ ਕਿਹਾ ਕਿ ਇਸ ਵਿੱਚ ਰਹਿਣ ਵਾਲੇ 250 ਗਰੀਬ ਪ੍ਰੀਵਾਰਾਂ ਨੂੰ ਸਰਕਾਰ ਵੱਲੋਂ ਸੀਵਰੇਜ਼, ਪਾਣੀ ਅਤੇ ਪੱਕੀਆਂ ਗਲੀਆਂ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਇਨ੍ਹਾਂ ਦੇ ਬੱਚਿਆਂ ਦੀ ਮੁਫ਼ਤ ਪੜਾਈ ਲਈ ਸਰਕਾਰੀ ਸਕੂਲ ਦਾ ਵੀ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਹੋਰ ਦੱਸਿਆ ਕਿ ਪਿੰਡ ਅੱਜੋਵਾਲ ਦੀਆਂ ਗਲੀਆਂ ਵਿੱਚ ਪੰਜਾਬ ਸਰਕਾਰ ਵੱਲੋਂ ਸਟਰੀਟ ਲਾਈਟਾਂ ਵੀ ਲਗਾਈਆਂ ਗਈਆਂ ਜਿਸ ਨਾਲ ਰਾਤ ਸਮੇਂ ਲੋਕਾਂ ਨੂੰ ਆਉਣ-ਜਾਣ ਵਿੱਚ ਕਾਫ਼ੀ ਸੁਵਿਧਾ ਮਿਲੀ ਹੈ। ਇਸ ਮੌਕੇ ਤੇ ਉਨ੍ਹਾਂ ਨੇ ਸੀਨੀਅਰ ਸੈਕੰਡਰੀ ਸਕੂਲ ਅੱਜੋਵਾਲ ਦੀਆਂ 180 ਲੜਕੀਆਂ ਨੂੰ 5.40 ਲੱਖ ਰੁਪਏ ਦੇ ਮੁਫ਼ਤ ਸਾਈਕਲ ਵੀ ਵੰਡੇ । ਇਸ ਮੌਕੇ ਤੇ ਪਿੰਡ ਦੀ ਪੰਚਾਇਤ ਵੱਲੋਂ ਸ੍ਰੀ ਤੀਕਸ਼ਨ ਸੂਦ ਅਤੇ ਆਏ ਹੋਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ।
 ਇਸ ਮੌਕੇ ਤੇ ਪ੍ਰਧਾਨ ਪੰਜਾਬ ਭਾਜਪਾ ਸ੍ਰੀ ਅਸ਼ਵਨੀ ਸ਼ਰਮਾ, ਜਨਰਲ ਸਕੱਤਰ ਭਾਜਪਾ ਪੰਜਾਬ ਕਮਲ ਸ਼ਰਮਾ, ਕੌਮੀ ਜਨਰਲ ਸਕੱਤਰ ਭਾਜਪਾ ਜੇ ਪੀ ਨੱਡਾ, ਜਨਰਲ ਸਕੱਤਰ ਆਗਰੇਨਾਈਜੇਸ਼ਨ ਭਾਜਪਾ ਅਜੇ ਜਮਵਾਲ, ਜਨਰਲ ਸਕੱਤਰ ਭਾਜਪਾ ਪੰਜਾਬ ਰਾਜੇਸ਼ ਬਾਗਾ, ਮੀਤ ਪ੍ਰਧਾਨ ਭਾਜਪਾ ਪੰਜਾਬ ਵਿਨੋਦ ਸ਼ਰਮਾ, ਜਨਰਲ ਸਕੱਤਰ ਭਾਜਪਾ ਪੰਜਾਬ ਮਨਜੀਤ ਸਿੰਘ ਰਾਏ, ਜ਼ਿਲ੍ਹਾ ਪ੍ਰਧਾਨ ਭਾਜਪਾ ਜਗਤਾਰ ਸਿੰਘ, ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਪਿੰਡ ਦੇ ਸਰਪੰਚ ਸਤੀਸ਼ ਕੁਮਾਰ ਬਾਵਾ ਨੇ ਮੁੱਖ ਮਹਿਮਾਨ ਅਤੇ ਆਏ ਪਤਵੰਤਿਆਂ ਨੂੰ ਜੀ ਆਇਆਂ ਕਹਿੰਦੇ ਹੋਏ ਪਿੰਡ ਦੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਸ੍ਰੀਮਤੀ ਰਾਕੇਸ਼ ਸੂਦ ਧਰਮਪਤਨੀ ਸ੍ਰੀ ਤੀਕਸ਼ਨ ਸੂਦ, ਐਡਵੋਕੇਟ ਜਵੇਦ ਸੂਦ, ਵਧੀਕ ਡਿਪਟੀ ਕਮਿਸ਼ਨਰ (ਜ) ਵਿਨੇ ਬੁਬਲਾਨੀ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਇੰਦਰਜੀਤ ਸਿੰਘ, ਡਿਪਟੀ ਜ਼ਿਲ੍ਰਾ ਸਿੱਖਿਆ ਅਫ਼ਸਰ ਸੁਖਵਿੰਦਰ ਕੌਰ, ਐਸ ਡੀ ਓ ਜਗਤਾਰ ਸਿੰਘ, ਸਕੂਲ ਦੀ ਪ੍ਰਿੰਸੀਪਲ ਪ੍ਰਮਿੰਦਰ ਢੀਂਗਰਾ, ਮਾਸਟਰ ਸੰਦੀਪ ਸੂਦ, ਪ੍ਰਿੰਸੀਪਲ ਇੰਦਰਾ ਰਾਣੀ, ਪਿੰਡ ਦੀ ਪੰਚ ਰਾਜ ਕੁਮਾਰ, ਕੁਲਵਿੰਦਰ ਸਿੰਘ, ਸ੍ਰੀਮਤੀ ਅਨੂ, ਗੁਰਦਿਆਲ ਸਿੰਘ, ਸੁਦੇਸ਼ ਪੰਡਤ, ਸ਼ੇਰ ਸਿੰਘ, ਅਮਰ ਸਿੰਘ, ਦੀਪ ਕੌਰ, ਰਮੇਸ਼ ਜ਼ਾਮਲ, ਵਿਜੇ ਪਠਾਨੀਆ, ਯਸ਼ਪਾਲ ਸ਼ਰਮਾ, ਡਾ. ਇੰਦਰਜੀਤ ਸਿੰਘ, ਅਨੰਦਵੀਰ ਸਿੰਘ, ਜਨਰਲ ਸਕੱਤਰ ਕਮਲਜੀਤ ਸੇਤੀਆ, ਸੁਧੀਰ ਸੂਦ, ਵਿਜੇ ਸੂਦ, ਮਦਨ ਗੋਪਾਲ, ਕ੍ਰਿਸ਼ਨ ਲਾਲ ਕਤਨਾ, ਸੰਮਤੀ ਅੱਜੋਵਾਲ ਜਸਬੀਰ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।

Translate »