November 14, 2011 admin

ਡੰਗ ਅਤੇ ਚੋਭਾਂ ਨੇ ਡੰਗਿਆ ਵਿਸ਼ਵ ਕਬੱਡੀ ਕੱਪ

ਦੂਜਾ ਪਰਲਜ਼ ਵਿਸ਼ਵ ਕੱਪ ਕਬੱਡੀ ਮੁਕਾਬਲਾ 13 ਨਵੰਬਰ ਦੇ ਅਰਾਮ ਮਗਰੋਂ ਅੱਜ ਹੁਸ਼ਿਆਰਪੁਰ ਵਿੱਚ  ਮਹਿਲਾ ਮੈਚ ਅਮਰੀਕਾ ਬਨਾਮ ਤੁਰਕਮੇਨਿਸਤਾਨ ਨਾਲ ਮੁੜ ਸ਼ੁਰੂ ਹੋਣਾ ਹੈ । ਪਹਿਲੀ ਗੱਲ ਇਹ ਹੀ ਅਨੋਖੀ ਲਗਦੀ ਹੈ ਕਿ ਉਂਜ ਤਾਂ ਮੈਚ ਵੇਖਣ ਲਈ ਕਈ ਜਿਲਿਆਂ ਵਿੱਚ ਸਾਰੀ ਜਾਂ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਜਾ ਰਿਹਾ ਹੈ,ਫਿਰ ਐਤਵਾਰ ਦਾ ਦਿਨ ਅਰਾਮ ਲਈ ਕਿਓਂ ਚੁਣਿਆਂ ਗਿਆ ? ਇਸ ਨੂੰ ਅੱਗੇ-ਪਿੱਛੇ ਕੀਤਾ ਜਾ ਸਕਦਾ ਸੀ । ਐਤਕੀਂ ਵਾਰ ਵਾਰ ਬਿਆਂਨ ਬਦਲਦੇ ਰਹੇ ਹਨ,ਕਦੀ 16 ਟੀਮਾਂ,ਕਦੀ 12 ਟੀਮਾਂ,ਕਦੀ 10 ਟੀਮਾਂ,ਸਪੇਨ ਅਤੇ ਨਿਊਜ਼ੀਲੈਂਡ ਵਿੱਚੋਂ ਕਿਸ ਟੀਮ ਨੇ ਖੇਡਣਾ ਹੈ,ਇਸ ਗੱਲ ਦਾ ਫੈਸਲਾ ਵੀ ਬੜੀ ਦੇਰ ਤੱਕ ਲਟਕਿਆ ਰਿਹਾ । ਅਖੀਰ ਸਪੇਨ ਨੂੰ ਦਾਖ਼ਲਾ ਮਿਲਿਆ । ਸਾਰੇ ਮੈਚਾਂ ਦਾ ਪੂਰਾ ਵੇਰਵਾ ਐਲਾਨਿਆਂ ਗਿਆ । ਕਬੱਡੀ ਪੈਮੀਆਂ ਨੇ ਕਟਿੰਗ ਸੰਭਾਲ ਲਈਆਂ । ਜਿਸ ਮੁਤਾਬਕ ਭਾਰਤ ਦਾ ਪਹਿਲਾ ਮੈਚ ਕੈਨੇਡਾ ਨਾਲ ਫਰੀਦ ਕੋਟ ਵਿਖੇ ਹੋਣਾ ਸੀ। ਪਰ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਕੁੱਝ ਹੀ ਘੰਟੇ ਇੱਕ ਵਾਰ ਫਿਰ ਤਬਦੀਲੀ ਕਰ ਦਿੱਤੀ ਗਈ ।
                                ਇਰਾਨ ਦੀ ਵਾਪਸੀ ਮਗਰੋਂ ਪੁਰਸ਼ ਵਰਗ ਵਿੱਚ ਨੇਪਾਲ ਅਤੇ ਮਹਿਲਾ ਵਰਗ ਵਿੱਚ ਤੁਰਕਮੇਨਿਸਤਾਨ ਦੀ ਟੀਮ ਨੇ ਪ੍ਰਵੇਸ਼ ਪਾਇਆ । ਗੱਲ ਇਥੇ ਹੀ ਖ਼ਤਮ ਨਾ ਹੋਈ ਸਾਰੇ ਮੈਚਾਂ ਦੀ ਹੀ ਅਦਲਾ –ਬਦਲੀ ਕਰ ਦਿੱਤੀ ਗਈ,ਭਾਰਤ ਦਾ ਪਹਿਲਾ ਮੈਚ ਕੈਨੇਡਾ ਦੀ ਬਜਾਇ ਜਰਮਨੀ ਨਾਲ ਹੋਣਾ ਮਿਥਿਆ ਗਿਆ । ਪੂਲ ਏ ਦੀ ਟੀਮ ਸ਼੍ਰੀਲੰਕਾ ਨੂੰ ਪੂਲ ਬੀ ਵਿੱਚ, ਅਤੇ ਪੂਲ ਬੀ ਦੀ ਟੀਮ ਜਰਮਨੀ ਨੂੰ ਪੂਲ ਏ ਵਿੱਚ, ਦਰਜ ਕੀਤਾ ਗਿਆ । ਮਹਿਲਾ ਵਰਗ ਦੇ ਮੈਚ ਵੀ ਬਦਲ ਦਿੱਤੇ ਗਏ । ਮਹਿਲਾ ਵਰਗ ਵਿੱਚ ਟੀਮ ਦੀ ਮੈਨੇਜਰ ਕੌਣ ਹੋਵੇਗੀ ਬਾਰੇ ਵੀ ਭੰਬਲਭੂਸਾ ਬਣਿਆਂ ਰਿਹਾ। ਇਥੋਂ ਤੱਕ ਕਿ ਪਹਿਲਾਂ ਕਬੱਡੀ ਟੀਮ ਦੀ ਕਪਤਾਨ ਵਜੌ ਜਤਿੰਦਰ ਕੌਰ ਦਾ ਜ਼ਿਕਰ ਹੋਇਆ,ਉਪ-ਕਪਤਾਨ ਵਜੋਂ ਰਾਜਵਿੰਦਰ ਦਾ। ਪਰ ਆਖ਼ਰ ਵਿੱਚ ਬਿਆਨ ਆਇਆ ਕਿ ਪ੍ਰਿਯੰਕਾ ਦੇਵੀ ਨੂੰ ਕਪਤਾਨ ਅਤੇ ਜਤਿੰਦਰ ਕੌਰ ਨੂੰ ਉਪ-ਕਪਤਾਨ ਥਾਪਿਆ ਗਿਆ ਹੈ । ਚੱਲ ਰਹੇ ਮੁਕਾਬਲਿਆਂ ਦੌਰਾਂਨ ਇੱਕ ਵਾਰ ਫਿਰ ਤਬਦੀਲੀ ਕਰਦਿਆਂ  ਸਿਰਫ਼ 48 ਘੰਟੇ ਪਹਿਲਾਂ ਜੋ ਮੈਚ 15 ਤਾਰੀਖ਼ ਨੂੰ ਮਾਨਸਾ ਵਿਖੇ ਹੋਣੇ ਸਨ,ਉਹ 10 ਨਵੰਬਰ ਨੂੰ ਹੀ ਗਿੱਦੜਬਹਾ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਪਿੰਡ ਦੋਦਾ (ਮੁਕਤਸਰ) ਵਿਖੇ ਨਿਰੋਲ ਪੇਂਡੂ ਖ਼ੇਤਰ ਵਿੱਚ ਕਰਵਾਏ ਗਏ । ਇਸ ਦੇ ਬਦਲ ਵਜੋਂ ਜੋ ਮੈਚ ਇਥੇ 10 ਨਵੰਬਰ ਨੂੰ ਹੋਣੇ ਸਨ,ਉਹ ਬਦਲ ਕਿ ਮਾਨਸਾ ਵਿਖੇ 15 ਤਾਰੀਖ਼ ਲਈ ਨਿਰਧਾਰਤ ਕੀਤੇ ਗਏ ਹਨ । ਇਸ ਤਰ੍ਹਾਂ ਕਬੱਡੀ ਰਾਜਨੀਤੀ ਦੀ ਬੱਦਲਵਾਈ  ਦਾ ਸ਼ਿਕਾਰ ਹੋਈ ਰਹੀ।
                           ਮਹਿਲਾ ਕਬੱਡੀ ਟੀਮ ਦੀ ਚੋਣ ਨੂੰ ਲੈ ਕੇ ਵੀ ਰਾਖ਼ਵੀਂ ਖਿਡਾਰਨ ਰਣਦੀਪ ,ਅਤੇ ਚੋਣ ਤੋਂ ਰਹਿ ਗਈ ਇੱਕ ਹੋਰ ਕਬੱਡੀ ਖਿਡਾਰਨ ਵੀਰਪਾਲ ਨੇ ਕਈ ਕਿੰਤੂ-ਪ੍ਰੰਤੂ ਕੀਤੇ ਹਨ। ਵੀਰਪਾਲ ਦਾ ਕਹਿਣਾ ਹੈ ਕਿ ਉਸ ਨੂੰ ਡੋਪ ਟੈਸਟ ਪਾਜ਼ੇਟਿਵ ਹੋਣਾ ਕਹਿਕੇ ਟੀਮ ਤੋਂ ਬਾਹਰ ਰੱਖਿਆ ਗਿਆ ,ਪਰ ਜੋ ਟੈਸਟ ਰਿਪੋਰਟ ਉਸ ਨੂੰ ਦਿੱਤੀ ਗਈ ਹੈ,ਉਸ ਅਨੁਸਾਰ ਉਸਦਾ ਟੈਸਟ ਨੈਗੇਟਿਵ ਸੀ।,12 ਨਵੰਬਰ ਤੱਕ ਕੁੱਲ 225 ਖਿਡਾਰੀਆਂ ਦੇ ਟੈਸਟ ਨਮੂਨੇ ਲਏ ਗਏ ਹਨ । ਜਿਨ੍ਹਾਂ ਵਿੱਚ ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ ਦੇ 93 ਵੀ ਸ਼ਾਮਲ ਹਨ।,ਟਰਾਇਲ ਸਮੇਂ 60 ਖਿਡਾਰੀਆਂ ਦੇ ਨਮੂਨੇ ਲਏ ਗਏ ਸਨ,ਜਦੋਂ ਕਿ 5 ਖਿਡਾਰੀ ਇਸ ਸਮੇ ਹੀ ਪੱਤਰਾ ਵਾਚ ਗਏ ਸਨ। ਕੁੱਲ 22 ਖਿਡਾਰੀਆਂ ਦੇ ਟੈਸਟ ਪਾਜ਼ੇਟਿਵ ਰਹੇ ਸਨ।,10 ਖਿਡਾਰੀਆਂ ਦੇ ਬੀ ਸੈਂਪਲ ਵੀ ਪਲੱਸ ਰਹੇ ਹਨ । ਹੁਣ ਚੱਲ ਰਹੇ ਮੈਚਾਂ ਦੌਰਾਂਨ 132 ਨਮੂਨੇ ਲਏ ਗਏ ਹਨ । ਕੁੱਲ 32 ਖਿਡਾਰੀ ਫ਼ਸ ਗਏ ਹਨ। ਜਿਨ੍ਹਾਂ ਵਿੱਚ ਇੱਕ ਭਾਰਤੀ ਖਿਡਾਰੀ ਵੀ ਹੈ,ਸੱਭ ਤੋਂ ਵੱਧ ਆਸਟਰੇਲੀਆ ਦੇ 5 ਖ਼ਿਡਾਰੀ ਇਸ ਲਪੇਟ ਵਿੱਚ ਆਏ ਹਨ ।,ਕੁੱਝ ਖਿਡਾਰੀ ਜ਼ਖ਼ਮੀ ਹੋਣ ਕਰਕੇ ਜਦ ਇਹ ਟੀਮ ਅਫ਼ਗਾਨਿਸਤਾਨ ਵਿਰੁੱਧ 7 ਖ਼ਿਡਾਰੀਆਂ ਨਾਲ ਮੈਦਾਨ ਵਿੱਚ ਉੱਤਰੀ,ਤਾਂ ਘੱਟ ਖ਼ਿਡਾਰੀ ਹੋਣ ਦੀ ਵਜ੍ਹਾ ਕਰਕੇ ਟੀਮ ਨੂੰ ਮੁਅੱਤਲ ਕਰਦਿਆਂ,ਅਫ਼ਗਾਨਿਸਤਾਨ ਨੂੰ ਜੇਤੂ ਐਲਾਨਿਆਂ ਗਿਆ ।,18 ਨਤੀਜੇ ਪਹਿਲੇ 7 ਦਿਨਾਂ ਵਿੱਚ ਹੀ ਪਲੱਸ ਰਹਿਣਾ ਹੈਰਾਨੀਜਨਕ ਤੱਥ ਹੈ। ਅਮਰੀਕਾ ,ਕੈਨੇਡਾ,ਇੰਗਲੈਂਡ ਦੇ ਖ਼ਿਡਾਰੀਆਂ ਨੂੰ ਵੀ ਇਸ ਦੀ ਮਾਰ ਪਈ ਹੈ । ਪਟਿਆਲਾ ਵਿਖੇ ਬਹੁਤੇ ਖਿਡਾਰੀ ਵੀ ਜ਼ਖ਼ਮੀ ਵੀ ਹੋਏ ਹਨ । ਅਜੇ ਇਹ ਮੁਕਾਬਲਾ 20 ਤਾਰੀਖ਼ ਤੱਕ ਚੱਲਣਾ ਹੈ ,ਆਓ ਵੇਖੀਏ ਹੋਰ ਕੀ ਕੀ ਨਵਾਂ–ਨਿਵੇਲਾ ਵਾਪਰਦਾ ਹੈ ?

********      *******         ********        ********         *******        ******
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232

 

Translate »