November 17, 2011 admin

ਸੀ.ਆਈ.ਏ. ਸਟਾਫ ਪਟਿਆਲਾ ਵੱਲੋਂ ਡੇਢ ਕਿਲੋ ਅਫੀਮ ਸਮੇਤ ਇੱਕ ਵਿਅਕਤੀ ਗ੍ਰਿਫਤਾਰ

ਪਟਿਆਲਾ, 17 ਨਵੰਬਰ : –  ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਹੋਰ ਸਫਲਤਾ ਮਿਲੀ ਜਦੋਂ ਸੀ.ਆਈ.ਏ. ਸਟਾਫ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸ਼੍ਰੀ ਸੁਖਮਿੰਦਰ ਸਿੰਘ ਚੌਹਾਨ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਨੇ ਇੱਕ ਵਿਅਕਤੀ ਨੂੰ ਡੇਢ ਕਿਲੋ ਅਫੀਮ ਸਮੇਤ ਗ੍ਰਿਫਤਾਰ ਕਰ ਲਿਆ । ਐਸ.ਐਸ.ਪੀ ਪਟਿਆਲਾ ਸ਼੍ਰੀ ਗੁਰਪ੍ਰੀਤ ਸਿੰਘ ਗਿੱਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਸਰਹਿੰਦ ਬਾਈਪਾਸ, ਰਾਜਪੁਰਾ ਰੋਡ ਵਿਖੇ ਨਾਕਾ ਲਗਾਇਆ ਸੀ ਤਾਂ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਉਸ ਕੋਲ ਮੌਜੂਦ ਇੱਕ ਝੋਲੇ ਦੀ ਤਲਾਸ਼ੀ ਲਈ ਗਈ ਜਿਸ ਵਿੱਚੋਂ ਪੁਲਿਸ ਨੂੰ ਡੇਢ ਕਿਲੋ ਅਫੀਮ ਬਰਾਮਦ ਹੋਈ ।

ਐਸ.ਐਸ.ਪੀ ਨੇ ਦੱਸਿਆ ਕਿ ਥਾਣਾ ਅਰਬਨ ਅਸਟੇਟ ਵਿਖੇ ਦੋਸ਼ੀ ਲੋਕਮਨ ਪੁੱਤਰ ਘਨਸ਼ਿਆਮ ਵਾਸੀ ਪਿੰਡ ਅੰਜਨੀ ਥਾਣਾ ਸਰੌਲੀ, ਜ਼ਿਲ੍ਹਾ ਬਰੇਲੀ (ਯੂ.ਪੀ) ਵਿਰੁੱਧ ਨਸ਼ਾ ਰੋਕੂ ਐਕਟ ਅਧੀਨ ਮਿਤੀ 15-11-2011 ਨੂੰ ਅ/ਧ 18/61/85 ਅਧੀਨ ਮੁਕੱਦਮਾ ਨੰ: 122 ਦਰਜ ਕੀਤਾ ਗਿਆ ਹੈ । ਸ਼੍ਰੀ ਗਿੱਲ ਨੇ ਕਿਹਾ ਕਿ ਦੋਸ਼ੀ ਲੋਕਮਨ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਹ ਪਹਿਲਾਂ ਆਪਣੇ ਪਿੰਡ ਵਿੱਚ ਮਨੋਜ ਕੁਮਾਰ ਨਾਂ ਦੇ ਵਿਅਕਤੀ ਨਾਲ ਅਫੀਮ ਵੇਚਣ ਦਾ ਕੰਮ ਕਰਦਾ ਸੀ ਜੋ ਉਸਨੂੰ ਅਫੀਮ ਪਹੁੰਚਾਉਣ ਦੇ ਬਦਲੇ ਵਿੱਚ ਪ੍ਰਤੀ ਚੱਕਰ ਇੱਕ ਹਜ਼ਾਰ ਰੁਪਏ ਦਿੰਦਾ ਸੀ ਪਰ ਮਨੋਜ ਕੁਮਾਰ ਦੀ ਮੌਤ ਹੋਣ ਤੋਂ ਬਾਅਦ ਲੋਕਮਨ ਨੇ ਖੁਦ ਅਫੀਮ ਵੇਚਣ ਦਾ ਧੰਦਾ ਸ਼ੁਰੂ ਕਰ ਦਿੱਤਾ । ਐਸ.ਐਸ.ਪੀ ਨੇ ਦੱਸਿਆ ਕਿ ਲੋਕਮਨ ਬਰੇਲੀ ਤੋਂ ਅਫੀਮ ਖਰੀਦ ਕੇ ਪਟਿਆਲਾ ਅਤੇ ਅੰਬਾਲਾ ਸ਼ਹਿਰ ਵਿੱਚ ਪ੍ਰਚੂਨ ਵਿੱਚ ਅਫੀਮ ਵੇਚਣ ਦਾ ਕੰਮ ਕਰਦਾ ਸੀ ਅਤੇ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਅਫੀਮ ਵੀ ਉਸਨੇ ਬਰੇਲੀ ਤੋਂ 50 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦੀ ਸੀ । ਸ਼੍ਰੀ ਗਿੱਲ ਨੇ ਕਿਹਾ ਕਿ ਦੋਸ਼ੀ ਕੋਲੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ।

Translate »