November 17, 2011 admin

ਐਂਟੀ ਕ੍ਰਾਈਮ ਐਸੋਸੀਏਸ਼ਨ ਪੰਜਾਬ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਵੀ.ਪੀ. ਸਿੰਘ ਦੇ ਬੇਟੇ ਰਾਜਾ ਅਜੈ ਸਿੰਘ ਦਾ ਕੀਤਾ ਸਵਾਗਤ

ਲੁਧਿਆਣਾ 17 ਨਵੰਬਰ – ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਵੀ ਦੇਸ਼ ਦੇ ਕਾਨੂੰਨ ਦਾ ਇਕ ਹਿੱਸਾ ਹਨ ਇਸ ਲਈ ਕਾਨੂੰਨ ਸਭ ਲਈ ਇਕ ਹੈ।  ਲੋਕਪਾਲ ਬਿਲ ਜਲਦੀ ਲਾਗੂ ਹੋਣਾ ਚਾਹੀਦਾ ਹੈ । ਇਨ੍ਹਾਂ ਗੱਲਾ ਦਾ ਪ੍ਰਗਟਾਵਾ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਵੀ.ਪੀ. ਸਿੰਘ ਦੇ ਬੇਟੇ ਰਾਜਾ ਅਜੈ ਸਿੰਘ ਕੌਮੀ ਪ੍ਰਧਾਨ ਇੰਟਕ ਅਤੇ  ਅਗਜੈਕਟਿਵ ਮੈਂਬਰ ਯੂ.ਪੀ. ਪ੍ਰਦੇਸ਼ ਕਾਂਗਰਸ ਕਮੇਟੀ ਐਂਟੀ ਕ੍ਰਾਈਮ ਐਸੋਸੀਏਸ਼ਨ ਪੰਜਾਬ ਵੱਲੋਂ ਕਰਵਾਏ ਇਕ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ । ਉਨ੍ਹਾਂ ਕਿਹਾ ਕਿ ਕਾਨੂੰਨ ਅੰਧਾ ਹੁੰਦਾ ਹੈ ਉਹ ਸਭ ਨੂੰ ਬਰਾਬਰ ਇਕ ਨਜ਼ਰ ਨਾਲ ਦੇਖਦਾ ਹੈ।  ਉਹ ਅੰਨਾ ਹਜ਼ਾਰੇ ਦੇ ਮੁੱਦੇ ਨਾਲ ਸਹਿਮਤ ਹਨ ਪ੍ਰੰਤੂ ਉਨ੍ਹਾਂ ਦਾ ਸਰਕਾਰ ਨੂੰ ਮਨਾਉਣ ਦਾ ਤਰੀਕਾ ਗਲਤ ਹੈ ਹਜ਼ਾਰੇ ਦੇ ਮੁੱਦੇ ਵਿੱਚ ਕੋਈ ਘਾਟ ਨਹੀ ਕੇਂਦਰ ਸਰਕਾਰ  ਲੋਕਪਾਲ ਲਈ ਤਿਆਰ ਸੀ ਪ੍ਰੰਤੂ ਫਿਰ ਵੀ ਅੰਨਾ ਹਜ਼ਾਰੇ ਦੀ ਭੁੱਖ ਹੜਤਾਲ ਜਾਇਜ਼ ਨਹੀ ਸੀ । ਉਨ੍ਹਾਂ ਨੂੰ ਬਿਲ ਜੋ ਕਿ ਪਾਰਲੀਮੈਂਟ ਵਿੱਚ ਪਾਸ ਹੋਣ ਤੋਂ ਬਾਅਦ ਕੋਈ ਫੈਸਲਾ ਲੈਣ ਚਾਹੀਦਾ ਸੀ। ਲੋਕਪਾਲ ਬਿਲ ਆਮ ਆਦਮੀ ਨਹੀ ਸਮਝਦਾ ਕਿਉਂਕਿ ਉਸ ਲਈ ਆਮ ਜਨਤਾ ਨੂੰ ਖੁੱਲ ਕੇ ਸਾਹਮਣੇ ਆਉਣਾ ਪਵੇਗਾ। ਰਿਸ਼ਵਤ ਨੂੰ ਰੋਕਣ ਲਈ ਅਧਿਕਾਰੀਆਂ ਅਤੇ ਰਾਜਨੀਤਿਕ ਆਗੂਆਂ ਖਿਲਾਫ਼ ਜਨਤਾ ਨੂੰ ਇਕ ਮੁੱਠ ਹੋਣਾ ਪਵੇਗਾ। ਭ੍ਰਿਸ਼ਟਾਚਾਰ ਸਾਡੇ ਸਮਾਜ ਵਿੱਚ ਕੌਹੜ ਦੀ ਤਰ੍ਹਾਂ ਫੈਲ ਚੁੱਕਿਆ ਹੈ ਇਸ ਲਈ ਜਨਤਾ ਜਨਾਰਧਨ ਨੂੰੇ ਹੀ ਇਸ ਨੂੰ ਸਮਾਜ ਵਿੱਚੋ ਬਾਹਰ ਕੱਢਣ ਦੀ ਪਹਿਲ ਕਦਮੀ ਕਰਨੀ ਪਵੇਗੀ। ਰਾਜਾ ਅਜੈ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸ੍ਰੀ ਵੀ.ਪੀ. ਸਿੰਘ ਨੇ ਹਮੇਸ਼ਾ ਮੁੱਦੇ ਨੂੰ ਮਹੱਤਤਾ ਦੇ ਕੇ ਪਾਰਟੀ ਨੂੰ ਇਕ ਪਾਸੇ ਰੱਖਿਆ ਅਤੇ ਗਰੀਬਾਂ, ਕਿਸਾਨਾਂ, ਘੱਟ ਗਿਣਤੀਆਂ ਨਾਲ ਇਨਸਾਫ ਦੀ ਰਾਜਨੀਤੀ ਕੀਤੀ। ਉਨ੍ਹਾ ਕਿਹਾ ਕਿ ਕਿਸਾਨਾਂ ਤੇ ਅੱਤਿਆਚਾਰ ਉਨ੍ਹਾਂ ਦੀ ਜ਼ਮੀਨ ਸਸਤੇ ਭਾਅ ਤੇ ਲੈ ਕੇ ਮੋਟੀ ਰਕਮ ਵਸੂਲਣ ਵਾਲੇ ਕਿਸਾਨਾਂ ਦੇ ਦੁਸ਼ਮਣ ਹਨ ਤੇ ਉਨ੍ਹਾਂ ਖਿਲਾਫ਼ ਹਮੇਸ਼ਾ ਨਿੱਜੀ ਤੌਰ ਤੇ ਉਹਨਾਂ ਨੇ ਆਵਾਜ਼ ਉਠਾਈ ਹੈ । ਕਿਸਾਨ ਦੀ ਜ਼ਮੀਨਾਂ ਖੋਹਣ ਵਾਲਿਆ ਖਿਲਾਫ਼ ਉਨ੍ਹਾਂ ਨੇ ਹਮੇਸ਼ਾ ਸੰਘਰਸ਼ ਕੀਤਾ ਹੈ ਜਿਸ ਵਿੱਚ ਦਾਦਰੀ ਸੰਘਰਸ਼ ਜਿਸ ਵਿੱਚ ਪੰਜਾਬ ਦੇ ਲੋਕਾਂ ਨੇ ਵੀ ਯੋਗਦਾਨ ਪਾਇਆ ਅਤੇ ਜ਼ਮੀਨ ਸਬੰਧੀ ਬਿਲ ਲਾਗੂ ਕਰਨ ਲਈ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤਾ ਅਤੇ ਕੇਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਨੂੰ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ ਤਾਂ ਕਿ ਕਿਸਾਨ ਆਪਣੀ ਜ਼ਮੀਨ ਨੂੰ ਬਚਾ ਸਕਣ। ਇਸ ਲਈ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ ਅਤੇ ਕਿਸਾਨ ਸੰਘਰਸ਼ ਲਈ ਕਦੇ ਵੀ ਪਿੱਛੇ ਨਹੀ ਹੱਟਣਗੇ। ਉਨ੍ਹਾਂ ਕਿਹਾ ਕਿ ਖੇਤੀਬਾੜੀ ਲਈ ਆਜ਼ਾਦਆਨਾ  ਐਗਰੀਕਲਚਰ ਬੋਰਡ ਬਣਨਾ ਚਾਹੀਦਾ ਹੈ ਜੋ ਕਿ ਕਿਸਾਨਾਂ ਦੀਆਂ ਸੱਮਸਿਆਵਾਂ ਜਿਵੇ ਬਿਜਲੀ, ਪਾਣੀ, ਖਾਦ, ਬੀਜ ਆਦਿ ਦੀ ਸਮੱਸਿਆਵਾਂ ਦਾ ਹੱਲ ਕੱਢ ਸਕਣ ਅਤੇ ਵਿਚੋਲੀਆਂ ਨੂੰ ਖਤਮ ਕਰਕੇ ਕਿਸਾਨਾਂ ਦੀ ਪੇਦਾਵਾਰ ਨੂੰ ਮਾਰਕੀਟਿੰਗ ਬੋਰਡ ਰਾਹੀ ਖਰੀਦਿਆਂ ਵੇਚਿਆ ਜਾ ਸਕੇ। ਇਸ ਮੌਕੇ ਹਲਕਾ ਗਿੱਲ ਤੋਂ ਉਘੇ ਕਾਂਗਰਸੀ ਆਗੂ ਹੈਪੀ ਗਿੱਲ ਜੋ ਕਿ ਕਾਂਗਰਸ ਪਾਰਟੀ ਲਈ ਸ਼ਲਾਘਾਂਯੋਗ ਕੰਮ ਕਰ ਰਹੇ ਹਨ । ਵਿਸ਼ੇਸ਼ ਤੌਰ ਤੇ ਰਾਜਾ ਅਜੈ ਸਿੰਘ ਨੂੰ ਦਿੱਲੀ ਤੋਂ ਕਿਸਾਨਾਂ ਅਤੇ ਮਜਦੂਰਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਪੰਜਾਬ ਲੈ ਕੇ ਆਏ ਸਨ।  ਇਸ ਮੌਕੇ ਮਨਜੀਤ ਸਿੰਘ ਭੋਲਾ ਪ੍ਰਧਾਨ , ਹਰਦੇਵ ਸਿੰਘ ਬੋਪਾਰਾਏ, ਸਰੂਪ ਸਿੰਘ ਖਾਲਸਾ, ਗਿਆਨ  ਚੰਦ, ਬਲਜੀਤ ਸਿੰਘ ਨੇ ਸੰਬੋਧਨ ਕੀਤਾ ਅਤੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਬੰਟੀ, ਲਵਲੀ, ਜਸਪਾਲ ਸਿੰਘ, ਰਜਿੰਦਰ ਸਿੰਘ ਆਦਿ ਸ਼ਾਮਲ ਸਨ।

Translate »