November 17, 2011 admin

ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ ਦੀ ਮੁੱਢਲੇ ਪੱਧਰ ਦੀ ਚੈਕਿੰਗ ਹੋਈ ਮੁਕੰਮਲ

 ਬਠਿੰਡਾ, 17 ਨਵੰਬਰ  – ਜ਼ਿਲ੍ਹਾ ਚੋਣਕਾਰ ਅਫਸਰ ਕਮ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਥੇ ਪੁੱਜੀਆਂ 1170 ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ) ਦੀ ਮੁੱਢਲੇ ਪੱਧਰ ਦੀ ਚੈਕਿੰਗ ( ਫਸਟ ਲੈਵਲ ਚੈਕਿੰਗ) ਅੱਜ ਇਥੇ ਮੁਕੰਮਲ ਹੋ ਗਈ। ਇਹ ਚੈਕਿੰਗ ਪਹਿਲੀ ਨਵੰਬਰ ਤੋਂ ਸ਼ੁਰੂ ਹੋਈ ਸੀ। ਉਨ੍ਹਾਂ ਦੱਸਿਆ ਕਿ ਇਹ ਚੈਕਿੰਗ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਕੀਤੀ ਗਈ ਹੈ। ਇਸ ਚੈਕਿੰਗ ਦੀ ਵੀਡੀਓ ਗ੍ਰਾਫੀ ਵੀ ਕਰਵਾਈ ਗਈ ਹੈ।

        ਸ੍ਰੀ ਯਾਦਵ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅੱਜ ਇਨ੍ਹਾਂ ਕੁੱਲ ਮਸ਼ੀਨਾਂ ਵਿੱਚੋਂ 5 ਫੀਸਦੀ ਮਸ਼ੀਨਾਂ ਉੱਪਰ ਮੌਕ ਪੋਲਿੰਗ ਕੀਤੀ ਗਈ ਜਿਸ ਤਹਿਤ ਹਜ਼ਾਰ-ਹਜ਼ਾਰ ਵੋਟ ਪਾ ਕੇ ਇਨ੍ਹਾਂ ਦੇ ਨਤੀਜਿਆਂ ਦੇ ਪ੍ਰਿੰਟ ਵੀ ਕੱਢੇ ਗਏ ਅਤੇ 5 ਫੀਸਦੀ ਮਸ਼ੀਨਾਂ ਦੀ ਮੌਕ ਪੋਲਿੰਗ ਕੱਲ ਮਿਤੀ 18 ਨਵੰਬਰ ਨੂੰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੁੱਢਲੇ ਪੱਧਰ ਦੀ ਚੈਕਿੰਗ ਦਾ ਇੰਚਾਰਜ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਭੁਪਿੰਦਰ ਸਿੰਘ ਨੂੰ ਲਗਾਇਆ ਗਿਆ ਹੈ।
     ਸ੍ਰੀ ਯਾਦਵ ਨੇ ਦੱਸਿਆ ਕਿ ਇਸ ਚੈਕਿੰਗ ਲਈ ਭਾਰਤੀ ਚੋਣ ਕਮਿਸ਼ਨ ਦੁਆਰਾ ਤਾਇਨਾਤ ਕੰਪਨੀ ਈ.ਸੀ.ਆਈ.ਐਲ ਦੇ ਹਾਰਡਵੇਅਰ ਇੰਜਨੀਅਰ ਸ੍ਰੀ ਆਰ.ਕੇ.ਸ਼ਰਮਾਂ ਦੀ ਅਗਵਾਈ ਵਿੱਚ ਟੀਮ ਪੁੱਜੀ ਹੋਈ ਹੈ। ਸ੍ਰੀ ਯਾਦਵ ਨੇ ਕਿਹਾ ਕਿ ਇਸ ਚੈਕਿੰਗ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਮੁਕੰਮਲ ਰੂਪ ਵਿੱਚ ਪਾਲਣਾ ਕੀਤੀ ਗਈ।

Translate »