ਗੁਰਦਾਸਪੁਰ, 17 ਨਵੰਬਰ – ਅਕਾਲੀ-ਭਾਜਪਾ ਗਠਬੰਧਨ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ੁੱਕਣ ਲਈ ਵਚਨਬੱਧ þ ਅਤੇ ਪੰਜਾਬ ਸਰਕਾਰ ਵਲੋਂ ਸਿੱਖਿਆ ਦੇ ਖੇਤਰ ਵਿੱਚ ਲਾਗੂ ਕੀਤੀਆਂ ਗਈਆਂ ਨੀਤੀਆਂ ਕਾਰਨ ਪੰਜਾਬ ਸੂਬਾ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੂਬਿਆਂ ਵਿੱਚ ਸ਼ਾਮਿਲ ਹੋ ਗਿਆ þ। ਇਨਾ ਸ਼ਬਦਾਂ ਦਾ ਪ੍ਰਗਟਾਵਾ ਸ| ਗੁਰਬਚਨ ਸਿੰਘ ਬੱਬੇਹਾਲੀ ਹਲਕਾ ਵਿਧਾਇਕ ਗੁਰਦਾਸਪੁਰ ਨੇ ਆਪਣੇ ਜੱਦੀ ਪਿੰਡ ਬੱਬੇਹਾਲੀ ਵਿਖੇ 13 ਪਿੰਡਾਂ ਦੇ ਸਕੂਲਾਂ ਦੇ ਸਰਬਪੱਖੀ ਵਿਕਾਸ ਲਈ 40 ਲੱਖ 2 ਹਜ਼ਾਰ 712 ਰੁਪਏ ਦੇ ਚੈੱਕ ਵੰਡਣ ਸਮੇਂ ਕਰਵਾਏ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਸ| ਬੱਬੇਹਾਲੀ ਨੇ ਅੱਗੇ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਸਕੂਲਾਂ ਦੇ ਸਰਬਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀ ਛੱਡੀ ਜਾ ਰਹੀ þ ਅਤੇ ਸਕੂਲਾਂ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਗ੍ਰਾਟਾਂ ਦਿੱਤੀਆਂ ਜਾ ਰਹੀਆਂ ਹਨ। ਉਨਾ ਅੱਗੇ ਸੰਬੋਧਨ ਕਰਦਿਆਂ ਕਿਹਾ ਕਿਹਾ ਸੂਬਾ ਸਰਕਾਰ ਵਲੋਂ ਲੜਕੀਆਂ ਨੂੰ ਉਚੇਰੀ ਸਿੱਖਿਆ ਮੁਹੱਈਆ ਕਰਵਾਉਣ ਦੇ ਮੰਤਵ ਨਾਲ ‘ ਮਾਈ ਭਾਗੋ ਸਕੀਮ ਤਹਿਤ’ 42 ਕਰੋੜ ਰੁਪਏ ਦੀ ਰਾਸ਼ੀ ਨਾਲ ਸੂਬੇ ਦੀਆਂ ਦੀਆਂ 1 ਲੱਖ 50 ਹਜ਼ਾਰ ਗਿਰਾਅਵੀਂ ਅਤੇ ਬਾਰਵੀਂ ਜਮਾਤ ਦੀਆਂ ਲੜਕੀਆਂ ਨੂੰ ਮੁਫਤ ਬਾਈ ਸਾਈਕਲ ਵੰਡੇ ਜਾ ਰਹੇ ਹਨ ਅਤੇ ਗੁਰਦਾਸਪੁਰ ਜਿਲੇ ਵਿੱਚ ਵੀ ਗਿਆਰਵੀ ਅਤੇ ਬਾਰਵੀਂ ਜਮਾਤ ਦੀਆਂ ਲੜਕੀਆਂ ਨੂੰ ਮੁਫਤ ਬਾਈ ਸਾਈਕਲ ਵੰਡੇ ਜਾ ਰਹੇ ਹਨ। ਸ| ਬੱਬੇਹਾਲੀ ਨੇ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ਗੁਰਦਾਸਪੁਰ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ 7 ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ 2 ਕਰੋੜ 25 ਲੱਖ ਰੁਪਏ ਨਗਰ ਕੌਸਲ ਗੁਰਦਾਸਪੁਰ ਨੇ ਵਿਕਾਸ ਕੰਮਾ ’ਤੇ ਖਰਚ ਕੀਤੇੋ ਗਏ ਹਨ। ਉਨਾ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਬਿਨਾ ਪੱਖਪਾਤ ਦੇ ਸਰਬਪੱਖੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਅਗਲੇ ਡੇਢ ਮਹੀਨੇ ਵਿੱਚ ਹਲਕੇ ਦਾ ਵਿਕਾਸ ਕਰਵਾ ਕੇ ਹਲਕੇ ਦੀ ਨੁਹਾਰ ਬਦਲ ਦਿੱਤੀ ਜਾਵੇਗੀ। ਸ| ਬੱਬੇਹਾਲੀ ਨੇ ਪੰਚਾਇਤਾਂ ਨੂੰ ਪਿੰਡਾਂ ਦੇ ਸਕੂਲਾਂ ਵਿੱਚ ਵਿਕਾਸ ਕਾਰਜ ਮਿਆਰੀ ਢੰਗ ਨਾਲ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਕਿਹਾ। ਉਨਾ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ਸ| ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸ| ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਦੀਆਂ ਲੋਕ ਪੱਖੀ ਅਤੇ ਦੂਰ ਅੰਦੇਸੀ ਨੀਤੀਆਂ ਕਾਰਨ ਸੂਬੇ ਦੇ ਹੋਏ ਸਰਬਪੱਖੀ ਵਿਕਾਸ ਕਾਰਜਾਂ ਸਦਕਾ ਸ਼ਰੋਮਣੀ ਅਕਾਲੀ ਦਲ ਤੇ ਭਾਜਪਾ ਗਠਬੰਧਨ ਸਰਕਾਰ ਮੁੜ ਸੱਤਾ ਵਿੱਚ ਆਵੇਗੀ। ਉਨਾ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋ ਵਿਸ਼ਵੀਕਰਨ ਦੇ ਮੁਕਾਬਲੇ ਦੀ ਬੱਚਿਆ ਨੂੰ ਵਿੱਦਿਆ ਮੁਹੱਈਆ ਕਰਵਾਉਣ ਲਈ ਸਿਲੇਬਸ ਕਮੇਟੀ ਅਤੇ ਬੱਚਿਆ ਵਿੱਚ ਸਾਹਿਤ ਪੜ੍ਹਣ ਦੀ ਰੁਚੀ ਪੈਦਾ ਕਰਨ ਲਈ ਲਾਇਬ੍ਰੇਰੀ ਐਕਟ ਬਣਾਉਣ ਲਈ ਕਮੇਟੀ ਦਾ ਗਠਨ ਕੀਤਾ ਜਾ ਰਿਹਾ þ। ਲਾਇਬ੍ਰੇਰੀ ਐਕਟ ਤਹਿਤ ਹਰੇਕ ਪਿੰਡ ਵਿੱਚ ਇੱਕ ਲਾਇਬ੍ਰੇਰੀ ਸਥਾਪਿਤ ਕੀਤੀ ਜਾਵੇਗੀ ਅਤੇ ਉਸ ਵਿੱਚ ਤਿੰਨ ਭਸ਼ਾਵਾ ਵਿੱਚ ਕਿਤਾਬਾ, ਅਖਬਾਰਾ ਅਤੇ ਉੱਚ ਮਿਆਰੀ ਮੈਗਜੀਨਾ ਦੀ ਵਿਵਸਥਾ ਕੀਤੀ ਜਾਵੇਗੀ ਅਤੇ ਹਰੇਕ ਲਾਇਬ੍ਰੇਰੀ ਵਿੱਚ ਕੰਪਿੳੂਟਰ ਲਗਾ ਕੇ ਇੰਟਰਨੈਟ ਨਾਲ ਜੋੜਿਆ ਜਾਵੇਗਾ, ਤਾਂ ਨੌਜਵਾਨ ਪੀੜੀ ਵਿਰਸੇ ਨਾਲ ਜੁੜ ਕੇ ਨਸ਼ਿਆ ਵਰਗੇ ਮਾੜੇ ਰੁਝਾਨ ਤੋਂ ਬਚ ਸਕੇ। ਉਨਾ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋ ਪਿਛਲੇ ਪੌਣੇ ਪੰਜ ਸਾਲਾ ਵਿੱਚ ਰਾਜ ਦੇ ਸਕੂਲਾ ਵਿੱਚ ਵੱਖ-ਵੱਖ ਕੇਡਰਾਂ ਦੀਆਂ ਲੰਮੇ ਸਮੇ ਤੋ ਖਾਲੀ ਪਈਆ ਆਸਾਮੀਆਂ ਨੂੰ ਭਰਨ ਲਈ 54,000 ਅਧਿਆਪਕਾਂ ਦੀ ਰੈਗੂਲਰ ਭਰਤੀ ਪਾਰਦਰਸ਼ੀ ਢੰਗ ਨਾਲ ਨਿਰੋਲ ਮੈਰਿਟ ਦੇ ਆਧਾਰ ’ਤੇ ਕਰਕੇ ਨਿਯੁਕਤੀਆਂ ਕੀਤੀਆ ਗਈਆ ਹਨ। ਉਨਾ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ਰਾਜ ਦੇ ਸਰਕਾਰੀ ਸਕੂਲਾਂ ਦੀਆਂ ਆਧੁਨਿਕ ਵਿਦਿਅਕ ਸਹੂਲਤਾ ਵਾਲੀਆਂ ਨਵੀਆ ਇਮਾਰਤਾਂ ਦੀ ਉਸਾਰੀ ਤੋ ਇਲਾਵਾ ਮਜ਼ਬੂਤ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਗਿਆ þ। ਉਨਾ ਅੱਗੇ ਕਿਹਾ ਕਿ ਅਕਾਲੀ-ਭਾਜਪਾ ਗਠਬੰਧਨ ਸਰਕਾਰ ਵਲੋਂ 13 ਲੱਖ ਪਰਿਵਾਰਾਂ ਨੂੰ ਸਸਤਾ ਰਾਸ਼ਨ ਮੁਹੱਈਆ ਕਰਵਾਉਣ ਲਈ 400 ਕਰੋੜ ਰੁਪਏ ਸਾਲਾਨਾ ਦੀ ਲਾਗਤ ਨਾਲ ਆਟਾ-ਦਾਲ ਸਕੀਮ ਨੂੰ ਸਫਲਤਾ ਪੂਰਵਕ ਚਲਾਇਆ ਜਾ ਰਿਹਾ þ ਅਤੇ ਯੋਗ ਵਿਅਕਤੀਆਂ ਨੂੰ ਸ਼ਗਨ ਸਕੀਮ ਤੋਂ ਇਲਾਵਾ ਬੁਢਾਪਾ ਅਤੇ ਹੋਰ ਪੈਨਸ਼ਨਾ ਬੇਰੋਕ ਵੰਡੀਆਂ ਜਾ ਰਹੀਆਂ ਹਨ। ਉਨਾ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵਲੋਂ ਨੌਜਵਾਨਾ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਬਚਾਉਣ ਲਈ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਦੂਸਰਾ ਵਿਸ਼ਵ ਕਬੱਡੀ ਕੱਪ ਟੂਰਨਾਮੈਂਟ ਕਰਵਾਇਆ ਜਾ ਰਿਹਾ þ, ਜਿਸ ਵਿੱਚ ਸੂਬਾ ਸਰਕਾਰ ਵਲੋਂ ਕਰੋੜਾਂ ਰੁਪਏ ਦੀ ਰਾਸ਼ੀ ਦੇ ਇਨਾਮ ਰੱਖੇ ਗਏ ਹਨ। ਉਨਾ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ-ਭਾਜਪਾ ਸਰਕਾਰ ਦੇ ਪੌਣੇ ਪੰਜ ਸਾਲ ਦੇ ਕਾਰਜਕਾਲ ਤੋਂ ਖੁਸ਼ ਹਨ ਅਤੇ ਆਗਾਮੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਅਕਾਲੀ-ਭਾਜਪਾ ਸਰਕਾਰ ਨੂੰ ਮੁੜ ਸੱਤਾ ਵਿਚ ਲਿਆ ਕਿ ਨਵਾਂ ਇਤਿਹਾਸ ਸਿਰਜਣਗੇ। ਇਸ ਮੌਕੇ ਸ| ਬੱਬੇਹਾਲੀ ਨੇ ਪਿੰਡ ਗੋਤ ਪੋਕਰ, ਬੱਬੇਹਾਲੀ, ਮੁਸਤਫਾਬਾਦ ਜੱਟਾਂ , ਸਲੀਮਪੁਰ ਅਰਾਈਆਂ, ਪੁਲੀਸ ਲਾਈਨ, ਨਵਾਂ ਪਿੰਡ ਹੁੰਦਲ, ਨਾਰਮਲ ਸਕੂਲ, ਪੂਰੇਵਾਲ ਜੱਟਾਂ, ਮਾਨੇਪੁਰ, ਘੁਰਾਲਾ, ਪਰੇਮ ਨਗਰ, ਵੇਰਿਆਹ ਅਤੇ ਮੰਡੀ ਦੇ ਸਕੂਲਾਂ ਦੇ ਵਿਕਾਸ ਲਈ ਚੈੱਕ ਵੰਡੇ। ਇਸ ਮੌਕੇ ਹੋਰਨਾ ਤੋਂ ਇਲਾਵਾ ਐਡਵੋਕੈਟ ਅਮਰਜੋਤ ਸਿੰਘ ਬੱਬੇਹਾਲੀ ਸਰਪੰਚ ਹਾਜਰ ਸਨ।