November 17, 2011 admin

ਪ੍ਰੈਸ ਦਿਵਸ ਦੇ ਮੌਕੇ ਪ੍ਰੈਸ ਕਲੱਬ ਬਰਨਾਲਾ ਦੀ ਵੈਬਸਾਈਟ ਦਾ ਉਦਘਾਟਨ ਕੀਤਾ ਗਿਆ

ਬਰਨਾਲਾ, 17 ਨਵੰਬਰ – ਪ੍ਰੈਸ ਕਲੱਬ ਬਰਨਾਲਾ ਵੱਲੋਂ ਵਿਸ਼ਵ ਪ੍ਰੈਸ ਦਿਵਸ ਨੂੰ ਸਮਰਪਿਤ ਸਪੋਰਟਸ ਕਲੱਬ ਬਰਨਾਲਾ ਵਿਖੇ ਸਮਾਗਮ ਕਰਵਾਇਆ ਗਿਆ ਜਿਸ ਦੇ ਮੁੱਖ ਮਹਿਮਾਨ ਵਧੀਕ ਡਿਪਟੀ ਕਮਿਸ਼ਨਰ ਸ੍ਰ| ਭੁਪਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਪ੍ਰੈਸ ਦਿਵਸ ਦੇ ਮੌਕੇ ਮੁਬਾਰਕ ਦਿੰਦੇ ਹੋਏ ਪ੍ਰੈਸ ਕਲੱਬ ਬਰਨਾਲਾ ਦੀ ਵੈਬਸਾਈਟ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ ਪ੍ਰੈਸ ਕਲੱਬ ਬਰਨਾਲਾ ਵੱਲੋਂ ਵਾਹਨਾਂ ’ਤੇ ਲਾਉਣ ਲਈ ਬਣਾਏ ਗਏ ਸਟਿੱਕਰ ਵੀ ਰੀਲੀਜ ਕੀਤੇ ਗਏ ਜਿਸ ’ਤੇ ਪ੍ਰੈਸ ਕਲੱਬ ਬਰਨਾਲਾ ਦੇ ਮੈਂਬਰਾਂ ਦਾ ਰਜਿਸਟਰੇਸ਼ਨ ਅਤੇ ਨਾਮ ਲਿਖਿਆ ਹੋਵੇਗਾ। ਇਸ ਮੌਕੇ ਸ੍ਰ| ਭੁਪਿੰਦਰ ਸਿੰਘ ਨੇ ਕਿਹਾ ਕਿ ਵੈਬਸਾਈਟ ਲਾਂਚ ਕਰਨ ਨਾਲ ਜਿੱਥੇ ਪ੍ਰੈਸ ਕਲੱਬ ਬਰਨਾਲਾ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪਹਿਚਾਣ ਮਿਲੇਗੀ ਉਥੇ ਬਰਨਾਲਾ ਜ਼ਿਲੇ ਦੀਆਂ ਗਤੀਵਿਧੀਆਂ ਤੋਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਜਾਣੂ ਹੋਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਦਿਹਾੜੇ ਨੂੰ ਪ੍ਰੈਸ ਕਲੱਬ ਬਰਨਾਲਾ ਨੇ ਪ੍ਰੈਸ ਦੀ ਅਜ਼ਾਦੀ ਦੇ ਪ੍ਰਤੀਕ ਵਜੋ ਮਨਾਇਆ ਉਥੇ ਕਲੱਬ ਦੇ ਵੱਖ-ਵੱਖ ਮੈਂਬਰਾਂ ਨੂੰ ਸਮਾਜ ਵਿੱਚ ਹਰ ਪੱਧਰ ’ਤੇ ਫੈਲੇ ਭ੍ਰਸ਼ਿਟਾਚਾਰ ਨੂੰ ਨਕੇਲ ਪਾਉਣ ਲਈ ਸਰਗਰਮ ਭੂਮਿਕਾ ਨਿਭਾਉਣ ਦਾ ਅਹਿਦ ਕੀਤਾ।
ਵਧੀਕ ਡਿਪਟੀ ਕਮਿਸ਼ਨਰ ਸ੍ਰ| ਭੁਪਿੰਦਰ ਸਿੰਘ ਨੇ ਇਸ ਮੈਕੇ ਭਰੋਸਾ ਦਵਾਇਆ ਕਿ ਜਦੋਂ ਤੱਕ ਪ੍ਰੈਸ ਕਲੱਬ ਬਰਨਾਲਾ ਲਈ ਸਥਾਈ ਤੌਰ ਤੇ ਕਿਸੇ ਭਵਨ ਦਾ ਨਿਰਮਾਣ ਨਹੀਂ ਹੋ ਜਾਂਦਾ ਉਦੋ ਤੱਕ ਨਵੇ ਬਣ ਰਹੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਕੰਮ ਕਾਰ ਚਲਾਉਣ ਲਈ ਥਾਂ ਦਿੱਤੀ ਜਾਵੇਗੀ। ਇਸ ਮੌਕੇ ਜ਼ਿਲਾ ਲੋਕ ਸੰਪਰਕ ਅਫ਼ਸਰ ਬਰਨਾਲਾ ਨੇ ਇਸ ਦਿਹਾੜੇ ’ਤੇ ਸਮੁੱਚੇ ਪੱਤਰਕਾਰੀ
ਇਸ ਮੌਕੇ ਜ਼ਿਲਾ ਲੋਕ ਸੰਪਰਕ ਅਫਸਰ ਗੁਰਮੀਤ ਸਿੰਘ ਖਹਿਰਾ ਨੇ ਸਮੁੱਚੇ ਪੱਤਰਕਾਰ ਭਾਈਚਾਰੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਵੇਂ ਕਿ ਅਜੋਕੇ ਪਦਾਰਥਵਾਦੀ ਦੌਰ ਵਿੱਚ ਪੱਤਰਕਾਰੀ ਇੱਕ ਕੰਡਿਆਲੀ ਸੇਜ ਦੀ ਤਰਾਂ ਹੈ ਪਰ ਇਸ ਔਕੜਾਂ ਭਰੇ ਸਮੇਂ ਵਿੱਚ ਪੱਤਰਕਰਾਂ ਨੂੰ ਸਮਾਜ ਦੇ ਅਣਗੌਲੇ ਲੋਕਾਂ ਦੀ ਅਵਾਜ ਬਣ ਕੇ ਕੰਮ ਕਰਨਾ ਚਾਹੀਦਾ ਹੈ।
ਇਸ ਮੌਕੇ ਕਲੱਬ ਦੇ ਪ੍ਰਧਾਨ ਸ੍ਰੀ ਹਰਿੰਦਰ ਨਿੱਕਾ ਨੇ ਆਏ ਮਹਿਮਾਨਾ ਅਤੇ ਕਲੱਬ ਮੈਂਬਰਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਜਿੱਥੇ ਪ੍ਰੈਸ ਕਲੱਬ ਬਰਨਾਲਾ ਨੇ ਪੈ੍ਰਸ ਦਿਵਸ ਮੌਕੇ ਵੈਬਸਾਈਟ ਲਾਂਚ ਕਰਕੇ ਕਲੱਬ ਨੂੰ ਅੰਤਰਾਸ਼ਟਰੀ ਪਹਿਚਾਣ ਦਿੱਤੀ ਹੈ, ਉੱਥੇ ਪੱਤਰਕਾਰੀ ਦੇ ਨਾਮ ਨੂੰ ਕਲੰਕਿਤ ਕਰਨ ਵਾਲੇ ਮਾੜੇ ਅਨਸਰਾਂ ਨੂੰ ਠੱਲ ਪਾਉਣ ਦੇ ਮਕਸਦ ਨਾਲ ਪ੍ਰੈਸ ਕਲੱਬ ਵਲੋਂ ਨਿਰਧਾਰਿਤ ਵਾਹਨਾ ਦੇ ਸਟਿੱਕਰ ਜਾਰੀ ਕਰਨ ਦਾ ਨਿਵੇਕਲਾ ਉਪਰਾਲਾ ਕੀਤਾ ਹੈ।ਇਸ ਮੌਕੇ ਉਨਾਂ ਪ੍ਰੈਸ ਕਲੱਬ ਵਲੋਂ ਭਰਿਸ਼ਟਾਚਾਰ ਨੂੰ ਸਮਾਜ ਵਿੱਚੋਂ ਖਤਮ ਕਰਨ ਲਈ ਹਰ ਪੱਧਰ ਉੱਤੇ ਸਹਿਯੋਗ ਦੇਣ ਦਾ ਭਰੋਸਾ ਵੀ ਦਿਵਾਇਆ।

ਇਸ ਮੌਕੇ ਕਲੱਬ ਦੇ ਸੀਨੀਅਰ ਅਹੁਦੇਦਾਰ ਸ੍ਰੀ ਕੁਲਵੰਤ ਗੋਇਲ ਨੇ ਮੰਚ ਸੰਚਾਲਨ ਦੀ ਭੂਮੀਕਾ ਨਿਭਾਈ ਅਤੇ ਹੋਰਨਾ ਤੋਂ ਇਲਾਵਾ ਸੀਨੀਆਰ ਪੱਤਰਕਾਰਾਂ ਸ੍ਰੀ ਭੁਪਿੰਦਰ ਜਿੰਦਲ, ਸ੍ਰੀ ਯਾਦਵਿੰਦਰ ਤਪਾ, ਸ੍ਰੀ ਰਜਿੰਦਰ ਬਰਾੜ, ਸ੍ਰੀ ਜੀਵਨ ਰਾਮਗੜ ਅਤੇ ਤਰਨਜੀਤ ਸਿੰਘ ਗੋਲਡੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। 

ਇਸ ਮੌਕੇ ਕਲੱਬ ਦੇ ਸਮੂਹ ਅਹੁਦੇਦਾਰਾਂ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹ ਦਿਹਾੜਾ ਨਾ ਸਿਰਫ ਪ੍ਰੈਸ ਦੀ ਅਜਾਦੀ ਦੇ ਦਿਹਾੜੇ ਵਜੋਂ ਮਨਾਇਆ ਜਾਣਾ ਚਾਹੀਦਾ ਹੈ, ਬਲਿਕ ਪੱਤਰਕਾਰਾਂ ਨੂੰ ਸਵੈ ਪੜਚੋਲ ਵੀ ਕਰਨੀ ਚਾਹੀਦੀ ਹੈ।
ਇਸ ਮੌਕੇ ਸ੍ਰੀ ਭੁਪਿੰਦਰ ਜਿੰਦਲ (ਸਰਪ੍ਰਸਤ), ਅਸ਼ੋਕ ਭਾਰਤੀ (ਸਰਪ੍ਰਸਤ), ਕੁਲਵੰਤ ਰਾਏ ਗੋਇਲ ਐਡਵੋਕੇਟ (ਚੇਅਰਮੈਨ), ਰਜਿੰਦਰ ਰਿੰਪੀ (ਵਾਇਸ ਚੇਅਰਮੈਨ ), ਹਰਿੰਦਰਪਾਲ ਨਿੱਕਾ (ਪ੍ਰਧਾਨ), ਰਾਮ ਸਰਨਦਾਸ ਗੋਇਲ (ਸੀਨੀ ਮੀਤ ਪ੍ਰਧਾਨ), ਯਾਦਵਿੰਦਰ ਸਿੰਘ ਤਪਾ (ਮੀਤ ਪ੍ਰਧਾਨ), ਜੀਵਨ ਰਾਮਗੜ, ਨਿਰਮਲ ਢਿੱਲੋ, ਸੁਖਚਰਨਪ੍ਰੀਤ (ਜਰਨਲ ਸਕੱਤਰ),ਅਕੇਸ਼ ਕੁਮਾਰ, ਜਗਤਾਰ ਸੰਧੂ, ਹੇਮੰਤ, ਕਮਲਜੀਤ ਸੰਧੂ,  ਰਾਜ ਪਨੇਸਰ, ਹਿਮਾਸ਼ੂ ਦੂੁਆ, ਸੱਤਬਚਨ ਸਿੰਘ, ਪਰਦੀਪ,ਪਰਸ਼ੋਤਮ ਬੱਲੀ, ਮੁਨੀਸ਼ ਗੁਪਤਾ, ਕਪਿਲ ਗਰਗ, ਜਗਦੇਵ ਸਿੰਘ ਸੇਖੋ, ਚੇਤਨ ਸ਼ਰਮਾ, ਵਿਨੋਦ ਗਰਗ, ਤਰਸੇਮ ਸ਼ਰਮਾ, ਰਕੇਸ਼ ਕੁਮਾਰ, ਪਰਦੀਪ ਗੋਇਲ, ਰਵਿੰਦਰ ਪਾਲਕੋ, ਰਕੇਸ਼ ਗੋਇਲ,ਰਜਿੰਦਰ ਬਰਾੜ, ਬਲਰਾਮ ਚੱਠਾ, ਸੰਦੀਪ, ਰਾਜਿੰਦਰ ਬਾਸਲ, ਰਕੇਸ਼ ਕੁਮਾਰ, ਮਨੋਜ ਸ਼ਰਮਾ, ਮਨਪ੍ਰੀਤ ਮਨੀ, ਪ੍ਰਸ਼ੋਤਮ ਲੱਕੀ, ਗੁਰਪ੍ਰੀਤ ਸਿੰਘ ਲਾਡੀ, ਚੰਦ ਸਿੰਘ ਬੰਗੜ, ਰਾਮ ਗੋਪਾਲ ਬਾਂਸਲ, ਕਿਸ਼ੋਰ ਕੁਮਾਰ, ਸੰਜੀਵ ਬਿੱਟੂ, ਕੁਲਦੀਪ ਗਰੇਵਾਲ, ਕਰਮ ਸਿੰਘ ਭੰਡਾਰੀ ਵੀ ਹਾਜ਼ਿਰ ਸਨ।

 

Translate »