November 17, 2011 admin

ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਨੋਜਵਾਨਾਂ ਅੰੰਦਰ ਦੇਸ਼ ਭਗਤੀ ਦੀ ਜੋਤ ਜਗਾਉਦੀ ਹੈ-ਜੱਸੋਵਾਲ, ਬਾਵਾ

ਲੁਧਿਆਣਾ –  ਅਜਾਦੀ ਦੇ ਪਰਵਾਨੇ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਭਾਈ ਬਾਲਾ ਚੋਕ ਵਿਚ ਮਹਾਨ ਸ਼ਹੀਦ ਦੇ ਬੁੱਤ ਤੇ ਹਾਰ ਪਾ ਕੇ ਮਨਾਇਆ ਇਸ ਸਮੇ ਦੇਸ਼ ਭਗਤ ਯਾਦਗਾਰੀ ਸੋਸਾਇਟੀ ਦੇ ਚੇਅਰਮੈਨ ਜਗਦੇਵ ਸਿੰਘ ਜੱਸੋਵਾਲ, ਸੋਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਭੁਪਿੰਦਰ ਸਿੰਘ ਸਿੱਧੂ ਸਕੱਤਰ ਪੀ.ਪੀ.ਸੀ.ਸੀ, ਨਿਰਮਲ ਸਿੰਘ ਕੈੜਾ ਪ੍ਰਧਾਨ ਜਿਲ੍ਹਾ ਕਾਂਗਰਸ ਸੇਵਾ ਦਲ, ਅਮਿਤ ਸ਼ੋਰੀ ਵਾਇਸ ਪ੍ਰਧਾਨ ਜਿਲ੍ਹਾ ਕਾਂਗਰਸ ਸੇਵਾ ਦਲ, ਰੇਸ਼ਮ ਸਿੰਘ ਸੱਗੂ, ਬਲਜਿੰਦਰ ਸਿੰਘ ਭਾਰਤੀ, ਕਰਮਵੀਰ ਸ਼ੈਲੀ ਵਿਸ਼ੇਸ਼ ਤੌਰ ਤੇ ਹਾਜਰ ਹੋਏ।
ਇਸ ਸਮੇ ਉਪਰੋਕਤ ਨੇਤਾਵਾ ਨੇ ਮਹਾਨ ਸ਼ਹੀਦ ਨੂੰ ਸਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਛੋਟੀ ਉਮਰ ਵਿਚ ਵੱਡੀ ਸ਼ਹਾਦਤ ਦੇਣ ਵਾਲੇ ਕਰਤਾਰ ਸਿੰਘ ਸਰਾਭਾ ਤੇ ਸਮੂਹ ਭਾਰਤ ਵਾਸੀਆਂ ਨੂੰ ਮਾਣ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਰਤਾਰ ਸਿੰਘ ਸਰਾਭਾ ਨੇ ਜੋ ਅੰਗਰੇਜ ਹਕੂਮਤ ਖਿਲਾਫ ਪੱਤਰਕਾ ਕੱਢ ਕੇ ਸਖਤ ਮਿਹਨਤ ਕੀਤੀ ਅਤੇ ਫਾਸੀ ਦੇ ਰੱਸੇ ਨੂੰ ਚੁੰਮਿਆ ਉਹ ਮਹਾਨ ਸ਼ਹਾਦਤ ਹੈ।
ਇਸ ਸਮੇ ਕਰਤਾਰ ਸਿੰਘ ਸਰਾਭਾ ਨਾਲ ਸਹਾਦਤ ਦੇਣ ਵਾਲੇ ਸਾਥੀਆਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਗਈ ਜਿਹਨਾਂ ਵਿਚ ਭਾਈ ਸੂਰੈਣ ਸਿੰਘ (ਵੱਡਾ), ਜਗਤ ਸਿੰਘ ਸੁਰਸਿੰਘ, ਹਰਨਾਮ ਸਿੰਘ ਸਿਆਲਕੋਟੀ, ਬਖਸ਼ੀਸ਼ ਸਿੰਘ ਗਿੱਲਵਾਲੀ, ਸੁਰੈਣ ਸਿੰਘ (ਛੋਟਾ), ਗਿੱਲਵਾਲੀ ਅਤੇ ਵਿਸ਼ਨੂੰ ਗਣੇਸ਼ ਪਿੰਗਲੇ ਸਨ।
ਇਸ ਸਮੇ ਸਮੂਹ ਹਾਜ਼ਰੀਨ ਨੇ ਦੇਸ਼ ਭਗਤੀ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮਜਬੂਤ ਰੱਖਣ ਦੀ ਕਸਮ ਖਾਦੀ।

Translate »