ਲੁਧਿਆਣਾ 17 ਨਵੰਬਰ() ਅਨੇਕਾ ਸਹੀਦਾ ਸੂਰਬੀਰਾ ਦੀਆ ਦੀਆ ਕੁਰਬਾਨੀਆ ਸਦਕਾ ਅੱਜ ਆਪਾ ਦੇਸ ਵਿੱਚ ਅਜਾਦੀ ਦਾ ਨਿੱਘ ਮਾਣ ਰਹੇ ਹਾ । ਅਜਾਦੀ ਦੀ ਪ੍ਰਪਾਤੀ ਲਈ ਸਹੀਦਾ ਵੱਲੋ ਕੀਤੀਆ ਕੁਰਬਾਨੀਆ ਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ ।ਜੋ ਕੋਮਾਂ ਆਪਣੇ ਜੋਧਿਆ ਵੱਲੋ ਕੀਤੀਆ ਕੁਰਬਾਨੀਆ ਨੂੰ ਵਿਸਾਰ ਦਿੱਦੀਆ ਹਨ । ਉਨਾਂ ਕੋਮਾਂ ਦਾ ਨਾਮੋਨਿਸਾਨ ਇਤਿਹਾਸ ਦੇ ਪੰਨਿਆ ਤੋ ਮਿਟ ਜਾਦਾ ਹੈ ।ਇਨਾਂ ਵਿਚਾਰਾ ਦਾ ਪ੍ਰਗਟਾਵਾ ਕਾਗਰਸ ਪਾਰਟੀ ਵਿੱਚ ਸਾਥੀਆ ਸਮੇਤ ਸਾਮਲ ਹੋਏ ਆਗੂ ਹੈਪੀ ਗਿੱਲ ਨੇ ਭਾਈ ਬਾਲਾ ਚੋਕ ਵਿਖੇ ਸਥਾਪਤ ਸਹੀਦ ਕਰਤਾਰ ਸਿੰਘ ਸਰਾਬਾ ਦੇ ਬੁਤ ਨੂੰ ਇਸਨਾਨ ਕਰਾਉਣ ਉਪਰੰਤ ਸਰਧਾ ਦੀਆ ਫੁੱਲ ਮਾਲਾਵਾ ਭੇਟ ਕਰਦੇ ਕੀਤਾ ।ਉਨਾ ਸਹੀਦਾ ਨੂੰ ਨਮਸਕਾਰ ਕਰ ਕੇ ਉਨਾਂ ਦੇ ਸੁਪਨਿਆ ਨੂੰ ਸਾਕਾਰ ਕਰਨ ਲਈ ਆਪਣੀ ਰਾਜਨੀਤਿਕ ਮੁਹਿੰਮ ਸੁਰੂ ਕਰਨ ਦਾ ਪ੍ਰਣ ਲਿਆ ।ਇਸ ਸਮੇ ਉਨਾਂ ਨਾਲ ਕਾਗਰਸੀ ਆਗੂ ਮੱਖਣ ਸਿੰਘ ਰਾਣਕੇ ,ਹਰਦੇਵ ਸਿੰਘ ਬੋਪਾਰਾਏ ਸੂਬਾ ਪ੍ਰਧਾਨ ਭਾਈ ਘਣਈਆ ਜਲ ਬਚਾਉ ਜਲ ਪੂਰਤੀ ਸੰਗਠਨ ,ਰਜਿੰਦਰ ਸਿੰਘ ਸਿੰਘਪੁਰਾ ,ਜਸਵਿੰਦਰ ਸਿੰਘ ਕੇਬਲ ਸਿੰਘ ਗਿੰਨੀ ਸਰਮਾਂ ,ਸੁਨੀਲ ਕੁਮਾਰ ,ਜਸਵੀਰ ਜੱਗੀ ,ਵਿੱਲਾ ਰਣੀਆ ,ਜਗਰੂਪ ਸਿੰਘ ,ਨਿਰਮਲ ਸਿੰਘ ,ਸੇਰਾ ,ਜਤਿੰਦਰ ਕੁਮਾਰ ,ਵਰਿੰਦਰ ਸਿੰਘ ,ਜਤਿੰਦਰ ਸਿੰਘ ,ਗੁਰਪ੍ਰੀਤ ਪਮਾਲੀ ,ਸੋਨੂ ਸਵੱਦੀ,ਲੱਕੀ ,ਪੰਡਤ ਵਰੇਟੀ , ਹਾਜਰ ਸਨ । ਇਸ ਮੋਕੇ ਉਨਾਂ ਪ੍ਰੈੈਸ ਨੋਟ ਰਾਹੀ ਕਿਹਾ ਕਿ ਉਹ ਆਪਣੇ ਸਾਥੀਆ ਸਮੇਤ ਫਿਰਕਾਪ੍ਰਸਤ ਪਾਰਟੀਆ ਨੂੰ ਭਾਜ ਦੇਣ ਅਤੇ ਕਾਗਰਸ ਦੇ ਹੱਥ ਮਜਬੂਤ ਕਰਨ ਲਈ ਦਿਨ ਰਾਤ ਇੱਕ ਕਰ ਦੇਣਗੇ । ਉਨਾਂ ਕਿਹਾ ਬੜੀ ਜਦੋਜਹਿਦ ਤੋ ਬਾਅਦ ਮਿਲੀ ਅਜਾਦੀ ਨੂੰ ਜਾਤ ਧਰਮ ਦੇ ਨਾਮ ਤੇ ਵੰਡੀਆ ਪਾ ਦੇਸ ਵਿੱਚ ਫਿਰਕਾਪ੍ਰਸਤੀ ਦੀ ਅੱਗ ਦੇ ਭਾਬੜ ਮਚਾਉਣ ਵਾਲੇ ਸੱਤਾ ਦੇ ਲਾਲਚੀ ਲੀਡਰਾ ਦੇ ਨਾਪਾਕ ਇਰਾਦਿਆ ਨੂੰ ਕਾਮਯਾਬ ਨਹੀ ਹੋਣ ਦੇਣਗੇ।ਉਨਾਂ ਕਿਹਾ ਕੇਬਲ ਕਾਗਰਸ ਹੀ ਦੇਸ ਨੂੰ ਏਕਤਾ ਦੀ ਲੜੀ ਵਿੱਚ ਪ੍ਰੋ ਕੇ ,ਬੇਰੁਗਜਾਰੀ ਭ੍ਰਿਸਟਾਚਾਰ ਦਾ ਖਾਤਮਾ ਕਰ ਦੇਸ ਨੂੰ ਖੁਸਹਾਲੀ ਦੀ ਮੰਜਲ ਵੱਲ ਲੈ ਕੇ ਜਾ ਸਕਦੀ ਹੈ ।ਇਸ ਸਮੇ ਪ੍ਰਧਾਨ ਬੋਪਾਰਾਏ ਨੇ ਕਿਹਾ ਅਜੋਕੇ ਸਮੇ ਵਿੱਚ ਸਹੀਦਾ ਦੇ ਸ਼ਦੇਸ ਨੂੰ ਘਰ ਘਰ ਪਹੁੰਚਾਉਣਾ ਸਮੇ ਦੀ ਮੁੱਖ ਲੋੜ ਹੈ ।ਇਸ ਉਦਮ ਦੀ ਜਿੰਨੀ ਪਰਸੰਸਾ ਕੀਤੀ ਜਾਵੇ ਥੋੜੀ ਹੈ।