November 18, 2011 admin

“ਮੇਰਾ ਸਿਰ ਜਾਏ ਤੇ ਜਾਏ,ਸਿਖੀ ਸਿਦਕ ਨਾ ਜਾਏ”

ਅਸੀ ਰੋਜ਼ ਅਰਦਾਸ ਵਿਚ ਸੁਣਦੇ ਹਾਂ "ਸਿਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਓਣਾ" ਦਾ ਮਤਲਬ ਹੈ ਗੁਰੂ (ਕੁਦਰਤ ਦੀ ਦਿਤੀ ਹੋਈ) ਦੀ ਦਿਤੀ ਦਾਤ ਨੂੰ ਕਿਸੇ ਵੀ ਹਾਲਤ ਵਿਚ ਵੱਸ ਲਗਦੇ ਮਿਟਾਣਾ(ਖ਼ਤਮ) ਨਹੀਂ ਕਰਨਾ ਚਾਹੀਦਾ ਜਿਸ ਤਰਾਂ ਕਿ ਭਾਈ ਤਾਰੂ ਸਿੰਘ ਜੀ ਨੇ ਗੁਰੂ ਚਰਨਾ ਵਿਚ ਅਰਦਾਸ ਕੀਤੀ ਕਿ ਦਾਤਾ ਤੇਰੀ ਦਿਤੀ ਹੋਈ ਦਾਤ ਨੂੰ ਸਭੰਾਲਣ ਦੀ ਸ਼ਕਤੀ ਵੀ ਤੂੰ ਆਪ ਹੀ ਦੇਣੀ ਹੈ "ਕਾਰਣ ਕਰਤੇ ਵੱਸ ਹੈ ਜਿਨਿ ਕਲਿ ਰਾਖੀ ਧਾਰਿ" ਜੋ ਗੁਰੂ ਨਾਨਕ ਨਾਮੁ ਲੇਵਾ ਸਚਾੱ ਸਿੱਖ ਹੈ ਓਹ ਕਦੇ ਕੇਸ ਨਹੀਂ ਕਟਦਾ ਕਿਉਂਕਿ ਗੁਰੁ ਨਾਨਕ ਨੇ ਜੋ ਨਵਾਂ(ਹਿੰਦੂ ਧਰਮ ਤੋਂ ਅੱਲਗ) ਰਸਤਾ ਅਖ਼ਤਿਯਾਰ ਕੀਤਾ ਸੀ ਉਸ ਵਿਚ ਕੇਸਾਂ ਦੀ ਬੇਅਦਬੀ ਮਨਾਂ੍ਹ ਸੀ ਇਸ  ਲਈ ਸਿੱਖ ਕਦੀ ਵੀ ਕੇਸ ਨਹੀਂ ਕੱਟ ਸਕਦਾ ਅਤੇ ਸਿੱਖ ਜਦੋ ਅੰਮ੍ਰਿਤਪਾਨ ਕਰਦਾ ਹੈ ਉਸ ਵਕਤ ਕੇਸਾਂ ਵਿਚ ਗੁਰੂ ਦੇ ਅੰਮ੍ਰਤ ਦੇ ਪੰਜ ਚੂਲੇ ਪਾਏ ਜਾਂਦੇ ਹਨ ਕਿ ਏਹ ਕੇਸ ਅਜ ਤੋਂ ਗੁਰੂ ਕੀ ਮੋਹਰ (ਦਾਤੁ) ਹਨ ਫਿਰ ਓਨਾਂ੍ਹ ਵਿਚ ਕੈਂਚੀ ਯਾਂ ਉਸਤਰਾ ਲਗਾਣਾ ਪਾਪ ਹੈ ਗੁਰੂ ਤੋਂ ਬੇਮੁਖ (ਕੁਰਹਤਿਆ) ਹੋਣਾ ਹੈ।ਭਾਂਵੇ ਅੰਮ੍ਰਤਪਾਨ ਨਾ ਵੀ ਕੀਤਾ ਹੋਵੇ ਤਾਂ ਵੀ ਕੇਸਾਂ ਦੀ ਬੇਅਦਬੀ (ਕਰਨਾ) ਕਟਨਾ ਕੁਦਰਤ ਨਾਲ ਧੋਖਾ ਕਰਨਾ ਹੈ "ਸਾਬਤ ਸੂਰਤਿ ਰੱਬ ਦੀ ਭੰਨੇ ਬੇਈਮਾਨੁ" ਹਾਂ ਅਗਰ ਕਿਤੇ ਅਗਰ ਕਿਸੇ ਬਿਮਾਰੀ ਕਾਰਣ ਬਹੁਤ ਜ਼ਰੂਰੀ ਬਿਬਤਾ ਆਣ ਬਣੇ ਤੇ ਗੁਰੂ ਅਗੇ ਅਰਦਾਸ ਕਰਨੀ ਹੈ ਤੇ ਜੇ ਵਿਸ਼ਵਾਸ਼ ਉਠ ਜਾਏ ਤਾਂ ਫਿਰ ਗੱਲ ਵਖ਼ਰੀ ਹੈ ਲੇਕਿਨ ਬਿਨਾ ਵਜਾ (ਮਤਲਬ) ਦੁਨਿਆਵੀ ਫੈਸ਼ਨ ਪਰਸਤੀ ਵਿਚ ਕਲੀਨਸ਼ੇਵ (ਮੋਨਾ) ਹੋ ਜਾਣਾ ਪਾਪ ਹੈ ਜਿਸ ਤਰਾਂ ਅਜਕਲ ਕਨੇਡਾ,ਅਮਰੀਕਾ,ਲੰਦਨ ਆਦਿ ਵਿਦੇਸਾਂ ਵਿਚ ਬਜੁਰਗਾਂ ਤੋਂ ਬਾਦ ਦੀ ਦੂਜੀ ਪੀੜੀ ਆਪ ਤਾਂ ਕਲੀਨਸੇਵ ਹੋ ਹੀ ਗਈ ਲੇਕਿਨ ਅਗਲੀ ਆਣ ਵਾਲੀ ਪੀੜੀ (ਬਚਿਆਂ) ਨੂੰ ਬਿਨਾ ਵਜਾ੍ਹ ਕਲੀਨਸੇਵ ਬਣਾ ਦਿਤਾ ਅਤੇ ਸਿੱਖੀ ਨੂੰ ਤਿਲਾਂਜਲੀ ਦੇ ਦਿਤੀ ਕਿਉੋਂ ਕਿਉਕਿ ਕੇਸ ਵਾਹਣੇ (ਸਵਾਰਨੇ) ਪੈਂਦੇ ਹਨ ਮਾਂਵਾਂ ਕੋਲ ਬਚਿਆਂ ਦੇ ਕੇਸ ਸਵਾਂਰਨ ਦਾ ਵੀ ਸਮਾ ਨਹੀਂ ਕਿਉਕਿ ਵਿਦੇਸ਼ਾਂ ਵਿਚ ਦੋਨੋ ਪਤੀ ਪਤਨੀ ਆਪਣੇ ਆਪਣੇ ਕਮਾਂ ਕਾਰਾਂ ਵਿਚ ਬਹੁਤ ਬਿਜੀ ਰੈਹੰਦੇ ਨੇ ਇਸ ਲਈ ਓਨਾਂ੍ਹ ਕੋਲ ਬਚਿਆਂ ਵਾਸਤੇ ਬਿਲਕੁਲ ਸਮਾਂ ਨਹੀਂ ਹੈ ਤਾਂ ਹੀ ਤਾਂ ਜ਼ਿਆਦਾਤਰ ਬਚੇ ਮਾਂ-ਬਾਪ ਦੀ ਕੋਈ ਗਲ ਨਹੀ ਮਨੰਦੇ ਤੇ ਅਗੋਂ ਜਵਾਬ ਦਿੰਦੇ ਹਨ।ਜਿਸ ਤਰਾਂ ਘਰਾਂ ਵਿਚ ਕੋਈ ਫੁਲਾਂ ਦੀ ਫੁਲਵਾੜੀ ਲਗਾਕੇ ਉਸਦੀ ਸਹੀ ਦੇਖਭਾਲ ਨਾ ਕਰੋ ਤਾਂ ਤੁਹਾਡੇ ਪਲੇ ਕੁਝ ਨਹੀਂ ਪੈ ਸਕਦਾ ਯਾਨਿ ਪੌਧਾ ਲਗਾਕੇ ਉਸਦੀ ਦੇਖਭਾਲ ਕਰਨੀ ਪੈਂਦੀ ਹੈ ਤਾਂਹੀ ਕੋਈ ਫੁਲ ਯਾਂ ਫੱਲ ਪਰਾਪਤ ਹੁੰਦਾ ਹੈ।ਉਸੀ ਤਰਾਂ ਬਚਾ ਪੈਦਾ ਕਰਕੇ ਜੇ ਚੰਗੇ ਧਾਰਮਿਕ ਸੰਸਕਾਰ (ਚੰਗੀ ਪਰਵਰਿਸ਼) ਨਾ ਸਕੇ ਤਾਂ ਓਹ ਬਚਾ ਨਾਲਾਇਕ ਹੀ ਹੋਵੇਗਾ। 

    ਅਸੀ ਅਜ ਗੱਲ ਕਰ ਰਹੇ ਹਾਂ ਭਾਈ ਤਾਰੂ ਸਿੰਘ ਜੀ ਦੀ ਜਿਨਾਂ ਨੂੰ ੧੭੪੫ ਵਿਚ ਭਾਈ ਸਾਹਿਬ ਦੇ ਪਿਂਡ ਪੂਹਲੇ ਦੇ ਹੀ ਰੈਹਣ ਵਾਲੇ ਗੰਗੂ ਦੇ ਚੇਲੇ ਹਰਭਗਤ ਨਿਰੰਜਨਿਏ ਦੀ ਸ਼ਿਕਾeਤ ਵਕਤ ਦੀ ਜ਼ਾਲਮ ਸਰਕਾਰ ਕੋਲ ਮੁਕਬਰੀ ਕਰਨ ਤੇ ਹੀ ੨੦ ਸਿਪਾਹੀ ਭੇਜਕੇ ਗ੍ਰਿਫਤਾਰ ਕੀਤਾ ਗਿਆ ਕਿ ਜਨਾਬ ਪਿੰਡ ਦਾ ਇਕ ਸਿੱਖ ਤਾਰੂ ਸਿੰਘ ਜੰਗਲਾਂ ਵਿਚ ਜਾਕੇ ਸਿੰਘਾ ਨੂੰ ਰਾਸ਼ਨ ਦੀਆਂ ਪੰਡਾਂ ਬਨੰਕੇ ਅਤੇ ਕਪੜੇ ਆਦਕ ਰਾਤ ਦੇ ਹਨੇਰੇ ਵਿਚ ਪਹੂੰਚਾਂਦਾ ਹੈ ਜਦੋਂ ਕਿ ਪਿੰਡ ਦੇ ਬਾਕੀ ਰੈਹਣ ਵਾਲੇ ਹਿੰਦੂ, ਮੁਸਲਮਾਨ,ਰਿਸ਼ਤੇਦਾਰਾਂ ਅਤੇ ਸਿਖਾਂ ਸਭ ਨੇ ਕਿਹਾ ਕਿ ਏਨਾਂ੍ਹ ਦਾ ਕੀ ਕਸੂਰ ਹੈ ਏਹ ਤਾਂ ਬਹੁਤ ਹੀ ਅਛਾ ਤੇ ਇਮਾਨਦਾਰ ਸਿੱਖ ਹੈ ਜੋ ਆਪਣੀ ਖੇਤੀ ਬਾੜੀ ਕਰਕੇ ਸਭ ਦੀ ਮਦਦ ਕਰਦਾ ਹੈ ਤੇ ਆਪਣੇ ਤੋਂ ਬਚੀ ਵਾਧੂ ਰੋਟੀ ਹਰੇਕ ਭੁਖੇ ਲੇੜਵੰਦਾਂ ਨੂੰ ਖਵਾਣ  ਵਾਲਾ ਇਕ ਇਜ਼ਤਦਾਰ ਗੁਰੂ ਦਾ ਸਿੱਖ ਹੈ ਲੇਕਿਨ ਸਿਪਾਹੀਆਂ ਇਕ ਨਾ ਸੁਣੀ ਜਿਸ ਤਰਾਂ ਭਾਰਤ ਨੂੰ ਆਜ਼ਾਦ ਕਰਵਓਣ ਵਾਲੇ ਸਿਖਾਂ ਦੀ ਭਾਰਤ ਵਿਚ ਕੋਈ ਸੁਣਵਾਈ ਨਹੀਂ ਹੈ ਪੁਲਿਸ ਸਿਖਾਂ ਨਾਲ ਦੋ ਨੰਬਰ ਦੇ ਸ਼ਹਰੀਆਂ ਵਾਲਾ ਸਲੂਕ ਕਰਦੀ ਹੈ ਜਿਸ ਤਰਾਂ ਕਿ ੧੯੮੪ਤੋਂ੧੯੯੫ ਤਕ ਲਖਾਂ ਸਿਖਾਂ (ਨੌਜਵਾਨਾਂ) ਨੂੰ ਮੌਤ ਦੇ ਘਾਟੁ ਉਤਾਰ ਦਿਤਾ ਜਿਸ ਤਰਾਂ ਮੁਸਲਮਾਨ ਸਿਖਾਂ ਅਤੇ ਹਿੰਦੂਆਂ ਨੂੰ ਚੁਣ ਚੁਣਕੇ ਖ਼ਤਮ ਕਰ ਦਿੰਦੇ ਸਨ ਤੇ ਭਾਈ ਤਾਰੂ ਸਿੰਘ ਜੀ ਨੂੰ ੭੦੦ ਜਵਾਨਾਂ (ਸਿਖਾਂ) ਸਮੇਤ ਫੜਕੇ ਲਹੌਰ ਜ਼ਕਰਿਆਖਾਨ ਪਾਸ ਪੇਸ਼ ਕਰ ਦਿਤਾ ਤਾਂ ਭਾਈ ਜੀ ਨੇ ਪੁਛਿਆ ਕਿ ਜਨਾਬ ਜੀ ਮੇਰਾ ਕੀ ਕਸੂਰ ਹੈ ਕਿਸ ਜ਼ੁਰਮ ਦੀ ਸਜਾ ਦਿਤੀ ਜਾ ਰਹੀ ਹੈ ਤਾਂ ਜ਼ਕਰਿਆ ਖਾਨ ਨੇ ਕਿਹਾ ਕਿ ਤੂੰ ਬਾਗ਼ੀ ਸਿੰਘਾਂ ਦੀ ਮਦਦ ਕਰਦਾਂ ਹੈਂ ਜੋ ਹਕੂਮਤ ਦੇ ਬਾਗ਼ੀ ਹਨ ਜਿਸ ਤਰਾਂ ਪੰਜਾਬ ਵਿਚ ਪੁਲਿਸ ਨੇ ਅਤੰਕਵਾਦ ਦੇ ਦੌਰ ਵਿਚ ਰਾਤ ਨੂੰ ਲੋਕਾਂ ਦੇ ਘਰਾਂ ਵਿਚ ਖ਼ਾਲਸਤਾਨੀ ਬਣਕੇ ਵੜ ਜਾਣਾ ਤੇ ਜਬਰਦਸਤੀ ਰੋਟੀ ਪਾਣੀ ਛਕਣਾਂ,ਧੀਆਂ ਭੈਣਾਂ ਦੀ ਇਜ਼ਤ ਲੁਟਣੀ ਅਤੇ ਸਵੇਰੇ ਥਾਣੇ ਤਲਬ ਕਰ ਲੈਣਾਂ ਕਿ ਤੂਸੀ ਰਾਤਾਂ ਨੂੰ ਅਤੰਕਵਾਦੀਆਂ ਦੀ ਮਦਦ ਕਰਦੇ ਹੋ ਓਨਾਂ੍ਹ ਨੂੰ ਰੈਹਣ ਨੂੰ ਜਘਾ੍ਹ ਤੇ ਰੋਟੀ ਪਾਣੀ ਛਕਾਂਦੇ ਹੋ ਨਾ ਮਨੰਣ ਤੇ ਸ਼ਾਰੇ ਸਬੂਤ ਪੇਸ਼ ਕਰ ਦੇਣੇ।ਜ਼ਕਰਿਆਖਾਨ ਕੈਹਣ ਲਗਾ ਏਹ ਤੇਰੇ ਹੀ ਪਿੰਡ ਦਾ ਬੰਦਾ ਨਿਰੰਜਨਿਆ ਕੈਹੰਦਾ ਹੈ ਕਿ ਏਹ ਤਾਰੂ ਸਿੰਘ ਰਾਤਾਂ ਨੂੰ ਸਿੰਘਾਂ ਦੀ ਮਦਦ ਕਰਦਾ ਹੈ ਜਿਨ੍ਹਾਂ ਦੀ ਵਜ੍ਹਾ ਕਰਕੇ ਪਿੰਡ ਨੂੰ ਓਨਾਂ੍ਹ ਤਂੋ ਖ਼ਤਰਾ ਹੈ ਜੇ ਏਹੋ ਨਿੰਰਜਨਿਏ ਵਰਗੇ ਸਾਡੀ ਮਦਦ ਨਾ ਕਰਨ ਤੇ ਸਾਨੂੰ ਕਿਵੇਂ ਸਿੰਘਾਂ ਦਾ ਪਤਾ ਲਗੇ ਜਿਨ੍ਹਾਂ ਨੂੰ ਅਸੀ ਲਭਦੇ ਫਿਰਦੇ ਹਾਂ।ਇਸ ਲਈ ਤੂੰ ਹਕੂਮਤ ਲਈ ਖ਼ਤਰਾ ਹੈਂ ਯਾ ਤਾਂ ਮੁਲਮਾਨ ਬਨਣਾ ਕਬੂਲ ਕਰ ਲੈ ਨਹੀ ਤਾਂ ਬਹੁਤ ਭਿਆਨਕ ਮੌਤ ਦਿਤੀ ਜਾਏਗੀ।ਤਾਂ ਭਾਈ ਜੀ ਨੇ ਕਿਹਾ ਕਿ ਮੌਤ ਤੇ ਮੁਸਲਮਾਨ ਨੂੰ ਵੀ ਆਂਣੀ ਹੈ ਫਿਰ ਮੈਂ ਆਪਣੀ ਸਿਖੀ (ਧਰਮ) ਛੱਡਕੇ ਮੁਸਲਮਾਨ ਕਿਉਂ ਬਣਾਂ ਤੂੰ ਜੋ ਵੀ ਕਰਨਾ ਹੈ ਕਰ ਲੈ।ਜ਼ਕਰਿਆਖਾਨ ਕੈਹਣ ਲਗਾ ਤੈਨੂੰ ਆਪਣੀ ਬੁਢੀ ਮਾਂ ਅਤੇ ਭੈਣ ਦਾ ਜ਼ਰਾ ਵੀ ਖਿਆਲ ਨਹੀਂ ਕਿ ਓਨਾਂ੍ਹ ਦਾ ਕੌਣ ਹੈ ਤਾਂ ਭਾਈ ਜੀ ਨੇ ਕਿਹਾ ਓਨਾਂ ਦਾ ਗੁਰੂ ਆਪ ਸਹਾਈ ਹੋਵੇਗਾ ਮੈਂ ਮੌਤ ਤੋਂ ਡਰਕੇ ਸਿੱਖੀ ਨਹੀਂ ਛਡਣੀਂ।"ਧੰਨ ਸਿਖੀ ਤੇ ਧੰਨ ਸਨ ਗੁਰੂ ਦੇ ਭਾਈ ਤਾਰੂ ਸਿੰਘ ਵਰਗੇ ਸਿੱਖ" ਜਿਨਾਂ੍ਹ ਨੇ ਸਿਖੀ ਕੇਸਾਂ ਸਵਾਸਾਂ ਸੰਗ  ਨਿਭਾਈ ਤੇ ਜ਼ਰਾ ਵੀ ਡੋਲੇ ਨਹੀਂ ਤੇ ਅਜ ਦੇ ਸਿੱਖ ਬਿਨਾ ਵਜ੍ਹਾ ਕੇਸ ਕਟਵਾਕੇ ਮੋਨੇ ਘੋਨੇ (ਕਲੀਨਸ਼ੇਵ) ਹੋਏ ਫਿਰਦੇ ਨੇ।ਜ਼ਕਰਿਆਖਾਨ ਦੇ ਹੁਕਮ ਨਾਲ ਜਲਾਦਾਂ ਨੇ ਬਹੁਤ ਕੋਸ਼ਿਸ ਕੀਤੀ ਤੇ ਜਦੋਂ ਭਾਈ ਸਾਹਿਬ ਜੀ ਦੇ ਕੇਸ ਕਟਣ ਦੀ ਲਈ ਕੋਈ ਕੈਂਚੀ-ਉਸਤਰਾ ਕੰਮ ਨਾ ਕੀਤਾ ਤਾਂ ਜ਼ਕਰਿਆਖਾਨ ਨੇ ਜਲਾਦਾਂ ਨੂੰ ਕਿਹਾ ਇਸਦੀ ਖੋਪੜੀ ਰੰਬੀਆਂ ਨਾਲ ਕੱਟ ਕੱਟ ਕੇ ਉਤਾਰ ਦੇਣ ਦਾ ਹੁਕਮ ਦੇ ਦਿਤਾ ਲੇਕਿਨ ਭਾਈ ਸਾਹਿਬ ਅਡੋਲ ਗੁਰੂ ਚਰਨਾਂ ਵਿਚ(ਅਰਦਾਸ ਨਾਲ) ਜੁੜੇ ਰਹੇ "ਜੀਅ ਕੀ ਬਿਰਥਾ ਹੋਇ ਸੁ ਗੁਰਿ ਪੈਹਿ ਅਰਦਾਸ ਕਰਿ" ਸਿਰ ਜਾਏ ਤੇ ਜਾਏ ਸਿਖੀ ਸਿਦਕ ਨਾ ਜਾਏ" ਖੋਪਰੀ ਉਤਾਰਕੇ ਭਾਈ ਜੀ ਦੇ ਸਾਮ੍ਹਣੇ ਰੱਖ਼ ਦਿਤੀ ਤੇ ਕੈਹਣ ਲਗਾ ਕਿ eੈਹ ਪਈ ਹੈ ਤੇਰੀ ਸਿਖੀ ਓਧਰ ਭਾਈ ਸਾਹਿਬ ਦੀ ਖੋਪੜੀ ਲਥੀ ਤੇ ਖ਼ੂਨ ਦੇ ਪਰਨਾਲੇ ਚਲ ਪਏ ਤੇ ਭਾਈ ਸਾਹਿਬ ਜੀ ਨੂੰ ਕੈਦਖਾਨੇ ਵਿਚ ਪਾ ਦਿਤਾ ਤੇ ਏਧਰ ਖ਼ੂਨ ਵਗਦਾ ਰਿਹਾ ਓਧਰ ਉਸ ਪਾਪੀ ਜ਼ਕਰਿਆਖਾਨ ਦਾ ਪਿਸ਼ਾਬ ਬੰਦ ਹੋ ਗਿਆ।ਬਹੁਤ ਇਲਾਜ਼ ਕਰਵਾਏ ਲੇਕਿਨ ਜਦੋਂ ਕੋਈ ਅਰਾਮ ਨਾ ਆਇਯਾ ਤਾਂ ਜ਼ਕਰਿਆਖਾਨ ਨੇ ਸਰਕਾਰੀ ਰਸੂਖ ਰਖ਼ਣ ਵਾਲੇ ਭਾਈ ਸੁਬੇਗ ਸਿੰਘ ਦੇ ਜ਼ਰਿਏ ਸਿਖ ਪੰਥ ਕੋਲੋਂ ਮਾਫੀ ਮੰਗੀ ਅਤੇ ਮਦਦ ਲਈ ਖ਼ਿਮਾਂ ਯਾਚਨਾ ਕੀਤੀ ਤਾਂ ਭਾਈ ਸੁਬੇਗ ਸਿੰਘ ਜੀ ਨੇ ਕਿਹਾ ਤੂੰ ਜਿਸ  ਨਿਰਦੋਸ਼ ਭਾਈ ਤਾਰੂ ਸ਼ਿੰਘ ਤੇ ਜੁਲਮ ਕੀਤਾ ਹੈ ਏਹ ਓਸੇ ਦੀ ਤੈਨੂੰ ਸਜਾ ਮਿਲੀ ਹੈ ਤੇ ਹੁਣ ਤੇਰਾ ਇਲਾਜ਼ ਵੀ ਭਾਈ ਤਾਰੂ ਸਿੰਘ ਜੀ ਦੀ ਜੁਤੀ ਨਾਲ ਹੋਵੇਗਾ ਮਰਦਾ ਕੀ ਨਾ ਕਰਦਾ ਕੈਹਣ ਲਗਾ ਜਾਓ ਜਲਦੀ ਲਿਆਓ ਤੇ ਜਦੋਂ ਭਾਈ ਤਾਰੂ ਸਿੰਘ ਜੀ ਦੀ ਜੁਤੀ ਲਿਆਕੇ ਜ਼ਕਰਿਆਖਾਨ ਦੇ ਸਿਰ ਵਿਚ ਮਾਰੀ ਤਾਂ ਉਸਨੂੰ ਕੁਝ ਦੇਰ ਵਾਸਤੇ ਅਰਾਮ ਮਿਲਿਆ ਲੇਕਿਨ ਫਿਰ ਥੋੜੀ ਥੋੜੀ ਦੇਰ ਬਾਦ ਨੌਕਰਾਂ ਨੂੰ ਕੈਹਣ ਲਗਾ ਜੁਤੀ ਲਿਆਓ ਮੇਰੇ ਸਿਰ ਵਿਚ ਮਾਰੀ ਜਾਓ ਤੇ ਹੌਲੀ ਹੌਲੀ ਆਪ ਹੀ ਆਪਣੇ ਨੰਗੇ ਸਿਰ ਵਿਚ ਜ਼ੋਰ ਜ਼ੋਰ ਦੀ ਜੁਤੀਆਂ ਮਾਰਦਾ ਮਾਰਦਾ ਮਰ ਗਿਯਾ ਤੇ ਭਾਈ ਜੀ ਨੂੰ ਜਦੋਂ ਪਤਾ ਲਗਾ ਤੇ ਭਾਈ ਜੀ ਵੀ ਅਪਣਾਂ ਸ਼ਰੀਰ ਛੱਡ ਗਏ ਅਤੇ ਆਪਣਾ ਸਿੱਖਾਂ ਨੂੰ ਦਿਤਾ ਕੌਲ ਵੀ ਪੂਰਾ ਕਰ ਗਏ ਕਿ ਮੈਂ ਆਪਣਾ ਸ਼ਰੀਰ ਤਾਂ ਛਡਾਂਗਾ ਜਦੋਂ ਜ਼ਕਰਿਏ ਨੂੰ ਆਪਣੇ ਅਗੇ ਲਾਕੇ ਲੈ ਜਾਵਾਂਗਾ।

ਓਏ ਅਜ ਦੇ ਕਲੀਨਸ਼ੇਵ ਅਖੌਤੀ ਮੋਨੇ ਸਿਖੋ ਕੁਝ ਇਤਿਹਾਸ ਤੋਂ ਸਿਖ ਲਵੋ ਕਿ ਸਿਖਾਂ ਨੇ ਕਿਸ ਤਰਾਂ ਸਿਖੀ ਸਿਦਕ ਨਿਭਾਇਯਾ।"ਗਲੀ ਹaਂ ਸੁਹਾਗਣ ਭੈਣੇ ਕੰਤ ਨ ਕਬਹੂੰ ਮਂੈ ਮਿਲਿਆ" ਨਿਰਿਆਂ ਗਲਾਂ ਕਰਨ ਨਾਲ ਸਿਖ ਨਹੀਂ ਬਣ ਸਕਦੇ ਕਿ ਰੇਡਿਓ, ਟੀ.ਵੀ ਪ੍ਰੋਗਰਾਮਾਂ ਵਿਚ ਲੰਬਿਆਂ ਲੰਬਿਆਂ ਟੱਾਰਾਂ ਮਾਰਕੇ ਆਪਣੇ ਆਪ ਨੂੰ ਸਿੱਖ ਹੋਣ ਦਾ ਭੁਲੇਖਾ ਪਾਲ ਰਹੇ ਹੋ। ਮਹਾਰਾਣੀ ਜਿੰਦਾਂ ਦਾ ਰਾਜਭਾਗ ਖ਼ਤਮ ਹੋਣ ਤੋਂ ਬਾਦ ਗੋਲੀਆਂ ਦੇ ਭੇਸ ਵਿਚ ੧੫ਸਾਲ ਬਾਦ ਜਦੋਂ ਭੂਟਾਨ ਨਰੇਸ਼ ਦੀ ਮਦਦ ਨਾਲ ਸਿੰਘਾਪੁਰ ਸਮੁੰਦਰ ਕਿਨਾਰੇ ਇੰਗਲੈਂਡ ਤੋਂ ਆਏ ਆਪਣੇ ਪੁਤੱਰ ਦਲੀਪ ਨੂੰ ਕਿਸੇ ਤਰਾਂ ਮਿਲੀ ਤੇ ਜਦੋਂ ਸਿਰ ਤੇ ਮਾਂ ਦਾ ਪਿਆਰ ਦੇਣ ਲਈ ਹੱਥ ਫੇਰਿਆ ਤਾਂ ਮੋਨਾ ਘੋਨਾ ਸਿਰ ਦੇਖਕੇ ਭੁਬਾਂ ਮਾਰਕੇ ਕੁਰਲਾ ਉਠੀ ਤੇ ਕੈਹਣ ਲਗੀ ਵੇ ਤੂੰ ਮੇਰਾ ਪੁੱਤਰ ਦਲੀਪ ਹੈਂ ਵੇ ਤੂੰਅ ਮੇਰਾ ਪੁਤਰ ਨਹੀਂ ਹੋ ਸਕਦਾ ਕਿਉਂਕਿ ਤੇਰੇ ਸਿਰ ਤੇ ਨਾ ਪੱਗੜੀ ਹੈ ਨਾ ਜ਼ਿਗ਼ਾ ਕਲਗੀ ਹੈ ਵੇ ਪੁਤਰਾ ਤੂੰ ਤਾਂ ਆਪਣੀ ਸਰਦਾਰੀ ਹੀ ਗਵਾ ਲਈ ਹੈ ਵੇ ਪੁਤਰਾ ਮੇਰਾ ਸਿਰ ਦਾ ਸਾਂਈ ਚਲਾ ਗਿਆ,ਸਾਰਾ ਪਰਵਾਰ ਖ਼ਤਮ ਹੋ ਗਿਆ,ਰਾਜਭਾਗ ਚਲਾ ਗਿਆ ਤਾਂ ਵੀ ਮੈਨੂੰ ਏਨਾਂ ਦੁੱਖ਼ ਨਹੀਂ ਹੋਇਆ ਜਿਨਾਂ ਤੈਨੂੰ ਮੋਨਾ ਘੋਨਾ ਰੋਡਾ ਹੋਇਆ ਦੇਖਕੇ ਦੁੱਖ਼ ਲਗਾ ਹੈ ਤੇਰੇ ਵਿਓਗ ਵਿਚ ਮੇਰੀਆਂ ਅਖਾਂ ਰੋ ਰੋ ਕੇ ਬੰਦ ਹੋ ਗਈਆਂ ਸ਼ਰੀਰ ਖ਼ਤਮ ਹੋ ਗਿਆ ਕੇਵਲ ਤੈਨੂੰ ਮਿਲਣ ਲਈ ਹੀ ਜਿਂਦਾ ਸੀ ਵੇ ਪੁਤਰਾ ਤੂੰ ਮੇਰੀ ਜ਼ਿੰਦਗੀ ਭਰ ਦੀ ਤਪੱਸਿਆ ਤੇ ਪਾਣੀ ਫੇਰ ਦਿਤਾ ਹੈ ਤੈਨੂੰ ਮਿਲਣ ਤੋਂ ਬਾਦ ਹੁਣ ਮੱਰ ਜਾਣ ਨੂੰ ਜੀ ਕਰਦਾ ਹੈ ਤਾਂ ਦਲੀਪ ਮਾਂ ਜਿੰਦਾ ਦੇ ਪੈਰਾਂ ਤੇ ਡਿਗਕੇ ਮਾਫੀਆਂ ਮੰਗਦਾ ਹੈ ਕਿ ਮਾਂ ਮੂਂਨੂੰ ਇਕ ਵਾਰੀ ਮਾਫ ਕਰ ਦੇ ਮੈਂ ਅਜ ਤੋਂ ਹੀ ਪਗੜੀ ਜ਼ਿਗ਼ਾ ਕਲਗੀ ਸਜਾਵਾਂਗਾ ਮੈਂ ਹੁਣ ਕਿਸੇ ਕੋਲੋਂ ਡੱਰ ਕੇ ਨਹੀਂ ਰਹਾਂਗਾ ਮੈਨੂੰ ਅੱਜ ਇਕ ਵਾਰੀ ਮਾਫ ਕਰਕੇ ਆਪਣੀ ਛਾਤੀ ਨਾਲ ਲਗਾ ਲੈ ਤੇ ਉਸ ਦਿਨ ਤੋਂ ਦਲੀਪ ਬਕਾਇਦਾ ਮਹਾਰਾਜਿਆਂ ਵਾਲੇ ਸਰੂਪ ਵਿਚ ਰੈਹਣ ਲਗਾ।ਏਹ ਸੀ ਮਾਂ ਦੀ ਸਿਖਿਆ ਦਾ ਨਤੀਜਾ ਤੇ ਅਜ ਦੀਆਂ ਮਾਂਵਾਂ ਆਪ ਹੀ ਆਪਣੇ ਬਚਿਆਂ ਨੂੰ ਕਲੀਨਸੇਵ ਮੋਨੇ ਬਨਾ ਰਹੀਆਂ ਨੇ ਕੇਵਲ ਕੇਸ ਸਵਾਂਰਨ ਪਿਛੇ।

ਅੰਤ ਵਿਚ ਭੁਲ ਚੁੱਕ ਲਈ ਖ਼ਿਮਾਂ ਦਾ ਜਾਚਕ ਹਾਂ।
ਸੰਗਤਾਂ ਦਾ ਦਾਸ-
ਗਿ੦ ਮਨਜੀਤ ਸਿੰਘ/
905.488.8445

Translate »