ਬਾਣੀ ਅਨੁਸਾਰ “ਜੀਵਤ ਪਿਤਰ ਨਾ ਮਾਨੈ ਕੋਉ ਮੁਏ ਸ਼ਰਧ ਕਰਾਈਂ ”,ਓਏ ਭੀ ਬਪੁਰੇ ਕੋ ਕਿਆ ਕਹਿੲੈ ਕਉਆ ਕੂਕਰ ਖਾਹਿਂ”
ਪਿਛਲੇ ਸਮਿਆਂ ਵਿਚ ਲੋਕ ਮੜ੍ਹੀਆਂ ਮਸਾਂਣਾਂ,ਪੀਰਾਂ ਫਕੀਰਾਂ ਦੀਆਂ ਦਰਗਾਹਾਂ ਤੇ ਪੂੜੀਆਂ,ਮਿਠੇ ਪੂੜੇ,ਕੜਾਹ,ਉਬਲੇ ਕਾਲੇ ਚਨੇ ਆਦਕ ਚੜ੍ਹਾ ਆਂਦੇ ਸਨ ਜਿਸਨੂੰ ਕਾਂ,ਕੁਤੇ ਆਦਕ ਜਾਨਵਰ,ਜਨੌਰ ਖਾਂਦੇ ਰੈਹੰਦੇ ਸਨ ਅਤੇ ਆਪਣੇ ਪਿਤਰਾਂ ਪ੍ਰਤੀ ਦੀਵੇ ਜਗਾਕੇ ਯਾਨੀ ਜੀਵਦਿਆਂ ਤਾਂ ਮਾਤਾ ਪਿਤਾ ਦੀ ਕਦੀ ਸੇਵਾ ਕੀਤੀ ਨਹੀਂ ਅਤੇ ਨ ਹੀ ਕਦੀ ਮਾਤਾ ਪਿਤਾ ਦਾ ਹੁਕਮ ਮਨਿਆ ਕਦੀ ਓਨਾਂ ਦੇ ਮਨ ਦੀ ਕੋਈ ਇਛਾ ਨਹੀਂ ਪੁਛੀ ਤੇ ਨ ਹੀ ਕਦੀ ਚੰਗੇ ਕਪੜੇ ਪਵਾਏ ਕਿਯੋਂਕਿ ਜਦੋਂ ਜਵਾਨੀ ਵਿਚ ਪੜ੍ਹ ਲਿਖਕੇ ਪੁਤੱਰ ਕੋਲ ਧੰਨ ਦੌਲਤਾਂ ਹੋਣ ਕੋਈ ਪਦਵੀ (ਤਾਕਤ) ਆ ਜਾਵੇ ਯਾਂ ਖੂਭਸੂਰਤ ਜਵਾਨ ਔਰਤ (ਪਤਨੀ) ਮਿਲ ਜਾਵੇ ਤਾਂ ਉਸਦੇ ਨਸ਼ੇ ਵਿਚ ਮਾਤਾ ਪਿਤਾ ਨਾਲ ਵੀ ਦੁਨਿਆਵੀ ਤਰੀਕੇ ਨਾਲ ਪੇਸ਼ ਆਓਣ ਲਗ ਜਾਂਦਾ ਹੈ ਗ਼ਲਤ ਢੰਗ ਨਾਲ ਪੇਸ਼ ਆਂਦਾ ਹੈ ਤੇ ਭੁਲ ਜਾਂਦਾ ਹੈ ਕਿ ਜਿਸ ਮਾਂ ਦੇ ਪੇਟ ਵਿਚ 9ਮਹੀਨੇ ਕੂੰਭੀ ਨਰਕ (ਗੰਦਗੀ) ਵਿਚ ਪਲੱਕੇ ਹੀ ਅਜ ਕਿਸੇ ਗਲ ਜੋਗਾ ਹੋਇਆ ਹੈ ਉਸਨੂੰ ਠੋਕਰਾਂ ਮਾਰਦਾ ਹੈ ਤੇ ਕਈ ਵਾਰੀ ਤਾਂ ਬੁਢੇ/ਬੁਢੀ ਦੀ ਮੰਜੀ ਐਸੀ ਜਗ੍ਹਾ ਤੇ ਵਿਛਾ ਦੇਣਗੇ ਜਿਥੇ ਵਿਚਾਰਾ ਅਗਰ ਰੋਗੀ ਹੈ ਤਾਂ ਭੁਖਾ ਪਿਆਸਾ ਸਿਸਕ ਸਿਸਕੇ ਮਰ ਜਾਂਦਾ ਹੈ ਯਾਂ ਜਨਾਨੀ ਦੇ ਆਖੇ ਲਗਕੇ ਜਯਦਾਦ ਦੀ ਖਾਤਰ ਮਾਤਾ ਪਿਤਾ ਨੂੰ ਮਾਰ ਵੀ ਦਿਤਾ ਜਾਂਦਾ ਹੈ ਯਾਨਿ ਕਿ ਜਦ ਤਕ ਤੇ ਬਜ਼ੁਰਗ਼ ਆਪਣੀ ਪੈਨਸਨ ਨੂੰਹ ਪੁਤੱਰ ਨੂੰ ਦੇਂਦਾ ਰਹੇ ਤਦ ਤਕ ਬਜੁਰਗ਼ ਨੂੰ ਰੋਟੀ ਮਿਲਦੀ ਰਹੰਦੀ ਹੈ ਤੇ ਜੇ ਓਹ ਵਿਚਾਰਾ ਉਸ ਪੈਨਸਨ ਵਿਚੋਂ ਕੁਝ ਆਪਣੇ ਖਰਚੇ ਵਾਸਤੇ ਮੰਗ ਲਵੇ ਤਾਂ ਉਸਨੂੰ ਕੁੱਟ ਕੁਟ ਕੇ ਯਾਂ ਤਸੀਹੇ ਦੇਕੇ ਮਾਰ ਦਿਤਾ ਜਾਂਦਾ ਹੈ।
ਤੇ ਮਰਨ ਤੋਂ ਬਾਦ ਪਿੰਡਦਾਨ ਕਰਨਾ,ਸ਼ਰਾਧ ਕਰਨੇ,ਅਖੰਡਪਾਠ ਕਰਵਾਣੇ ਅਤੇ ਲੋਕਾਂ ਵਿਚ ਜਾਣੇ ਜਾਂਦੇ ਕੁਝ ਖ਼ਾਸ ਲੀਡਰਾਂ ਨੂੰ ਬੁਲਵਾਕੇ ਵਿਛੜੀ ਆਤਮਾਂ ਲਈ ਭਾਸ਼ਣ ਕਰਵਾਕੇ ਲੋਕਾਂ ਨੂੰ ਦਿਖਾਣਾ ਕਿ ਮੈਂ ਆਪਣੇ ਪਿਤਾ ਦਾ ਬਹੁਤ ਪਿਆਰਾ ਅਤੇ ਆਗਿਆਕਾਰੀ ਪੁਤੱਰ ਹਾਂ ਜੋ ਓਨ੍ਹਾਂ ਦੀ ਅੰਤਮ ਰਸਮ (ਸੰਸਕਾਰ) ਗੁਰ ਮਰਿਯਾਦਾਨੁਸਾਰ ਕਰਵਾ ਰਿਹਾ ਹਾਂ ਭਾਂਵੇਂ ਇਸ ਵਿਚ ਕੇਵਲ ਆਪਣੇ ਆਪ ਦਾ ਦਿਖ਼ਾਵਾ ਹੀ ਕਰ ਰਿਹਾ ਹੋਵੇ, ਲੰਗਰ ਆਦਿ ਕਰਵਾਣੇ, ਬਿਸਤਰੇ ਭਾਂਡੇ ਗੁਰਦਵਾਰੇ ਦੇਣੇ ਯਾਂ ਕੀਰਤਪੁਰ,ਹਰਦੁਆਰ ਜਾਕੇ ਗ਼ਰੀਬਾਂ ਨੂੰ ਪਿੰਡਦਾਨ ਕਰਨਾਂ ਆਦ ਕਿਤੇ ਏਹ ਸਭ ਕੇਵਲ ਤੇ ਕੇਵਲ ਕਰਮ ਕਾਂਡ (ਬ੍ਰਾਹਮਣਵਾਦ) ਹੀ ਤਾਂ ਨਹੀਂ ਹੈ “ਕਰਮ ਕਾਂਡ ਬਹੁ ਕਰੇ ਅਚਾਰੁ” ਅਤੇ ਜਿਸ ਤਰਾਂ ਬਾਮ੍ਹਣਵਾਦ ਵਿਚ ਫੱਸਕੇ ਲੋਕ ਕਰਮ ਕਾਂਡ ਕਰਦੇ ਹਨ ਕੀਅ ਅਜ ਉਸੀ ਤਰਾਂ ਗੁਰਦਵਾਰਿਆਂ ਵਿਚ ਵੀ ਨਹੀਂ ਹੋ ਰਿਹਾ।ਬਜ਼ੁਰਗ ਦੇ ਸ਼ਰਾਧ ਵਾਲੇ ਦਿਨ 5ਸਿੰਘਾਂ ਨੂੰ ਬੁਲਾਕੇ ਰੋਟੀ (ਪਰਸ਼ਾਦਾ) ਛਕਾਣਾ ਅਤੇ ਕੁਝ ਰੁਪਏ ਯਾਂ ਡਾਲਰ ਅਤੇ ਕਪੜੇ ਆਦਕ ਦੇਣੇ ਕੇਵਲ ਬਿਪਰਨ ਕੀ ਰੀਤ ਤਾਂ ਨਹੀਂ ਅਤੇ ਏਹ ਸਮਝਣਾ ਕਿ ਅਸੀ ਆਪਣੇ ਬਜ਼ੁਰਗ਼ ਨੂੰ ਸਵਰਗਾਂ ਵਿਚ (ਪਤਾ ਨਹੀਂ ਨਰਕਾਂ ਵਿਚ ਯਾਂ) ਸਭ ਕੁਝ ਪਹੁੰਚਾ ਦਿਤਾ ਹੈ ਤੇ ਏਹ ਸਮਝ ਲੈਣਾ ਕਿ ਮਾਤਾ ਪਿਤਾ ਪ੍ਰਤੀ ਆਪਣਾ ਫਰਜ਼ ਪੂਰਾ ਕਰ ਦਿਤਾ ਹੈ ਕੇਵਲ ਭੁਲੇਖਾ ਹੀ ਹੈ ਕਲਿਯੁਗ ਵਿਚ ਤਾਂ ਜੀਂਦੇ ਜੀ ਹੀ ਭੋਗਣਾ ਪੈਂਦਾ ਹੈ ਏਨ੍ਹਾਂ ਕਰਮ ਕਾਂਡਾਂ ਨਾਲ ਕੁਝ ਹਾਸਲ ਨਹੀਂ ਹੋਣਾ।
ਕੁਝ ਲੋਕਾਂ ਨੇ ਏਹ ਕਰਮ ਕਾਂਡ ਗੁੂਰੂ ਨਾਲ ਵੀ ਜੋੜ ਦਿਤਾ ਹੈ ਯਾਨਿ ਆਖ਼ਰੀ ਸ਼ਰਾਧ 10ਵੀਂ ਵਾਲੇ ਦਿਨ ਗੁਰੂ ਨਾਨਕ ਜੀ ਦਾ ਸ਼ਰਾਧ (ਜੋਤੀ ਜੋਤ ਦਿਨ) ਮਨਾਇਆ ਜਾਂਦਾ ਹੈ ਜਦੋ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪਿਤਾ ਮਹਿਤਾ ਕਾਲੂ ਜੀ ਨੂੰ ਵੀ ਪਿਤਰਾਂ ਦੇ ਸ਼ਰਾਧ ਕਰਨ ਤੋਂ ਮਨ੍ਹਾਂ ਕੀਤਾ ਸੀ ਤੇ ਇਤਹਾਸਨੁਸਾਰ ਏਹ ਵੀ ਵਿਚਾਰ ਪਾਏ ਗਏ ਨੇ ਕਿ ਗੁਰੂ ਨਾਨਕ ਦੇਵ ਜੀ ਨੇ ਪਿਤਾ ਜੀ ਨੂੰ (ਮਾਇਆ ਵਰਤਾਕੇ) ਅਪਣੇ ਪਿਤਰਾਂ ਨੂੰ ਦਰਗਾਹ ਵਿਚ ਖ਼ੁਸ਼ੀ ਨਾਲ (ਸ਼ਾਂਤੀ ਪੂਰਵਕ) ਬੈਠੇ “ਸਚੱਾ ਪਿੜ੍ਹ ਮਲਿਆ” ਦਿਖਾ ਦਿਤਾ ਸੀ ਤੇ ਸ਼ਾੲਦ ਮੇਰੇ ਕੁਝ ਵੀਰ ਮੇਰੀ ਇਸ ਗੱਲ ਤੇ ਟੀਕਾ ਟਿਪਣੀ ਕਰਨ ਤਾਂ ਦਾਸ ਦੀ ਬੇਨਤੀ ਹੈ ਕਿ ਗੁਰੂ ਦੇ ਕੀਤੇ ਤੇ ਸਿੱਖ ਨੂੰ ਸ਼ੱਕ ਕਰਨ ਦਾ ਕੋਈ ਹੱਕ ਨਹੀਂ ਹੈ ਅਤੇ ਜਿਸ ਤਰਾਂ ਕਿ ਕਵੀ ਸੰਤੋਖ ਸਿੰਘ ਜੀ ਦੀ ਵੀ ਸੂਰਜ ਪਰਕਾਸ਼ ਵਿਚ ਲਿਖੀ ਇਕ ਸਾਖੀ ਆਓਂਦੀ ਹੈ ਕਿ ਲਹੌਰ ਵਿਚ ਇਕ ਸ਼ਾਹੂਕਾਰ ਦੂਨੀਚੰਦ ਸੀ ਜੋ ਹਰੇਕ ਸਾਲ ਆਪਣੇ ਪਿਤਰਾਂ ਦਾ ਸ਼ਰਾਧ ਕਰਦਾ ਸੀ ਅਤੇ ਸਭ ਲੋੜਵੰਦਾਂ ਨੂੰ ਮਾੱਲ,ਪੂੜੇ,ਖੀਰ ਆਦਕ ਦਾ ਭੰਡਾਰਾ ਕਰਕੇ ਲੰਗਰ ਛਕਾਂਦਾ ਸੀ ਅਤੇ ਗੁਰੂ ਨਾਨਕ ਦੇਵ ਜੀ ਵੀ ਉਸਦੇ ਪਖੰਡ-ਕਰਮ ਕਾਂਡ ਨੂੰ ਤੋੜਨ ਲਈ ਪਹੂੰਚ ਗਏ ਅਤੇ ਉਸਨੂੰ ਕੈਹਣ ਲਗੇ ਭਾਈ ਤੂੰ ਏਹ ਭੰਡਾਰਾ ਕਿਸ ਲਈ ਕਰ ਰਿਹਾ ਹੈਂ ਤਾਂ ਉਸਨੇ ਕਿਹਾ ਕਿ ਮੈਂ ਆਪਣੇ ਪਿਤਰਾਂ ਨਮਿਤ (ਭੁਖਿਆਂ) ਨੂੰ ਸਵਰਗਾਂ ਵਿਚ ਭੋਜਨ ਪਹੂੰਚਾਣ ਲਈ ਕਰਦਾ ਹਾਂ ਜਿਸ ਤਰਾਂ ਕਿ ਪੰਡਤਾਂ ਨੇ ਆਪਣੇ ਪੇਟ ਦੀ ਖ਼ਾਤਰ ਲੋਕਾਂ ਨੂੰ ਵਹਮਾਂ ਭਰਮਾਂ ਵਿਚ ਪਾਇਆ ਹੋਇਆ ਸੀ ਤਾਂ ਗੁਰੂ ਜੀ ਨੇ ਕਿਹਾ ਕਿ ਤੇਰਾ ਪਿਤਾ ਤਾਂ ਜੰਗਲ ਵਿਚ ਬਗਿਆੜ ਬਣਕੇ ਕਈ ਦਿਨਾ ਦਾ ਭੁਖਾ ਬੈਠਾ ਹੈ । ਤੇਰਾ ਭੰਡਾਰਾ ਕੀਤਾ ਕਿਸ ਕੰਮ ਤਾਂ ਜਦੋਂ ਉਸਨੇ ਲੰਗਰ ਦੀ ਥਾਲੀ ਲਿਜਾਕੇ ਜੰਗਲ ਵਿਚ ਇਕ ਝਾੜੀ ਪਿਛੇ ਬੈਠੇ ਬਘਿਆੜ ਦੇ ਅਗੇ ਰਖੀ ਤਾਂ ਉਸਨੇ ਜਲਦੀ ਨਾਲ ਖਾਕੇ ਥਾਲੀ ਖਾਲੀ ਕਰ ਦਿਤੀ ਜਦੋਂ ਕਿ ਸ਼ੇਰ-ਬਘਿਆੜ ਕਦੀ ਸ਼ਾਕਾਹਾਰੀ ਭੋਜਨ ਨਹੀਂ ਖਾਂਦਾ ਤਾਂ ਦੁਨੀਚੰਦ ਨੇ ਉਸਨੂੰ ਪੁਛਿਆ ਕਿ ਤੂੰ ਕੌਣ ਹੈਂ ਤਾਂ ਬਘਿਆੜ ਨੇ ਆਪਣੀ ਸਾਰੀ ਆਪਬੀਤੀ ਦੱਸ ਦਿਤੀ ਕਿ ਮੈ ਤੇਰਾ ਪਿਤਾ ਹਾਂ ਤੇ ਮੈਂ ਲੋਕਾਂ ਨਾਲ ਬਘਿਆੜਾਂ ਵਾਲਾ ਸਲੂਕ (ਬੋਲਬਾਣੀ) ਕਰਦਾ ਸੀ ਇਸ ਲਈ ਮੈਂ ਇਸ ਜੂਨ ਵਿਚ ਪਿਆ ਹਾਂ ਤੇ ਜਿਨ੍ਹਾਂ ਨੇ ਤੈਨੂੰ ਭੇਜਿਆ ਹੈ ਓਹੀ ਮੇਰਾ ਕਲਿਆਣ ਕਰ ਸਕਦੇ ਨੇ ਤੇ ਦੁਨਿਚੰਦ ਗੁਰੂ ਨਾਨਕ ਦੇਵ ਜੀ ਦੇ ਪੈਰੀ ਪੈ ਗਿਆ ਤੇ ਆਪਣੇ ਪਿਤਾ ਦੇ ਕਲਿਯਾਣ ਅਤੇ ਕਰਮ ਕਾਂਡਾ ਤੋਂ ਤੌਬਾ ਕਰਕੇ ਸਿਖੀ ਧਾਰਨ ਕਰਨ ਲਈ ਬੇਨਤੀ ਕੀਤੀ।
ਭਾਂਵੇਂ ਕਿ ਇਸ ਕਹਾਣੀ ਵਿਚ ਕਿਸੇ ਨੂੰ ਭਰਮ ਭੁਲੇਖਾ ਹੋਵੇ ਲੇਕਿਨ ਗੁਰੂ ਨਾਨਕ ਸਾਹਿਬ ਜੀ ਨੇ ਜਿਥੇ ਵੀ ਕਿਤੇ ਕਰਮ ਕਾਂਡਾਂ ਵਿਚ ਫਸੀ ਲੋਕਾਈ ਨੂੰ ਕਢਣ ਦੀ ਲੌੜ ਪਈ ਆਪ ਪਹੂੰਚੇ ਅਤੇ ਲੁਕਾਈ ਦਾ ਭਲਾ ਕੀਤਾ।ਅੱਜ ਵੀ ਕੁਝ ਭੁਲੱੜ ਵੀਰ ਸ਼ਰਾਧਾਂ ਵਾਲੇ ਦਿਨਾਂ ਵਿਚ ਗੁਰਦਵਾਰੇ ਜਾਕੇ ਬਾਮ੍ਹਣਵਾਦ ਦੀ ਤਰਾਂ ਹੀ ਰਾਗੀਆਂ,ਪਰਚਾਰਕਾਂ,ਗ੍ਰਥੀਂਆਂ,ਨੂੰਲੰਗਰ ਪਰਸ਼ਾਦਾ ਛਕਾਣ ਵਾਸਤੇ ਘਰ ਲੈ ਜਾਂਦੇ ਹਨ ਜਿਸ ਨਾਲ ਓਨ੍ਹਾਂ ਦਾ ਤੋਰੀ ਫੁਲਕਾ ਚਲਦਾ ਹੈ।ਫਿਰਬਾਮ੍ਹਣਵਾਦ ਵਿਚ ਤੇ ਗੁਰੂ ਕੇ ਸਿਖਾਂ ਵਿਚ ਕੀ ਫਰਕ ਰੈਹ ਗਿਆ ਜਦੋਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕੁ ਨਾਮ ਲੇਵਾ ਸਿੱਖ (ਸਿੰਘ) ਖਾਲਸੇ ਨੂੰ ਏਹ ਉਪਦੇਸ਼ ਦਿਤਾ ਸੀ ਕਿ “ਜਬ ਲਗੁ ਖਾਲਸਾ ਰਹੈ ਨਿਆਰਾ ਤਬ ਲਗੁ ਤੇਜ ਦਿਓ ਮੈ ਸਾਰਾ,ਜਬ ਏਹ ਗਹੇਂ ਬਿਪਰਨ ਕੀ ਰੀਤੁ ਮੈਂ ਨਾ ਕਰਹੁਂ ਇਨਕੀ ਪਰਤੀਤ”।
ਮਨੁ ਸਮਝਾਵਨੁ ਕਾਰਨੇ ਕਛੂਅਕ ਪੜਿਏ ਗਿਆਨੁ” ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਇਕ ਸਿੱਖ ਸੀ ਭਾਈ ਕੀਰਤਿਆ ਜੋ ਚੌਰ ਸਾਹਿਬ ਦੀ ਸੇਵਾ ਕਰਦਾ ਸੀ ਇਕ ਦਿਨ ਇਕ ਰਿੱਛ ਵਾਲਾ ਗੁਰੂ ਜੀ ਦੇ ਦਰਬਾਰ ਵਿਚ ਆ ਗਿਆ ਅਤੇ ਉਸਨੇ ਬੇਨਤੀ ਕੀਤੀ ਗੁਰੂ ਜੀ ਜੇ ਆਪ ਜੀ ਦੀ ਆਗਿਯਾ ਹੇਵੇ ਤਾਂ ਮੈਂ ਰਿੱਛ ਦਾ ਨਾਚ ਸਿਖਾਂ ਨੂੰ ਦਿਖਾਂਵਾਂ ਤਾਂ ਸਿਖਾਂ ਨੇ ਵੀ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਏਹ ਵਿਚਾਰਾਂ ਬੜੀ ਆਸ ਲੈਕੇ ਆਇਆ ਹੈ ਇਸ ਲਈ ਗੁਰੂ ਜੀ ਇਸ ਨੂੰ ਰਿੱਛ ਦਾ ਨਾਚ ਦਿਖਾਣ ਦੀ ਆਗਿਯਾ ਦੇ ਦੇਵੋ ਤਾਂ ਗੁਰੂ ਜੀ ਮੁਸਕਰਾਏ ਅਤੇ ਕੈਹਣ ਲਗੇ ਭਾਈ ਜੇ ਤੁਸੀਂ ਸਾਰੇ ਇਸ ਰਿੱਛ ਦਾ ਨਾਚ ਦੇਖਣਾਂ ਚਾਹੁੰਦੇ ਹੋ ਤਾਂ ਮੈਨੂੰ ਕੀ ਇਤਰਾਜ਼ ਹੈ ਕਿਉਕਿ ਉਸ ਰਿੱਛ ਦੇ ਭਲੇ ਦੀ ਗੱਲ ਸੀ ਅਤੇ ਜਦੋਂ ਰਿੱਛ ਨਚੱਣ ਲਗਾ ਤਾਂ ਸਾਰੇ ਬਹੁਤ ਖ਼ੁਸ਼ ਹੋਕੇ ਹਸੱਣ ਲਗੇ ਤਾਂ ਭਾਈ ਕੀਰਤਿਆ ਵੀ ਹੱਸਣ ਲਗਾ ਗੁਰੂ ਜੀ ਨੇ ਕਿਹਾ ਭਾਈ ਕੀਰਤਿਆ ਤੈਨੂੰ ਪਤਾ ਹੈ ਏਹ ਰਿੱਛ ਕੌਣ ਹੈ ਜਿਸ ਤੇ ਤੂੰ ਬਹੁਤ ਹੱਸ ਰਿਹਾ ਹੈਂ ਤਾਂ ਭਾਈ ਕੀਰਤਿਆ ਕੈਹਣ ਲਗਾ ਨਹੀਂ ਗੁਰੂ ਜੀ ਮੈਨੂੰ ਨਹੀਂ ਪਤਾ ਏਹ ਰਿੱਛ ਕੌਣ ਹੈ ਤਾਂ ਗੁਰੂ ਜੀ ਨੇ ਕਿਹਾ ਭਾਈ ਕੀਰਤਿਆ ਏਹ ਤੇਰਾ ਪਿਤਾ ਸ਼ੋਭਾਰਾਮ ਹੈ ਏਹ ਸੁਣਕੇ ਭਾਈ ਕੀਰਤਿਆ ਬਹੁਤ ਗੁਸੇ ਵਿਚ ਆਇਆ ਅਤੇ ਕੈਹਣ ਲਗਾ ਓੋਹਨਾਂ ਨੇ ਤਾਂ ਸਾਰੀ ਜਿਦੰਗੀ ਗੁਰੂ ਘਰ ਦੀ ਸੇਵਾ ਕੀਤੀ ਸੀ ਅਤੇ ਦਾਸ ਵੀ ਬਚਪਨ ਤੋਂ ਆਪ ਜੀ ਦੀ ਸੇਵਾ ਕਰ ਰਿਹਾ ਹੈ ਕੀ ਉਸਦਾ ਏਹ ਫੱਲ ਹੈ ਤਾਂ ਗੁਰੂ ਜੀ ਨੇ ਕਿਹਾ ਭਾਈ ਕੀਰਤੀਆ ਨਰਾਜ਼ ਨਾ ਹੋ ਲੈ ਆਪ ਹੀ ਪੁੱਛ ਲੈ ਅਤੇ ਰਿੱਛ ਦੇ ਸਿਰ ਤੇ ਜਦੋਂ ਹੱਥ ਵਿਚ ਪਕੜੀ ਛੜੀ ਰਖ਼ੀ ਯਾਂ ਮੇਹਰਦ੍ਰਿਸ਼ਟੀ ਕੀਤੀ ਤਾਂ ਰਿੱਛ (ਭਾਈ ਸ਼ੋਭਾਰਾਮ) ਬੋਲ ਪਿਆ ਕਿ ਮੈਂ ਤੇਰਾ ਪਿਤਾ ਹੀ ਹਾਂ ਮੈ ਇਕ ਗਰੀਬ ਸਿੱਖ ਨੂੰ ਬਾਰ ਬਾਰ ਅਗੇ ਅੱਗੇ ਹੋਕੇ ਪਰਸ਼ਾਦ ਮੰਗਣ ਤੇ ਕੈਹ ਦਿਤਾ ਸੀ ਕਿ ਬੈਹ ਜਾ ਕਿਓਂ ਰਿੱਛਾਂ ਦੀ ਤਰਾਂ ਉਪਰ ਉਪਰ ਚੜਿਆ ਆਂਓਦਾ ਹੈ ਉਸਦੀਆਂ ਬੈਲਗਡੀਆਂ ਜਾ ਰਹੀਆਂ ਸਨ ਇਸ ਲਈ ਉਸਨੇ ਤਾਂ ਥਲੇ ਗਿਰਿਆ ਹੋਇਆ ਕਿਣਕਾ ਚੁਕਕੇ ਮੁੰਹ ਵਿਚ ਪਾ ਲਿਆ ਅਤੇ ਜਾਂਦਾ ਹੋਇਆ ਕੈਹ ਗਿਆ ਕਿ ਤੇਰੇ ਜਹੇ ਸੇਵਾਦਾਰ ਜੋ ਸਿਖਾਂ ਨੂੰ ਰਿੱਛ ਦੱਸਣ ਓਹ ਆਪ ਕਿਓਂ ਨਾ ਰਿੱਛ ਜੂਨੀ ਵਿਚ ਪੈਣ ਇਸ ਲਈ ਮੈਨੂੰ ਰਿੱਛ ਜੂਨੀ ਮਿਲੀ ਸੀ।
ਲੇਕਿਨ ਅੱਜ ਗੁਰੂ ਜੀ ਦੀ ਕਿਰਪਾ ਨਾਲ ਸ਼ਾੲਦ ਮੇਰਾ ਉਧਾਰ ਹੋ ਜਾਏ ਤਾਂ ਭਾਈ ਕੀਰਤੀਆ ਗੁਰੂ ਜੀ ਦੇ ਚਰਨੀ ਪੈ ਗਿਆ ਅਤੇ ਬੇਨਤੀ ਕੀਤੀ ਕਿ ਗੁਰੂ ਜੀ ਮੈਨੂੰ ਬਖ਼ਸ਼ ਲੋ ਅਤੇ ਮੇਰੇ ਪਿਤਾ ਦਾ ਉਧਾਰ ਕਰ ਦੇਵੋ ਤਾਂ ਗੁਰੂ ਜੀ ਨੇ ਰਿੱਛ ਦੇ ਸਿਰ ਤੇ ਛੜੀ ਰਖੀ ਤੇ ਜਲ ਦੇ ਛਿੱਟੇ ਮਾਰੇ ਤੇ ਕਿਹਾ ਬੋਲ ਵਾਹਿਗੁਰੂ ਤਾਂ ਓਹ ਰਿੱਛ ਦੀ ਆਤਮਾ ਸਵਰਗਾਂ ਨੂੰ ਚਲੀ ਗਈ ਤੇ ਗੁਰੂ ਜੀ ਨੇ ਰਿੱਛ ਵਾਲੇ ਨੂੰ ਮੋਹਰਾਂ ਦੀ ਥੈਲੀ ਦੇਕੇ ਖ਼ੁਸ਼ ਕਰਕੇ ਵਿਦਾ ਕੀਤਾ।ਯਾਨਿ ਕਿ ਦਾਸ ਦਾ ਕੈਹਣ ਤੌਂ ਭਾਵ ਹੈ ਕਿ ਇਸਦੇ ਬਾਵਜੂਦ ਸਿੱਖ ਭਰਮ ਭੂਲੇਖਿਆਂ ਵਿਚ ਫਸਕੇ ਕਰਮ ਕਾਂਡ ਕਰ ਰਿਹਾ ਹੈ।ਮਾਤਾ ਪਿਤਾ ਦੀ ਜੀਂਦੇ ਜੀਅ ਸੇਵਾ ਕਰੋ ਆਗਿਯਾ ਮਨੋਂ ਅਤੇ ਗੁਰੂ ਕੇ ਲੰਗਰ ਵਿਚ ਸੇਵਾ ਪਾਕੇ ਹਥੀਂ ਸੇਵਾ ਕਰਕੇ ਗੁਰੂ ਅਗੇ ਆਪਣੇ ਬਜੁਰਗਾਂ ਲਈ ਸਚੇ ਮਨੁ ਨਾਲ ਹਿਰਦੇ ਵਿਚੋਂ ਅਰਦਾਸ ਕਰੋ।
ਲੇਕਿਨ ਅਜ ਦਾ ਸਿੱਖ ਬਾਬਿਆਂ ਦੇ ਅਤੇ ਪੁਛਾਂ ਦੇਣ ਵਾਲਿਆਂ ਦੇ ਡੇਰਿਆਂ ਤੇ ਜਿਯੋਤਸ਼ਿਆਂ ਕੋਲ ਆਪਣਾ ਆਪ ਬਰਬਾਦ ਕਰ ਰਿਹਾ ਹੈ।ਗੁਰੂ ਨਾਨਕ ਦੇਵ ਜੀ ਨੇ ਤਾਂ ਭੁਲੜ ਲੋਕਾਂ ਨੂੰ ਹਰਿਦਵਾਰ ਜਾਕੇ ਕਰਮ ਕਾਂਡਾਂ ਵਿਚ ਫਸੇ ਲੋਕਾਂ ਨੂੰ ਵਿਪਰੀਤ ਦਿਸ਼ਾ ਵਲ ਪਾਣੀ ਦੇਕੇ ਕੱਢਿਆ ਸੀ ਅਤੇ ਸਮਝਾਇਆ ਸੀ ਕਿ ਏਹ ਸਭ “ਜਪੁ,ਤਪੁ,ਸੰਜਮ ਵਰਤ ਕਰੇ ਪੂਜਾ,ਮਨਮੁਖ ਰੋਗ ਨਾ ਜਾਈ” ਚੰਗਾ ਮੰਦਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮੁ ਕੀਏ ਮਨ ਭਾਂਵੰਦੇ ਰਾਹ ਭੀੜੇ ਅਗੇ ਜਾਵਣਾ,ਨੰਗਾ ਦੋਜ਼ਕੁ ਚਾਲਿਆ ਤਾਂ ਦੀਸੈ ਖੜਾ ਡਰਾਵਣਾ ਕਰਿ ਅਵਗਣਿ ਪਛੋਤਾਵਣਾ”।ਇਸ ਲਈ ਸਿੱਖ ਨੂੰ ਗੁਰੂ ਦੇ ਦਸੇ ਰਾਹ ਤੇ ਚਲਕੇ ਆਪਣਾ ਜੀਵਣ ਬਿਤਾਣਾ ਚਾਹੀਦਾ ਹੈ ਅਤੇ ਆਪਣੇ ਮਾਤਾ ਪਿਤਾ ਦਾ ਆਗਿਆਕਾਰੀ ਬਣਕੇ ਹੁਕਮ ਮਨਕੇ ਸੇਵਾ ਕਰਕੇ ਹੀ ਪਰਮਾਤਮਾ ਤੋਂ ਕੁਝ ਪਰਾਪਤ ਕੀਤਾ ਜਾ ਸਕਦਾ ਹੈ ਜਿਸ ਤਰਾਂ ਬਾਣੀ ਦਾ ਉਪਦੇਸ਼ ਹੈ “ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨੁ ਮਨੇ,ਸਤਿਗੁਰ ਕਾ ਭਾਣਾ ਮਨਿਆਂ ਤਾ ਪਾਪੁ ਕੱਸਮਲ ਭੰਨੇ”।ਅਗਰ ਅਸੀ ਆਪ ਆਪਣੇ ਮਾਤਾ ਪਿਤਾ ਦੀ ਜੀਂਦੇ ਜੀਅ ਸੇਵਾ ਕਰਾਂਗੇ ਤਾਂ ਸਾਡੇ ਧੀਆਂ ਪੁਤਰ ਆਪਣੇ ਵਡੇ ਵਡੇਰਿਆਂ ਦੀ ਸੇਵਾ ਕਰਨਗੇ ਤੇ ਓਨਾਂ ਦਾ ਹੁਕਮ ਵੀ ਮਨਣਗੇ ਜਿਸ ਨਾਲ ਤੁਹਾਡਾ ਤੇ ਤੁਹਾਡੇ ਬਚਿਆਂ ਸਮਾਜ਼ ਵਿਚ ਮਾਣ ਸਤਕਾਰ ਹੋਵੇਗਾ।ਅੰਤ ਵਿਚ ਦਾਸ ਹੋਈ ਭੁਲਚੁਕ ਲਈ ਖ਼ਿਮਾਂ ਦਾ ਜਾਚਕ ਹੈ।
ਸੰਗਤਾਂ ਦਾ ਦਾਸ-ਗਿ: ਮਨਜੀਤ ਸਿੰਘ
ਫੋਨ-001 905 488 8445