November 18, 2011 admin

ੴ ਜਨਮ ਦਿਨ ਸ਼ਹੀਦ ਬਾਬਾ ਦੀਪ ਸਿੰਘ ਜੀ ੴ

ਸਿਖ ਧਰਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ੧੪ਮਾਘ ਸੰਮਤ੧੭੩੯ਸੰਨ੧੬੯੯ ਨੂੰ ਮਾਤਾ ਜੀਉਣੀ ਦੀ ਕੁਖੋ ਓਨਾਂ੍ਹ ਦੇ ਜਦੀਂ ਪਿੰਡ ਗੁਰਮ ਜਿਲਾ ਲੁਧਿਆਣਾ ਵਿਖੇ ਭਾਈ ਭਗਤੂ ਜੀ ਦੇ ਘਰ ਹੋਇਆ ਸੀ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇ ਜੰਗ ਵਿਚ ਸ਼ਹੀਦ ਹੋ ਗਏ ਸਨ ਜਦੋਂ ਬਾਬਾ ਜੀ ਅਜੇ ਕੇਵਲ ੫ ਸਾਲ ਦੀ ਉਮਰ ਦੇ ਹੀ ਸਨ।ਕੁਝ ਲੇਖਕਾਂ ਦਾ ਮਤ ਹੈ ਕਿ ਬਾਬਾ ਜੀ ਦਾ ਜਨਮ ਓਨਾਂ੍ਹ ਦੇ ਨਾਨਕੇ ਪਿੰਡ ਪਹੁ ਜਿਲਾ ਅੰਮ੍ਰਿਤਸਰ ਵਿਖੇ ਹੋਇਆ ਸੀ ਲੇਕਿਨ ਬਾਬਾ ਜੀ ਦੇ ਪਿਤਾ ਦੇ ਸਵਰਗਵਾਸ ਹੋ ਜਾਣ ਤੋਂ ਬਾਦ ਮਾਤਾ ਜੀ ਬਾਬਾ ਜੀ ਨੂੰ ਨਾਲ ਲੈਕੇ ਆਪਣੇ ਪੇਕੇ ਪਹੂ ਪਿੰਡ ਵਿਚ ਚਲੇ ਗਏ ਅਤੇ ਜਵਾਨ ਹੋਣ ਤਕ ਓਥੇ ਰੈਹਕੇ ਫਿਰ ਆਪਣੇ ਜ਼ਦੀ ਪਿੰਡ ਵਿਚ ਆ ਗਏ ਸਨ।ਅਤੇ ਬਾਲਕ ਦਾ ਨਾਮ ਮਾਤਾ ਪਿਤਾ ਨੇ ਪਿਆਰ ਨਾਲ ਦੀਪਾ ਰਖਿਆ ਸੀ।ਬਾਬਾ ਜੀ ਨੇ ਬਚਪਨ ਤੋਂ ਹੀ ਗਤਕਾ,ਨੇਜ਼ੇਬਾਜ਼ੀ,ਮੁਗਧਰ ਚੁਕਣਾ ਅਤੇ ਵਰਜੱਸ਼ ਕਰਨਾ ਸਿਖ ਲਿਆ ਸੀ ਜਿਸ ਕਰਕੇ ਬਾਬਾ ਜੀ ਆਪਣੇ ਇਲਾਕੇ ਮਾਲਵੇ ਵਿਚ ਬਹੁਤ ਜਾਣੇ ਜਾਣ ਲਗ ਪਏ। ਅਤੇ ਜਦੋਂ ਬਾਬਾ ਜੀ ਨੇ ਸੁਣਿਆ ਕਿ ਸਾਹਿਬੇਆਲਮ ਗੁਰੂ ਗੋਬਿੰਦ ਸਿੰਘ ਜੀ ਨੇ ਜੋ ੧੬੯੯ ਦੀ ਵਸਾਖੀ ਵਾਲੇ ਦਿਨ ਪੰਜਾਂ ਦੇ ਸੀਸ ਲੈਕੇ ਅਤੇ ਓਨਾਂ ਨੂੰ ਖੰਡੇ ਬਾਟੇ ਦੀ ਪਾਹੁਲ ਛਕਾਕੇ ਜਾਤ ਪਾਤ ਦੇ ਭਿਨੰ ਭੇਦ ਮਿਟਾਕੇ ਫਿਰ ਸੁਰਜੀਤ ਕਰਕੇ ਇਕ ਨਿਆਰਾ ਪੰਥ "ਖਾਲਸਾ ਪੰਥ" ਸਜਾਇਆ ਜਿਸ ਬਾਰੇ ਦੂਰ ਦੂਰ ਤਕ ਪਿੰਡਾਂ ਵਿਚ ਹਰ ਘਰ ਵਿਚ ਚਰਚਾ ਬਹੁਤ ਜੋਰ ਸ਼ੋਰ ਨਾਲ ਹੋ ਚੁਕੀ ਸੀ ਇਸ ਲਈ ਬਾਬਾ ਜੀ ਵੀ ਮਾਤਾ ਜੀ ਨਾਲ ਅਨੰਦਪੁਰ ਪਹੁੰਚਕੇ ਗੁਰੂ ਜੀ ਦੇ ਚਰਨ ਪਰਸੇ ਅਤੇ ਗੁਰੂ ਜੀ ਕੋਲੋਂ ਅੰਮ੍ਰਿਤਪਾਨ ਕਰਕੇ ਸਿੰਘ ਸਜ ਗਏ ਅਤੇ ਗੁਰੂ ਸੇਵਾ ਵਿਚ ਤਨੁ ਮਨੁ ਨਾਲ ਸਮਰਪਿਤ ਹੋ ਗਏ।ਫਿਰ ਕਾਫੀ ਸਮੇ ਬਾਦ ਮਾਤਾ ਜੀ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਗੁਰੁ ਜੀ ਬਚਾ ਸ਼ਾਦੀ ਲਾਇਕ ਹੋ ਚੁਕਾ ਹੈ ਜੇ ਆਪ ਹੁਕਮ ਦੇਵੋ ਤਾਂ ਸ਼ਾਦੀ ਕਰ ਦੇਇਏ ਤਾਂ ਗੁਰੂ ਜੀ ਨੇ ਕਿਹਾ ਜਾਓ ਦੀਪ ਸਿੰਘ ਜੀ ਸ਼ਾਦੀ ਕਰਨੀ ਗ੍ਹਿ੍ਰਹਸਥੀ ਧਾਰਨ ਕਰਨੀ ਵੀ ਜ਼ਰੂਰੀ ਹੈ ਅਤੇ ਅਜੇ ਸ਼ਾਦੀ ਹੋਣੀ ਹੀ ਸੀ ਕਿ ਪਤਾ ਲਗਾ ਕਿ ਗੁਰੂ ਜੀ ਤੇ ਪਹਾੜੀਆਂ ਦੀ ਸੈਨਾ ਅਤੇ ਮੁਗਲ ਸੈਨਾ ਨੇ ਹਮਲਾ ਕਰ ਦਿਤਾ ਹੈ ਜਿਸ ਕਰਕੇ ਗੁਰੂ ਜੀ ਨੇ ਸਿਖਾਂ ਦੇ ਮਜਬੂਰ ਕਰਨ ਤੇ ਅਨੰਦਪੁਰ ਸਾਹਿਬ ਛੱਡ ਦਿਤਾ ਹੈ ਅਤੇ ਸਾਰਾ ਪਰਵਾਰ ਸਰਸਾ ਨਦੀ ਤੇ ਵਿਛੜ ਗਿਆ ਅਤੇ ਗੁਰੂ ਜੀ ਨੇ ਸਿੱਖ ਅਤੇ ਸਾਰਾ ਪਰਵਾਰ ਸਿਖੀ ਦੀਆਂ ਬੁਲੰਦੀਆਂ ਲਈ ਵਾਰ ਦਿਤਾ ਅਤੇ ਅੰਤ ਵਿਚ ਗੁਰੂ ਜੀ ਦੀਨੇ ਕਾਂਗੜ ਠੈਹਰੇ ਹੋਏ ਹਨ।ਬਾਬਾ ਜੀ ਜੀ ਫੋਰਨ ਗੁਰੂ ਜੀ ਨੂੰ ਮਿਲਣ ਦੀਨੇ ਕਾਂਗੜ ਪਹੂੰਚਕੇ ਚਰਨਾ ਤੇ ਸੀਸ ਨਿਵਾਇਆ ਅਤੇ ਆਪਣਾ ਆਪ ਗੁਰੂ ਜੀ ਨੂੰ ਅਰਪਣ ਕਰ ਦਿਤਾ ਅਤੇ ਕੁਝ ਸਮਾਂ ਗੈਰ ਹਾਜ਼ਰ ਰੈਹਣ ਲਈ ਖ਼ਿਮਾਂ ਮੰਗੀ।ਗੁਰੂ ਜੀ ਨੇ ਦੀਪ ਸਿੰਘ ਨੂੰ ਘੁਟਕੇ ਛਾਤੀ ਨਾਲ ਲਗਾਇਆ ਤੇ ਫਿਰ ਰੋਜ਼ ਕਥਾ,ਕੀਰਤਨ,ਲੰਗਰ ਦੀ ਸੇਵਾ, ਸਿਘਾਂ ਦੀ ਬਹਾਦਰੀ ਵਾਲੀ ਵੇਸ਼-ਭੂਸ਼ਾ ਅਤੇ ਸ਼ਸ਼ਤਰਧਾਰੀ ਸਿੰਘਾਂ ਦੇ ਬਹਾਦਰੀ ਵਾਲੇ ਕਾਰਨਾਮੇ ਦੇਖਕੇ ਦੀਪ ਸਿੰਘ ਬਹੁਤ ਪਰਭਾਵਤ ਹੋਇਆ ਅਤੇ ਮਾਤਾ ਜੀ ਕੋਲੋਂ ਆਗਿਆ ਲੈਕੇ  ਗੁਰੂ ਜੀ ਪਾਸ ਹੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਹੀ ਰੈਹ ਪਿਆ ਅਤੇ ਭਾਈ ਮਨੀ ਸਿੰਘ ਜੀ ਕੋਲੋਂ ਗੁਰਮੁਖੀ ਸਿਖਕੇ ਗੁਰਬਾਣੀ ਦਾ ਪਾਠ,ਪੜਾਈ ਲਿਖਾਈ,ਗੁਰੁ ਘਰ ਦੀ ਸੇਵਾ ਅਤੇ ਮਾਨ ਮਰਿਯਾਦਾ, ਘੁੜਸਵਾਰੀ ਅਤੇ ਸ਼ਸ਼ਤਰ ਵਿਦਿਆ ਦਾ ਗਿਆਨ ਪਰਾਪਤ ਕਰ ਲਿਆ ਅਤੇ ਗੁਰੂ  ਸਾਹਿਬ ਜੀ ਨਾਲ ਸ਼ਿਕਾਰ ਖੇਡਦਿਆਂ ਇਕ ਵਾਰੀ ਸ਼ੇਰ ਮਾਰਨ ਦਾ ਸੁਭਾਗ ਵੀ ਪਰਾਪਤ ਕਰ ਲਿਆ।

੨੦-੨੨ਸਾਲ ਦੀ ਉਮਰ ਵਿਚ ਹੀ ਬਾਬਾ ਜੀ ਬਹੁਤ ਸਿਆਣੇ ਵਿਦਵਾਨ ਤੇ ਸੂਰਬੀਰ ਸੈਨਕ ਬਣ ਗਏ।ਗੁਰੂ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਕਿਹਾ ਕਿ ਆਪਜੀ ਨੇ ਭਾਈ ਮਨੀ ਸਿੰਘ ਜੀ ਨਾਲ ਮਿਲਕੇ ਗੁਰੂ ਗੰ੍ਰਥ ਸਾਹਿਬ ਦੇ ਉਤਾਰੇ ਕਰਨ ਦੀ ਸੇਵਾ ਕਰਨੀ ਹੈ ਕਿਯੋਂਕਿ ਬਾਬਾ ਜੀ ਬਹੁਤ ਅਛੇ ਲਿਖਾਰੀ ਸਨ ਅਤੇ ਭਾਈ ਮਨੀ ਸਿੰਘ ਜੀ ਨਾਲ ਮਿਲਕੇ ਕਈ ਉਤਾਰੇ ਕੀਤੇ ਅਤੇ ਦੂਰ ਦੂਰ ਇਤਹਾਸਕ ਅਸਥਾਨਾਂ ਤੇ ਭੇਜੇ ਕਾਫੀ ਸਮਾਂ ਬਾਬਾ ਜੀ ਨੇ ਸਾਬੋ ਕੀ ਤਲਵੰਢੀ (ਗੁਰੂ ਕੀ ਕਾਂਸ਼ੀ)

ਸੇਵਾ ਕਰਕੇ ਗੁਰੂ ਦੀ ਸਿਖੀ ਦਾ ਪਰਚਾਰ ਕਰਕੇ ਬਤੀਤ ਕੀਤਾ ਅਤੇ ਭਾਈ ਮਨੀ ਸਿੰਘ ਜੀ ਦੇ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਥਾਪੇ ਜਾਣ ਤੋਂ ਬਾਦ ਤਲਵੰਡੀ ਸਾਬੋ ਦਮਦਮਾ ਸਾਹਬ ਦਾ ਸਾਰਾ ਇੰਤਜਾਮ ਬਾਬਾ ਦੀਪ ਸਿੰਘ ਜੀ ਦੇ ਜਿਮੇ ਲਗਾ ਜਿਸਨੂੰ ਬਾਬਾ ਜੀ ਨੇ ਬਖੂਬੀ ਨਿਭਾਇਆ ਅਤੇ ਸਿਖੀ ਦੇ ਪਰਚਾਰ ਦੇ ਨਾਲ ਨਾਲ ਕਈ ਹੋਰ ਪਰਚਾਰਕ ਵੀ ਤਿਆਰ ਕੀਤੇ ਜੋ ਕਿ"ਦਮਦਮੀ ਟਕਸਾਲ"ਦੇ ਨਾਮ ਨਾਲ ਅਜ ਵੀ ਜਾਣੀ ਜਾਂਦੀ ਹੈ।ਅਤੇ ਜਦੋਂ ਕਿਤੇ ਵੀ ਕਿਸੇ ਸਿਖ ਤੇ ਭੀੜ ਬਣਦੀ ਬਾਬਾ ਜੀ ਸਾਰੇ ਕੰਮ ਵਿਚੇ ਛਡਕੇ ਜ਼ਾਲਮਾਂ ਦੀ ਸੁਧਾਈ ਕਰਨ ਪਲਾਂ ਵਿਚ ਹੀ ਪਹੂੰਚ  ਜਾਂਦੇ ਅਤੇ ਗ਼ਰੀਬਾਂ ਮਜਲੂਮਾਂ ਦੀ ਰਾਖ਼ੀ ਦਾ ਪੂਰਾ ਇੰਤਜ਼ਾਮ ਕਰਕੇ ਹੀ ਵਾਪਸ ਪਰਤਦੇ।ਸੰਨ ੧੭੦੯ਵਿਚ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਵਲ ਗੁਰੂ ਜੀ ਦੇ ਭੇਜੇ ਹੋਏ ਆਏ ਤਾਂ ਬਾਬਾ ਜੀ ਵੀ ਇਕ ਜਥਾ ਲੈਕੇ ਓਨਾਂ੍ਹ ਨੂੰ ਜਾ ਮਿਲੇ ਅਤੇ ਬਹੁਤ ਵੀਰਤਾ ਨਾਲ ਖੰਡਾ ਖੜਕਾਕੇ ਸਰਹੰਦ ਤੇ ਸਢੌਰੇ ਆਦਿ ਦੁਸ਼ਮਣਾਂ ਤੇ ਜਿਤ ਹਾਸਲ ਕੀਤੀ।ਸੰਨ ੧੭੪੬ ਵਿਚ ਪੰਜਾਬ ਦੇ ਗਵਰਨਰ ਯਾਹਿਆ ਖਾਨ ਅਤੇ ਲਖਪਤ ਰਾਏ ਦੇ ਨਾਲ ਲੋਹਾ ਲਿਆ ਅਤੇ ਦੁਸ਼ਮਣਾ ਨੂੰ ਭਜਾਕੇ ਜਿਤ ਹਾਸਲ ਕੀਤੀ।ਸਿੰਘਾਂ ਦੀ ਛਾਪਾ ਮਾਰ ਲੜਾਈ ਤੋ ਤੰਗ ਆਕੇ ਲਖਪਤ ਰਾਏ ਨੇ ਇਨਸਾਨਿਅਤ ਨੂੰ ਤਿਆਗਕੇ ਜੰਗਲ ਨੂੰ ਹੀ ਅੱਗ ਲਗਵਾ ਦਿਤੀ ਜਿਸਨੂ ਛੋਟਾ ਘਲੂਘਾਰਾ ਕਰਕੇ ਵੀ ਜਾਣਿਆ ਜਾਂਦਾ ਹੈ ਬਾਬਾ ਜੀ ਨੇ ਬਚੇ ਹੋਏ ਸਿੰਘਾਂ ਨੂੰ ਨਾਲ ਜੰਗਲ ਵਿਚੋਂ ਬਾਹਰ ਨਿਕਲਕੇ ਬਿਆਸ ਕੰਢੇ ਵੈਰੀ ਨਾਲ ਭਾਰੀ ਟੱਕਰ ਲਈ।ਢਿਡੋਂ ਭੁਖੇ,ਜ਼ਖ਼ਮੀ ਹੋਏ ਹੋਏ ਉਪਰੋਂ ਸੂਰਜ ਦੀ ਗਰਮੀ ਤੇ ਥੱਲੇ ਤਪੀ ਸੜਦੀ ਧਰਤੀ ਪੈਰੀਂ ਛਾਲੇ ਇਹ ਸਭ ਕਸ਼ਟ ਸਹਾਰਦੇ ਹੋਏ ਬਾਬਾ ਜੀ ਸਿੰਘਾ ਨਾਲ ਵਾਪਸ ਮਾਲਵੇ ਪੁਜ ਗਏ।ਅਤੇ ਫਿਰ ਗੁਰੂ ਕੀ ਕਾਂਸ਼ੀ ਗੁਰਮਤਿ ਦਾ ਸਕੂਲ ਵੀ ਖੋਲਿਆ ਜਿਥੇ ਗ੍ਰੰਥੀ, ਕੀਰਤਨੀਏ,ਪਰਚਾਰਕਾਂ ਨੂੰ ਗੁਰਮਤਿ ਵਿਦਯਾ ਦੇਕੇ ਤਿਆਰ ਕੀਤਾ ਅਤੇ ਬਾਦ ਵਿਚ ਜਦੋਂ ਸਿੰਘਾਂ ਦੀਆਂ ਮਿਸਲਾਂ ਬਣੀਆਂ ਤਾਂ ਬਾਬਾ ਜੀ ਮਿਸਲ ਸ਼ਹੀਦਾਂ ਦੇ ਜਥੇਦਾਰ ਬਣੇ।ਇਸ ਮਿਸਲ ਦੇ ਸਿੰਘਾਂ ਵਿਚ ਕਈ ਸਿੰਘ ਲਿਖਾਰੀ ਕੀਰਤਨੀਏ,ਪਰਚਾਰਕ ਤੇ ਵਿਦਵਾਨ ਬਣੇ।ਸੰਨ ੧੭੫੬ ਵਿਚ ਜਦੋਂ ਅਹਮਦਸ਼ਾਹ ਅਬਦਾਲੀ ਨੇ ਆਪਣੀ ਮੁਗਲਾਨੀ ਬੇਗ਼ਮ ਦੇ ਕੈਹਣ ਤੇ ਹਿੰਦੂਸਤਾਨ ਹਮਲਾ ਕਰਕੇ ਭਾਰਤ ਦੀਆਂ ਬਹੂ ਬੇਟੀਆਂ ਨੂੰ ਗਡੀਆਂ ਵਿਚ ਲਦੱਕੇ ਲਿਜਾ ਰਿਹਾ ਸੀ ਤਾਂ ਉਸੀ ਵਕਤ ਇਕ ਸਿੰਘ ਨੇ ਬਾਬਾ ਜੀ ਨੂੰ ਪਰਸ਼ਾਦਾ ਛਕੱਣ ਲਗਿਆਂ ਦਸਿਆ ਤਾਂ aਸੀ ਵਕਤ ਰੋਟੀ ਵਿਚੇ ਛਡਕੇ ਸਿੰਘਾਂ ਨੂੰ ਨਾਲ ਲੈਕੇ ਜਾ ਹਲਾ ਬੋਲਿਆ ਅਤੇ ਭਾਰਤ ਦੀਆਂ ਬਹੂ ਬੇਟੀਆਂ ਅਬਦਾਲੀ ਕੋਲੋਂ ਛੁਡਵਾਕੇ ਓਨਾਂ ਦੇ ਘਰੋ ਘਰੀਂ ਪਹੁੰਚਾਈਆਂ।ਫਿਰ ਜਦੋਂ ਦੁਰਾਨੀ ਭਾਰਤ ਦੀ ਦੌਲਤ ਅਤੇ ਬਹੂ ਬੇਟੀਆਂ ਲੁਟਕੇ ਲਿਜ਼ਾ ਰਿਹਾ ਸੀ ਤਾਂ ਕੁਰਕੁਸ਼ੇਤ੍ਰ ਕੋਲ ਬਹੂ ਬੇਟੀਆਂ ਦੀ ਹਾਹਾਕਾਰ ਸੁਣਕੇ ਸਿੰਘਾਂ ਨੂੰ ਨਾਲ ਲੈਕੇ ਧਾਵਾ ਬੋਲ ਦਿਤਾ ਤੇ ਬਹੂ ਬੇਟੀਆਂ ਅਤੇ ਧਨ ਦੌਲਤ ਅਤੇ ੧੦੦ਜਵਾਨ ਗਬਰੂ ਅਤੇ ੩੦੦ ਸੁੰਦਰ ਇਸਤਰੀਆਂ ਆਦਿ ਨੂੰ ਖੋਹਕੇ ਅਜ਼ਾਦ ਕਰਵਾਇਆ।ਇਸੇ ਤਰਾਂ ਤੈਮੂਰਸ਼ਾਹ,ਜਹਾਨਖ਼ਾਨ ਨਾਲ ਵੀ ਘਮਸਾਨ ਦਾ ਯੁਧ ਕੀਤਾ ਜਿਸਨੇ ਪਵਿਤਰ ਸਰੋਵਰ ਪੂਰ ਦਿਤਾ ਸੀ,ਇਮਾਰਤਾਂ ਢਾਹ ਢੇਰੀ ਕਰ ਦਿਤੀਆਂ ਸਨ ਹਰਿਮੰਦਰ ਸਾਹਿਬ ਨੂੰ ਵੀ ਬੰਬਾਂ ਨਾਲ ਉਡਾ ਦਿਤਾ ਤਾਂ ਬਾਬਾ ਜੀ ਨੂੰ ਇਕ ਸਿੰਘ ਨੇ ਜਦੋਂ ਦਰਬਾਰ ਸਾਹਿਬ ਜੀ ਦੀ ਬੇਅਦਬੀ ਬਾਰੇ ਦਸਿਆ ਤਾਂ ਬਾਬਾ ਜੀ ਨੇ ਜਥਾ ਤਿਆਰ ਕੀਤਾ ਅਤੇ ਦਮਦਮਾ ਸਾਹਿਬ ਤੋਂ ਮਰਜੀਵੜੇ ਸਿਖਾਂ ਨੂੰ ਇਕ ਵੰਗਾਰ ਪਾਈ ਤੇ ਕਿਹਾ ਕਿ ਸਿੰਘੋ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ  ਲੈਣ ਲਈ ਕਰੋ ਯਾ ਮਰੋ ਦਾ ਐਲਾਨ ਕੀਤਾ ਅਤੇ ਕਸਮ ਖਾਧੀ ਕਿ ਮੈਂ ਆਪਣਾ ਸੀਸ਼ ਗੁਰੂ ਦਰਬਾਰ ਵਿਚ ਹੀ ਜਾਕੇ ਅਰਪਣ ਕਰਾਂਗਾ ਅਤੇ ਜਿਸ ਵਕਤ ਬਾਬਾ ਜੀ ਨੇ ੧੮ਸੇਰ ਪੱਕੇ ਦਾ ਖੰਢਾ ਖੜਕਾਇਆ ਅਤੇ ੫੦੦ ਤੋ ਲੈਕੇ ੫੦੦੦ ਦੀ ਗਿਣਤੀ ਵਿਚ ਸਿੰਘਾਂ ਸਮੇਤ ਤਰਨ ਤਾਰਨ ਸਾਹਿਬ ਤੋਂ ਦੁਸ਼ਮਣਾਂ ਨਾਲ ਘਮਸਾਨ ਦਾ ਯੁਧ ਕੀਤਾ ਲੇਕਿਨ ਅੰਮ੍ਰਤਸਰ ਤੋਂ ਪੈਹਲਾਂ ਹੀ ੫ ਕੂ ਮੀਲ ਦੀ ਵਿਥ ਤੇ ਹੀ ਬਾਬਾ ਜੀ ਦਾ ਸਿਰ ਜੰਗ ਵਿਚ ਉਤਰ (ਕੱਟ) ਗਿਆ ਤਾਂ ਸਿੰਘਾਂ ਨੇ ਕਿਹਾ ਬਾਬਾ ਜੀ ਆਪਨੇ ਤਾਂ ਕਸਮ ਖਾਧੀ ਸੀ ਅਤੇ ਅਰਦਾਸ ਕੀਤੀ ਸੀ ਕਿ ਮੇਰਾ ਸੀਸ ਦਾਬਾਰ ਸਾਹਿਬ ਜੀ ਨੂੰ ਅਜ਼ਾਦ ਕਰਵਾਓਣ ਤੋਂ ਬਾਦ ਹੀ ਲਥੇਗਾ।

ਏਹ ਸੁਣਕੇ ਬਾਬਾ ਜੀ ਨੇ ਫਿਰ ਆਪਣਾ ਸਿਰ ਇਕ ਤਲੀ ਤੇ ਰਖ਼ ਲਿਆ ਅਤੇ ਦੂਸਰੇ ਹੱਥ ਨਾਲ ਘਮਾਸਾਨ ਯੁਧ ਕਰਦੇ ਹੋਏ ਵੈਰੀਆਂ ਦੇ ਦਲ ਨੂੰ ਚੀਰਦੇ ਹੋਏ ਅਗੇ ਵਧਦੇ ਗਏ ਜਿਸਨੂੰ ਦੇਖਕੇ ਮੁਗਲਾਂ ਦੀ ਸੈਨਾਂ ਭਜ ਉਠੀ ਅਤੇ ਬਾਬਾ ਜੀ ਨੇ ਆਪਣੇ ਕੀਤੇ ਪ੍ਰਣਨੁਸਾਰ "ਸ਼ਹੀਦਾਂ ਦੇ" ਸਥਾਨ ਰਾਮਸਰ ਅੰਮ੍ਰਤਸਰ ਪੁਜਕੇ ਸੀਸ਼ ਨੂੰ ਗੁਰੂ  ਦੀ ਕਿਰਪਾ ਦਵਾਰਾ ਪਰਕਰਮਾਂ ਵਿਚ ਵਗਾ੍ਹ ਮਾਰਿਆ (ਭੇਟਾ ਕਰ ਦਿਤਾ) ਅਤੇ"ਬਿਰਥੀ ਕਦੇ ਨ ਹੋਵਹੀ ਜਨੁ ਕੀ ਅਰਦਾਸ" ਆਪਣੀ ਅਰਦਾਸ ਪੂਰੀ ਕੀਤੀ।

ਜਿਸ ਕਰਕੇ ਸਿਖ ਅਜ ਵੀ ਬਾਬਾ ਦੀਪ ਸਿੰਘ ਜੀ ਦੀ ਯਾਦ ਵਿਚ ਸ਼ਹੀਦਾਂ ਦੇ ਲੋਕ ਰੋਜ਼ ਬਹੁਤ ਸ਼ਰਧਾ ਨਾਲ ਆਪਣਾ ਸੀਸ ਨਿਵਾਂਦੇ ਹਨ ਅਤੇ ਬਾਬਾ ਜੀ ਦੀ ਯਾਦ ਵਿਚ ਜਲਦੀ ਜੋਤ ਨੂੰ ਵੀ ਨਮਸਕਾਰਾਂ ਕਰਦੇ ਹਨ ਅਤੇ ਆਪਣੀਆਂ ਮਨੋਕਾਮਨਾ ਪੂਰੀਆਂ ਕਰਦੇ ਹਨ।ਕਈ ਸ਼ਰਧਾਵਾਨ ਬਾਬਾ ਜੀ ਦੀ ਸ਼ਹਾਦਤ ਨੂੰ ਮੁਖ ਰਖਕੇ ਦਸਵੀਂ ਵਾਲੇ ਦਿਨ ਪਰਸ਼ਾਦਾ ਵੀ ਛਕਾਂਦੇ ਹਨ।ਏਹ ਕੋਈ ਵਾਰਤਾ ਨਹੀ ਹੈ ਬਿਲਕੁਲ ਸੱਚੀ ਇਕ ਸਚੇ ਸਿੱਖ ਦੀ ਹੱਡ ਬੀਤੀ ਹੈ।ਆਓ ਅਸੀਂ ਵੀ ਆਂਪਣੇ ਮਹਾਨ ਸ਼ਹੀਦਾਂ ਦੇ ਦਸੇ ਰਾਹ ਤੇ ਚਲਕੇ ਆਪਣਾ ਜੀਵਨ ਸਿਖੀ ਦੀ ਰਾਹ ਤੇ ਤੋਰਨ ਦੀ ਕੋਸ਼ਿਸ ਕਰਿਏ।ਗੁਰਦਵਾਰਿਆਂ ਅਤੇ ਸਿਖੀ ਨੂੰ ਹਰ ਕੀਮਤ ਤੇ ਕਾਇਮ ਰਖ਼ਣ ਦੇ ਯਤਨ ਕਰਿਏ ਨਾ ਕਿ ਕੇਵਲ ਪਰਬੰਧਕੀਆਂ ਵਾਸਤੇ ਯਾਂ ਗੋਲਕਾਂ ਵਾਸਤੇ ਲੱੜ ਲੱੜ ਮਰਿਏ ਅਤੇ ਗੋਲਕਾਂ ਦਾ ਸੰਗਤਾਂ ਦਾ  ਪੈਸਾ ਕੋਰਟਾਂ ਵਿਚ ਬਰਬਾਦ ਕਰਿਏ।ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਵਾਲੇ ਦਿਨ ਹਰੇਕ ਸਿੱਖ ਨੂੰ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀ ਅਜ ਤੋਂ ਗੁਰਦਵਾਰਿਆਂ ਵਿਚ ਲੜਨ ਦੀ ਬਜਾਏ ਕੌਮ ਦੇ ਸੁਧਾਰ ਲਈ ਆਪਾ ਸਮਰਪਣ ਕਰਾਂਗੇ ਜਿਸ ਤਰਾਂ ਬਾਬਾ ਜੀ ਨੇ ਕੀਤਾ ਸੀ।

       ਕਨੇਡਾ ਵਿਚ ਵੀ ਪਿੰਡ ਗੁਰਮ ਦੇ ਨਿਵਾਸੀ ਉਚ ਕੋਟੀ ਦੇ ਪਾਠੀ ਬਾਬਾ ਹਰਬੰਸ ਸਿੰਘ ਜੀ ਪਿਛਲੇ ੧੨ ਸਾਲਾਂ ਤੋਂ ਬਾਬਾ ਦੀਪ ਸਿੰਘ ਸ਼ਹੀਦ ਜੀ ਦਾ ਜਨਮ ਦਿਨ ਹਰੇਕ ਸਾਲ ਪਿੰਡ ਗੁਰਮ ਅਤੇ ਪਿੰਡ ਪਹੂ ਦੀ ਸੰਗਤ ਨਾਲ ਮਿਲਕੇ ਅਲਗ ਅਲਗ ਗੁਰੁ ਘਰਾਂ ਵਿਚ ਮਨਾਂਦੇ ਹਨ ਅਤੇ ਅਖੰਡਪਾਠ ਦੇ ਭੋਗ ਉਪਰੰਤ ਸਾਰਾ ਦਿਨ ਬਾਬਾ ਜੀ ਦੀ ਯਾਦ ਵਿਚ ਕੀਰਤਨ,ਕਥਾ ਅਤੇ ਗੁਰਮਤ ਵਿਚਾਰਾਂ ਰਾਂਹੀਂ ਸੰਗਤਾਂ ਨੂੰ ਜਾਣਕਾਰੀ ਦਿਤੀ ਜਾਂਦੀ ਹੈ ਅਤੇ ਇਸ ਸਾਲ ਵੀ ਡਿਕਸੀ ਗੁਰਦਵਾਰੇ ਵਿਚ ਅਖੰਡ ਪਾਠ ਅਰੰਭ ਹੋਵੇਗਾ ਅਤੇ ਬਾਬਾ ਜੀ ਦਾ ਸ਼ਹੀਦੀ ਦਿਨ ਮਨਾਇਆ ਜਾਏਗਾ।ਵਧੇਰੇ ਜਾਣਕਾਰੀ ਲਈ ਗੁਰਦਵਾਰੇ ਪਤਾ ਕੀਤਾ ਜਾ ਸਕਦਾ ਹੈ।ਅੰਤ ਵਿਚ ਭੁਲ ਚੁਕ ਲਈ ਖ਼ਿਮਾਂ ਚਾਹੰਦਾ ਹਾਂ।
ਸੰਗਤਾਂ ਦਾ ਦਾਸ

ਗਿ.ਮਨਜੀਤ ਸਿੰਘ

905.488.8445

Translate »