November 18, 2011 admin

‘ਰਾਗ ਰਤਨ’

ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ 31 ਰਾਗਾਂ ਅਤੇ ਸੱਚਖੰਢ ਸ੍ਰੀ ਹਰਿਮੰਦਰ ਸਾਹਿਬ ਦੀ ਫਟੋਗਰਾਫੀ ਦੇ ਸੁਮੇਲ ਬਾਰੇ ਨਾਮਵਰ ਫ਼ੋਟੋ ਕਲਾਕਾਰ ਤੇਜ ਪ੍ਰਤਾਪ ਸਿੰਘ ਸੰਧੂ,ਜਿਨ੍ਹਾਂ ਕਲਾਤਮਿਕ ਤੇ ਅਧਿਆਤਮਿਕ ਫੋਟੋਗਰਾਫੀ ਵਿਚ ਆਪਣੀ ਇਕ ਪਛਾਣ ਬਣਾਈ ਹੈ, ਦੀ ਨਵੀਂ ਸੱਚਿਤਰ ਪੁਸਤਕ ਹੈ।

      ਪਾਵਨ ਸ੍ਰੀ ਗੁਰੁ ਗ੍ਰੰਥ ਸਾਹਿਬ ਕੇਵਲ ਸਿੱਖਾਂ ਦਾ ਹੀ  ਨਹੀਂ ਸਗੋਂ ਅਧਿਆਤਮਿਕ ਸੇਧ ਦੇਣ ਲਈ ਸਮੁਚੀ ਮਾਨਵਤਾ ਲਈ ਇਕ ਧਾਰਮਿਕ ਗ੍ਰੰਥ ਹੈ।ਇਸ ਵਿਚ ਗੁਰੁ ਸਾਹਿਬਾਨ ਤੋਂ ਬਿਨਾ ਭਗਤਾਂ, ਸੂਫ਼ੀ ਫ਼ਕੀਰਾਂ ਤੇ ਭੱਟਾਂ ਦੀ ਬਾਣੀ ਦਰਜ ਹੈ, ਜੋ ਅਕਾਲ ਪੁਰਖ ਵਾਹਿਗੁਰੂ, ਰਾਮ, ਰਹੀਮ ਤੇ ਅਲ੍ਹਾ ਦੀ ਮਹਿਮਾ ਨਾਲ ਸਰਸ਼ਾਰ ਕਰਦੀ ਹੈ।ਇਹ ਪਾਵਨ ਬਾਣੀ ਜੀਵਨ ਦੇ ਹਰ ਖੇਤਰ ਬਾਰੁ ਸਾਡਾ ਮਾਰਗ ਦਰਸ਼ਨ ਕਰਦੀ ਹੈ ਅਤੇ ਹਰ ਸਮੱਸਿਆ ਦਾ ਸਮਾਧਾਨ ਦਸਦੀ ਹੈ।

      ਪ੍ਰਾਚੀਨ ਕਾਲ ਤੋ ਹੀ ਸੰਗੀਤ ਨੂੰ ਆਤਮਾ ਅਤੇ ਪਰਮਾਤਮਾ ਦੇ ਮਿਲਾਪ ਲਈ ਉੱਤਮ ਸਾਧਨ ਸਮਝਿਆ ਗਿਆ ਹੈ। ਅਨੇਕ ਮਹਾਂਪੁਰਸ਼ਾਂ ਨੇ ਪਰਮਾਤਮਾ ਦੀ ਸਿਫ਼ਤ ਸਲਾਹ ਵਿਚ ਉਚਾਰਨ ਕੀਤੀ ਆਪਣੀ ਬਾਣੂੀ ਦਾ ਗਾਇਨ ਅਤੇ ਵਾਦਨ ਦੁਆਰਾ ਸ੍ਰੋਤਿਆਂ ਉਪਰ ਡੂੰਘਾ ਅਸਰ ਪਾਇਆ। ਸੰਗੀਤ ਅਕਾਲ ਪੁਰਖ ਦੀ ਸਿਰਜਤ ਵਿਸਮਾਦੀ ਭਾਸ਼ਾ ਹੈ, ਜੋ ਮਨੁਖੀ ਮਨ ਨੂੰ ਰੂਹਾਨੀ ਅਨੁਭਵ ਤੇ ਅਧਿਆਤਮਿਕ ਰਸ ਪ੍ਰਦਾਨ ਕਰਨ ਵਿਚ ਪੂਰਨ ਸਮਰੱਥ ਹੈ।ਗੁਰੁ ਨਾਨਕ ਦੇਵ ਜੀ ਨੇ ਸੰਗੀਤ ਦੀ ਇਸ ਸਮਰਥਾ ਦਾ ਪੂਰਨ ਗਿਆਨ ਸੀ, ਜਿਸ ਕਰਕੇ ਉਨ੍ਹਾਂ ਨੇ ਇਲਾਹੀ ਬਾਣੀ ਦੇ ਰਹਸ ਤੇ ਭਾਈ ਮਰਦਾਨੇ ਦੀ ਰਬਾਬ ਵਿਚੋਂ ਨਿਕਲੇ ਸੰਗੀਤ ਦਾ ਅਦੁਤੀ ਸੰਜੋਗ ਕੀਤਾ।ਫਿਰ ਇਸੇ ਸੰਗੀਤ ਰਾਹੀਂ ਮਨੁਖ ਦੇ ਜੀਵਨ ਨੂੰ ਸੱਚੇ ਸੁਚੇ ਅਤੇ ਉਚੇ ਢਾਚੇ ਵਿਚ ਢਾਲ ਕੇ ਅਕਾਲ ਪੁਰਖ ਨਾਲ ਇਕ ਸੁਰ ਕਰਨ ਦਾ ਸਾਧਨ ਬਣਾਇਆ।

      ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਸਮੇਂ ਗੁਰੁ ਅਰਜਨ ਦੇਵ ਕੀ ਨੇ ਗੁਰੂਆਂ, ਭਗਤਾ, ਸੰਤਾਂ ਅਤੇ ਮਹਾਂਪੁਰਖਾਂ ਵਲੋਂ ਉਚਾਰੀ ਧੁਰ ਕੀ ਬਾਣੀ ਦਾ ਰਾਗਾਤਮਿਕ ਸ਼ੰਕਲਨ ਕਰਕੇ ਇਸ ਨੂ ਅਲੌਕਿਕ ਤੇ ਆਨੰਦਮਈ ਬਣਾ ਦਿਤਾ।ਰਾਗਾਂ ਦੀ ਇਸ ਨਿਰਾਲੀ ਤਰਤੀਬ ਦੁਆਰਾ ਮਨੁਖ ਬਾਣੀ ਅਤੇ ਰਾਗਾਂ ਦੇ ਸਮਿਲਤ ਪ੍ਰਕਾਸ਼ ਦੁਆਰਾ ਅਗਿਆਨ ਰੂਪੀ ਹਨੇਰੇ ਵਿਚੋਂ ਨਿਕਲ ਕੇ ਗਿਆਨ ਰੂਪੀ ਪ੍ਰਭਾਤ ਵਿਚ ਪਰਵੇਸ਼ ਕਰਕ ਅਧਿਆਤਮਿਕ ਜੀਵਨ ਦੀਆਂ ਪੌੜੀਆਂ ਸ਼ਫ਼ਲਤਾ ਨਾਲ ਚੜ੍ਹ ਸਕਦਾ ਹੈ।

      ਸ੍ਰੀ ਸੰਧੂ ਨੇ ਆਪਣੀ ਇਸ ਪੁਸਤਕ ਵਿਚ ਸ੍ਰੀ ਹਰਿਮੰਦਰ ਸਾਹਿਬ ਜਿਥੇ ਬਾਣੀ ਦਾ ਨਿਰੰਤਰ ਪਰਵਾਹ ਚਲਦਾ ਰਹਿੰਦਾ ਹੈ ਅਤੇ ਨਿਰਧਾਰਿਤ ਰਾਗਾਂ ਵਿਚ ਕੀਰਤਨ ਕੀਤਾ ਜਾਂਦਾ ਹੈ, 31 ਰਾਗਾਂ ਬਾਰੇ ਤਸਵੀਰਾਂ ਵਿਚ ਪੇਸ਼ ਕਰਕੇ ਇਕ ਬਹੁਤ ਵੱਡੀ ਸੇਵਾ ਕੀਤੀ ਹੈ।ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ 300-ਸਾਲਾ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਇਹ ਪੁਸਤਕ  ਬਹੁਤ ਹੂੀ ਵੱਧੀਆ ਆਰਟ ਪੇਪਰ ਉਤ ਦੇਸ਼ ਦੇ ਪ੍ਰਮੁਖ ਪ੍ਰੈਸ ਤੋਂ ਛਪਵਾਈ ਗਈ ਹੈ। ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿਚ ਦਰਜ ਸਾਰੀ ਪਾਵਨ ਬਾਣੀ 31 ਮੁਖ ਰਾਗਾਂ ਵਿਚ ਰਚੀ ਗਈ ਹੈ।ਗੁਰੁ ਅਰਜਨ ਦੇਵ ਕੀ ਨੇ ਗੁਰੂਆਂ, ਭਗਤਾ, ਸੰਤਾਂ ਅਤੇ ਮਹਾਂਪੁਰਖਾਂ ਵਲੋਂ ਉਚਾਰੀ ਧੁਰ ਕੀ ਬਾਣੀ ਦਾ ਰਾਗਾਤਮਿਕ ਸ਼ੰਕਲਨ ਕਰਕੇ ਇਸ ਨੂ ਅਲੌਕਿਕ ਤੇ ਆਨੰਦਮਈ ਬਣਾ ਦਿਤਾ।

       ਸ੍ਰੀ ਸੰਧੂ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਦੀਆਂ ਤੋਂ ਗੁਰਬਾਣੀ ਦਾ ਕੀਰਤਨ ਚਲਦਾ ਆ ਰਿਹਾ ਹੈ।ਮਨੁਖ ਦੇ ਮਨ ਦੀ ਦਸ਼ਾ ਸਵੇਰੇ, ਦੁਪਹਿਰ,ਸ਼ਾਮ ਤੇ ਰਾਤ ਨੂੰ ਬਦਲਦੀ ਰਹਿੰਦੀ ਹੈ। ਇਸ ਕਰਕੇ ਮਨੁਖੀ ਮਨ ਉਤੇ ਗਰੁਬਾਣੀ ਦਾ ਸਹੀ ਪ੍ਰਭਾਵ ਪਾਉਣ ਲਈ ਗੁਰਮਤਿ ਸੰਗੀਤ ਨੂੰ ਰਾਗਾਂ ਦੇ ਨਿਸਚਿਤ ਸਮੇਂ ਅਨੁਸਾਰ ਕੀਰਤਨ ਚੌਕੀਆਂ ਵਿਚ ਵੰਡਿਆਂ ਗਿਆ ਹੈ, ਜਿਵੇਂ ਅੰਮ੍ਰਿਤ ਬੇਲੇ ਆਸਾ ਦੀ ਵਾਰ ਦੀ ਚੌਕੀ, ਫਿਰ ਬਿਲਾਵਲ ਦੀ ਚੌਕੀ, ਫਿਰ ਚਰਨ ਕਮਲ ਦੀ ਚੌਕੀ, ਸਾਮ ਨੂ ਸੋ ਦਰੁ ਦੀ ਚੌਕੀ, ਰਾਤ ਸਮੇਂ ਕਲਿਆਨ ਦੀ ਚੌਕੀ ਆਦਿ।ਇਸ ਤੋਂ ਇਲਾਵਾ ਬਦਲਦੀਆਂ ਰੁੱਤਾਂ ਅਨੁਸਾਰ ਵੀ ਗੁਰਬਾਣੀ ਗਾਇਨ ਕਰਨ ਦੇ ਨਿਯਮ ਹਨ।ਬਸੰਤ ਰੁਤਟ ਰਾਗ ਬਸੰਤ ਅਤੇ ਸਾਵਨ ਦੇ ਮਹੀਨੇ ਰਾਗੁ ਲਰਹਾ ਵਿਚ ਗੁਰਬਾਣੀ ਦਾ ਗਾਇਨ ਹਰ ਕੀਰਤਨ ਚੋਕੀ ਵਿਚ ਕੀਤਾ ਜਾਂਦਾ ਹੈ।ਸ੍ਰੀ ਹਰਿੰਮਦਰ ਸਾਹਿਬ ਦੇ ਇਸ ਇਲਾਹੀ ਕੀਰਤਨ ਦਾ ਸੰਚਾਰ ਰੂਪ, ਸੰਚਾਰ ਪ੍ਰਭਾਵ ਤੇ ਸੰਚਾਰ ਮੰਤਵ ਬ੍ਰਹਮ ਕੇਂਦਿਰਤ ਹੋਣ ਕਰਕੇ ਇਹ ਮਨੁਖ ਨੂੰ ਹਲਤ ਸੁਖ, ਪਲਤ ਸੁਖ ਦੇ ਅਧਿੳਤਮਿਕ ਆੰਦ ਪ੍ਰਦਾਨ ਕਰਦੀਆਂ ਆਤਮਾ ਨੂੰ ਪਰਮਾਮਾ ਨਾਲ ਜੌੜਣ ਦਾ ਸਾਧਨ ਬਣਦਾ ਹੈ।

ਸ੍ਰੀ ਹਰਿਮੰਦਰ ਸਾਹਿਬ ਦੇ ਇਨ੍ਹਾਂ ਬ੍ਰਹਿਮੰਡੀ ਵਿਸਮਾਦੀ ਪਲਾਂ ਛਿਨਾਂ ਨੂੰ ਆਪਣੇ  ਅੰਤਰ ਮਨ ਵਿਚ ਵਸਾਉਣ ਲਈ ਵੱਖ ਵੱਖ ਸਮਿਆਂ, ਰੁਤਾਂ ,ਮਹੀਨਆਂਿ ਵਿਚ ਕੀਰਤਨ ਦੀਆ ਧੂੰਨਾਂ ਰਾਹੀ ਸ਼ਬਦ ਗੁਰੁ ਦੇ ਨਦਾਦਮਕ ਦੀਦਾਰ ਨੂੰ ਸ੍ਰੀ ਸੰਧੂ ਨੇ ਕੈਮਰੇ ਦੀ ਅੱਖ ਰਾਹੀ ਅਨੁਭਵ ਕਰਨ ਦੀ ਕੋਸ਼ਿਸ ਕੀਤੀ ਹ, ਇਸ ਸਚਿਤਰ ਪੁਸਤਕ ਰਾਹੀਂ ਕੀਤੀ ਗਈ ਹੈ।ਇਸ ਦੇ ਇਕ ਪੰਨੇ ਉਪਰ ਰਾਗ ਗਾਇਨ ਕਰਨ ਦੇ ਸਮੇਂ ਤੇ ਸੁਬਾੳੇ ਅਨੁਸਾਰ ਸ੍ਰੀ ਹੰਿਮਦਰ ਸਾਹਿਬ ਦੀ ਤਸਵੀਰ ਹੈ ਅਤੇ ਦੂਸਰੇ ਪੰਨੇ ਉਪਰ ਰਾਗ ਅਤੇ ਉਸ ਵਿਚ  ਵਿਚ ਉਚਾਰੀ ਗਈ ਗੁਰਬਾਨੀ ਦੇ ਸੰਦੇਸ਼ ਬਾਰੇ ਸੰਖੇਪ ਜਾਣਕਾਰੀ ਦਿਤੀ ਗਈ ਹੈ।ਬਾਣੀ ਦੇ ਸੰਦੇਸ ਨੂੰ ਸਮਝਣ ਮੰਨਣ ਤੇ ਮਂਨ ਵਿਚ ਵਸਾਉਣ ਲਈ ਗੁਰਬਾਨੀ ਦੇ ਰਾਗ ਪ੍ਰਬੰਧ ਦੀ ਜਾਣਕਾਰੀ ਬਹੁਤ ਜ਼ਰੂਰੀ ਹੈ ਕਿਉਂਕਿ ਕਿ ਰਾਗ ਗਾਇਨ ਕਰਨ ਤੇ ਸਰਵਣ ਕਰਨ ਤੋਂ ਇਲਾਵਾ ਇਹ ਅਨੁਭਵ ਕਰਨ ਦਾ ਵਿਸ਼ਾ ਵੀ ਹੈ।ਇਸੇ ਮੰਤਵ ਨੂੰ ਮੁਖ ਰਖ ਕੇ ਸੀ ਸੰਧੂ ਨੇ ਇਹ ਕਾਰਜ ਕਰਨ ਦਾ ਉਪਰਾਲਾ ਕੀਤਾ ਹੈ, ਜੋ ਪੂਰੀ ਤਰ੍ਹਾਂ ਸਫ਼ਲ ਹੈ।ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੇ ਇਸ ਪਸਿਤਕ ਨੂੰ ਦੋ ਲੱਖ ਰੁਪਏ ਦਾ ਵਿਸ਼ੇਸ਼ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ।

 – ਹਰਬੀਰ ਸਿੰਘ ਭੰਵਰ
 
ਪੁਸਤਕ ਦਾ ਨਾਂ…     ਰਾਗ ਰਤਨ
ਲੇਖਣੀ ਤੇ ਫੋਟੋ… ਤੇਜ ਪ੍ਰਤਾਪ ਸਿੰਘ ਸੰਧੂ
ਪੰਨੇ- 76 , ਮੁਲ 750 ਰੁਪੲ
email: < tps_sandhu2001@hotmail.comThis e-mail address is being protected from spam bots, you need javascript enabled to view it >

Translate »