November 18, 2011 admin

1984 ਦੀ ਸਰਕਾਰੀ “ਕਾਰ ਸੇਵਾ” ਤੇ ਸਰਕਾਰੀ “ਸਰਬਤ ਖਾਲਸਾ”

ਸਾਕਾ ਨੀਲਾ ਤਾਰਾ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਅਨੇਕ ਇਮਾਰਤਾਂ ਨੂੰ ਭਾਰੀ ਨੁਕਸਾਨ ਹੋਇਆ। ਸ੍ਰੀ ਹਰਿਮੰਦਰ ਸਾਹਿਬ ਦੇ ਸੁਨਹਿਰੀ  ਗੂੰਬਦ ਉਤੇ ਗੋਲੀਆਂ ਦੇ ਅਨੁਕਾਂ ਨਿਸ਼ਾਨ ਸਨ, ਦਰਸ਼ਨੀ ਡਿਉਢੀ ਤੇ ਤੋਸ਼ਾਖਾਨਾ ਨੂੰ ਬਹੁਤ ਮੁਕਸਾਨ ਹੋਇਆ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਤਿਹਾਸਿਕ ਇਮਾਰਤ ਤਾਂ ਬਹੁਤ ਹੱਦ ਤਕ ਢਹਿ ਢੇਰੀ ਹੋ ਗਈ ਸੀ। ਸਰਕਾਰ ਇਹ ਸਭ ਕੁਝ ਸੰਗਤਾਂ ਤੋਂ ਛੁਪਾਉਣਾ ਚਾਹੁੰਦੀ ਸੀ, ਰੇਡੀਓ ਤੇ ਦੂਰਦਰਸ਼ਨ ਸਮੇਤ ਸਰਕਾਰੀ ਮੀਡੀਏ ਰਾਹੀਂ ਪਰਚਾਰ ਕੀਤਾ ਜਾ ਰਿਹਾ ਸੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਸਭ ਕੁਝ ਠੀਕ ਠਾਕ ਹੈ।ਸ੍ਰੀ ਅਕਾਲ ਤਖ਼ਤ ਾਹਿਬ ਦੇ ਤਤਕਾਲੀ ਜੱਥੇਦਾਰ ਗਿਆਨੀ ਕਿਪਾਲ ਸਿੰਘ ਦੇ ਦੂਰਦਰਸ਼ਨ ਉਤੇ ਦਿਤੇ ਗਏ ਬਿਆਨ "ਕੋਠਾ ਸਾਹਿਬ ਠੀਕ ਠਾਕ ਹੈ" ਦੇ ਬਾਵਜੂਦ ਸੰਗਤਾ ਨੂੰ ਪਤਾ ਲਗ ਗਿਆ ਸੀ ਕਿ ਸਾਰੀਆ ਇਮਾਰਤਾਂ ਨੂੰ ਬਹੁਤ ਨੁਕਸਾਨ ਪੁੱਜਾ ਹੈ।ਸੰਗਤਾਂ ਨੇ ਆਸੇ ਪਾਸੇ ਦੀਆਂ ਇਮਾਰਤਾਂ ਦੀਆਂ ਛੱਤਾਂ ਤੋਂ ਖੜੋ ਕੇ ਦੇਖ ਲਿਆ ਸੀ ਕਿ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਢਹਿ ਢੇਰੀ ਹੋਈ ਪਈ ਹੈ, ਬਾਕੀ ਕਈ ਇਮਾਰਤਾਂ ਅੱਗ ਨਾਲ ਕਾਲੀਆਂ ਹੋਈਆਂ ਪਾਈਆਂ ਹਨ।

     ਸ੍ਰੀ ਹਰਿਮੰਦਰ ਸਾਹਿਬ ਨੂੰ ਸੰਗਤਾਂ ਦੇ ਦਰਸ਼ਨ ਲਈ ਖੋਹਲਣ ਤੋਂ ਪਹਿਲਾਂ ਸਰਕਾਰ ਮੁਰੰਮਤ ਤੇ ਲਿਪਾ ਪੋਚੀ ਕਰਵਾ ਕੇ ਸਭ ਕੁਝ ਠੀਕ ਠਾਕ ਕਰਵਾਉਣਾ ਚਾਹੁੰਦੀ ਸੀ।ਇਹ ਕਮ ਉਸ ਸਮੇਂ ਦੇ ਕੇਂਦਰੀ ਮੰਤਰੀ ਬੂਟਾ ਸਿੰਘ ਨੂੰ ਸੌਂਪਿਆ ਗਿਆ। ਕਿਸੇ ਵੀ ਗੁਰਦੁਆਰੇ ਦੀ ਉਸਾਰੀ, ਨਵ-ਉਸਾਰੀ ਜਾਂ ਮੁਰੰਮਤ ਆਦਿ ਦਾ ਕਾਰਜ ‘ਕਾਰ ਸੇਵਾ’ ਰਾਹੀਂ ਕੀਤਾ ਜਾਂਦਾ ਹੈ।ਬੂਟਾ ਸਿਘ ਅਕਾਲੀ ਦਲ ਚੋਂ ਕਾਂਗਰਸ ਵਿਚ ਗਏ ਹਨ, ਉਨ੍ਹਾਂ ਨੂੰ ਸਿੱਖ ਰਹਿਤ ਮਰਯਾਦਾ ਬਾਰੇ ਸਭ ਕੁਝ ਪਤਾ ਸੀ, ਉਸ ਨੇ ਕੋਸ਼ਿਸ ਕੀਤੀ ਕਿ ਬਾਬਾ ਖੜਕ ਸਿੰਘ ਜੀ ਇਹ ‘ਕਾਰ ਸੇਵਾ’ ਸੰਭਾਲ ਲੈਣ। ਬਾਬਾ ਖੜਕ ਸਿੰਘ ਜੀ ਨੇ ਕਿਹਾ ਕਿ ਉਹ ਇਹ ਸੇਵਾ ਇਸ ਸ਼ਰਤ ਤੇ ਕਬੂਲ ਕਰਨਗੇ ਕਿ ਉਨ੍ਹਾਂ ਇਹ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬਧਕ ਕਮੇਟੀ ਦੇਵੇ। ਅਕਾਲੀ ਦਲ ਤੇ  ਸ਼੍ਰੋਮਣੀ ਕਮੇਟੀ ਦਾ ਸਾਰੇ ਸੀਨੀਅਰ ਲੀਡਰਾਂ ਨੂੰ ਸਰਕਾਰ ਨੇ ਕੌਮੀ ਸੁਰੱਖਿਆ ਐਕਟ ਅਧੀਨ ਗ੍ਰਿਫਤਾਰ ਕਰਕੇ ਪੰਜਾਬ ਤੋਂ ਬਾਹਰ ਦੂਜੇ ਸੂਬਿਆਂ ਵਿਚ ਦੂਰ ਦੁਰਾਡੀਆਂ ਜੇਲ੍ਹਾਂ ਵਿਚ ਨਜ਼ਰਬੰਦ ਕਰ ਰਖਿਆ ਸੀ, ਇਸ ਲਈ ਸਿੱਖ ਕੌਮ ਦੀ ਅਗਵਾਈ ਸਿੰਘ ਸਾਹਿਬਾਨਾਂ ਵਲੋਂ ਕੀਤੀ ਜਾ ਰਹੀ ਸੀ।ਬੂਟਾ ਸਿੰਘ ਨੇ ਸਿੰਘ ਸਾਹਿਬਾਨ ਨੂੰ ਬੇਨਤੀ ਕੀਤੀ ਹੋਏਗੀ, ਉਨ੍ਹਾ ਬਾਬਾ ਖੜਕ ਸਿੰਘ ਜੀ ਇਹ ‘ਕਾਰ ਸੇਵਾ’ ਦੇਣ ਦਾ ਫੈਸਲਾ ਕੀਤਾ। ਬਾਬਾ ਖੜਕ ਸਿੰਘ ਜੀ ਦੀ ਇਹ ਸ਼ਰਤ ਸੀ ਕਿ ਫੌਜ ਨੂੰ ਸ੍ਰੀ ਦਰਬਾਰ ਸਾਹਿਬ ਸਮਮੂਹ ਚੋਂ ਵਾਪਸ ਬੁਲਾਇਆ ਜਾਏ ਅਤੇ ਉਹ ਮੁਰਮਮਤ ਦਾ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਪਵਿੱਤਰ ਸਰੋਵਾਰ ਦੀ ਕਾਰ ਸੇਵਾ ਕਰਨਗੇ।ਇਸ ਸੇਵਾ ਲਈ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਦਾ ਨਾਂਅ ਵੀ ਵਿਚਾਰਿਆ ਗਿਆ, ਉਨ੍ਹਾਂ ਦੀ ਸ਼ਰਤ ਵੀ ਇਹੋ ਸੀ ਕਿ ਉਹ ਬਾਬਾ ਖੜਕ ਸਿੰਘ ਦੀ ਨਿਗਰਾਨੀ ਹੇਠ ਹੀ ਇਹ ਸੇਵਾ ਪਰਵਾਨ ਕਰਨਗੇ, ਪਰ ਗਲਬਾਤ ਸਿਰੇ ਨਾ ਚੜ੍ਹੀ।

     ਸਰਕਾਰ ਨੂੰ ਬਾਬਾ ਜੀ ਦੀਆਂ ਇਹ ਸ਼ਰਤਾਂ ਮਨਜ਼ੂਰ ਨਹੀਂ ਸਨ। ਬੜੀ ਚਤੁਰਾਈ ਨਾਲ ਇਕ ਪਾਸੇ ਸਰਕਾਰ ਵਲੋਂ ਫੌਜੀ ਤੇ ਸਿਵਲ ਅਧਿਕਾਰੀ ਸਿੰਘ ਸਾਹਿਬਾਨ ਨਾਲ ਇਸ ਵਿਸ਼ੇ ਤੇ ਗਲਬਾਤ ਕਰਦੇ ਰਹੇ, ਦੂਸਰੇ ਪਾਸੇ ਬੂਟਾ ਸਿੰਘ ਨੇ ਚੁੱਪ ਚਾਪ ਨਿਹੰਗ ਨੇਤਾ ਬਾਬਾ ਸੰਤਾ ਸਿੰਘ ਨੂੰ ਅੰਮ੍ਰਿਤਸਰ ਬੁਲਾ ਕੇ "ਕਾਰ ਸੇਵਾ" ਸੌਂਪ ਦਿਤੀ।ਸਿੰਘ ਸਾਹਿਬ ਨ ਨੇ ਬਾਬਾ ਸੰਤਾ ਸਿੰਘ ਨੂੰ ਗੁਰਮਤਿ ਮਰਯਾਦਾ ਵਿਰੁੱਧ ‘ਕਾਰ ਸੇਵਾ’ ਸ਼ੁਰੂ ਕਰਨ ਤੋਂ  ਵਰਜਿਆ, ਪਰ ਉਨ੍ਹਾਂ ਪਰਵਾਹ ਨਹੀਂ ਕੀਤੀ। ਸਿੰਘ ਸਾਹਿਬਾਨ ਨੇ ਆਪਣੀ ਅਗਲੀ ਇਕੱਤ੍ਰਤਾ ਵਿਚ ਬਾਬਾ ਸੰਤਾ ਸਿੰਘ ਨੂੰ ਪੰਥ ਚੋਂ ਛੇਕਣ ਦਾ ਹੁਕਮਨਾਮਾ ਜਾਰੀ ਕਰ ਦਿਤਾ।ਵੈਸੇ ਸਰਕਾਰ ਨੇ ਬਾਬਾ ਸੰਤਾ ਸਿੰਘ ਨੂੰ "ਕਾਰ ਸੇਵਾ" ਸੌਂਪਣ ਦਾ ਡਰਾਮਾ ਹੀ ਕੀਤਾ ਸੀ, ਸ੍ਰੀ ਅਕਾਲ ਤਖ਼ਤ ਸਾਹਿਬ, ਦਰਸ਼ਨੀ ਡਿਉਢੀ ਤੇ ਹੋਰ ਇਮਾਰਤਾ ਤੇ ਪਰਿਕਰਮਾ ਦੇ ਚਾਰੇ ਪਾਸੇ ਗੋਲੀਆ ਦੇ ਹਜ਼ਾਰਾਂ ਨਹੀਂ ਲੱਖਾਂ ਨਿਸ਼ਾਨ ਮਿਟaੁਣ ਦਾ ਸਾਰਾ ਕੰਮ ਤਾਂ ਸਰਕਾਰ ਵਲੋਂ ਹੀ ਕੀਤਾ ਜਾ ਰਿਹਾ ਸੀ। ਫਿਰ ਵੀ ਸਰਕਾਰ ਨੇ ਬਾਬਾ ਸੰਤਾ ਸਿੰਘ ਨੂੰ ਦਿਤੀ ਗਈ ਅਖੌਤੀ "ਕਾਰ ਸੇਵਾ" ਨੂੰ ਸਿੱਖਾਂ ਵਲੋਂ ਮਾਨਤਾ ਦਿਵਾਉਣ ਦੇ ਉਦੇਸ਼ ਨਾਲ ੧੧ ਅਗੱਸਤ ੧੯੮੪ ਨੂੰ "ਸਰਬਤ ਖਾਲਸਾ" ਸਮਾਗਮ ਕਰਵਾਉਣ ਦਾ ਪਰਪੰਚ ਰੱਚਿਆ। ਇਹ ਸਰਕਾਰੀ " ਸਰਬਤ ਖਾਲਸ" ਸਮਾਗਮ ਅੰਦਰੂਨੀ ਸ਼ਹਿਰ ਤੋਂ ਬਾਹਰ ਸਿੱਟੀ ਸੈਂਟਰ ਲਾਗੇ ਆਯੋਜਿਤ ਕੀਤਾ ਗਿਆ। ਇਸ ਵਿਚ ਸ਼ਾਮਿਲ ਹੋਣ ਲਈ ਯੂ.ਪੀ.  ਬਿਹਾਰ ਦੇ ਭੱਈਆਂ ਨ ਪੈਸੇ ਦੇ ਕੇ ਲਿਆਦਾਂ ਗਿਆ। ਪੰਡਾਲ ਵਿਚ ਦਾਖਲ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਤਲਾਸ਼ੀ ਲਈ ਗਈ, ਤਾਂ ਬੀੜੀ ਸਿਦਰਿਟਾਂ ਤੇ ਤੰਬਾਕੂ ਵਾਲੇ ਪਾਨ ਮਸਾਲੇ ਦਾ ਇਕ ਬਹੁਤ ਵੱਡਾ ਢੇਰ ਲਗ ਗਿਆ। ਸਿੱਖਾਂ ਦੀ ਮੁੱਠੀ ਭਰ ਗਿਣਤੀ ਵਿਚ ਕਾਂਗਰਸੀ ਸਿੱਖ ਸਨ। ਬੂਟਾ ਸਿੰਘ ਨੇ ਇਸ ਸਮਾਗਮ ਵਿਚ ਸ਼ਾਮਿਲ ਹੋਣ ਕਈ ਤਖ਼ਤ ਸ੍ਰੀ ਪਟਨਾ ਸਾਹਿਬ ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜੱਥੇਦਾਰਾਂ ਨੂੰ ਲਿਆਉਣ ਦਾ ਯਤਨ ਕੀਤਾ। ਸ੍ਰੀ ਹਜ਼ੂਰ ਸਾਹਿਬ ਦੇ ਜੱਥੇਦਾਰ ਤਾਂ ਨਾ ਆਏ, ਪਰ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਤਤਕਾਲੀ ਜੱਥੇਦਾਰ ਭਾਈ ਮਾਨ ਸਿੰਘ ਆ ਤਾਂ ਗਏ, ਪਰ ਸਾਮਾਗਮ ਨੂੰ ਸੰਬੋਧਨ ਨਹੀਂ ਕੀਤਾ, "ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ" ਗੱਜਾ ਕੇ ਬੈਠ ਗਏ।

      ਇਸ ਸਾਰਕਾਰੀ  ਸਰਬਤ ਖਾਲਸਾ ਸਮਾਗਮ   ਵਿਚ ਅੱਠ ਮਤੇ ਪਾਸ ਕੀਤੇ ਗਏ।ਇਕ ਮਤੇ ਰਾਹੀਂ ਕਥਿਤ ਅਤਿਵਾਦੀਆਂ ਤੇ ਵੱਖਵਾਦੀਆਂ ਵਲੋਂ ਸ੍ਰੀ ਦਰਬਾਰ ਸਾਹਿਬ ਸੰਮੂਹ ਦੀ ਕਿਲ੍ਹੇਬੰਦੀ ਤੇ ਇਸ ਪਾਵਨ ਅਸ਼ਥਾਨ ਤੇ ਹਥਿਆਂਰ ਇਕਠੇ ਕਰਨ ਦੀ ਨਿਖੇਧੀ ਕਰਦੇ ਹੋਏ ਕਿਹਾ ਗਿਆ ਕਿ ਸ਼ਾਤੀ ਦੇ ਇਸ ਕੇਂਦਰ ਤੋਂ ਫਿਰਕੂ ਨਫ਼ਰਤ ਤੇ ਹਿੰਸਾ ਦਾ ਪ੍ਰਚਾਰ ਹੁੰਦਾ ਰਿਹਾ, ਇਸ ਦੀ ਪਵਿੱਤ੍ਰਤਾ ਭੰਗ ਹੁੰਦੀ ਹੀ, ਨਿਰਦੋਸ਼ ਲੋਕਾਂ ਨੂੰ ਮਾਰਨ ਦੇ ਹੁਕਮ ਜਾਰੀ ਹੁੰਦੇ ਰਹੇ, ਅਕਾਲੀ ਲੀਡਰ ਤੇ ਸਿੰਘ ਸਾਹਿਬਾਨ ਖਾਮੋਸ਼ ਦਰਸ਼ਕ ਬਣ ਕੇ ਸਭ ਕੁਝ ਦੇਖਦੇ ਰਹੇ। ਸਰਕਾਰ ਨ ਫੌਜੀ ਕਾਰਵਾਈ ਕਰਕੇ ਇਥੋਂ ਅਤਿਵਾਦੀਆਂ ਦਾ ਸਫਾਇਆ ਕਰਕ ਇਸ ਪਾਵਨ ਅਸ਼ਥਾਨ ਦੀ ਪਵਿੱਤ੍ਰਤਾ ਬਹਾਲ ਕੀਤੀ ਹੈ, ਜਿਸ ਦੀ ਸ਼ਲਾਘਾ ਕੀਤੀ ਗਈ। ਇਕ ਮਤੇ ਰਾਹੀਂ ਬਾਬਾ ਸੰਤਾ ਸਿੰਘ ਨੂੰ "ਕਾਰ ਸੇਵਾ" ਦੇਣ ਦੀ ਪ੍ਰੋੜਤਾ ਕੀਤੀ ਗਈ ਅਤੇ ਉਸ ਨੂੰ ਕਿਹਾ ਗਿਆ ਕਿ "ਯੋਗ" ਸਿੱਖਾਂ ਨੂੰ ਨਾਲ ਲੈਕੇ ਉਹ ਸੇਵਾ ਪੂਰੀ ਕਰਨ।ਇਕ ਹੋਰ ਮਤੇ ਰਾਹੀਂ ਸ਼੍ਰੋਮਣੀ ਕਮੇਟੀ ਨੂੰ ਭੰਗ ਕਰਨ ਲਈ ਕਿਹਾ ਗਿਆ।

     ਇਕ ਹੋਰ ਮਤੇ ਰਾਹੀਂ "ਧਰਮਯੁੱਧ " ਮੋਰਚੇ ਦੇ ਸੰਚਾਲਕਾਂ  ਦੀ ਕਰੜੀ ਨੁਕਤਾਚੀਨੀ ਕੀਤੀ ਗਈ ਅਤੇ ਆਨੰਦਪੁਰ ਸਾਹਿਬ ਦੇ ਮਤੇ ਨੂੰ ਵੱਖਵਾਦੀ ਤੇ ਦੇਸ਼ ਨੂੰ ਕਮਜ਼ੋਰ ਕਰਨ ਵਾਲਾ ਕਰਾਰ ਦੇ ਕੇ ਰੱਦ ਕਰ ਦਿਤਾ ਗਿਆ।ਇਕ ਹੋਰ ਮਤੇ ਰਾਹੀਂ ਦੂਸਰੇ ਦੇਸ਼ਾ ਵਿਚ ਰਹਿਣ ਵਾਲੇ ਸਿੱਖਾਂ ਵਲੋਂ ‘ਖਾਲਿਸਤਾਨ" ਦੀ ਮੰਗ ਨੂੰ  ਸਿੱਖ-ਵਿਰੋਧੀ ਤੇ ਦੇਸ਼-ਵਿਰੋਧੀ ਕਰਾਰ ਦਿਤਾ ਗਿਆ ਤੇ ਕਿਹਾ ਗਿਆ ਕਿ ਇਹ ਮੰਗ ਸਿੱਖਾਂ ਦੇ ਹਿੱਤ ਵਿਚ ਨਹੀਂ।

ਸਮਾਗਮ ਨੂੰ ਸੰਬੋਧਨ ਕਰਦਿਆ ਬੂਟਾ ਸਿੰਘ ਨੇ ਪਾਸ ਕੀਤੇ

ਗਏ ਮਤਿਆ ਵਰਗੀ ਭਾਸ਼ਾ ਹੀ ਬੋਲਦੇ ਹੋਏ ਕਥਿਤ ਅਤਿਵਾਦੀਆਂ, ਵੱਖਵਾਦੀਆ, ਅਕਾਲੀ ਲੀਡਰਾਂ ਤੇ ਸਿੰਘ ਸਾਹਿਬਾਨ ਦੀ ਬਹੁਤ ਜ਼ਿਆਦਾ ਨੁਕਤਾਚੀਨੀ ਕੀਤੀ। ਉਨ੍ਹਾਂ ਨੂੰ ਪੰਥ ਦੀ ਮੌਜੂਦਾ ਭਿਆਨਕ ਸਥਿਤੀ ਲਈ ਜ਼ਿਮੇਵਾਰ ਠਹਿਰਾਇਆ ਅਤੇ ਸੰਮੂਹ ਸਿੱਖਾਂ ਨੂੰ ਦੇਸ਼ ਦੀ ਮੁਖ ਧਾਰਾ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ।ਸਮਾਗਮ ਵਿਚ ਸਿੱਖਾਂ ਦੀ ਕੋਈ ਵੀ ਜੱਥੇਬੰਦੀ, ਸੰਪਰਦਾ, ਸੰਤ ਮਹਾਂਪੁਰਖ ਤੇ ਕਿਸੇ ਵੀ ਗੁਰਦੁਆਰਾ ਪ੍ਰਬੰਧਖ ਕਮੇਟੀ ਦੇ ਪ੍ਰਥੀਨਿੱਧ ਸ਼ਾਮਿਲ ਨਹੀਂ ਹੋਏ।ਇਹ ਅਖੌਤੀ ‘ਸਰਬਤ ਖਾਲਸਾ’ ਬੁਰੀ ਤਰ੍ਹਾਂ ਅਸੱਫਲ ਰਿਹਾ।          (ਆ ਰਹੀ ਪੁਸਤਕ "ਕਾਲੇ ਦਿਨਾਂ ਦੀ ਪੱਤਰਕਾਰੀ" ਚੋਂ)

-ਹਰਬੀਰ ਸਿੰਘ ਭੰਵਰ
# ੧੯੪-ਸੀ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ

Translate »