ਮੁੱਢ ਕਦੀਮਾਂ ਤੋਂ ਇਹ ਰੀਤ ਚਲਦੀ ਆ ਰਹੀ ਹੈ ਕਿ ਕਿਸੇ ਵੀ ਕਿਸਮ ਦੀ ਕਰਾਂਤੀਕਾਰੀ ਲਹਿਰ ਨੂੰ ਦਬਾਉਣ ਲਈ ਕੁੱਝ ਵੀ ਕਰੋ, ਭਾਂਵੇਂ ਧਰਮ ਦੇ ਨਾਮ ਥੱਲੇ ਹੀ ਕਰਨਾ ਪਵੇ, ਸੱਭ ਜਾਇਜ਼ ਹੈ।
ਇਹੋ ਕੁੱਝ ਰਾਮ ਰਾਜ ਵਿਚ ਹੋਇਆ ਜਦੋਂ ਪੰਡਿਤ ਦੇ ਕਹਿਣ ਤੇ ਭਗਵਾਨ ਸਿਰੀ ਰਾਮ ਨੇ ਪਿਛੋਂ ਦੀ ਲੁਕ ਕੇ ਸ਼ੂਦਰ ਸ਼ੁੰਬਕ ਨਾਮੀ ਵਿਆਕਤੀ, ਜੋ ਗਿਆਨ ਪ੍ਰਪਤ ਕਰਨ ਦੀ ਅਭਿਲਾਸ਼ਾ ਕਾਰਣ ਪੜ੍ਹਨਾ ਸਿੱਖ ਰਿਹਾ ਸੀ ਜਾਂ ਧਾਰਮਿਕ ਗ੍ਰੰਥਾਂ ਨੂੰ ਕਿਤੇ ਲੁਕ ਕੇ ਪੜ੍ਹ ਰਿਹਾ ਸੀ, ਨੂੰ ਤੀਰ ਨਾਲ ਮਾਰ ਦਿੱਤਾ। ਪਹਿਲਿਆਂ ਵੇਲਿਆਂ ਵਿੱਚ ਪੰਡਿਤ ਦੀ ਜ਼ੁਮੇਵਾਰੀ ਸੀ ਕਿ ਉਹ ਵਿਦਿਆ ਪੜ੍ਹੇ ਤੇ ਪੜ੍ਹਾਵੇ। ਪੰਡਿਤ ਜੀ ਨੇ ਸਦੀਆਂ ਤੋਂ ਆਪਣੀ ਪੜ੍ਹਾਈ ਲਿਖਾਈ ਦਾ ਐਨ ਮੌਕੇ ਸਿਰ ਫਾਇਦਾ ਉਠਾਇਆ। ਸਿਆਣਾ ਹੋਣ ਕਰਕੇ ਵਿਦਿਆ ਪੜ੍ਹਨੀ ਤੇ ਪੜ੍ਹਾਉਣੀ ਸਿਰਫ ਆਪਣੀ ਜਾਤੀ ਤਕ ਸੀਮਤ ਕਰ ਦਿੱਤੀ ਤੇ ਇਹ ਹੁਕਮ ਜਾਰੀ ਕੀਤਾ ਕਿ ਪੰਡਿਤ ਤੋਂ ਬਗੈਰ ਕਿਸੇ ਨੂੰ ਵੀ ਧਾਰਮਿਕ ਗ੍ਰੰਥ ਪੜ੍ਹਨੇ ਮਨ੍ਹਾ ਹਨ। ਇਸੇ ਸਕੀਮ ਨੂੰ ਅਧਾਰ ਬਣਾ ਕੇ ਪੰਡਿਤ ਜੀ ਨੇ ਕਿਸੇ ਦੇ ਕੰਨ ਵਿਚ ਸਿਕਾ ਢਾਲ ਕੇ ਪਾਇਆ, ਕਿਸੇ ਦੇ ਮੂੰਹ ਵਿਚ ਤਪਦਾ ਤਪਦਾ ਕਿਲ ਠੋਕ ਦਿੱਤਾ ਕਿ ਆਉਣ ਵਾਲੇ ਸਮੇਂ ਵਿਚ ਉਹ ਪੜ੍ਹਾਕੂ ਨਾ ਤਾਂ ਬੋਲ ਕੇ ਆਪਣੀ ਗੱਲ ਕਿਸੇ ਨੂੰ ਦੱਸ ਸਕੇ ਤੇ ਨਾ ਹੀ ਕਿਸੇ ਹੋਰ ਨੂੰ ਸੁਣ ਸਕੇ।
ਆਓ ਹੁਣ ਆਪਾਂ ਵਿਚਾਰੀਏ ਕਿ ਕਿਤੇ ਇਹੀ ਕੰਮ, ਅੱਜ ਦੇ ਯੁੱਗ ਵਿਚ ਕੇਸਾਧਾਰੀ ਪੰਡਿਤ ਜੋ ਆਪਣੇ ਆਪ ਨੂੰ ਜੱਥੇਦਾਰ ਅਖਵਾਉਂਦੇ ਹਨ, ਤਾਂ ਨਹੀਂ ਕਰ ਰਹੇ? ਗੁਰੁ ਗੋਬਿੰਦ ਸਿੰਘ ਜੀ ਨੇ ਆਪਣੇ ਅਕਾਲ ਚਲਾਣਾ ਕਰਨ ਤੋਂ ਐਨ ਪਹਿਲਾਂ ਸਾਰੇ ਸਿੱਖਾਂ ਨੂੰ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਤੁਹਾਡਾ ਗੁਰੂ ‘ਗੁਰੂ ਮਾਨਿਓ ਗ੍ਰੰਥ’ ਹੈ। ਇਸ ਤਰ੍ਹਾਂ ਦੇ ਹੁਕਮ ਤੀਸਰੇ ਪਾਤਸ਼ਾਹ ਜੀ ਨੇ ਵੀ ਕੀਤੇ ਹਨ:
ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ, ਗਾਵਹੁ ਸਚੀ ਬਾਣੀ ॥ ਬਾਣੀ ਤ ਗਾਵਹੁ ਗੁਰੂ ਕੇਰੀ, ਬਾਣੀਆ ਸਿਰਿ ਬਾਣੀ ॥ {ਪੰਨਾ ੯੨੦}
ਤੀਸਰੇ ਪਾਤਸ਼ਾਹ ਨੂੰ ਇਹ ਮੁਖ ਵਾਕ ਕਿਉਂ ਲਿਖਣਾ ਪਿਆ?
ਸਤਿਗੁਰੂ ਬਿਨਾ, ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਿਗੁਰੂ ਬਾਝਹੁ, ਹੋਰ ਕਚੀ ਬਾਣੀ ॥ ਕਹਦੇ ਕਚੇ, ਸੁਣਦੇ ਕਚੇ, ਕਚéØੀ ਆਖਿ ਵਖਾਣੀ ॥ ਹਰਿ ਹਰਿ ਨਿਤ ਕਰਹਿ ਰਸਨਾ, ਕਹਿਆ ਕਛੂ ਨ ਜਾਣੀ ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ, ਬੋਲਨਿ ਪਏ ਰਵਾਣੀ ॥ ਕਹੈ ਨਾਨਕੁ, ਸਤਿਗੁਰੂ ਬਾਝਹੁ, ਹੋਰ ਕਚੀ ਬਾਣੀ ॥੨੪॥ {ਪੰਨਾ ੯੨੦}
ਕਿਉਂਕਿ ਉਨ੍ਹਾਂ ਦੇ ਹੁੰਦਿਆਂ ਹੀ ਗੁਰੂ ਘਰ ਦੇ ਸ਼ਰੀਕ ਕੱਚੀ ਬਾਣੀ ਲਿਖ ਲਿਖ ਕੇ ਬਰਾਬਰ ਦਾ ਸ਼ਰੀਕ ਪੈਦਾ ਕਰਨ ਦੀ ਰੁਚੀ ਰੱਖ ਰਹੇ ਸਨ।
ਚੌਥੇ ਪਾਤਸ਼ਾਹ ਨੂੰ ਵੀ ਇਹ ਮੁਖ ਵਾਕ ਇਸੇ ਕਰਕੇ ਹੀ ਲਿਖਣਾ ਪਿਆ?
ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ॥ ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ ॥ {ਪੰਨਾ ੩੦੪}
ਅਨਦਿਨੁ ਨਾਮੁ ਜਪਹੁ ਗੁਰਸਿਖਹੁ ਹਰਿ ਕਰਤਾ ਸਤਿਗੁਰ ਘਰੀ ਵਸਾਏ ॥ ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰੁਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ ॥ {ਪੰਨਾ ੩੦੮}
ਗੁਰੁ ਰਾਮਦਾਸ ਜੀ ਨੂੰ ਵੀ ਇਹ ਹੁਕਮ ਇਸ ਕਰਕੇ ਲਿਖਣੇ ਪਏ ਕਿਉਂਕਿ ਉਸ ਵਕਤ ਵੀ ਸਿੱਖ ਧਰਮ ਵਿਚ ਘੂਸਪੈਠੀਆਂ ਦੀ ਬਹੁਤ ਭਰਮਾਰ ਹੋ ਗਈ ਸੀ ਤੇ ਗੁਰੁ ਜੀ ਬਿਲਕੁਲ ਸਮਝਦੇ ਸਨ ਕਿ ਕੋਈ ਸੂਹ ਲੈਣ ਆ ਰਿਹਾ ਹੈ ਤੇ ਕੋਈ ਚੁਗਲੀ ਕਰਨ ਦੀ ਆਦਤ ਦੀ ਵਜ੍ਹਾਂ ਕਰਕੇ ਨੇੜੇ ਨੇੜੇ ਹੋ ਕੇ ਬੈਠਦੇ ਹਨ।
ਸਲੋਕ ਮ: ੪ ॥ ਸਾਕਤ ਜਾਇ ਨਿਵਹਿ ਗੁਰ ਆਗੈ ਮਨਿ ਖੋਟੇ ਕੂੜਿ ਕੂੜਿਆਰੇ ॥ ਜਾ ਗੁਰੁ ਕਹੈ ਉਠਹੁ ਮੇਰੇ ਭਾਈ ਬਹਿ ਜਾਹਿ ਘੁਸਰਿ ਬਗੁਲਾਰੇ ॥ {ਪੰਨਾ ੩੧੨}
ਜੇ ਸਾਕਤ ਮਨੁੱਖ ਸਤਿਗੁਰੂ ਦੇ ਅੱਗੇ ਜਾ ਭੀ ਨਿਊਣ, (ਤਾਂ ਭੀ) ਉਹ ਮਨੋਂ ਖੋਟੇ (ਰਹਿੰਦੇ ਹਨ) ਤੇ ਖੋਟੇ ਹੋਣ ਕਰਕੇ ਕੂੜ ਦੇ ਹੀ ਵਪਾਰੀ ਬਣੇ ਰਹਿੰਦੇ ਹਨ । ਜਦੋਂ ਸਤਿਗੁਰੂ (ਸਭ ਸਿੱਖਾਂ ਨੂੰ) ਆਖਦਾ ਹੈ—’ਹੇ ਮੇਰੇ ਭਰਾਵੋ, ਸੁਚੇਤ ਹੋਵੋ !’ (ਤਾਂ ਇਹ ਸਾਕਤ ਭੀ) ਬਗਲਿਆਂ ਵਾਂਗ (ਸਿੱਖਾਂ ਵਿਚ) ਰਲ ਕੇ ਬਹਿ ਜਾਂਦੇ ਹਨ ।
ਗੁਰਸਿਖਾ ਅੰਦਰਿ ਸਤਿਗੁਰੁ ਵਰਤੈ ਚੁਣਿ ਕਢੇ ਲਧੋਵਾਰੇ ॥ ਓਇ ਅਗੈ ਪਿਛੈ ਬਹਿ ਮੁਹੁ ਛਪਾਇਨਿ ਨ ਰਲਨੀ ਖੋਟੇਆਰੇ ॥ {ਪੰਨਾ ੩੧੨}
(ਪਰ ਸਾਕਤਾਂ ਦੇ ਹਿਰਦੇ ਵਿਚ ਕੂੜ ਵੱਸਦਾ ਹੈ) ਤੇ ਗੁਰਸਿੱਖਾਂ ਦੇ ਹਿਰਦੇ ਵਿਚ ਸਤਿਗੁਰੂ ਵੱਸਦਾ ਹੈ, (ਇਸ ਕਰਕੇ ਸਿੱਖਾਂ ਵਿਚ ਰਲ ਕੇ ਬੈਠੇ ਹੋਏ ਭੀ ਸਾਕਤ) ਲਾਧ ਦੇ ਵੇਲੇ ਚੁਣ ਕੇ ਕੱਢੇ ਜਾਂਦੇ ਹਨ । ਉਹ ਅਗਾਂਹ ਪਿਛਾਂਹ ਹੋ ਕੇ ਮੂੰਹ ਤਾਂ ਬਥੇਰਾ ਲੁਕਾਂਦੇ ਹਨ, ਪਰ ਕੂੜ ਦੇ ਵਪਾਰੀ (ਸਿੱਖਾਂ ਵਿਚ) ਰਲ ਨਹੀਂ ਸਕਦੇ ।
ਓਨਾ ਦਾ ਭਖੁ ਸੁ ਓਥੇ ਨਾਹੀ ਜਾਇ ਕੂੜੁ ਲਹਨਿ ਭੇਡਾਰੇ ॥ ਜੇ ਸਾਕਤੁ ਨਰੁ ਖਾਵਾਈਐ ਲੋਚੀਐ ਬਿਖੁ ਕਢੈ ਮੁਖਿ ਉਗਲਾਰੇ ॥ {ਪੰਨਾ ੩੧੨}
ਸਾਕਤਾਂ ਦਾ ਖਾਣਾ ਓਥੇ (ਗੁਰਸਿਖਾਂ ਦੇ ਸੰਗ ਵਿਚ) ਨਹੀਂ ਹੁੰਦਾ, (ਇਸ ਵਾਸਤੇ) ਭੇਡਾਂ ਵਾਂਗ (ਕਿਸੇ ਹੋਰ ਥਾਂ) ਜਾ ਕੇ ਕੂੜ ਨੂੰ ਲੱਭਦੇ ਹਨ । ਜੇ ਸਾਕਤ ਮਨੁੱਖ ਨੂੰ (ਨਾਮ-ਰੂਪ) ਚੰਗਾ ਪਦਾਰਥ ਖਵਾਣ ਦੀ ਇੱਛਾ ਭੀ ਕਰੀਏ ਤਾਂ ਭੀ ਉਹ ਮੂੰਹੋਂ (ਨਿੰਦਾ-ਰੂਪ) ਵਿਹੁ ਹੀ ਉਗਲ ਕੇ ਕੱਢਦਾ ਹੈ ।
ਇਹੀ ਕਰਾਣ ਹਨ ਕਿ ਸਾਡੇ ਜੱਥੇਦਾਰ ੍ਰਸ਼ਸ਼ ਦੀ ਮੈਂਬਰਾਂ ਦੀ ਲਿਸਟ ਤੇ ਵੀ ਹਨ ਤੇ ਜੱਥੇਦਾਰ ਪੂਰਨ ਸਿੰਘ ਜੀ ਉਨ੍ਹਾਂ ਦੇ ਮੁੱਖ ਮਹਿਮਾਨ ਵੀ ਬਣਦੇ ਹਨ ਤੇ ਰਸਤੇ ਵਿਚੋਂ ਹੀ, ਗੂਨੇ ਸਟੇਸ਼ਨ ਤੋਂ, ਹੁਕਮਨਾਮਾ ਵੀ ਜਾਰੀ ਕਰਦੇ ਹਨ ਜਦੋਂ ਉਹ ੍ਰਸ਼ਸ਼ ਦੀ ਮੀਟਿੰਗ ਤੋਂ ਵਾਪਸ ਆ ਰਹੇ ਹੁੰਦੇ ਹਨ ਤੇ ਨਾਲ ਇਹ ਵੀ ਐਲਾਣਦੇ ਹਨ ਕਿ ਸਿੱਖ ਤਾਂ ਹਨ ਹੀ ਲਵ-ਕੁਸ਼ ਦੀ ਔਲਾਦ।
ਹੁਣ ਸੱਤ ਜਨਵਰੀ ਹੋਰ ਦੂਰ ਨਹੀਂ ਤੇ ਜੋ ਫੈਸਲਾ ਅਕਾਲ ਤਖਤ ਤੋਂ ਜਾਰੀ ਕੀਤਾ ਜਾਣਾ ਹੈ ਉਸਦਾ ਵੀ ਸਾਨੂੰ ਪਤਾ ਹੈ। ਜਿਸ ਦਿੱਨ ਜਸ ਟੀ.ਵੀ.ਚੈਨਲ ਨਿਊਯਾਰਕ ਤੋਂ ਪ੍ਰੋ.ਦਰਸਨ ਸਿੰਘ ਜੀ ਹੋਰਾਂ ਵਿਰੁਧ ਜ਼ਹਿਰ ਉਗਲੀ ਜਾ ਰਹੀ ਸੀ ਤਾਂ ਸ੍ਰ. ਕੁਲਦੀਪ ਸਿੰਘ ਜੀ ਹੋਰਾਂ ਦਾ ਫੂਨ ਆਇਆ ਕਿ ਲਾਂਬਾ ਅਤੇ ਇਸਦੇ ਹੋਰ ਸਾਥੀ ਪ੍ਰੋ.ਦਰਸ਼ਨ ਸਿੰਘ ਜੀ ਹੋਰਾਂ ਵਿਰੁਧ ਜ਼ਹਿਰ ਉਗਲ ਰਹੇ ਹਨ। ਹੁਣ ਕੀ ਬਣੂਗਾ? ਮੇਰਾ ਉੱਤਰ ਸੀ ਕਿ ‘ਕਰਤਾ’ ਆਪ ਹੀ ਸਾਨੂੰ ਸਿੱਧੇ ਰਾਸਤੇ ਪਾ ਰਿਹਾ ਹੈ ਤੇ ਕੰੰਮ ਵਧੀਆ ਹੀ ਹੋਊ। ਸੋ ਜੋ ਵੀ ਕੰਮ ਸਿੱਖ ਧਰਮ ਨੂੰ ਨਸ਼ਟ ਕਰਨ ਵਾਸਤੇ ਕੀਤਾ ਜਾ ਰਿਹਾ ਹੈ ਉਸਦੀ ਵਜ੍ਹਾ ਕਰਕੇ ਹੁਣ ਸਿੱਖ ਜਾਗ ਰਿਹਾ ਹੈ।
ਸਿੱਖ ਵੀਰਨੋ! ਜਦੋਂ ਸ਼ੇਰ ਸਊਂ ਜਾਵੇ ਤਾਂ ਚੂਹੇ ਵੀ ਉਸਦੇ ਮੂੰਹ ਤੇ ਨੱਚਣ ਲੱਗ ਪੈਂਦੇ ਹਨ। ਚੂਹੇ ਨੱਚਦੇ ਉਤਨਾ ਚਿਰ ਹੀ ਹਨ ਜਿਤਨਾ ਚਿਰ ਸ਼ੇਰ ਸੁਤਾ ਪਿਆ ਹੈ। ਹੁਣ ਸਿੱਖ ਜਾਗ ਰਹੇ ਹਨ ਤੇ ਚੂਹੇ ਨੱਣਚਣੋ ਹੱਟ ਜਾਣਗੇ। ਅਕਾਲ ਤਖਤ ਤੋਂ ਕਿਸੇ ਦਾ ਲਿਖਿਆ ਹੋਇਆ ਰੁਕਾ ਪੜ੍ਹ ਕੇ ਸੁਣਾਇਆ ਜਾਵੇਗਾ, " ਸਾਬਕਾ ਜੱਥੇਦਾਰ ਪ੍ਰੋ. ਦਰਸ਼ਨ ਸਿੰਘ ਜੀ ਨੂੰ ਪੰਥ ਵਿਚੋਂ ਕਾਰਜ ਕੀਤਾ ਜਾਂਦਾ ਹੈ ਕਿਉਂਕਿ ਉਸਨੇ ਅਕਾਲ ਤਖਤ ਦੀ ਮਰਯਾਦਾ ਅਨੁਸਾਰ ਸਜਾ ਨਹੀਂ ਲਗਵਾਈ ਜਾਂ ਸਪੱਸ਼ਟੀ ਕਰਨ ਨਹੀਂ ਦਿੱਤਾ"
ਓ ਭਲਿਓ! ਜਿਹੜੇ ਅਕਾਲ ਤਖਤ ਦੀ ਮਰਯਾਦਾ ਦੀ ਇਹ ਵਿਕੇ ਹੋਏ ਲੋਕ, ਮਾਸ ਖੋਰੇ ਲੋਕ, ਅਯਾਸ਼ ਤੇ ਕਾਮੀ ਲੋਕ (ਸ਼ਿਕਾਗੋ ਵਾਲੇ ਦਲਜੀਤ ਸਿੰਘ ਕੋਲ ਇਨ੍ਹਾਂ ਦੀਆਂ ਵੀ.ਡੀ.ਓ ਮੌਜੂਦ ਹਨ), ਵਿਭਚਾਰੀ ਤੇ ਭਰਿਸ਼ਟ ਲੋਕ ਗੱਲ ਕਰਦੇ ਹਨ ਇਹ ਗੁਰੂ ਹਰਿਗੋਬਿੰਦ ਸਿੰਘ ਜੀ ਦੇ ਵੇਲੇ ਦੀ ਮਰਯਾਦਾ ਦੇ ਬਿਲਕੁਲ ਉਲਟ ਵਾਲੀ ਮਰਯਾਦਾ ਲਾਗੂ ਕਰਕੇ ਆਮ-ਜਨਸਧਾਰਣ ਨੂੰ ਗੁੰਮਰਾਹ ਕਰਨ ਲਈ ਵਾਸਤਾ ਪਾ ਰਹੇ ਹੁੰਦੇ ਹਨ। ਅਕਾਲ ਤਖਤ ਸੱਚ ਦਾ ਨਾਮ ਹੈ ਝੂਠ ਦਾ ਨਹੀਂ। ਅਕਾਲ ਤਖਤ ਕੋਈ ਇਨ੍ਹਾਂ ਪੁਜਾਰੀਆਂ ਦਾ ਬਣਾਇਆ ਹੋਇਆ ਬੰਦ ਕਮਰਾ ਨਹੀਂ ਸਗੋਂ ਲੋਕਾਂ ਦੀ ਕਚਿਹਰੀ ਦਾ ਨਾਮ ਹੈ।
"ਕੌਣ ਪੁੱਛਦਾ ਹੈ ਕਾਵਾਂ ਕੁਤਿਆਂ ਦੇ ਗਿਦੜਾਂ ਨੂੰ ਆਖਰ ਪਿੰਜਰਿਆਂ ਦੇ ਵਿਚ ਸ਼ੇਰ ਹੁੰਦੇ"।
ਗੁਰੁ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ)
ਬਰੈਂਪਟਨ ਕੈਨੇਡਾ।