November 25, 2011 admin

ਸ਼੍ਰੋਮਣੀ ਕਮੇਟੀ ਵੱਲੋਂ ਕੈਂਸਰ ਪੀੜ੍ਹਤਾਂ ਲਈ ਸਹਾਇਤ ਭੇਜੀ

ਅੰਮ੍ਰਿਤਸਰ: 25 ਨਵੰਬਰ- ਪੰਜਾਬ ਅੰਦਰ ਕੈਂਸਰ ਰੋਗ ਦਿਨੋ-ਦਿਨ ਜ਼ੋਰ ਫੜਦਾ ਜਾ ਰਿਹਾ ਹੈ। ਕੈਂਸਰ ਪੀੜ੍ਹਤਾਂ ਦੇ ਇਲਾਜ਼ ਤੇ ਸਹਾਇਤਾ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਵਿਸ਼ੇਸ਼ ਤੌਰ ਤੇ ਧਿਆਨ ਦੇ ਰਹੇ ਹਨ। ਉਨ੍ਹਾਂ ਵਲੋਂ ਕੈਂਸਰ ਰਲੀਫ ਫੰਡ ਕਾਇਮ ਕੀਤਾ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਲੁਧਿਆਣਾ ਅੰਦਰ ਇਸ ਭਿਆਨਕ ਬਿਮਾਰੀ ਨੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮੈਂਬਰ ਸ. ਬਲਵਿੰਦਰ ਸਿੰਘ ਬੈਂਸ ਕੋਲ ਇਸ ਭਿਆਨਕ ਬਿਮਾਰੀ ਦੇ ਬਹੁਤ ਸਾਰੇ ਕੇਸ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਕੈਂਸਰ ਪੀੜ੍ਹਤਾਂ ਨੂੰ ਵੀਹ-ਵੀਹ ਹਜ਼ਾਰ ਰੁਪਏ ਦੇ ਚੈੱਕ ਸ਼੍ਰੋਮਣੀ ਕਮੇਟੀ ਵੱਲੋਂ ਮੈਂਬਰ ਸ਼੍ਰੋਮਣੀ ਕਮੇਟੀ ਸ. ਬਲਵਿੰਦਰ ਸਿੰਘ ਬੈਂਸ ਰਾਹੀਂ ਦਿੱਤੇ ਗਏ ਹਨ। ਇਸ ਸਮੇਂ ਉਨ੍ਹਾਂ ਨਾਲ ਸਿਮਰਜੀਤ ਸਿੰਘ ਬੈਂਸ ਕੌਂਸਲਰ ਸ. ਕਰਮਬੀਰ ਸਿੰਘ ਇੰਚਾਰਜ ਕੈਂਸਰ ਰਲੀਫ ਫੰਡ, ਸ. ਇਕਬਾਲ ਸਿੰਘ ਆਦਿ ਵੀ ਹਾਜ਼ਰ ਸਨ।

Translate »