ਅੰਮ੍ਰਿਤਸਰ: 25 ਨਵੰਬਰ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਜਸਵੰਤ ਸਿੰਘ ਆਪਣੀ ਵਿਦੇਸ਼ ਯਾਤਰਾ ਤੋਂ ਬੀਤੇ ਦਿਨੀ ਦੇਸ਼ ਪਰਤ ਆਏ ਹਨ।
ਭਾਈ ਜਸਵੰਤ ਸਿੰਘ ਦੇ ਰਾਗੀ ਜਥੇ ਵੱਲੋਂ ਲੰਮਾ ਸਮਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਵਜੋਂ ਬੇਦਾਗ ਅਹਿਮ ਸੇਵਾ ਨਿਭਾਈ ਤੇ ਤਕਰੀਬਨ 3 ਮਹੀਨੇ ਯੂ.ਕੇ. ’ਚ ਗੁਰਦੁਆਰਾ ਸਿੰਘ ਸਭਾ ਪਾਰਕ ਐਵੀਨਿਊ ਸਾਉਥ ਹਾਲ ਵਿਖੇ ਕੀਰਤਨ ਦੀ ਸੇਵਾ ਨਿਭਾਉਣ ਉਪਰੰਤ ਵਾਪਸ ਦੇਸ਼ ਪਰਤ ਆਏ ਹਨ।
ਭਾਈ ਜਸਵੰਤ ਸਿੰਘ ਸਾਬਕਾ ਹਜ਼ੂਰੀ ਰਾਗੀ ਬੇਸ਼ਕ ਵਡੇਰੀ ਉਮਰ ਦੇ ਹਨ ਪਰੰਤੂ ਜਦੋਂ ਵੀ ਉਹ ਕਿਸੇ ਪ੍ਰੋਗਰਾਮ ’ਚ ਕੀਰਤਨ ਕਰਦੇ ਹਨ ਤਾਂ ਉਨ੍ਹਾਂ ਦੀ ਮਿਠੀ ਤੇ ਦਮਦਾਰ ਆਵਾਜ਼ ਰਾਹੀਂ ਰਸ-ਭਿਨਾ ਕੀਰਤਨ ਸਰਵਣ ਕਰਨਾ ਸੰਗਤਾਂ ਦੀ ਪਹਿਲੀ ਪਸੰਦ ਬਣਦਾ ਹੈ ਤੇ ਇਹ ਕਾਰਨ ਹੈ ਕਿ ਅੱਜ ਵੀ ਉਨ੍ਹਾ ਨੂੰ ਵਿਅਕਤੀਗਤ ਤੇ ਕੀਰਤਨ ਸਦਕਾ ਲੋਕ ਬੇਹੱਦ ਪਿਆਰ ਕਰਦੇ ਹਨ।