ਅੰਮ੍ਰ੍ਰਿਤਸਰ, 26 ਨਵੰਬਰ : ਹਰ ਸਾਲ ਦੀ ਤਰ੍ਹਾਂ ਇਸ ਸਾਲ ਸਰਕਾਰੀ ਐਲੀਮੈˆਟਰੀ ਸਕੂਲ ਕਾਲਾ ਬਲਾਕ ਵੇਰਕਾ ਵਿਖੇ ਇਨਾਮ ਵੰਡ ਅਤੇ ਸਭਿਆਚਾਰਕ ਸਮਾਗਮ ਰੋਸ਼ਨ ਲਾਲ ਸ਼ਰਮਾ ਸਟੇਟ ਐਵਾਰਡੀ ਦੀ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸ੍ਰ: ਰਜਿੰਦਰ ਮੋਹਨ ਸਿੰਘ ਛੀਨਾ ਚੇਅਰਮੈਨ (ਪੀ.ਐਸ.ਆਈ.ਈ.ਸੀ) ਐਡਵੋਕੇਟ ਕਿਰਨ ਪ੍ਰੀਤ ਸਿੰਘ ਮੋਨੀ ਉਪ ਪ੍ਰਧਾਨ ਅਕਾਲੀ ਦਲ ਯੂਥ ਵਿੰਗ ਅਤੇ ਲੀਗਲ ਐਡਵਾਈਜ਼ਰ, ਸ੍ਰ: ਜਸਪਾਲ ਸਿੰਘ ਜਿਲ੍ਹਾ ਸਿੱਖਿਆ ਅਫਸਰ ਐਲੀਮੈˆਟਰੀ ਸਿੱਖਿਆ ਅੰਮ੍ਰਿਤਸਰ ਅਤੇ ਕਰਨਰਾਜ ਸਿੰਘ ਗਿੱਲ ਬੀ.ਈ.ਈ.ਓ. ਵੇਰਕਾ, ਬਲਬੀਰ ਸਿੰਘ ਝਾਮਕਾ, ਨੈਸ਼ਨਲ ਐਵਾਰਡੀ, ਬੀ.ਈ.ਈ.ਓ. ਰਈਆ – 1 ਸੰਤੋਖ ਸਿੰਘ ਸੇਵਕ ਜਿਲ੍ਹਾ ਮਿਡ ਡੇ ਮੀਲ ਮੈਨੇਜਰ ਅੰਮ੍ਰਿਤਸਰ, ਸੁਖਪਾਲ ਸਿੰਘ ਸੰਧੂ ਜਿਲ੍ਹਾ ਕੋਆਰਡੀਨੇਟਰ, ਪੰਕਜ ਸ਼ਰਮਾ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ, ਧਰਮਿੰਦਰ ਸਿੰਘ ਜਿਲ੍ਹਾ ਕੋਆਰਡੀਨੇਟਰ ਮੰਦ ਬੁੱਧੀ ਬੱਚੇ, ਸ੍ਰ: ਸਵਿੰਦਰ ਸਿੰਘ ਸਿੱਧੂ ਚੇਅਰਮੈਨ ਸ਼ਹਿਰੀ ਸਿੱਖਿਆ ਵਿਕਾਸ ਕਮੇਟੀ ਕਾਲਾ, ਪ੍ਰਧਾਨ ਸਭਿਆਚਾਰ ਵਿਕਾਸ ਮੰਚ ਪੰਜਾਬ (ਰਜਿ:), ਕਾਲਾ ਨਿਜਾਮਪੁਰੀਆ ਜੀ ਨੇ ਸਭ ਤੋˆ ਪਹਿਲਾਂ ਸ਼ਮਾ ਰੋਸ਼ਨ ਕੀਤੀ। ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ। ਇਸ ਦੌਰਾਨ ਬੱਚਿਆਂ ਨੇ ਭੰਗੜਾ, ਡਾਂਡੀਆ, ਡਾਂਸ, ਗਿੱਧਾ, ਗੀਤ, ਲੋਕ ਗੀਤ, ਕਵਿਤਾ, ਭੰਡ ਅਤੇ ਹੋਰ ਕਈ ਤਰ੍ਹਾਂ ਦੀਆਂ ਆਇਟਮਾਂ ਪੇਸ਼ ਕਰਦੇ ਹੋਏ ਆਏ ਹੋਏ ਮਹਿਮਾਨਾਂ ਤੇ ਬੱਚਿਆਂ ਦੇ ਮਾਤਾ ਪਿਤਾ ਦਾ ਮਨ ਮੋਹ ਲਿਆ। ਨੇਤਰਹੀਨ ਬੱਚੀ ਮਨਿੰਦਰ ਕੌਰ ਨੇ ਭ੍ਰਿਸ਼ਟਾਚਾਰ ਤੇ ਭਾਸ਼ਣ ਦਿੱਤਾ। ਇਸ ਭਾਸ਼ਣ ਤੇ ਉਸ ਨੇ ਨੈਸ਼ਨਲ ਲੈਵਲ ਦੇ ਇਕ ਮੁਕਾਬਲੇ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। ਮੰਦਬੁੱਧੀ ਇੱਕ ਬੱਚੇ ਨੇ ਭੰਗੜਾ ਪਾ ਕੇ ਆਏ ਹੋਏ ਹਰ ਇਨਸਾਨ ਨੂੰ ਹੈਰਾਨ ਕਰ ਦਿੱਤਾ। ਲੜਕੀਆਂ ਨੇ ਭੰਗੜੇ ਦੇ ਗਾਣੇ ’’ਖਾਓ ਪੀਓ ਐਸ਼ ਕਰੋ ਮਿੱਤਰੋ’’ ਤੇ ਬੱਚਿਆਂ ਦੇ ਨਾਲ ਸ੍ਰ: ਜਸਪਾਲ ਸਿੰਘ, ਰੋਸ਼ਨ ਲਾਲ ਸ਼ਰਮਾ, ਕਰਨਰਾਜ ਸਿੰਘ ਗਿੱਲ, ਅਦਰਸ਼ ਸ਼ਰਮਾ, ਜੀਵਨ ਜੋਤੀ ਭਾਟੀਆ, ਰਾਮ ਸ਼ਰਮਾ ਬਿਆਲਾ ਨੇ ਸਾਥ ਦਿੰਦੇ ਹੋਏ ਖੂਬ ਭੰਗੜਾ ਪਾਇਆ ਅਤੇ ਹਰ ਇੱਕ ਦਾ ਮਨ ਮੋਹ ਲਿਆ। ਰੋਸ਼ਨ ਲਾਲ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਸਲਾਨਾ ਰਿਪੋਰਟ ਪੜੀ ਅਤੇ ਕਿਹਾ ਕਿ ਹਰ ਮਹਿਮਾਨ ਦਾ ਸਮਾਂ ਬਹੁਤ ਕੀਮਤੀ ਹੈ, ਫਿਰ ਵੀ ਉਨ੍ਹਾਂ ਨੇ ਸਾਡੇ ਲਈ ਸਮਾਂ ਕੱਢਿਆ ਮੈˆ ਆਪਣੇ ਵੱਲੋˆ ਅਤੇ ਸਟਾਫ ਵੱਲੋˆ ਬਹੁਤ ਧੰਨਵਾਦੀ ਹਾਂ। ਉਨ੍ਹਾਂ ਨੇ ਆਪਣੇ ਲਈ ਮੈˆ ਆਪਣੇ ਲਈ ਕਦੀ ਕੁੱਝ ਨਹੀˆ ਮੰਗਿਆ ਪਰ ਸਕੂਲ ਅਤੇ ਬੱਚਿਆਂ ਲਈ ਮੰਗਣ ਤੋˆ ਝਿਜਕਿਆਂ ਨਹੀˆ। ਇਸ ਸਕੂਲ ਲਈ ਮੈˆ ਤਿੰਨ ਸਾਲਾਂ ਵਿੱਚ 4 ਲੱਖ ਰੁਪਿਆ ਦਾਨ ਵਜੋˆ ਲਿਆ ਕੇ ਦਿੱਤਾ ਹੈ ਅਤੇ ਇਸ ਵਾਰ ਦਾਨੀ ਸੱਜਣ ਨਾ ਮਿਲਣ ਕਰਕੇ ਆਪਣੇ ਘਰੋˆ ਹੀ ਦਾਨ ਮੰਗ ਲਿਆ ਅਤੇ ਮੇਰੀ ਪਤਨੀ ਨੇ ਨਾਹ ਨਹੀˆ ਕੀਤੀ ਅਤੇ 40 ਹਜ਼ਾਰ ਰੁਪਿਆ ਬੱਚਿਆਂ ਦੀਆਂ ਵਰਦੀਆਂ ਲਈ ਦੇ ਦਿੱਤਾ ਅਤੇ ਅੱਜ ਬੱਚਿਆਂ ਨੂੰ ਵਰਦੀਆਂ ਦੇ ਦਿੱਤੀਆਂ ਗਈਆਂ। ਸ੍ਰ: ਜਸਪਾਲ ਸਿੰਘ ਜਿਲ੍ਹਾ ਸਿੱਖਿਆ ਅਫਸਰ ਜੀ ਨੇ ਕਿਹਾ ਕਿ ਕੋਣ ਕਹਿੰਦਾ ਹੈ ਕਿ ਸਰਕਾਰੀ ਪ੍ਰਾਇਮਰੀ ਸਕੂਲ ਤਰੱਕੀ ਨਹੀˆ ਕਰ ਰਹੇ। ਅੱਜ ਦਾ ਪ੍ਰੋਗਰਾਮ ਵੇਖ ਕੇ ਇਸ ਸਕੂਲ ਵਿੱਚ ਮੈਨੂੰ ਮਾਡਲ ਸਕੂਲ ਦੀ ਝਲਕ ਦਿਖ ਰਹੀ ਹੈ। ਇਹ ਸਾਰਾ ਸਹਿਰਾ ਮਹਿਨਤੀ ਮੁੱਖ ਅਧਿਆਪਕ ਅਤੇ ਸਟਾਫ ਸਿਰ ਜਾਂਦਾ ਹੈ। ਇਸ ਸਭਿਆਚਾਰਕ ਪ੍ਰੋਗਰਾਮ ਦੀ ਇੰਚਾਰਜ ਜੀਵਨ ਜੋਤੀ ਭਾਟੀਆ ਬਾਰੇ ਕਿਹਾ ਕਿ ਜਿਸ ਸਮਾਗਮ ਵਿੱਚ ਦੀਪਕ, ਜੋਤੀ ਪ੍ਰੋਗਰਾਮ ਇੰਚਾਰਜ ਹੋਣ ਤਾਂ ਸਾਰਾ ਪੰਡਾਲ ਰੋਸ਼ਨ ਹੋ ਜਾਂਦਾ ਹੈ। ਹੋਰ ਬੁਲਾਰਿਆਂ ਵਿੱਚ ਕਰਨਰਾਜ ਸਿੰਘ ਗਿੱਲ, ਸਵਿੰਦਰ ਸਿੰਘ ਸਿੱਧੂ, ਅਮਰਜੀਤ ਸਿੰਘ ਭੱਲਾ, ਪੰਕਜ ਸ਼ਰਮਾ, ਅਦਰਸ਼ ਕੁਮਾਰੀ ਤੇ ਰਾਮ ਸ਼ਰਨ ਬਿਆਲਾ ਜੀ ਨੇ ਆਪਣੇ ਵਿਚਾਰ ਪੇਸ਼ ਕੀਤੇ। ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਬੱਚਿਆਂ ਨੂੰ ਸਾਲ ਦੀ ਕਾਰਜਗੁਜਾਰੀ ਤੇ ਇਨਾਮ ਦੇਕੇ ਹੋਂਸਲਾ ਅਫਜਾਈ ਕੀਤੀ ਗਈ। ਸਟੇਜ ਸਕੱਤਰ ਦੀ ਭੂਮਿਕਾ ਆਰਤੀ ਗਰੋਵਰ ਅਤੇ ਨਰਿੰਦਰ ਕੌਰ ਨੇ ਬਹੁਤ ਵਧੀਆ ਤਰੀਕੇ ਨਾਲ ਨਿਭਾਈ। ਸਾਰਾ ਸਟਾਫ ਆਪਣੀ ਆਪਣੀ ਡਿਊਟੀ ਤੇ ਇਸ ਤਰ੍ਹਾਂ ਤਾਇਨਾਤ ਦਿੱਸਿਆ ਕਿ ਜਿਵੇˆ ਸਕੂਲ ਵਿੱਚ ਵਿਆਹ ਰਚਿਆ ਹੋਵੇ। ਹਰ ਆਏ ਮੈˆਬਰ ਦਾ ਸਵਾਗਤ ਕਰਦੇ ਹੋਏ ਚਾਹ ਪਾਣੀ ਨਾਲ ਸੇਵਾ ਕਰ ਰਹੇ ਸਨ। ਇਸ ਮੌਕੇ ਕੁਲਬੀਰ ਕੌਰ, ਬਲਬੀਰ ਕੌਰ, ਗੁਰਮੀਤ ਕੌਰ, ਅਨੀਤਾ ਕੁਮਾਰੀ, ਦਵਿੰਦਰ ਕੌਰ, ਪੂਨਮ, ਰੁਚੀ ਸ਼ਰਮਾ, ਰਜਨੀ, ਜਸਵਿੰਦਰ ਸਿੰਘ, ਡਾ. ਇੰਦਰਜੀਤ ਸਿੰਘ ਅਤੇ ਸਾਰੇ ਬੱਚਿਆਂ ਦੇ ਮਾਤਾ ਪਿਤਾ ਤੇ ਬੱਚੇ ਸ਼ਾਮਿਲ ਹੋਏ।