ਬਠਿੰਡਾ, 26 ਨਵੰਬਰ : ਸ੍ਰੀ ਐਸ. ਕੇ. ਅਗਰਵਾਲ ਜ਼ਿਲ•ਾ ਅਤੇ ਸੈਸ਼ਨਜ਼ ਜੱਜ ਦੀ ਪ੍ਰਧਾਨਗੀ ਹੇਠ ਜ਼ਿਲ•ਾ ਕਚਹਿਰੀ ਬਠਿੰਡਾ ਵਿਖੇ ਲਗਾਈ ਲੋਕ ਅਦਾਲਤ ਵਿਚ 293 ਕੇਸ ਪੇਸ਼ ਕੀਤੇ ਗਏ ਜਿਨ•ਾਂ ਵਿਚੋਂ 168 ਕੇਸਾਂ ਦਾ ਨਿਪਟਾਰਾ ਰਾਜ਼ੀਨਾਮੇ ਰਾਹੀਂ ਕਰਵਾ ਕੇ 1,76,80,210/- ਰੁਪਏ ਦੀ ਰਕਮ ਦੇ ਐਵਾਰਡ ਪਾਸ ਕੀਤੇ ਗਏ।
ਇਸ ਮੌਕੇ ਜ਼ਿਲ•ਾ ਤੇ ਸੈਸ਼ਨਜ਼ ਜੱਜ ਨੇ ਦੱਸਿਆ ਕਿ ਮਹੀਨੇ ਦੇ ਆਖ਼ਰੀ ਸਨਿੱਚਰਵਾਰ ਬਠਿੰਡਾ, ਫੂਲ ਅਤੇ ਤਲਵੰਡੀ ਸਾਬੋ ਵਿਖੇ ਲੋਕ ਅਦਾਲਤ ਲਗਾਈ ਜਾਂਦੀ ਹੈ ਤੇ ਮਹੀਨੇ ਦੇ ਆਖ਼ਰੀ ਸ਼ੁੱਕਰਵਾਰ ਲੇਬਰ ਕੋਰਟ, ਬਠਿੰਡਾ ਵਿਖੇ ਵੀ ਲੋਕ ਅਦਾਲਤ ਆਯੋਜਿਤ ਹੁੰਦੀ ਹੈ। ਉਨ•ਾਂ ਦੱਸਿਆ ਕਿ ਲੋਕ ਅਦਾਲਤ ਦਾ ਮੁੱਖ ਮਨੋਰਥ ਸਮਝੌਤੇ/ਰਾਜ਼ੀਨਾਮੇ ਰਾਹੀਂ ਅਦਾਲਤੀ ਕੇਸਾਂ ਦਾ ਫ਼ੈਸਲਾ ਕਰਵਾਉਣਾ ਹੈ ਤਾਂ ਜੋ ਧਿਰਾਂ ਦਾ ਧਨ ਅਤੇ ਸਮਾਂ ਬਚਾਉਣ ਦੇ ਨਾਲ-ਨਾਲ ਉਨ•ਾਂ ਦੀ ਆਪਸੀ ਦੁਸ਼ਮਣੀ ਘਟਾਈ ਜਾ ਸਕੇ। ਗੰਭੀਰ ਕਿਸਮ ਦੇ ਫ਼ੌਜਦਾਰੀ ਕੇਸਾਂ ਨੂੰ ਛੱਡ ਕੇ ਹਰ ਤਰ•ਾਂ ਦੇ ਕੇਸ, ਜੋ ਵੱਖੋ-ਵੱਖ ਅਦਾਲਤਾਂ ਵਿਚ ਲੰਬਿਤ ਪਏ ਹੋਣ, ਲੋਕ ਅਦਾਲਤ ਵਿਚ ਫ਼ੈਸਲੇ ਲਈ ਸ਼ਾਮਿਲ ਕੀਤੇ ਜਾਂਦੇ ਹਨ। ਜੋ ਝਗੜਾ ਅਦਾਲਤ ਵਿਚ ਨਾ ਚੱਲਦਾ ਹੋਵੇ, ਉਹ ਮਾਮਲਾ ਵੀ ਲੋਕ ਅਦਾਲਤ ਵਿਚ ਦਰਖ਼ਾਸਤ ਦੇ ਕੇ ਰਾਜ਼ੀਨਾਮੇ ਲਈ ਲਿਆਂਦਾ ਜਾ ਸਕਦਾ ਹੈ।
ਸ੍ਰੀ ਹਰਜੀਤ ਸਿੰਘ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਅਦਾਲਤ ਰਾਹੀਂ ਤੁਰੰਤ ਨਿਆਂ ਮਿਲਦਾ ਹੈ ਅਤੇ ਇਸ ਫ਼ੈਸਲੇ ਨੂੰ ਦੀਵਾਨੀ ਅਦਾਲਤ ਦੀ ਡਿਕਰੀ ਮੰਨਿਆ ਗਿਆ ਹੈ ਅਤੇ ਇਸ ਦੇ ਫ਼ੈਸਲੇ ਖਿਲਾਫ਼ ਅਪੀਲ ਦਾਇਰ ਨਹੀਂ ਹੁੰਦੀ। ਇਸ ਲੋਕ ਅਦਾਲਤ ਵਿਚ ਸ੍ਰੀ ਗੁਰਬੀਰ ਸਿੰਘ ਵਧੀਕ ਜ਼ਿਲ•ਾ ਜੱਜ, ਸ੍ਰੀ ਦਿਲਬਾਗ ਸਿੰਘ ਜੌਹਲ ਵਧੀਕ ਜ਼ਿਲ•ਾ ਜੱਜ, ਸ੍ਰੀ ਲਛਮਣ ਸਿੰਘ ਵਧੀਕ ਜ਼ਿਲ•ਾ ਜੱਜ, ਸ੍ਰੀ ਐਚ ਐਸ ਲੇਖੀ ਵਧੀਕ ਜ਼ਿਲ•ਾ ਜੱਜ, ਸ੍ਰੀ ਕੇ ਕੇ ਸਿੰਗਲਾ ਵਧੀਕ ਸਿਵਲ ਜੱਜ ਸੀਨੀਅਰ ਡਵੀਜ਼ਨ ਸ੍ਰੀ ਕਰਨ ਗਰਗ ਸਿਵਲ ਜੱਜ ਜੂਨੀਅਰ ਡਵੀਜ਼ਨ, ਸ੍ਰੀ ਐਚ. ਐਲ. ਕੁਮਾਰ ਸਪੈਸ਼ਲ ਜੁਡੀਸ਼ੀਅਲ ਮੈਜਿਸਟ੍ਰੇਟ, ਸ੍ਰੀ ਆਰ. ਕੇ. ਸ਼ਰਮਾ ਸਹਾਇਕ ਜ਼ਿਲ•ਾ ਅਟਾਰਨੀ, ਸ੍ਰੀ ਰਾਜਨ ਗਰਗ ਪ੍ਰਧਾਨ ਬਾਰ ਐਸੋਸੀਏਸ਼ਨ, ਸ੍ਰੀ ਲਲਿਤ ਗਰਗ ਵਕੀਲ, ਬਾਰ ਐਸੋਸੀਏਸ਼ਨ ਦੇ ਵਕੀਲ ਅਤੇ ਸ਼ਹਿਰ ਦੇ ਉਘੇ ਸਮਾਜ ਸੇਵਕਾਂ ਨੇ ਭਾਗ ਲਿਆ।