ਬਠਿੰਡਾ, 26 ਨਵੰਬਰ : ਸੀਨੀਅਰ ਪੁਲਿਸ ਕਪਤਾਨ, ਬਠਿੰਡਾ ਡਾ. ਸੁਖਚੈਨ ਸਿੰਘ ਗਿੱਲ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪੁਰਸ਼ ਸਿਪਾਹੀਆਂ ਦੀ ਭਰਤੀ ਲਈ 2-12-2011 ਨੂੰ ਹੋਣ ਵਾਲੀ ਇੰਟਰਵਿਊ ਪ੍ਰਬੰਧਕੀ ਕਾਰਨਾਂ ਕਰਕੇ ਹੁਣ 4-12-2011 ਨੂੰ ਕਰ ਦਿੱਤੀ ਗਈ ਹੈ। ਉਨ•ਾਂ ਕਿਹਾ ਕਿ ਜਿਨ•ਾਂ ਉਮੀਦਵਾਰਾਂ ਨੂੰ ਮਿਤੀ 2-12-2011 ਲਈ ਇੰਟਰਵਿਊ ਲਈ ਸੱਦਾ ਪੱਤਰ ਭੇਜੇ ਗਏ ਸਨ, ਉਹ ਹੁਣ 4-12-2011 ਨੂੰ ਸਵੇਰੇ 7 ਵਜੇ ਪੁਲਿਸ ਲਾਈਨ, ਬਠਿੰਡਾ ਵਿਖੇ ਇੰਟਰਵਿਊ ਲਈ ਹਾਜ਼ਰ ਹੋਣ।