ਚੰਡੀਗੜ• (26 ਨਵੰਬਰ)-ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਉਦਯੋਗ ਮੰਤਰੀ ਤੇ ਭਾਜਪਾ ਵਿਧਾਇਕ ਦਲ ਦੇ ਨੇਤਾ ਸ੍ਰੀ ਤੀਕਸ਼ਣ ਸੂਦ ਨੇ ਮਨੁੱਖਤਾ ਦੀ ਭਲਾਈ, ਭਾਈਚਾਰਕ ਏਕਤਾ ਤੇ ਵਿਸ਼ਵ ਸ਼ਾਂਤੀ ਲਈ ਕੀਤੇ ਸਿਰਤੋੜ ਯਤਨਾਂ ਬਦਲੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇਣ ਦੀ ਮੰਗ ਕੀਤੀ ਹੈ।
ਉਨ•ਾਂ ਕਿਹਾ ਕਿ ਸ. ਬਾਦਲ ਨੇ ਮਨੁੱਖੀ ਭਲਾਈ ਨੂੰ ਆਪਣੇ ਸਿਆਸੀ ਜੀਵਨ ਦਾ ਕੇਂਦਰਬਿੰਦੂ ਬਣਾਇਆ ਤੇ ਆਪਣੇ ਪੰਜਾਹ ਸਾਲ ਦੇ ਸਿਆਸੀ ਜੀਵਨ ਵਿਚ ਸ. ਬਾਦਲ ਨੇ ਅਨੇਕਾਂ ਔਕੜਾਂ ਦੇ ਬਾਵਜੂਦ ਮਨੁੱਖਤਾ ਲਈ ਨਿਰਸਵਾਰਥ ਲੜਾਈ ਲੜੀ। ਉਨ•ਾਂ ਕਿਹਾ ਕਿ 1975 ‘ਚ ਕਾਂਗਰਸ ਵੱਲੋਂ ਲਾਈ ਗਈ ਐਮਰਜੈਂਸੀ ਮੌਕੇ ਮਨੁੱਖੀ ਹੱਕਾਂ ਦਾ ਘਾਣ ਰੋਕਣ ਲਈ ਸ. ਬਾਦਲ ਨੇ ਲੰਬੀ ਜੇਲ• ਕੱਟੀ, ਜਿਸਦੀ ਮਿਸਾਲ ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਸ੍ਰੀ ਨੈਲਸਨ ਮੰਡੇਲਾ ਤੋਂ ਇਲਾਵਾ ਕੇਵਲ ਪਰਕਾਸ਼ ਸਿੰਘ ਬਾਦਲ ਹੀ ਹਨ।
ਉਨ•ਾਂ ਕਿਹਾ ਕਿ ਪੰਜਾਬ ਵਿਚ ਹਿੰਦੂ-ਸਿੱਖ ਏਕਤਾ ਲਈ ਸ. ਬਾਦਲ ਵੱਲੋਂ ਲਾ-ਮਿਸਾਲ ਯਤਨ ਕੀਤੇ ਗਏ ਹਨ। ਸ੍ਰੀ ਸੂਦ ਨੇ ਕਿਹਾ ਕਿ ਬੀਤੇ ਕੱਲ• ਸ੍ਰੀ ਆਨੰਦਪੁਰ ਸਾਹਿਬ ਵਿਖੇ ਦੁਨੀਆ ਦੇ ਅੱਠਵੇਂ ਅਜੂਬੇ ਵਿਰਾਸਤ-ਏ-ਖਾਲਸਾ ਨੂੰ ਮਨੁੱਖਤਾ ਨੂੰ ਸਮਰਪਿਤ ਕਰਨ ਮੌਕੇ ਹੋਏ ਇਤਿਹਾਸਕ ਸਮਾਗਮ ਵਿਚ ਵੱਖ-ਵੱਖ ਧਾਰਮਿਕ ਆਗੂਆਂ ਜਿਨ•ਾਂ ਵਿਚ ਸਿੰਘ ਸਾਹਿਬਾਨਾਂ ਸ੍ਰੀ ਸ੍ਰੀ ਰਵੀਸ਼ੰਕਰ, ਸ੍ਰੀ ਸ਼ੰਕਰਾਚਾਰੀਆ, ਬਾਪੂ ਆਸਾ ਰਾਮ ਵੱਲੋਂ ਸ਼ਿਰਕਤ ਕਰਨ ਨਾਲ ਜੋ ਧਾਰਮਿਕ ਏਕਤਾ ਅਤੇ ਵਿਸ਼ਵ ਸ਼ਾਂਤੀ ਦਾ ਸੁਨੇਹਾ ਗਿਆ, ਉਹ ਮਹਾਨ ਆਗੂ ਸ. ਪਰਕਾਸ਼ ਸਿੰਘ ਬਾਦਲ ਦੀ ਮਹਾਨ ਸੋਚ ਦਾ ਪ੍ਰਤੀਕ ਹੈ।
ਉਨ•ਾਂ ਨੋਬਲ ਸ਼ਾਂਤੀ ਕਮੇਟੀ ਕੋਲੋਂ ਮੰਗ ਕੀਤੀ ਕਿ ਮਨੁੱਖਤਾ ਲਈ ਕੀਤੀਆਂ ਇਨ•ਾਂ ਵਡਮੁੱਲੀਆਂ ਸੇਵਾਵਾਂ ਨੂੰ ਧਿਆਨ ਵਿਚ ਰੱਖਦਿਆਂ ਸ. ਬਾਦਲ ਨੂੰ 2012 ਦੇ ਨੋਬਲ ਸ਼ਾਂਤੀ ਪੁਰਸਕਾਰ ਨਾਲ ਨਿਵਾਜਿਆ ਜਾਵੇ।