ਬਰਨਾਲਾ, 26 ਨਵੰਬਰ- ਨਸ਼ਾ ਸ਼ਬਦ ਬਣਿਆ ਹੀ ਨਾਸ਼ ਤੋਂ ਹੈ, ਜਿਸ ਨਾਲ ਇਕੱਲਾ ਨਸ਼ਾ ਕਰਨ ਵਾਲਾ ਵਿਅਕਤੀ ਸਰੀਰਕ ਤੌਰ ਤੇ ਹੀ ਨਹੀਂ ਬਲਕਿ ਉਸ ਦੀਆਂ ਤਿੰਨ ਪੀੜੀਆਂ ਸਮਾਜਿਕ ਅਤੇ ਆਰਥਿਕ ਤੌਰ ‘ਤੇ ਤਬਾਹ ਹੋ ਜਾਂਦੀਆਂ ਹਨ।ਨਸ਼ਾ ਕਰਨ ਵਾਲੇ ਬੱਚਿਆਂ ਦਾ ਸਮੁੱਚਾ ਵਿਕਾਸ ਪੂਰੀ ਤਰਾਂ ਨਾਲ ਰੁਕ ਜਾਂਦਾ ਹੈ।ਇੰਨ•ਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੀ ਕੈਬਨਿਟ ਮੰਤਰੀ ਪ੍ਰੋਫੈਸਰ ਲਕਸ਼ਮੀ ਕਾਂਤਾ ਚਾਵਲਾ ਨੇ ਅੱਜ ਇੱਥੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵਲੋਂ ਨਸ਼ਿਆਂ ਦੀ ਬੁਰਾਈ ਵਿਰੁੱਧ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਕਰਵਾਏ ਗਏ ਸਮਾਗਮ ਮੌਕੇ ਸੰਬੋਧਨ ਕਰਦਿਆਂ ਕੀਤਾ।
ਐਸ.ਡੀ. ਕਾਲਜ ਬਰਨਾਲਾ ਵਿਖੇ ਕਰਵਾਏ ਗਏ ਇਸ ਸਮਾਗਮ ਦੌਰਾਨ ਪ੍ਰੋਫੈਸਰ ਲਕਸ਼ਮੀ ਕਾਂਤਾ ਚਾਵਲਾ ਨੇ ਅੱਗੇ ਕਿਹਾ ਕਿ ਵੀ.ਆਈ.ਪੀ ਸਭਿਆਚਾਰ, ਵਿਆਹਾਂ ਅਤੇ ਪਾਰਟੀਆਂ ਦੌਰਾਨ ਖੁੱਲੇਆਮ ਕੀਤੇ ਜਾਂਦੇ ਨਸ਼ੇ ਕਾਰਨ ਸਮਾਜ ਵਿੱਚ ਵਿਗਾੜ ਪੈਦਾ ਹੋ ਰਿਹਾ ਹੈ।
ਇਸ ਮੌਕੇ ਉਨ•ਾਂ ਔਰਤਾਂ ਨੂੰ ਨਸ਼ੇ ਖਿਲਾਫ ਅੱਗੇ ਹੋ ਕੇ ਲੜਨ ਦੀ ਅਪੀਲ ਕਰਦਿਆਂ ਕਿਹਾ ਕਿ ਸਮਾਜ ਵਿੱਚੋਂ ਨਸ਼ਾ ਖਤਮ ਕਰਨ ਲਈ ਔਰਤਾਂ ਅਹਿਮ ਰੋਲ ਅਦਾ ਕਰ ਸਕਦੀਆਂ ਹਨ।ਉਨਾਂ• ਕਿਹਾ ਕਿ ਹੋਰ ਤਾਂ ਹੋਰ ਨਸ਼ੇ ਕਾਰਨ ਸਭ ਤੋਂ ਵੱਧ ਪਰਿਵਾਰਾਂ ਵਿੱਚ ਔਰਤਾਂ ਨੂੰ ਅੱਤਿਆਚਾਰ ਦਾ ਸਾਹਮਣਾ ਪੈਦਾਂ ਹੈ ਅਤੇ ਪਰਿਵਾਰਾਂ ਦੇ ਪਰਿਵਾਰ ਟੁੱਟ ਰਹੇ ਹਨ।ਉਨ•ਾਂ ਕਿਹਾ ਕਿ ਇਸ ਲਈ ਤਾਂ ਇਹ ਹੋਰ ਵੀ ਜ਼ਰੁਰੀ ਬਣ ਜਾਂਦਾ ਹੈ ਕਿ ਔਰਤਾਂ ਨਸ਼ਿਆਂ ਦੇ ਕੋਹੜ ਨੂੰ ਸਮਾਜ ਵਿਚੋਂ ਖਤਮ ਕਰਨ ਲਈ ਸਰਗਰਮ ਭੂਮੀਕਾ ਨਿਭਾਉਣ। ਉਨ•ਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਇੱਕ ਨਸ਼ਾ ਕਰਨ ਵਾਲੇ ਨੂੰ ਨਸ਼ੇ ਦੇ ਜੰਜਾਲ ਤੋਂ ਬਾਹਰ ਕੱਡ ਸਕੇ ਤਾਂ ਇਹ ਸਮਾਜ ਦੀ ਬਹੁਤ ਵੱਡੀ ਸੇਵਾ ਹੋਵੇਗੀ।
ਪ੍ਰੋਫੈਸਰ ਚਾਵਲਾ ਨੇ ਕਿਹਾ ਕਿ ਭਾਸ਼ਣ ਦੇਣ ਨਾਲੋਂ ਸਾਹਿਤ ਦੀ ਨਾਟਕਾਂ ਰਾਹੀ ਪੇਸ਼ਕਸ਼ ਇਸ ਬੁਰਾਈ ‘ਤੇ ਕਾਬੂ ਪਾਉਣ ਵਿਚ ਵੱਧ ਸਹਾਈ ਹੋ ਸਕਦੀ ਹੈ।ਉਨ•ਾਂ ਦੱਸਿਆ ਕਿ ਜਿੱਥੇ ਸਿਹਤ ਵਿਭਾਗ ਵਲੋਂ ਨਸ਼ੇ ਦੀ ਰੋਕਥਾਮ ਲਈ ਨਸ਼ੇੜੀਆਂ ਦਾ ਇਲਾਜ਼ ਕੀਤਾ ਜਾਂਦਾ ਹੈ, ਉੱਥੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਉਨ•ਾਂ ਦੱਸਿਆ ਕਿ ਇਸੇ ਮੁਹਿੰਮ ਦੇ ਤਹਿਤ ਵਿਭਾਗ ਵਲੋਂ ਵਿੱਦਿਅਕ ਅਦਾਰਿਆ ਵਿੱਚ ਨਾਟਕ ਖੇਡਣ ਤੋਂ ਇਲਾਵਾ ਬੱਸ ਅੱਡਿਆਂ, ਸਰਕਾਰੀ ਦਫਤਰਾਂ, ਨਗਰ ਕੌਸਲਾਂ ਹੋਰਨਾਂ ਭੀੜ ਭੜੱਕੇ ਵਾਲੀਆਂ ਜਨਤਕ ਥਾਵਾਂ ਤੇ ਨੁੱਕੜ ਨਾਟਕਾਂ ਰਹੀਂ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤੀ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ਪ੍ਰਮੁੱਖ ਸਕੱਤਰ ਸ੍ਰੀ ਟੀ.ਆਰ. ਸਾਰੰਗਲ ਨੇ ਕਿਹਾ ਕਿ ਨਸ਼ਿਆ ਦੇ ਵਗ ਰਹੇ ਇਸ ਛੇਵੇਂ ਦਰਿਆ ਨੂੰ ਰੋਕਣ ਲਈ ਸਾਨੂੰ ਸੁਹਰਦ ਯਤਨ ਕਰਨੇ ਹੋਣਗੇ।ਉਨਾਂ• ਕਿਹਾ ਕਿ ਵੱਖੋ ਵੱਖਰੇ ਕਿਸਮ ਦੇ ਨਸ਼ੇ ਵੇਚੇ ਜਾ ਰਹੇ ਹੇਨ ਹੋਰ ਤਾਂ ਹੋਰ ਨਸ਼ੇ ਦੇ ਵਪਾਰੀ ਬੱਚਿਆਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕ ਰਹੇ ਹਨ।ਉਨਾਂ• ਕਿਹਾ ਕਿ ਨਸ਼ੇ ਦੇ ਸੌਦਾਗਰਾਂ ਨੂੰ ਨਕੇਲ ਪਾਉਣ ਲਈ ਲੋਕਾਂ ਨੂੰ ਅਵਾਜ ਉਠਾਉਣੀ ਹੋਵੇਗੀ ਅਤੇ ਪੁਲਿਸ਼ ਪ੍ਰਸ਼ਾਸ਼ਨ ਨੂੰ ਵੀ ਸਖਤੀ ਵਰਤਣੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਐਸ.ਡੀ.ਕਾਲਜ਼ ਬਰਨਾਲਾ ਦੇ ਪ੍ਰਿੰਸੀਪਲ ਡਾ. ਐਮ.ਐਲ. ਬਾਂਸਲ ਨੇ ਆਏ ਹੋਏ ਮਹਿਮਾਨਾ ਦਾ ਸੁਆਗਤ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਮਾੜੇ ਰੁਝਾਨ ਕਾਰਨ ਬੱਚੇ ਆਪਣੀਆਂ ਜੁਮੇਵਾਰੀਆਂ ਤੋਂ ਬੇਮੁੱਖ ਹੋ ਰਹੇ ਹਨ ਜਿਸ ਕਾਰਨ ਸਮਾਜਿਕ ਅਸੰਤੁਲਣ ਪੈਦਾ ਹੋ ਰਿਹਾ ਹੈ। ਉਨ•ਾਂ ਕਿਹਾ ਕਿ ਇਸ ਕੋਹੜ ਨੂੰ ਜੜੋਂ ਪੁੱਟਣ ਲਈ ਸਭ ਨੂੰ ਇੱਕਮੁੱਠ ਹੋ ਕੇ ਇਮਾਨਦਾਰੀ ਨਾਲ ਲੜਨਾ ਹੋਵੇਗਾ ਤਾਂ ਜੋ ਮੁੜ ਤੋਂ ਲੋਕਾਂ ਦੇ ਮੁਰਝਾਏ ਹੋਏ ਚਿਹਰਿਆਂ ਨੂੰ ਖਿੜਾਇਆ ਜਾ ਸਕੇ।
ਇਸ ਤੋਂ ਪਹਿਲਾਂ ਸਮਾਗਮ ਦੀ ਸ਼ੁਰੂਆਤ ਸ਼ਮਾਂ ਰੌਸ਼ਨ ਕਰਕੇ ਕੀਤੀ ਗਈ ਅਤੇ ਐਸ.ਡੀ ਕਾਲਜ਼ ਦੇ ਵਿਦਿਆਰਥੀਆਂ ਨੇ ਸਰਸਵਤੀ ਵੰਦਨਾ ਦਾ ਗਾਇਨ ਕੀਤਾ।ਇਸ ਮੌਕੇ ਅੰਮ੍ਰਿਤਸਰ ਦੇ ਥੀਏਟਰ ਗਰੁੱਪ ਵਲੋਂ ਨਸ਼ਿਆਂ ਤੇ ਚੋਟ ਕਰਦਾ ਨਾਟਕ ‘ਮਿੱਟੀ ਰੁਦਨ ਕਰੇ’ ਪੇਸ਼ ਕੀਤਾ ਗਿਆ।
ਇਸ ਮੌਕੇ ਹੋਰਨਾ ਤੋਂ ਇਲਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਪਰਮਜੀਤ ਸਿੰਘ, ਐਸ.ਐਸ.ਪੀ ਸ੍ਰੀ ਗੁਰਪ੍ਰੀਤ ਸਿੰਘ ਤੂਰ, ਐਸ.ਡੀ.ਐਮ ਬਰਨਾਲਾ ਸ੍ਰੀ ਅਮਿਤ ਕੁਮਾਰ, ਐਸ.ਪੀ.ਡੀ ਸ੍ਰੀ ਜਗਤਾਰ ਸਿੰਘ ਕੈਂਥ, ਜ਼ਿਲ•ਾ ਸਮਾਜਿਕ ਸੁਰੱਖਿਆ ਅਫਸਰ, ਬਰਨਾਲਾ ਸ੍ਰੀਮਤੀ ਬਰਿੰਦਰ ਕੌਰ, ਸਿਵਲ ਸਰਜਨ ਡਾ. ਚੀਮਾ, ਚੇਅਰਮੈਨ ਜ਼ਿਲ•ਾ ਪ੍ਰੀਸ਼ਦ ਸ੍ਰੀ ਗੁਰਤੇਜ ਸਿੰਘ ਖੁੱਡੀ ਕਲਾਂ ਸਮੇਤ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀ, ਐਸ.ਡੀ ਕਾਲਜ਼ ਬਰਨਾਲਾ ਦੇ ਅਧਿਆਪਕ ਅਤੇ ਵਿਦਿਆਰਥੀ ਵੀ ਵੱਡੀ ਗਿਣਤੀ ਵਿੱਚ ਹਾਜ਼ਿਰ ਸਨ।